ਮਾਊਂਟ ਲਿਟਰਾ ਜ਼ੀ ਸਕੂਲ ’ਚ ਰਸਾਇਣ ਵਿਗਿਆਨ ਦੇ ਪ੍ਰਯੋਗ ਸਬੰਧੀ ਲਗਾਈ ਵਰਕਸ਼ਾਪ

ਮੋਗਾ, 8 ਜੁਲਾਈ (ਜਸ਼ਨ)-ਮੋਗਾ-ਲੁਧਿਆਣਾ ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ  ਮਾਊਂਟ ਲਿਟਰਾ ਜੀ ਸਕੂਲ ਵਿਚ ਅੱਜ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਵਿਚ ਰਸਾਇਣ ਵਿਗਿਆਨ ਦੇ ਪ੍ਰਯੋਗ ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਮਾਹਿਰ ਟੀਚਰ ਕਿੰਸ਼ੁਲ ਗੋਇਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨਾਂ ਵਿਦਿਆਰਥੀਆਂ ਨੂੰ ਸਰੀਰ ਤੇ ਹੋਣ ਵਾਲੇ ਐਸਿਡ ਅਤੇ ਅਧਾਰ ਦੇ ਪ੍ਰਭਾਵਾਂ ਦੇ ਬਾਰੇ ਵਿਚ ਜਾਣੂ ਕਰਵਾਇਆ। ਉਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਕਿਸੇ ਵੀ ਵਸਤੂ ਦੀ ਜੇਕਰ ਕੋਈ ਖੋਜ ਕਰ ਰਹੇ ਹਨ ਤਾਂ ਉਸ ਨੂੰ ਮਨ ਲਗਾ ਕੇ ਅਤੇ ਸਮਝ ਕੇ ਕਰਨ ਤਾਂ ਕਿ ਉਹਨਾਂ ਨੂੰ ਰਸਾਇਣਿਕ ਕਿਰਿਆਵਾਂ ਦੀ ਸਹੀ ਜਾਣਕਾਰੀ ਮਿਲ ਸਕੇ। ਇਸ ਮੌਕੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਇਸ ਤਰਾਂ ਦੇ ਪ੍ਰੈਕਟੀਕਲ ਕਰਵਾਉਣੇ ਜ਼ਰੂਰੀ ਹਨ। ਵਿਦਿਆਰਥੀਆਂ ਨੇ ਪੂਰੇ ਵਿਗਿਆਨਕ ਪੱਧਰ ਤੇ ਇਸ ਜਾਗਰੂਕ ਵਰਕਸ਼ਾਪ ਵਿਚ ਹਿੱਸਾ ਲਿਆ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਸਕੂਲ ਪੂਰੀ ਤਰਾਂ ਫਿਜ਼ਿਕਸ, ਕੈਮਸਿਟਰੀ ਅਤੇ ਬਾਇਓਲੋਜੀ ਲੈਬ ਨਾਲ ਲੈਸ ਹੈ, ਜਿਸ ਵਿਚ ਸਾਰੇ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਪ੍ਰੈਕਟੀਕਲ ਸਮੇਂ ਤੇ ਲਏ ਜਾਂਦੇ ਹਨ। ਉਨਾਂ ਕਿਹਾ ਕਿ ਸਕੂਲ ਵਲੋਂ ਇਸ ਤਰਾਂ ਦੀ ਵਰਕਸ਼ਾਪ ਦਾ ਆਯੋਜਨ ਅੱਗੇ ਤੋਂ ਵੀ ਜਾਰੀ ਰਹਿਣੇ। ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।