ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਪਲੇਸਮੈਂਟ ਕੈਂਪ ਦਾ ਆਯੋਜਨ

ਮੋਗਾ,11 ਜੁਲਾਈ (ਜਸ਼ਨ): ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਇਕ ਪਲੇਸਮੈਂਟ ਕੈਂਪ ਲਗਾਇਆ ਗਿਆ ਜਿਸ ਵਿੱਚ ਤਿੰਨ ਕੰਪਨੀਆਂ ਡਾਇਮੰਡ ਹਰਬਲ ਹੁਸ਼ਿਆਰ, ਕੈਪੀਟਲ ਟਰੱਸਟ ਲਿਮਟਿਡ ਅਤੇ ਨੈਕਸਟ ਸਵੈਪ ਸਲਿਊਸ਼ਨਜ਼ ਮੋਗਾ ਵੱਲੋਂ ਭਾਗ ਲਿਆ ਗਿਆ ਜਿਸ ਵਿੱਚ 54 ਪਰਾਰਥੀਆਂ ਨੇ ਨੌਕਰੀ ਪ੍ਰਾਪਤ ਕਰਨ ਲਈ ਇੰਟਰਵਿਊ ਦਿੱਤੀ ।  ਅੱਜ ਦੇ ਇਸ ਕੈਂਪ ਵਿੱਚ ਆਈਆਂ ਕੰਪਨੀਆਂ ਵੱਲੋਂ 30 ਪਰਾਰਥੀਆਂ ਦੀ ਚੋਣ ਕੀਤੀ ਗਈ । ਇਸ ਦੇ ਨਾਲ ਹੀ ਜ਼ਿਲ੍ਹਾ ਰੋਜ਼ਗਾਰ ਅਤੇ ਟ੍ਰੈਨਿੰਗ ਅਫਸਰ ਮੈਡਮ ਪਰਮਿੰਦਰ ਕੌਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਪਲੇਸਮੈਂਟ ਕੈਂਪ ਬੱਚਿਆਂ ਨੂੰ ਮਹੀਨਾਵਾਰ ਪਲੇਸਮੈਂਟ  ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਇਸ ਵਿੱਚ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ।  ਇਸ ਕੈਂਪ ਦਾ ਆਯੋਜਨ ਪਲੇਸਮੈਂਟ ਅਫਸਰ ਮੈਡਮ ਸੋਨੀਆ ਬਾਜਵਾ ਵੱਲੋਂ ਕੀਤਾ ਗਿਆ।   ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ