ਅਗਵਾ ਕੀਤੇ 14 ਸਾਲਾ ਬੱਚੇ ਦੀ ਮੌਤ ,ਪੁਲਿਸ ਵੱਲੋਂ ਅਗਵਾਕਾਰ ਕਾਬੂ ,20 ਲੱਖ ਦੀ ਮੰਗੀ ਗਈ ਫਿਰੌਤੀ

Tags: 

JAGRAON ,3 ਜੁਲਾਈ  (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਬੀਤੀ ਦੇਰ ਰਾਤ ਪਿੰਡ ਮਲਕ ਤੋਂ 14 ਸਾਲਾ ਲੜਕੇ ਅਮਰਿਤ ਸਿੰਘ ਜੋ ਭੇਦਭਰੀ ਹਾਲਤ ਵਿਚ ਗੁੰਮ ਹੋ ਗਿਆ ਸੀ, ਇੱਕ ਮੋਬਾਈਲ ਤੇ ਆਏ ਮੈਸੇਜ ਤੋਂ ਪਤਾ ਲੱਗਾ ਕਿ ਉਸ ਨੂੰ ਅਗਵਾਕਾਰਾਂ ਵੱਲੋਂ ਅਗਵਾ ਕਰਕੇ 20 ਲੱਖ ਦੀ ਫਿਰੌਤੀ ਮੰਗੀ ਗਈ ਸੀ! ਇਲਾਕੇ ਵਿਚ ਅੱਗ ਦੀ ਤਰ੍ਹਾਂ ਫੈਲੀ ਖ਼ਬਰ ਨੇ ਅਗਵਾਕਾਰਾਂ ਦੇ ਹੋਸ਼ ਉਡਾ ਦਿੱਤੇ ਤੇ ਮਾਮਲਾ ਪੁਲਸ ਕੋਲ ਪੁੱਜਣ ਤੇ ਅਗਵਾਕਾਰ ਨੇ ਬੱਚੇ ਨੂੰ ਅਖਾੜੇ ਨਹਿਰ ਵਿੱਚ ਸੁੱਟ ਦਿੱਤੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ! ਸੂਤਰਾਂ ਅਨੁਸਾਰ ਅਗਵਾਕਾਰ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਹੈ ਜੋ ਪਿੰਡ ਮਲਕ ਦਾ ਹੀ ਦੱਸਿਆ ਜਾ ਰਿਹਾ ਹੈ! ਇਹ ਵੀ ਪਤਾ ਲੱਗਾ ਹੈ ਕਿ ਉਸ ਨੇ ਪੁਲਿਸ ਕੋਲ ਮੰਨਿਆ ਹੈ ਕਿ ਉਸ ਨੇ ਬੱਚੇ ਨੂੰ ਪੈਸਿਆਂ ਦੇ ਲਾਲਚ ਵਿੱਚ ਆ ਕੇ ਅਗਵਾ ਕੀਤਾ ਸੀ ਪਰ ਰੌਲਾ ਪੈ ਜਾਣ ਤੋਂ ਬਾਅਦ ਅਖਾੜੇ ਵਾਲੀ ਨਹਿਰ ਵਿੱਚ ਸੁਟ ਦਿੱਤਾ! ਪਿੰਡ ਦੇ ਲੋਕਾਂ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਨਹਿਰ ਚੋਂ ਲੜਕੇ ਦੀ ਲਾਸ਼ ਲੱਭੀ ਜਾ ਰਹੀ ਹੈ! ਬੱਚਾ ਅੰਮ੍ਰਿਤ ਸਿੰਘ ਜੋ ਸੈਕਰਟ ਹਾਰਟ ਕਾਨਵੈਂਟ ਸਕੂਲ ਦਾ ਵਿਦਿਆਰਥੀ ਸੀ ਅਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਹੈ!ਲੜਕੇ ਦੀ ਲਾਸ਼ ਅੱਜ ਅਖਾੜਾ ਨਹਿਰ ਚੋਂ ਬਰਾਮਦ ਹੋ ਗਈ ਹੈ!****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ