ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ ਵਿਚ ਸ੍ਰੀ ਗੁਰੂ ਗੋਬਿੰਦ ਸਕੂਲ ਜੀਦੜਾ ਵਿਖੇ ਲੱਗੇ ਕੈਂਸਰ ਕੈਂਪ ਦੌਰਾਨ 574 ਮਰੀਜ਼ਾ ਦੀ ਜਾਂਚ,ਜਨਰਲ ਬਿਮਾਰੀਆਂ ਤੋਂ ਪੀੜਤਾ ਨੂੰ ਵੰਡੀਆ ਮੁਫਤ ਦਵਾਈਆਂ-

ਕਿਸ਼ਨਪੁਰਾ ਕਲਾਂ 7 ਜੁਲਾਈ ():  ਹਿੰਦ ਸਮਾਚਾਰ ਗਰੁੱਪ ਦੇ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੇ ਚੋਪੜਾ ਜੀ ਦੀ ਮਰਹੂਮ ਧਰਮ ਪਤਨੀ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਅਦਾਰਾ ਹਿੰਦ ਸਮਾਚਾਰ ਗਰੁੱਪ ਵਲੋਂ ਦੇਸ਼ ਭਰ ਦੇ ਕੋਨੇ-ਕੋਨੇ ‘ਚ ਆਮ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਏ ਗਏ ਕੈਂਪਾਂ ਦੀ ਲੜੀ ਤਹਿਤ ਮੋਗਾ ਜਿਲੇ ਦੇ ਹਲਕਾ ਧਰਮਕੋਟ ਤਹਿਤ ਪੈਂਦੇ ਪਿੰਡ ਜੀਦੜਾ ਦੀ ਨਾਮੀ ਵਿਦਿਅਕ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੀਦੜਾ ਵਿਖੇ ਅਦਾਰਾ ਜਗ ਬਾਣੀ ਦੀ ਮੋਗਾ ਟੀਮ ਵਲੋਂ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਸਤਲੁਜ ਦਰਿਆ ਦੀ ਮਾਰ ਵਾਲੇ ਇਸ ਖ਼ੇਤਰ ਵਿਚ ਪੀਣ ਵਾਲਾ ਪਾਣੀ ਸਵੱਛ ਨਾਂ ਹੋਣ ਕਰਕੇ ਭਿਆਨਕ ਬਿਮਾਰੀਆਂ ਤੋਂ ਪੀੜਤ ਲੋਕਾਂ ਦੇ ਇਲਾਜ਼ ਲਈ ਵਿਸ਼ਵ ਭਰ ਵਿਚ ਕੈਂਸਰ ਵਿਰੁੱਧ ਵੱਡਾ ਜਹਾਦ ਛੇੜਣ ਵਾਲੀ ਸੰਸਥਾ ਦੀ ਟੀਮ ਨੇ ਸੰਸਥਾ ਦੀਆਂ ਪੰਜ ਆਧੁਨਿਕ ਬੱਸਾਂ ਵਿਚ 574 ਮਰੀਜਾਂ ਦੇ ਕੈਂਸਰ, ਸ਼ੁਗਰ, ਬਲਡ ਪ੍ਰੈਸ਼ਰ ਅਤੇ ਹੋਰ ਬੀਮਾਰੀਆਂ ਦੀ ਜਾਂਚ ਕਰਕੇ ਉਨਾਂ ਨੂੰ ਦਵਾਈਆਂ ਮੁਫਤ ਪ੍ਰਦਾਨ ਕੀਤੀਆਂ। ਇਸਦੇ ਨਾਲ ਹੀ ਇਸ ਭਿਆਨਕ ਬੀਮਾਰੀ ਤੋਂ ਬਚਾਅ ਲਈ ਇਨਾਂ ਵਿਸ਼ੇਸ਼ ਬੱਸਾਂ ‘ਚ ਲੱਗੇ ਪ੍ਰੋਜੈਕਟਰ ਤੇ ਇਸ ਬੀਮਾਰੀ ਦੇ ਬਚਾਅ ਲਈ ਲੋਕਾਂ ਨੂੰ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ ਤਾਂ ਜੋ ਇਸ ਬੀਮਾਰੀ ਤੋਂ ਭਵਿੱਖ ਵਿਚ ਬਚਾਅ ਕੀਤਾ ਜਾ ਸਕੇ। ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਕਿ ਸਕੂਲ ਜੀਦੜਾ  ਵਿਖੇ ਲੱਗੇ ਮੁਫਤ ਮੈਡੀਕਲ ਕੈਂਪ ਦੌਰਾਨ ਸ਼੍ਰੀਮਤੀ ਚੋਪੜਾ ਜੀ ਦੀ ਤਸਵੀਰ ਤੇ ਫੁੱਲ ਮਲਾਵਾਂ ਭੇਂਟ ਕਰਕੇ ਹਰ ਕਿਸੇ ਨੇ ਉਨਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਇਸ ਮੌਕੇ ਸਾਰੀਆਂ ਰਾਜਸੀ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਦੇ ਆਗੂਆਂ ਨੇ ਉਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਨਾਂ ਦੀ ਯਾਦ ‘ਚ ਦਰਦਮੰਦ ਲੋਕਾਂ ਨੂੰ ਸਹੂਲਤਾਂ ਦੇਣ ਲਈ ਮੁਫਤ ਮੈਡੀਕਲ ਕੈਂਪ ਆਯੋਜਨ ਕਰਨ ਲਈ ਵੀ ਅਦਾਰਾ ਹਿੰਦ ਸਮਾਚਾਰ ਗਰੁੱਪ ਵੱਲੋਂ ਚੁੱਕੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਵਿਧਾਇਕ ਬਾਘਾਪੁਰਾਣਾ, ਡਾ. ਹਰਜੋਤ ਕਮਲ ਸਿੰਘ ਵਿਧਾਇਕ ਮੋਗਾ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਵਿਨੋਦ ਬਾਂਸਲ, ਸੂਬਾ ਕਾਂਗਰਸ ਦੇ ਮੁੱਖ ਬੁਲਾਰੇ ਡਾ. ਤਾਰਾ ਸਿੰਘ ਸੰਧੂ, ਸੁਖਮੰਦਰ ਸਿੰਘ ਸਮਰਾ ਅਮਰੀਕਾ, ਜਾਟ ਮਹਾਂ ਸਭਾ ਜ਼ਿਲਾ ਮੋਗਾ ਦੇ ਪ੍ਰਧਾਨ ਹਰੀ ਸਿੰਘ ਖਾਈ, ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਹਲਕਾ ਮੋਗਾ ਦੇ ਇੰਚਾਰਜ ਬਰਜਿੰਦਰ ਸਿੰਘ ਬਰਾੜ, ਬਾਬਾ ਇਕਬਾਲ ਸਿੰਘ ,ਜਨਰਲ ਸਕੱਤਰ ਜਸਵੰਤ ਸਿੰਘ ਭੁੱਲਰ ,  ਭਗਵਾਨ ਪਰਸ਼ੂ ਰਾਮ   ਬ੍ਰਾਹਮਣ ਸਭਾ ਦੇ ਚੇਅਰਮੈਨ ਖਣਮੁੱਖ ਭਾਰਤੀ ਪੱਤੋ,ਸ੍ਰੋ੍ਰਮਣੀ ਅਕਾਲੀ ਦੇ ਕੌਮੀ ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਗਰਗ ਜੌਲੀ, ਲੋਕ ਸਭਾ ਹਲਕਾ ਫਰੀਦਕੋਟ ਦੇ ਪ੍ਰਧਾਨ ਪਰਮਿੰਦਰ ਸਿੰਘ ਡਿੰਪਲ, ਪਿ੍ਰੰਸੀਪਲ ਸੁਖਜਿੰਦਰ ਕੌਰ,  ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ, ਕੌਸ਼ਲਰ ਗੋਵਰਧਨ ਪੋਪਲੀ, ਅਗਰਵਾਲ ਸਭਾ ਦੇ ਰਿਸ਼ੂ ਅਗਰਵਾਲ, ਭਰਤ ਗੁਪਤਾ, ਪ੍ਰਧਾਨ ਗੌਤਮ ਗੁਪਤਾ, ਬਬਲੂ ਵਾਲੀਆਂ, ਰਵੀ ਸ਼ਰਮਾ ਬੱਧਨੀ, ਇਕਬਾਲ ਭਾਰਤੀ ਪੱਤੋ, ਸੋਹਨਾ ਖੇਲਾ ਪੀ ਏ, ਚਮਨ ਲਾਲ ਮੈਬਰ ਜ਼ਿਲਾ ਪ੍ਰੀਸਦ, ਪਰਮਜੀਤ ਚੱਕ ਤਾਰੇ ਵਾਲਾ ਸਾਬਕਾ ਜ਼ਿਲਾ, ਗੁਰਜੀਤ ਸਿੰਘ ਤਾਰੇਵਾਲਾ ਸਰਪੰਚ, ਗੁਰਿੰਦਰ ਸਿੰਘ ਗੁੱਗੂ ਦਾਤਾ, ਜੱਸਾ, ਜੋਗਿੰਦਰ ਸਿੰਘ ਮੋਗਾ, ਸਰਬਜੀਤ ਸਿੰਘ ਰੌਲੀ, ਬਿੱਟੂ ਗਰੋਵਰ, ਚਮਕੌਰ ਸਿੰਘ ਲੋਪੋ, ਕੁਲਵਿੰਦਰ ਸਿੰਘ ਮਾਨ, ਨਵਦੀਪ ਮਹੇਸ਼ਰੀ,  ਸਬ ਆਫਿਸ ਮੋਗਾ ਦੇ ਇੰਚਾਰਜ਼ ਗੋਪੀ ਰਾੳੂਕੇ, ਓ.ਪੀ.ਅਜ਼ਾਦ, ਪੱਤਰਕਾਰ ਯੂਨੀਅਨ ਦੇ ਪ੍ਰਧਾਨ ਜਗਸੀਰ ਸ਼ਰਮਾ, ਰਣਜੀਤ ਬਾਵਾ, ਬਲਵਿੰਦਰ ਬਿੰਦਾ, ਸੰਜੀਵ ਬੱਬਰ, ਰਾਕੇਸ਼ ਅਗਰਵਾਲ, ਅਜੈ ਅਗਰਵਾਲ, ਮਨੋਜ ਭੱਲਾ,  ਰਾਜਵੀਰ ਭਲੂਰੀਆ, ਸ਼ਮੀ ਗੁਪਤਾ, ਹਰਜੀਤ ਛਾਬੜਾ, ਗੋਰਾ ਚੂਹੜਚੱਕ ,ਪਰਦਮਨ ਸਿੰਘ ਭੱਟੀ, ਵਿਪਨ ਓਕਾੜਾ, ਕਸ਼ਿਸ ਸਿੰਗਲਾ, ਸਤੀਸ ਧਰਮਕੋਟ, ਦਵਿੰਦਰ ਅਕਾਲੀਆਵਾਲਾ, ਕਮਲਜੀਤ ਭਿੰਡਰ, ਕਪਿਲ ਕਪੂਰ, ਦਾਰਾ ਸਿੰਘ ਭਾਗੀਕੇ, ਰਜਿੰਦਰ ਬੱਬੀ, ਸਤੀਸ਼ ਸਾਹਨੀ, ਸੁਭਮ ਵਰਮਾ, ਆਨੰਦ ਜੈਨ, ਹੀਰੋ ਕਿਸ਼ਨਪੁਰੀ, ਅੰਕੁਸ (ਸਾਰੇ ਪ੍ਰਤੀਨਿੱਧ ਅਤੇ ਪ੍ਰੈਸ ਫੋਟੋਗ੍ਰਾਫਰ) ਆਦਿ ਤੋਂ ਇਲਾਵਾ ਹੋਰ ਨਾਮੀ ਸ਼ਖਸੀਅਤਾਂ ਨੇ ਵੀ ਸ਼੍ਰਮਤੀ ਸਵਦੇਸ਼ ਚੋਪੜਾ ਜੀ ਦੀ ਤਸਵੀਰ ਤੇ ਫੁੱਲ ਮਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ