ਗੋਲਡਨ ਐਜ਼ੂਕੇਸ਼ਨ ਮੋਗਾ ਵਿਖੇ ਆਈਲੈਟਸ ਸਬੰਧੀ ਸੈਮੀਨਾਰ ਲਗਾਇਆ,ਵਿਦਿਆਰਥੀਆਂ ਨੂੰ ਸਿਖਾਏ ਰੀਡਿੰਗ, ਰਾਈਟਿੰਗ ਅਤੇ ਸਪੀਕਿੰਗ ਵਿਚੋਂ ਵੱਧ ਨੰਬਰ ਹਾਸਲ ਕਰਨ ਦੇ ਗੁਰ

ਮੋਗਾ ,27 ਜੂਨ: (ਜਸ਼ਨ): ਵਿਦਿਆਰਥੀਆਂ ਨੂੰ ਆਈਲੈਟਸ ਦੀ ਪੜ੍ਹਾਈ ਕਰਕੇ ਮਨਚਾਹੇ ਬੈਡ ਪ੍ਰਾਪਤ ਕਰਵਾਉਣ ਲਈ ਜਾਣੀ ਪਛਾਣੀ ਸੰਸਥਾ ਗੋਲਡਨ ਐਜ਼ੂਕੇਸ਼ਨ ਮੋਗਾ ਆਈ ਡੀ ਪੀ ਵਲੋਂ ਵਿਦਿਆਰਥੀਆਂ ਨੂੰ ਆਈਲੈਟਸ ਸਬੰਧੀ ਜਾਣਕਾਰੀ ਦੇਣ ਹਿੱਤ ਸੈਮੀਨਾਰ ਲਗਵਾਇਆ ਗਿਆ। ਸੰਸਥਾ ਦੇ ਡਾਇਰੈਕਟਰ ਅਮਿਤ ਪਲਤਾ ਅਤੇ ਰਮਨ ਅਰੋੜਾ ਦੀ ਅਗਵਾਈ ਹੇਠ ਲਗਾਏ ਇਸ ਸੈਮੀਨਾਰ ਵਿਚ ਨੌਜ਼ਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਈ ਡੀ ਪੀ ਦੇ ਮਾਹਿਰਾ ਨੇ ਆਈਲੈਟਸ ਦੀ ਵਿਦਿਆਰਥੀਆਂ ਨੂੰ ਸਹੀ ਤਰੀਕੇ ਤਿਆਰੀ ਕਰਨ ਲਈ ਜਿੱਥੇ ਲੋੜੀਦੀ ਜਾਣਕਾਰੀ ਦਿੱਤੇ ਉੱਥੇ ਵਿਦਿਆਰਥੀਆਂ ਨੂੰ ਰੀਡਿੰਗ, ਰਾਇੰਟਿੰਗ ਅਤੇ ਸਪੀਕਿੰਗ ਵਿਚੋਂ ਵੱਧ ਨੰਬਰ ਹਾਸਲ ਕਰਨ ਦੇ ਗੁਰ ਵੀ ਦਿੱਤੇ। ਮਾਹਰਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਆਈਲੈਟਸ ਦੀ ਪੜ੍ਹਾਈ ਨੂੰ ਮਨ ਵਿਚ ਡਰ ਰੱਖ ਕੇ ਕਰਨ ਦੀ ਬਜਾਏ ਇਸ ਨੂੰ ਤਕਨੀਕੀ ਵਿਧੀ ਨਾਲ ਸਮਝ ਕੇ ਕਰਨਾ ਚਾਹੀਦਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਲੋੜੀਦੇ ਬੈਡ ਜਲਦੀ ਹਾਸਲ ਹੋ ਜਾਦੇ ਹਨ। ਉਨ੍ਹਾ ਕਿਹਾ ਕਿ ਗੋਲਡਨ ਐਜ਼ੂਕੇਸ਼ਨ ਮੋਗਾ ਕੋਲ ਚੰਗੇ ਆਈਲੈਟਸ ਟ੍ਰੇਨਿਰ ਹਨ ਜੋ ਵਿਦਿਆਰਥੀਆਂ ਨੂੰ ਸਹੀ ਰਸਤਾ ਪ੍ਰਦਾਨ ਕਰ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ