ਮਾਊਂਟ ਲਿਟਰਾ ਜੀ ਸਕੂਲ ‘ਚ ਯੂਸੂਫਜਈ ਮਲਾਲਾ ਦੀ ਜੈਯੰਤੀ ਮਨਾਈ

ਮੋਗਾ, 12 ਜੁਲਾਈ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ  ਮਾਊਂਟ ਲਿਟਰਾ ਜੀ ਸਕੂਲ ਵਿਚ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਵਿਚ ਯੂਸੂਫਜਈ ਮਲਾਲਾ ਦੀ ਜੈਯੰਤੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਕਿਹਾ ਕਿ ਇਸ ਦਿਨ ਨੂੰ ਇਸ ਮਹਾਨ ਵਿਅਕਤੀਤਵ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਅੱਜ ਸਕੂਲ ਵਿਚ ਮਲਾਲਾ ਯੁਸਫਜ਼ਈ ਦੇ ਬੁਲੰਦ ਹੌਂਸਲੇ ਨੂੰ ਸਲਾਮ ਕਰਨ ਲਈ ਇਕ ਵਿਸ਼ੇਸ਼ ਸਭਾ ਆਯੋਜਿਤ ਕੀਤੀ ਗਈ। ਸਕੂਲ ਦੇ ਅਧਿਆਪਕਾਂ ਨੇ ਇਤਿਹਾਸਕ ਰਾਸ਼ਟਰਵਾਦੀਆਂ ਦੇ ਜੀਵਨ ਤੇ ਆਪਣਾ ਭਾਸ਼ਣ ਦਿੱਤਾ। ਵਿਦਿਆਰਥੀਆਂ ਨੇ ਜੀਵਨ ਤੇ ਕੁੱਝ ਪੰਕਤੀਆਂ ਵੀ ਬੋਲੀਆਂ ਅਤੇ ਮਲਾਲਾ ਦੀ ਤਰਾਂ ਨਿਡਰ ਰਹਿਣ ਦਾ ਅਹਿਦ ਵੀ ਲਿਆ। ਇਸ ਮੌਕੇ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਵੀ ਵਿਦਿਆਰਥੀਆਂ ਨੂੰ ਅਜਿਹੇ ਵਿਅਕਤੀਤਵ ਦੇ ਬਾਰੇ ਵਿਚ ਜਾਨਣ ਦੇ ਲਈ ਉਤਸ਼ਾਹਿਤ ਕੀਤਾ, ਜਿੰਨਾਂ ਨੇ ਨਿਸਵਾਰਥ ਭਾਵ ਨਾਲ ਦੇਸ਼ ਦੇ ਲਈ ਕੰਮ ਕੀਤਾ। ਇਸ ਮਹਾਨ ਵਿਅਕਤੀਤਵ ਦੇ ਜੀਵਨ ਅਤੇ ਕਾਰਜਾਂ ਦਾ ਚਿਤਰਣ ਕਰਦੇ ਹੋਏ ਵਿਦਿਆਰਥੀਆਂ ਵਲੋਂ ਇਕ ਪਾਵਰ ਪੁਆਇੰਟ ‘ਤੇ ਪਰੈਸਨਟੇਸ਼ਨ ਵੀ ਪੇਸ਼ ਕੀਤੀ। ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ਰੰਸੀਪਲ ਮੈਡਮ ਨਿਰਮਲ ਧਾਰੀ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਹਮੇਸ਼ਾ ਭਾਰਤ ਦੇ ਸਵਤੰਤਰਤਾ ਸੈਨਾਨੀਆਂ,ਨੇਤਾਵਾਂ ਅਤੇ ਸ਼ਹੀਦਾਂ ਦੇ ਯੋਗਦਾਨ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।