ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੀਆਂ ਤਿੰਨ ਬੱਸਾਂ ਜ਼ਬਤ

ਮੋਗਾ 9 ਜੁਲਾਈ: (INTERNATIONAL PUNJABI NEWS BUREAU) :ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦੇ ਹੁਕਮਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੋਗਾ ਸ੍ਰੀ ਰਜਿੰਦਰ ਬਤਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਮੋਗਾ ਪਰਮਜੀਤ ਕੌਰ ਅਤੇ ਉਪ ਕਪਤਾਨ ਪੁਲਿਸ ਮੋਗਾ ਬਰਿੰਦਰ ਸਿੰਘ ਗਿੱਲ ਵੱਲੋ ਜ਼ਿਲਾ ਇੰਸਪੈਕਸ਼ਨ ਕਮੇਟੀ ਨਾਲ ਅਚਨਚੇਤ ਹੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਮੈਮੋਰੀਅਲ ਸਕੂਲ, ਭਿੰਡਰ ਕਲਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਬੱਸਾਂ ਦੀ ਹਾਲਤ, ਸੀ.ਸੀ.ਟੀ.ਵੀ. ਕੈਮਰੇ, ਸਪੀਡ ਗਵਰਨਰ, ਅੱਗ ਬੁਝਾਊ ਯੰਤਰ, ਫਸਟ ਏਡ ਕਿੱਟ, ਸੀਟ ਬੈਲਟ, ਐਮਰਜੈਸੀ ਵਿੰਡੋ, ਬੱਸਾਂ ਦੇ ਕਾਗਜ ਪੱਤਰ ਅਤੇ ਬੱਸ ਡਰਾਈਵਰਾਂ ਦੇ ਲਾਇਸੰਸ ਦੇਖੇ ਗਏ। ਕਾਗਜ ਪੱਤਰ ਪੂਰੇ ਨਾ ਹੋਣ ਕਾਰਣ ਤਿੰਨ ਬੱਸਾਂ ਨੂੰ ਮੌਕੇ ਤੇ ਜ਼ਬਤ ਕੀਤਾ ਗਿਆ। ਇਸ ਸਮੇ ਉਪ ਕਪਤਾਨ ਪੁਲਿਸ ਵੱਲੋ ਬੱਸਾਂ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਅਤੇ ਸੁਰੱਖਿਆ ਡਰਾਈਵਿੰਗ ਨਿਯਮਾਂ ਪ੍ਰਤੀ ਜਾਣਕਾਰੀ ਦਿੱਤੀ ਗਈ।ਚੈਕਿੰਗ ਦੌਰਾਨ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਵੱਲੋ ਦੱਸਿਆ ਗਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਿਕ ਜ਼ਿਲੇ ਦੇ ਸਾਰੇ ਸਕੂਲਾਂ ਦੇ ਵਾਹਨ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਸਕੂਲੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਜਾਣਕਾਰੀ ਦਿੰਦਿਆਂ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੇ ਕਿਹਾ ਕਿ ਭਵਿੱਖ ਵਿੱਚ ਇਸ ਤਰਾਂ ਦੀਆਂ ਚੈਕਿੰਗਾਂ ਜ਼ਿਲੇ ਅੰਦਰ ਜਾਰੀ ਰਹਿਣਗੀਆਂ। 
ਇਸ ਮੌਕੇ ਪੁਲਿਸ ਵਿਭਾਗ ਦੇ ਕ੍ਰਮਚਾਰੀ ਅਤੇ ਡੀ.ਸੀ.ਪੀ.ਯੂ ਤੋ ਬਿਕਰਮ ਆਊਟ ਰੀਚ ਵਰਕਰ ਹਾਜ਼ਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ