ਲਾਇਨਜ਼ ਕਲੱਬ ਮੋਗਾ ਵਿਸ਼ਾਲ ਨੇ ਪੌਦੇ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼,‘ ਲਾਇਨਜ਼ ਕਲੱਬ ਵੱਲੋਂ ਵਾਤਾਵਰਨ ਸ਼ੁੱਧਤਾ ਲਈ ਆਰੰਭੇ ਯਤਨ ਸ਼ਲਾਘਾਯੋਗ: ਵਿਨੋਦ ਬਾਂਸਲ

ਮੋਗਾ,30 ਜੂਨ (ਜਸ਼ਨ): ਅੱਜ ਲਾਇਨਜ਼ ਕਲੱਬ ਮੋਗਾ ਵਿਸ਼ਾਲ ਵੱਲੋਂ ਨਹਿਰੂ ਪਾਰਕ ‘ਚ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ । ਇਸ ਮੌਕੇ ਕਲੱਬ ਵੱਲੋਂ ਲੋਕਾਂ ਨੂੰ ਘਰਾਂ ‘ਚ ਲਗਾਉਣ ਲਈ ਤੁਲਸੀ ਦੇ ਪੌਦੇ ਵੰਡੇ ਗਏ ਅਤੇ ਪਾਰਕ ਵਿੱਚ ਆਂਵਲਾ, ਅਮਰੂਦ ,ਜਾਮਣ, ਨਿੰਮ, ਗੁਲਾਬ ,ਤਿ੍ਰਵੇਣੀ ਅਤੇ ਹੋਰ ਕਿਸਮਾਂ ਦੇ ਪੌਦੇ ਆਪਣੇ ਹੱਥੀਂ ਲਗਾਏ। ਇਸ ਮੌਕੇ ਲਾਇਨ ਵਿਨੋਦ ਬਾਂਸਲ ਨੇ ਆਖਿਆ ਕਿ ਦੇਸ਼ ਅਤੇ ਸੂਬੇ ਦੇ ਸਾਹਮਣੇ ਵਾਤਾਵਰਣ ਬਹੁਤ ਵੱਡੀ ਚੁਣੋਤੀ ਬਣਿਆ ਹੋਇਆ ਹੈ ਜਿਸ ਲਈ ਦੇਸ਼ ਦੇ ਵਿਗਿਆਨੀ ਅਤੇ ਬੁੱਧੀਜੀਵੀ ਬੇਹੱਦ ਚਿੰਤਤ ਹਨ ਪਰ ਇਸ ਚੁਣੌਤੀ ਨਾਲ ਨਜਿੱਠਣ ਲਈ ਸਿਰਫ਼ ਸਰਕਾਰਾਂ ਹੀ ਨਹੀਂ ਬਲਕਿ ਆਮ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਬਾਂਸਲ ਨੇ ਆਖਿਆ ਕਿ ਵਾਤਾਵਰਣ ਨੂੰ ਗੰਦਲਾ ਹੋਣ ਤੋਂ ਬਚਾਉਣ ਲਈ ਦੇਸ਼ ਅਤੇ ਸੂਬੇ ਦੀਆਂ ਸਮਰਪਿਤ ਸੰਸਥਾਵਾਂ ਅੱਗੇ ਆ ਰਹੀਆਂ ਹਨ ਜੋ ਕਿ ਸ਼ਲਾਘਾਯੋਗ ਕਦਮ ਹੈ । ਉਹਨਾਂ ਕਿਹਾ ਕਿ ਲਾਇਨਜ਼ ਕਲੱਬ ਮੋਗਾ ਵਿਸ਼ਾਲ ਨੇ ਵੀ ਅੱਜ ਨਹਿਰੂ ਪਾਰਕ ‘ਚ ਪੌਦੇ ਲਗਾਉਣ ਮੁਹਿੰਮ ਸ਼ੁਰੂ ਕੀਤੀ ਹੈ ਜੋ ਕਿ ਬਾਕੀ ਸੰਸਥਾਵਾਂ ਨੂੰ ਵੀ ਇਸ ਖੇਤਰ ਵਿਚ ਕੰਮ ਕਰਨ ਦੀ ਪ੍ਰੇਰਨਾ ਦੇਵੇਗੀ । ਉਹਨਾਂ ਮੋਗਾ ਵਾਸੀਆਂ ਨੂੰ ਬਰਸਾਤ ਦੇ ਮੌਸਮ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਤਾਂ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ। ਕਲੱਬ ਦੇ ਪ੍ਰਧਾਨ ਦਰਸ਼ਨ ਗਰਗ,ਵਾਈਸ ਪ੍ਰਧਾਨ ਦੀਪਕ ਜਿੰਦਲ, ਕੈਸ਼ੀਅਰ ਰਾਜਨ ਗਰਗ ਨੇ ਪਾਰਕ ਵਿਚ ਪੌਦੇ ਲਗਾਉਣ ਉਪਰੰਤ ’ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦਿਨ ਬ ਦਿਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚ;ਉਣ ਲਈ ਸਾਨੂੰ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਅੱਜ ਵਧ ਰਹੀ ਗਰਮੀ ਅਤੇ ਸੜਕਾਂ ਨੂੰ ਚੌੜਾ ਕਰਨ ਲਈ ਹੋ ਰਹੀ ਦਰੱਖਤਾਂ ਦੀ ਲਗਾਤਾਰ ਕਟਾਈ ਫੈਕਟਰੀਆਂ ਦੀਆਂ ਚਿਮਨੀਆਂ ਤੋਂ ਨਿਕਲਦਾ ਧੂੰਆਂ ਚਿੰਤਾ ਦਾ ਵਿਸ਼ਾ ਹੈ । ਉਨ੍ਹਾਂ ਕਿਹਾ ਕਿ ਜੇ ਸਮਾਂ ਰਹਿੰਦਿਆਂ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਨਾ ਬਚਾਇਆ ਗਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੂਸ਼ਿਤ ਜ਼ਹਿਰੀਲੇ ਵਾਤਾਵਰਨ ‘ਚ ਰਹਿਣ ਲਈ ਮਜ਼ਬੂਰ ਹੋਣਗੀਆਂ ਜਿਸ ਦੇ ਜ਼ਿੰਮੇਵਾਰ ਅਸੀਂ ਖ਼ੁਦ ਹੋਵਾਂਗੇ । ਉਹਨਾਂ ਆਖਿਆ ਕਿ ਜਿਨ੍ਹਾਂ ਰੁੱਖਾਂ ਨੂੰ ਅਸੀਂ ਛਾਂ ਜਿਨ੍ਹਾਂ ਰੁੱਖਾਂ ਤੋਂ ਅਸੀਂ ਛਾਂ ਦਾ ਆਨੰਦ ਮਾਣ ਰਹੇ ਹਾਂ ਉਹ ਰੁੱਖ ਸਾਡੇ ਬਜ਼ੁਰਗਾਂ ਦੀ ਦੇਣ ਹਨ ਸਾਨੂੰ ਵੀ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਠੰਢੀ ਛਾਂ ਦੇਣ ਅਤੇ ਆਕਸੀਜ਼ਨ ਮੁਹੱਈਆ ਕਰਵਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਬੂਟੇ ਪੌਦੇ ਲਗਾਉਣੇ ਤੇ ਪਾਲਣੇ ਚਾਹੀਦੇ ਹਨ। ਇਸ ਮੌਕੇ ਦੀਪਕ ਤਾਇਲ, ਚੇਅਰਮੈਨ ਦਵਿੰਦਰਪਾਲ ਸਿੰਘ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਾਂਸਲ, ਰਵਿੰਦਰ ਗੋਇਲ ਸੀ ਏ , ਪ੍ਰੇਮ ਦੀਪ ਬਾਂਸਲ, ਵਿਕਾਸ ਮਿੱਤਲ, ਸੁਮਿਤ ਚਾਵਲਾ, ਅਵਤਾਰ ਸਿੰਘ ਤੋਂ ਇਲਾਵਾ ਹੋਰ ਕਲੱਬ ਮੈਂਬਰ ਵੀ ਹਾਜ਼ਰ ਸਨ ।