ਖ਼ਤਰਨਾਕ ਰਿੰਦਾ ਗੈਂਗ ਦੇ ਸ਼ਾਰਪ-ਸ਼ੂਟਰ ਨੂੰ ਰੋਪੜ ਪੁਲਿਸ ਨੇ ,ਹਥਿਆਰਾਂ ਸਮੇਤ ਦਬੋਚਿਆ

Tags: 

ਰੋਪੜ, 1 ਜੁੁਲਾਈ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਵਿੱਚ ਸੰਗਠਿਤ ਗੈਂਗ ’ਤੇ ਤਿੱਖੀ ਕਾਰਵਾਈ ਕਰਦਿਆਂ ਰੋਪੜ ਪੁਲਿਸ ਨੇ ਮਹਾਰਾਸ਼ਟਰ ਦੇ ਖ਼ਤਰਨਾਕ ਗੈਂਗ ‘ਰਿੰਦਾ’ ਨਾਲ ਸਬੰਧਤ ਇੱਕ 22 ਸਾਲਾ ਸ਼ਾਰਪ-ਸ਼ੂਟਰ ਨੂੰ ਹਥਿਆਰਾਂ ਸਮੇਤ ਗਿ੍ਰਫਤਾਰ ਕੀਤਾ ਹੈ।ਐਸ.ਐਸ.ਪੀ. ਸਵਪਨ ਸ਼ਰਮਾਂ ਨੇ ਦੱਸਿਆ ਕਿ ‘ਰਿੰਦਾ’ ਨਾਲ ਸਬੰਧਤ ਇੱਕ ਸ਼ਾਰਪ ਸ਼ੂਟਰ ਯਾਦਵਿੰਦਰ ਸਿੰਘ ਉਰਫ ਯਾਦੀ  ਉੱਤੇ ਕਤਲ, ਫਿਰੌਤੀ ਅਤੇ ਇਰਾਦਾ ਕਤਲ ਦੇ ਕਈ ਮਾਮਲੇ ਦਰਜ ਹਨ। ਉਨਾਂ ਇਹ ਵੀ ਦੱਸਿਆ ਕਿ ਰਿੰਦਾ ਗੈਂਗ ਦੇ ਵੱਖ ਵੱਖ ਮੈਂਬਰਾਂ ਨਾਲ ਦੁਬਈ ਤੋਂ ਤਾਲਮੇਲ ਬਿਠਾਇਆ ਜਾ ਰਿਹਾ ਸੀ। । ਇਸ ਗੈਂਗ ਦੇ ਵਿਦੇਸ਼ੀ ਧਰਤੀ ’ਤੇ ਕਈ ਹਮਦਰਦ ਦੱਸੇ ਜਾਂਦੇ ਸਨ। ਨਾਂਦੇੜ ਦੇ ਰਹਿਣ ਵਾਲੇ ਤੇ ਰਿੰਦਾ ਦੇ ਕੈਟਾਗਰੀ ‘ਏ’ ਗੈਂਗਸਟਰ ਯਾਦੀ ਪਾਸੋਂ ਪੁਲਿਸ ਨੇ 315 ਬੋਰ, 12 ਤੇ 32 ਬੋਰ ਦੇ ਤਿੰਨ ਪਿਸਤੌਲ ਬਰਾਮਦ ਕੀਤੇ ਹਨ। ਮੁੱਢਲੀ ਜਾਂਚ ਤੋਂ ਇਹ ਪਤਾ ਚਲਦਾ ਹੈ ਕਿ ਲੱਕੀ ਤੇ ਮੋਗਾ ਦੇ ਸੁਖਪ੍ਰੀਤ ਬੁੱਢਾ ਨੇ ਉੱਤਰ ਪ੍ਰਦੇਸ਼ ਤੋਂ ਹਥਿਆਰ ਮੁਹੱਈਆ ਕਰਾਉਣ ਵਿੱਚ ਯਾਦਵਿੰਦਰ ਦੀ ਸਹਾਇਤਾ ਕੀਤੀ ਸੀ। ਪੁਲਿਸ ਹਥਿਆਰਾਂ ਦੇ ਉਸ ਸਰੋਤ ਨੂੰ ਕਾਬੂ ਕਰਨ ਲਈ ਮੇਰਠ(ਯੂਪੀ) ਪੁਲਿਸ ਦੇ ਸੰਪਰਕ ਵਿੱਚ ਹੈ।ਯਾਦਵਿੰਦਰ ਆਪਣੇ ਸਾਥੀਆਂ ਨਾਲ ਬੱਦੀ ਤੇ ਨਾਲਾਗੜ ਦੇ ਸਨਅੱਤੀ ਖੇਤਰ ਵਿੱਚ ਫਿਰੌਤੀ ਦੇ ਮਾਮਲਿਆ ਵਿੱਚ ਸਰਗਰਮ ਸੀ। ਸ਼ਰਾਬ ਦੇ ਵੱਡੇ ਠੇਕੇਦਾਰ, ਟੋਲ ਪਲਾਜ਼ਾ ਤੇ ਧਾਤਾਂ ਦੇ ਕਬਾੜੀ ਇਸ ਗਿਰੋਹ ਦੇ ਮੁੱਖ ਸ਼ਿਕਾਰ ਹੰੁਦੇ ਸਨ। ਕਈ ਵਾਰ ਯਾਦਵਿੰਦਰ ਨੇ  ਰਿੰਦਾ ਦੇ ਇਸ਼ਾਰੇ ’ਤੇ ਅੰਮਿ੍ਰਤਸਰ ਤੋਂ ਅੰਬਾਲਾ ਨਸ਼ੀਲੇ ਪਦਾਰਥਾਂ ਦਾ ਕੁਰੀਅਰ ਲਿਜਾਣ ਦਾ ਕੰਮ ਵੀ ਕੀਤਾ।ਿੲਹ ਪੰਜਾਬ ਵਿੱਚ ਬਾਕੀ ਬਚਦੇ ਗਿਰੋਹਾਂ ’ਚੋਂ ਇੱਕ ਵੱਡਾ ਗਿਰੋਹ ਹੈ ਜਿਸਦੇ ਪਿੰਜੌਰ, ਮੋਹਾਲੀ ਤੇ ਅੰਬਾਲਾ ਵਿੱਚ ਗੁਪਤ ਟਿਕਾਣੇ ਹਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ