ਦਸਤ ਰੋਕੋ ਪੰਦਰਵਾੜੇ ਪ੍ਰੋਗਰਾਮ ਦੌਰਾਨ ਵਿਧਾਇਕ ਡਾ ਹਰਜੋਤ ਕਮਲ ਮੁੱਖ ਮਹਿਮਾਨ ਵਜੋ ਸਿਵਲ ਹਸਪਤਾਲ ਪਹੁੰਚੇ,ਕਿਹਾ ‘‘ ਸਿਹਤ ਵਿਭਾਗ ਵੱਲੋਂ ਲੋਕ ਪੱਖੀ ਯਤਨ ਸ਼ਲਾਘਾਯੋਗ ’’

ਮੋਗਾ ,1 ਜੁਲਾਈ (ਜਸ਼ਨ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਜਿਲਾ ਮੋਗਾ ਅੰਦਰ  ਤੀਬਰ ਦਸਤ ਰੋਕੋ ਪੰਦਰਵਾੜੇ ਪ੍ਰੋਗਰਾਮ ਦਾ ਆਗਾਜ ਕੀਤਾ ਗਿਆ। ਇਸ ਪੰਦਰਵਾੜੇ ਪ੍ਰੋਗਰਾਮ ਦੌਰਾਨ ਵਿਧਾਇਕ ਮੋਗਾ ਡਾ ਹਰਜੋਤ ਕਮਲ ਵਿਸ਼ੇਸ ਤੌਰ ਤੇ ਮੁੱਖ ਮਹਿਮਾਨ ਵਜੋ ਸਿਵਲ ਹਸਪਤਾਲ ਦੇ ਟਰੇਨਿੰਗ ਹਾਲ ਪਹੁੰਚੇ। ਇਸ ਮੌਕੇ ਉਨ•ਾ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕ ਪੱਖੀ ਯਤਨ ਸ਼ਲਾਘਾਯੋਗ ਹਨ. ਉਨ•ਾਂ ਕਿਹਾ ਕਿ ਕੌਮੀ ਸਿਹਤ ਮਿਸ਼ਨ ਅਧੀਨ ਚੱਲ ਰਹੀਆ ਸਕੀਮਾਂ ਦਾ ਲੋਕ ਵਧੇਰੇ ਲਾਹਾ ਲੈ ਰਹੇ ਹਨ। ਡਾ: ਹਰਜੋਤ ਕਮਲ ਨੇ ਆਖਿਆ ਕਿ ਡਾਕਟਰੀ ਪੇਸ਼ਾ ਨਿਰੋਲ ਸੇਵਾ ਹੈ ਅਤੇ ਡਾਕਟਰ ਖੁਸ਼ਕਿਸਮਤ ਹਨ ਕਿ ਪਰਮਾਤਮਾ ਨੇ ਉਹਨਾਂ ’ਤੇ ਕਿਰਪਾ ਕੀਤੀ ਹੈ ਕਿ ਉਹਨਾਂ ਨੂੰ ਅਜਿਹਾ ਕਿੱਤਾ ਮਿਲਿਆ ਹੈ ਜਿਸ ਵਿਚ ਉਹ ਦੀਨ ਦੁਖੀਆਂ ਦੀ ਸਹਾਇਤਾ ਕਰਨ ਦੇ ਕਾਬਲ ਹੋਏ ਹਨ । ਡਾ ਹਰਜੋਤ ਨੇ ਆਖਿਆ ਕਿ ਉਹ ਮਰੀਜ਼ਾਂ ਨਾਲ ਹਮਦਰਦੀ ਵਾਲਾ ਰਵਈਆ ਅਖਤਿਆਰ ਕਰਨ ਕਿਉਂਕਿ ਬੀਮਾਰੀ ਦੀ ਸਥਿਤੀ ਵਿਚ ਦੋ ਮਿੱਠੇ ਬੋਲ ਵੀ ਮਰੀਜ਼ ਲਈ ਦਵਾ ਦਾ ਕੰਮ ਕਰਦੇ ਹਨ । ਉਹਨਾਂ ਆਖਿਆ ਕਿ ਉਹਨਾਂ ਦੇ ਨਿਰੰਤਰ ਯਤਨਾਂ ਉਪਰੰਤ ਪੰਜਾਬ ਸਰਕਾਰ ਵੱਲੋਂ ਮੋਗਾ ਹਸਪਤਾਲ ਵਿਚ ਅਧੂਰੇ ਕਾਰਜਾਂ ਲਈ 3 ਕਰੋੜ 29 ਲੱਖ ਰੁਪਏ ਦੀ ਗਰਾਂਟ ਜਾਰੀ ਹੋ ਚੁੱਕੀ ਹੈ ਅਤੇ ਹੁਣ ਮੋਗੇ ਦਾ ਹਸਪਤਾਲ ਪੰਜਾਬ ਦੇ ਅੱਵਲ ਹਸਪਤਾਲਾਂ ਵਿਚ ਸ਼ੁਮਾਰ ਹੋਣ ਲੱਗੇਗਾ ।  ਇਸ ਮੌਕੇ ਸਿਵਲ ਸਰਜਨ ਮੋਗਾ ਡਾ ਜ਼ਸਪ੍ਰੀਤ ਕੌਰ ਸੇਖੋ ਨੇ ਦੱਸਿਆ ਕਿ ਜਿਲੇ ਅੰਦਰ ਤੀਬਰ ਦਸਤ ਰੋਕੋ ਪੰਦਰਵਾੜੇ ਦੌਰਾਨ ਜਿਲੇ ਅੰਦਰ ਜਾਗਰੂਕਤਾ ਦੀ ਯੋਜਨਾ ਉਲੀਕੀ ਗਈ ਹੈ । ਇਹ ਪੰਦਰਵਾੜਾ 8 ਜੁਲਾਈ ਤੋਂ ਸੁਰੂ ਹੋ ਰਿਹਾ ਹੈ।ਇਸ ਮੌਕੇ ਡਾ ਜਸਵੰਤ ਸਿੰਘ ਸਹਾਇਕ ਸਿਵਲ ਸਰਜਨ ਮੋਗਾ ਨੇ ਵੀ ਆਪਣੇ ਵਿਚਾਰ ਰੱਖੇ. ਇਸੇ ਦੌਰਾਨ ਡਾ ਹਰਿੰਦਰ ਕੁਮਾਰ ਸ਼ਰਮਾ ਜਿਲ•ਾ ਟੀਕਾਕਰਨ ਅਫਸਰ ਮੋਗਾ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਜ਼ਿਲ•ੇ ਦੇ ਅੰਦਰ ਪੂਰੇ ਸਟਾਫ ਨੂੰ ਆਈ.ਡੀ.ਸੀ.ਐਫ. ਪ੍ਰੋਗਰਾਮ ਬਾਰੇ ਜਾਣੂ ਕਰਵਾਉਣ ਲਈ ਅੱਜ ਜਿਲੇ ਪੱਧਰ ਤੇ ਟ੍ਰੇਨਰ ਤਿਆਰ ਕੀਤੇ ਜਾ ਰਹੇ ਹਨ। ਜਿਸ ਵਿੱਚ ਜ਼ਿਲ•ੇ ਭਰ ਵਿੱਚੋ ਹਰ ਬਲਾਕ ਦੇ ਸੀਨੀਅਰ ਮੈਡੀਕਲ ਅਫਸਰ, ਐਸ ਆਈ, ਅਤੇ ਪੈਰਾਮੈਡੀਕਲ ਸਟਾਫ ਨੂੰ ਵੀ ਅੱਜ ਟਰੇਨਿੰਗ ਦਿਤੀ ਜਾ ਰਹੀ ਹੈ। ਇਸ ਮੌਕੇ ਡਾ ਮਨੀਸ਼ ਅਰੋੜਾ ਜਿਲਾ ਐਪਡੀਮੋਲੋਜਿਸਟ ਨੇ ਇਕ ਪਰੈਜਨਟੇਸ਼ਨ ਰਾਹੀਂ ਵਿਸਥਾਰ ਪੂਰਵਕ ਟਰੇਨਿੰਗ ਦਿਤੀ।  ਇਸ ਮੌਕੇ ਡਾ ਰੁਪਿੰਦਰ ਕੌਰ ਜਿਲਾ ਪਰਿਵਾਰ ਅਤੇ ਭਲਾਈ ਅਫਸਰ, ਡਾ ਕਮਲਦੀਪ ਕੌਰ ਮਾਹਲ ਜਿਲਾ ਡੈਟਲ ਸਿਹਤ ਅਫਸਰ, ਡਾ ਅਰਵਿੰਦਰ ਪਾਲ ਸਿੰਘ ਡੀ ਐਚ ਓ , ਡਾ ਇੰਦਰਵੀਰ ਸਿੰਘ ਗਿੱਲ ਜਿਲਾ ਟੀ.ਬੀ. ਅਫਸਰ, ਡਾ ਰਾਜੇਸ਼  ਅੱਤਰੀ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮੋਗਾ ਤੋਂ ਇਲਾਵਾ ਹੋਰ ਸਟਾਫ ਵੀ ਮੌਜੂਦ ਸੀ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ