ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਦੀ ਕਾਊਂਸਲਿੰਗ ਲਈ ਲਗਾਇਆ ਗਿਆ ਕੈਂਪ

ਮੋਗਾ 27 ਜੂਨ:(ਜਸ਼ਨ): ਵਿਦੇਸ਼ ਜਾਣ ਦੇ  ਚਾਹਵਾਨ ਨੌਜਵਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਉਨਾਂ ਨੂੰ ਵਿਦੇਸ਼ ਜਾਣ ਤੋ ਪਹਿਲਾਂ ਇਸ ਸਬੰਧੀ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਦੇਣ ਦੇ ਮੰਤਵ ਨਾਲ ਜ਼ਿਲਾ ਰੋਂਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਨੌਜਵਾਨਾਂ ਦੀ ਕਾਊਂਸਲਿੰਗ ਲਈ ਕੈਂਪ ਲਗਾਇਆ ਗਿਆ। ਇਸ ਕੈਪ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਰੋਜ਼ਗਾਰ ਜਨਰੇਸ਼ਨ ਐਡ ਟ੍ਰੇਨਿੰਗ ਅਫ਼ਸਰ ਮੋਗਾ ਨੇ ਦੱਸਿਆ ਕਿ ਪਿਰਾਮਿਡ ਈ- ਸਰਵਿਸਸ ਮੋਗਾ ਦੇ ਅਧਿਕਾਰੀ ਨਰਿੰਦਰ ਕੁਮਾਰ ਵਲੋਂ ਭਾਈ ਘਨੱਈਆ ਏਕਤਾ ਕਾਲਜ ਆਫ ਨਰਸਿੰਗ, ਧਰਮਕੋਟ, ਮੋਗਾ ਦੇ ਵਿਦਿਆਰਥੀਆਂ ਦੀ ਵਿਦੇਸ਼ੀ ਇਮੀਗ੍ਰੇਸ਼ਨ ਸਬੰਧੀ ਕਾਊਂਸਲਿੰਗ ਕੀਤੀ ਗਈ। ਕੈਂਪ ਦੌਰਾਨ ਵਿਦੇਸ਼ ਜਾਣ ਦੇ ਸਹੀ ਤਰੀਕਿਆਂ ਤੇ ਵਿਦੇਸ਼ ਵਿੱਚ ਪੜਾਈ ਅਤੇ ਕੈਰੀਅਰ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਬਲਰਾਜ ਸਿੰਘ ਖਹਿਰਾ ਕਾਊਂਸਲਰ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਲੋਂ ਵਿਦਿਆਰਥੀਆਂ ਨੂੰ ਜਿਲਾ ਰੋਜ਼ਂਗਾਰ ਅਤੇ ਕਾਰੋਬਾਰ ਬਿਊਰੋ ਦੀ ਕਾਰਗੁਜਾਰੀ  ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਕੈਂਪ ਦੌਰਾਨ ਪਲੇਸਮੈਂਟ ਅਫਸਰ ਸੋਨੀਆ ਬਾਜਵਾ ਵੀ ਹਾਜ਼ਰ ਸਨ।