6 ਗੈਂਗਸਟਰ ਨਜਾਇਜ਼ ਅਸਲੇ ਸਮੇਤ ਕੀਤੇ ਕਾਬੂ ,5 ਪਿਸਟਲ ਬਰਾਮਦ

Tags: 

 ਜੈਤੋ,4 ਜੁਲਾਈ (ਮਨਜੀਤ ਸਿੰਘ ਢੱਲਾ) : ਫ਼ਰੀਦਕੋਟ ਪੁਲਿਸ ਤੇ / ਜੈਤੋ ਸੀਆਈਏ ਸਟਾਫ਼ ਦੇ ਇੰਚਾਰਜ ਕੁਲਵੀਰ ਚੰਦ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਭੋਲਾ ਸ਼ੂਟਰ ਗਰੁੱਪ ਦੇ ਗਗਨੀ ਗੈਂਗ ਦੇ 6 ਗੈਂਗਸਟਰ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਫੜ੍ਹੇ ਗਏ ਗੈਂਗਸਟਰਾਂ 'ਚ 2 ਨਾਬਾਲਿਗ ਵੀ ਸ਼ਾਮਲ ਹਨ।  ਪੁਲਿਸ ਨੇ ਮੁਲਜ਼ਮਾਂ ਤੋਂ 30 ਬੋਰ ਦੇ 2 ਸਪੇਨ ਮੇਡ ਪਿਸਟਲ ਸਮੇਤ 5 ਪਿਸਟਲ ਅਤੇ ਇੱਕ ਕਿਰਚ ਬਰਾਮਦ ਕੀਤੀ ਹੈ।