ਦੋ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਦੀ ਕਾਰ ਹਾਦਸੇ ਚ ਮੌਤ

Tags: 

ਮੋਗਾ ,28ਜੂਨ: (ਜਸ਼ਨ):ਬੁੱਧਵਾਰ ਦੀ ਰਾਤ ਕੁੱਲੂ ਨੇੜਲੇ ਭੀਖੀ ਰੋਡ ਤੇ ਨਵੀਂ ਨਕੋਰ ਕਾਰ ਨੂੰ ਹਾਦਸਾ ਪੇਸ਼ ਆਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜੋ ਇੱਕੋ ਹੀ ਪਿੰਡ ਦੇ ਸਨ  । ਇਨ੍ਹਾਂ ਤਿੰਨਾਂ ਨੌਜਵਾਨਾਂ ਵਿੱਚੋਂ ਦੋ ਸਕੇ ਭਰਾ ਸਨ   ।ਇਨ੍ਹਾਂ ਨੌਜਵਾਨਾਂ ਦੀ ਉਮਰ ਮਹਿਜ਼ 20 ਤੋਂ 25 ਸਾਲ ਦਰਮਿਆਨ ਦੱਸੀ ਜਾਂਦੀ ਹੈ ਅਤੇ ਇਹ ਪਿੰਡ ਜਿਦੌਰ ਦੇ ਵਾਸੀ ਸਨ  । ਬੁਰੀ ਤਰ੍ਹਾਂ ਨੇਸਤੋ ਨਾਬੂਦ ਹੋਈ ਕਾਰ ਤੋਂ ਹਾਦਸੇ ਦੀ ਭਿਆਨਕਤਾ ਦਾ ਪਤਾ ਲੱਗਦਾ ਹੈ   । ਬੇਸ਼ੱਕ ਤਿੰਨਾਂ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਉਹ ਪਹਿਲਾਂ ਹੀ ਦੱਮ ਤੋੜ ਚੁੱਕੇ ਸਨ  ।ਮ੍ਰਿਤਕਾਂ ਵਿੱਚ ਰੁਪਿੰਦਰ ਸਿੰਘ ,ਯੁਧਿਸ਼ਟਰ ਅਤੇ ਰੂਪ ਲਾਲ ਸ਼ਾਮਲ ਹਨ   । ਯੁਧਿਸ਼ਟਰ ਅਤੇ ਰੂਪ ਲਾਲ ਦੋਨੋਂ ਸਕੇ ਭਰਾ ਦੱਸੇ ਜਾ ਰਹੇ ਹਨ  ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ---