22 ਜੁਲਾਈ ਨੂੰ ਪੰਜਾਬ ਪ੍ਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਖਿਲਾਫ ਲੱਗ ਰਹੇ ਧਰਨੇ ਵਿੱਚ ਮੋਗਾ ਤੋਂ ਭਰਵੀਂ ਸ਼ਮੂਲੀਅਤ ਹੋਵੇਗੀ-- ਲੂੰਬਾ

ਮੋਗਾ 14 ਜੁਲਾਈ (ਜਸ਼ਨ): ਫੈਕਟਰੀਆਂ ਦੇ ਜਹਿਰੀਲੇ ਅਤੇ ਕੈਮੀਕਲ ਯੁਕਤ ਪਾਣੀ ਕਾਰਨ ਪ੍ਦੂਸਿਤ ਹੋ ਰਹੇ ਦਰਿਆਈ ਪਾਣੀਆਂ ਅਤੇ ਮੁੱਕਣ ਦੀ ਕਗਾਰ ਤੇ ਪਹੁੰਚ ਚੁੱਕੇ ਧਰਤੀ ਹੇਠਲੇ ਪਾਣੀਆਂ ਨੂੰ ਬਚਾਉਣ ਲਈ ਹੋਂਦ ਵਿੱਚ ਆਏ ਨਰੋਆ ਪੰਜਾਬ ਮੰਚ ਵੱਲੋਂ ਬੀਤੀ 14 ਜੂਨ ਨੂੰ ਸੂਬਾ ਕਨਵੀਨਰ ਗੁਰਪ੍ੀਤ ਚੰਦਬਾਜਾ ਦੀ ਅਗਵਾਈ ਵਿੱਚ ਪੰਜਾਬ ਪ੍ਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਐਸ.ਐਸ. ਮਰਵਾਹ ਨੂੰ ਮੰਗ ਪੱਤਰ ਸੌਂਪ ਕੇ ਅਗਲੇ 40 ਦਿਨਾਂ ਵਿੱਚ ਜਲੰਧਰ ਅਤੇ ਲੁਧਿਆਣਾ ਸ਼ਹਿਰ ਦੇ ਸੀਵਰੇਜ਼ ਅਤੇ ਫੈਕਟਰੀਆਂ ਦਾ ਜਹਿਰੀਲਾ ਪਾਣੀ ਸਤਲੁਜ਼ ਦਰਿਆ ਵਿੱਚ ਸਿੱਧਾ ਪੈਣ ਤੋਂ ਰੋਕਣ ਦੀ ਮੰਗ ਕੀਤੀ ਸੀ ਅਤੇ ਅਸਫਲ ਰਹਿਣ ਦੀ ਸੂਰਤ ਵਿੱਚ 22 ਜੁਲਾਈ ਨੂੰ ਚੇਅਰਮੈਨ ਖਿਲਾਫ ਪੰਜਾਬ ਪੱਧਰੀ ਧਰਨਾ ਲਗਾਉਣ ਦੀ ਚੇਤਾਵਨੀ ਦਿੱਤੀ ਸੀ । ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਪ੍ਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਇਹਨਾਂ 40 ਦਿਨਾਂ ਵਿੱਚ ਕੋਈ ਵੀ ਸਖਤ ਕਦਮ ਚੁੱਕਣ ਵਿੱਚ ਅਸਮਰੱਥ ਰਹੇ ਹਨ, ਇਸ ਲਈ ਨਰੋਆ ਪੰਜਾਬ ਮੰਚ 22 ਜੁਲਾਈ ਨੂੰ ਪਟਿਆਲਾ ਵਿਖੇ ਪ੍ਦੂਸ਼ਣ ਕੰਟਰੋਲ ਬੋਰਡ ਦੇ ਦਫਤਰ ਅੱਗੇ ਇੱਕ ਦਿਨਾ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਮੋਗਾ ਜਿਲੇ ਤੋਂ ਵੱਡੀ ਗਿਣਤੀ ਵਿੱਚ ਮੰਚ ਦੇ ਮੈਂਬਰ ਸ਼ਮੂਲੀਅਤ ਕਰਨਗੇ । ਇਹ ਜਾਣਕਾਰੀ ਨਰੋਆ ਪੰਜਾਬ ਮੰਚ ਜਿਲਾ ਮੋਗਾ ਦੇ ਕਨਵੀਨਰ ਮਹਿੰਦਰ ਪਾਲ ਲੂੰਬਾ ਨੇ ਅੱਜ ਰੂਰਲ ਐਨ.ਜੀ.ਓ. ਦਫਤਰ ਮੋਗਾ ਵਿਖੇ ਮੰਚ ਦੀ ਮੀਟਿੰਗ ਉਪਰੰਤ ਪ੍ੈਸ ਨੂੰ ਜਾਰੀ ਕੀਤੀ । ਉਹਨਾਂ ਦੱਸਿਆ ਕਿ ਧਰਨੇ ਵਿੱਚ ਸ਼ਮਿਲ ਹੋਣ ਲਈ 22 ਜੁਲਾਈ ਨੂੰ ਸਵੇਰੇ 7 ਵਜੇ ਸਬ ਜੇਲ ਮੋਗਾ ਦੇ ਸਾਹਮਣੇ ਤੋਂ ਬੱਸ ਚੱਲੇਗੀ ਅਤੇ ਕੁੱਝ ਲੋਕ ਆਪਣੀਆਂ ਨਿੱਜੀ ਗੱਡੀਆਂ ਰਾਹੀਂ ਇਸ ਧਰਨੇ ਵਿੱਚ ਸ਼ਮੂਲੀਅਤ ਕਰਨਗੇ । ਇਸ ਮੌਕੇ ਹਾਜਰ ਸੰਸਥਾਵਾਂ ਨੇ ਪ੍ਤੀ ਸੰਸਥਾ 500 ਰੁਪਏ ਦਾ ਫੰਡ ਵੀ ਇਕੱਤਰ ਕੀਤਾ । ਮੀਟਿੰਗ ਵਿੱਚ ਹਾਜਰ ਡਾ. ਹਰਨੇਕ ਸਿੰਘ ਰੋਡੇ, ਹਰਪਾਲ ਸਿੰਘ ਬਰਾੜ, ਗਿਆਨ ਸਿੰਘ, ਗੋਕਲ ਚੰਦ, ਰਣਜੀਤ ਸਿੰਘ ਟੱਕਰ, ਹੰਸ ਰਾਜ ਸੀਵਾਨ, ਨੀਰਜ ਬਠਲਾ, ਹਰਭਜਨ ਸਿੰਘ ਬਹੋਨਾ, ਅਮਰੀਕ ਸਿੰਘ ਆਰਸਨ, ਮਹਿੰਦਰ ਪਾਲ ਲੂੰਬਾ ਅਤੇ ਬਲਜੀਤ ਸਿੰਘ ਚਾਨੀ ਨੇ ਪ੍ਦੂਸ਼ਣ ਕੰਟਰੋਲ ਬੋਰਡ ਦੀ ਭੂਮਿਕਾ ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਿਹਾ ਕਿ ਬੋਰਡ ਗਹਿਰੀ ਨੀਂਦ ਸੌਂ ਰਿਹਾ ਹੈ ਤੇ ਆਮ ਲੋਕ ਇਸ ਦੁਆਰਾ ਕੀਤੇ ਜਾ ਸਕਣ ਵਾਲੇ ਕੰਮਾਂ ਪ੍ਤੀ ਜਾਗਰੂਕ ਨਹੀਂ ਹਨ, ਜਿਸ ਕਾਰਨ ਕੂੜੇ ਕਰਕਟ ਦੇ ਨਿਪਟਾਰੇ, ਬਾਇਓ ਵੇਸਟ ਮੈਨਜਮੈਂਟ, ਰੇਨ ਵਾਟਰ ਹਾਰਵੈਸਟਿੰਗ ਅਤੇ ਦਰਿਆਈ ਪਾਣੀਆਂ ਵਿੱਚ ਰਲ ਰਹੇ ਜਹਿਰ ਸਬੰਧੀ ਬੋਰਡ ਵੱਲੋਂ ਕੁੱਝ ਵੀ ਨਹੀਂ ਕੀਤਾ ਜਾ ਰਿਹਾ ਤੇ ਇਹ ਸਾਰੇ ਕਾਰਨ ਰਲ ਕੇ ਆਮ ਲੋਕਾਂ ਨੂੰ ਬਿਮਾਰ ਕਰਨ ਅਤੇ ਖਤਰਨਾਕ ਬਿਮਾਰੀਆਂ ਦੇ ਵਾਧੇ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ । ਉਹਨਾਂ ਸਰਕਾਰ ਤੋਂ ਨਹਿਰੀ ਸਿਸਟਮ ਨੂੰ ਜਲਦ ਤੋਂ ਜਲਦ ਮੁੜ ਬਹਾਲ ਕਰਨ ਅਤੇ ਮਨਰੇਗਾ ਅਧੀਨ ਨਹਿਰੀ ਖਾਲਾਂ ਦੇ ਮੁੜ ਨਿਰਮਾਣ ਦੀ ਮੰਗ ਕੀਤੀ ਤਾਂ ਜੋ ਕਿਸਾਨਾਂ ਨੂੰ ਜਮੀਨ ਹੇਠੋਂ ਪਾਣੀ ਕੱਢਣ ਦੀ ਨੌਬਤ ਨਾ ਆਵੇ ਅਤੇ ਪੰਜਾਬ ਦੇ ਪਾਣੀਆਂ ਦਾ ਸਦਉਪਯੋਗ ਹੋ ਸਕੇ। ਉਹਨਾਂ ਕੁਰਸੀਆਂ ਤੇ ਕਾਬਜ਼ ਸਰਕਾਰੀ ਨੁਮਾਇੰਦਿਆਂ ਦੀ ਸੋਚ ਤੇ ਤਰਸ ਦਾ ਪ੍ਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਇਹਨਾਂ ਮਸਲਿਆਂ ਦੇ ਹੱਲ ਸਬੰਧੀ ਬਿਲਕੁਲ ਵੀ ਗੰਭੀਰ ਨਹੀਂ ਦਿਖ ਰਹੀ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਹੌਲ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਆਮ ਲੋਕ ਪਾਣੀ ਬਚਾਉਣ ਲਈ ਅੱਗੇ ਆ ਰਹੇ ਹਨ ਪਰ ਸਬੰਧਿਤ ਮਹਿਕਮੇ ਹਾਲੇ ਤੱਕ ਸੁੱਤੇ ਪਏ ਹਨ, ਇਸ ਲਈ ਸਰਕਾਰ ਅਤੇ ਪ੍ਦੂਸ਼ਣ ਕੰਟਰੋਲ ਬੋਰਡ ਦੀ ਨੀਂਦ ਖੋਲਣ ਲਈ ਇਹ ਧਰਨਾ ਅਤਿ ਜਰੂਰੀ ਹੈ । ਉਹਨਾਂ ਹਰ ਆਮ ਸ਼ਹਿਰੀ ਨੂੰ ਇਸ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਅਤੇ ਨਾ ਪਹੁੰਚ ਸਕਣ ਵਾਲੇ ਲੋਕਾਂ ਨੂੰ ਮਾਇਕ ਸਹਾਇਤਾ ਕਰਨ ਦੀ ਅਪੀਲ ਕੀਤੀ । ਇਸ ਮੌਕੇ ਉਕਤ ਬੁਲਾਰਿਆਂ ਤੋਂ ਇਲਾਵਾ ਜਸਵੰਤ ਸਿੰਘ ਪੁਰਾਣੇਵਾਲਾ, ਜਗਦੇਵ ਸਿੰਘ ਹਿੰਮਤਪੁਰਾ, ਸੁਖਦੇਵ ਸਿੰਘ ਬਰਾੜ, ਅਮਰ ਸਿੰਘ ਘੱਲਕਲਾਂ ਅਤੇ ਰਣਜੀਤ ਸਿੰਘ ਆਦਿ ਹਾਜਰ ਸਨ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ