ਨਵਜੋਤ ਸਿੱਧੂ ਨੇ ਦਿੱਤਾ ਕੈਬਨਿਟ ਤੋਂ ਅਸਤੀਫ਼ਾ

ਚੰਡੀਗੜ 14 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਅੱਜ ਐਤਵਾਰ ਹੈ । ਛੁੱਟੀ ਦਾ ਦਿਨ ਹੈ । ਸਮੁੱਚਾ ਪੰਜਾਬ ਆਰਾਮ ਦੀ ਅਵਸਥਾ ਵਿਚ ਹੈ ਪਰ ਅਚਾਨਕ ਇਕ ਖਬਰ ਨਾਲ ਸਮੁੱਚੇ ਪੰਜਾਬ ਦੀ ਸਿਆਸਤ ਵਿਚ ਭੂਚਾਲ ਵਰਗੀ ਸਥਿਤੀ ਮਹਿਸੂਸ ਕੀਤੀ ਜਾ ਰਹੀ ਹੈ । ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਲੰਬੇ ਸਮੇਂ ਤੋਂ ਸਰਗਰਮ ਸਿਆਸਤ ਤੋਂ ਦੂਰ ਚੱਲ ਰਹੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਬਿਜਲੀ ਮੰਤਰੀ ਵਜੋਂ ਸੰਹੁ ਚੁੱਕਣ ਦੀ ਬਜਾਏ ਪੰਜਾਬ ਵਜ਼ਾਰਤ ‘ਚੋਂ ਹੀ ਅਸਤੀਫਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਨਵਜੋਤ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਦਿੱਤੀ ਹੈ। ਨਵਜੋਤ ਸਿੱਧੂ ਨੇ ਟਵੀਟ ਕਰਕੇ ਰਾਹੁਲ ਗਾਂਧੀ ਨੂੰ ਆਪਣੇ ਲੈਟਰ ਪੈਡ ’ਤੇ ਹੱਥ ਲਿਖਤ ਭੇਜੇ ਗਏ ਅਸਤੀਫੇ ਦੀ ਲਿਖਤ ਵੀ ਪੋਸਟ ਕੀਤੀ ਹੈ। ਇਸ ਟਵੀਟਰ ਤੋਂ ਕੁਝ ਦੇਰ ਬਾਅਦ ਨਵਜੋਤ ਸਿੱਧੂ ਨੇ ਟਵੀਟ ਕਰਕੇ ਆਖਿਆ ਕਿ ਉਹ ਆਪਣਾ ਅਸਤੀਫ਼ਾ ਮੁੱਖ ਮੰਤਰੀ ਪੰਜਾਬ ਨੂੰ ਵੀ ਭੇਜ ਰਹੇ ਹਨ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ