ਲੁਧਿਆਣਾ ਜੇਲ੍ਹ ‘ਚ ਕੈਦੀਆਂ ਅਤੇ ਪੁਲਿਸ ‘ਚ ਝੱੜਪਾਂ ,15 ਕੈਦੀਆਂ ਦੇ ਫਰਾਰ ਹੋਣ ਦਾ ਖਦਸ਼ਾ,ਇਕ ਹਵਾਲਾਤੀ ਦੀ ਮੌਤ ,ਅਫਰਾਤਫਰੀ ਵਾਲਾ ਮਾਹੌਲ

Tags: 

ਲੁਧਿਆਣਾ ,27 ਜੂਨ  (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੁਧਿਆਣਾ ਦੀ ਸੈਂਟਰਲ ਜੇਲ ਤਾਜਪੁਰ ਵਿਚ ਅੱਜ ਕੈਦੀਆਂ ਦੇ ਦੋ ਗਰੁੱਪਾਂ ਦਰਮਿਆਨ ਹੋਈਆਂ ਝੱੜਪਾਂ ਉਪਰੰਤ ਅਫਰਾਤਫਰੀ ਵਾਲਾ ਮਾਹੌਲ ਬਣਿਆ ਹੋਇਆ ਹੈ । ਹਾਲਾਤ ਇਸ ਕਦਰ ਨਾਜ਼ੁਕ ਬਣੇ ਹੋਏ ਹਨ ਕਿ ਪੁਲਿਸ ਨੂੰ ਕੈਦੀਆਂ ’ਤੇ ਕਾਬੂ ਪਾਉਣ ਲਈ ਲਗਾਤਾਰ ਹਵਾ ਵਿਚ ਗੋਲੀ ਚਲਾਉਣੀ ਪੈ ਰਹੀ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਤਾਜਪੁਰ ਸਥਿਤ ਜੇਲ ਵਿਚ ਪਹੁੰਚੇ ਅਤੇ ਹਾਲਤ ਦਾ ਜਾਇਜ਼ਾ ਲਿਆ । ਜੇਲ ਨੂੰ ਚੁਫੇਰਿਓਂ ਪੁਲਿਸ ਨੇ ਘੇਰਿਆ ਹੋਇਆ ਹੈ ਅਤੇ ਅੱਗ ਬੁਝਾੳੂ ਦਸਤੇ ਕਿਸੇ ਵੀ ਅਣਕਿਆਸੀ ਘਟਨਾ ਨਾਲ ਨਜਿੱਠਣ ਲਈ ਤਿਆਰ ਰੱਖੇ ਗਏ ਹਨ। ਇਹ ਲੜਾਈ  ਗੈਂਗਸਟਰਾਂ ਦੇ ਦੋ ਗਰੁੱਪਾਂ ਵਿਚ ਹੋਈ ਸਮਝੀ ਜਾਂਦੀ ਹੈ ਅਤੇ ਲੜਾਈ ਨੂੰ ਰੋਕਣ ਲਈ ਪੁਲਿਸ ਵੱਲੋਂ ਕੀਤੇ ਯਤਨਾਂ ਦੌਰਾਨ ਕੈਦੀਆਂ ਅਤੇ ਪੁਲਿਸ ਵਾਲਿਆਂ ਵਿਚਕਾਰ ਵੀ ਝੱੜਪਾਂ ਸ਼ੁਰੂ ਹੋ ਗਈਆਂ। ਬੇਸ਼ੱਕ ਕਿ ਅਜੇ ਪੁਲਿਸ ਵੱਲੋਂ ਅਧਿਕਾਰਿਤ ਤੌਰ ’ਤੇ ਕੋਈ ਜਾਣਕਾਰੀ ਮਹੁੱਈਆ ਨਹੀਂ ਕਰਵਾਈ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 15 ਕੈਦੀ ਜੇਲ ਵਿਚ ਮੱਚੇ ਕੁਹਰਾਮ ਦੌਰਾਨ ਭੱਜਣ ਵਿਚ ਸਫਲ ਹੋ ਗਏ ਹਨ ਜਿਹਨਾਂ ਵਿਚੋਂ ਦੋ ਕੈਦੀਆਂ ਨੂੰ ਬਾਅਦ ਵਿਚ ਫੜ ਲਿਆ ਗਿਆ। ਜੇਲ ਦਾ ਸਾਇਰਨ ਲਗਾਤਾਰ ਵੱਜਣ ਤੋਂ ਸਪੱਸ਼ਟ ਹੈ ਕਿ ਜੇਲ ਦੇ ਹਾਲਾਤ ਭਿਅੰਕਰ ਸਥਿਤੀ ਵਿਚ ਹਨ ।ਇਸ ਝੜਪ ਵਿਚ ਕੁੱਲ 10 ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚ 5 ਕੈਦੀ ਤੇ 5 ਪੁਲਿਸ ਮੁਲਾਜ਼ਮ ਸ਼ਾਮਲ ਹਨ।

 

ਇਸ ਸਮੁੱਚੀ ਘਟਨਾ ਵਿਚ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਹਨ ਕਿਉਂਕਿ ਕੈਦੀਆਂ ਵੱਲੋਂ ਲੜਾਈ ਦੌਰਾਨ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਅਤੇ ਪੱਥਰਬਾਜ਼ੀ ਵੀ ਹੋਈ ਦੱਸੀ ਜਾਂਦੀ ਹੈ। ਅਪੁਸ਼ਟ ਸੂਤਰਾਂ ਮੁਤਾਬਕ ਇਕ ਹਵਾਲਾਤੀ ਦੀ ਮੌਤ ਵੀ ਹੋਣ ਦਾ ਅੰਦੇਸ਼ਾ ਹੈ । ਹਾਲ ਦੀ ਘੜੀ ਜੇਲ ਦੇ ਦਰਵਾਜੇ ਪੂਰੀ ਤਰਾਂ ਬੰਦ ਕਰ ਦਿੱਤੇ ਗਏ ਹਨ।ਸਥਿਤੀ ਇਸ ਕਦਰ ਬੇਕਾਬੂ ਹੋ ਗਏ ਕਿ ਕੈਦੀਆਂ ਨੇ ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਦਾ ਵਿਰੋਧ ਸੋਸ਼ਲ ਮੀਡੀਆ ’ਤੇ ਲਾਈਵ ਕਰਕੇ ਕੀਤਾ ਜਿਥੋਂ ਜੇਲ੍ਹ ਦੇ ਤਲਖ ਹਾਲਾਤਾਂ ਬਾਰੇ ਤਾਂ ਪਤਾ ਲੱਗਦਾ ਹੀ ਹੈ ਸਗੋਂ ਜੇਲ੍ਹ ਦੇ ਢਿੱਲੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਵੀ ਖੁਲ੍ਹਦੀ ਹੈ ਕਿ ਆਖਿਰ ਮੋਬਾਈਲ ਜੇਲ੍ਹ ਦੇ ਅੰਦਰ ਕਿਵੇਂ ਪਹੁੰਚੇ। ਭਾਰਤੀ ਗ੍ਰਹਿ ਮੰਤਰਾਲੇ ਦੁਆਰਾ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੀਆਂ ਜੇਲ੍ਹਾਂ 'ਚ ਸੀ.ਆਰ.ਪੀ.ਐਫ ਤੈਨਾਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਜਾਰੀ ਹੁਕਮਾਂ ਅਨੁਸਾਰ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਦੀਆਂ ਜੇਲ੍ਹਾਂ 'ਚ ਸੀਆਰਪੀਐਫ ਤੈਨਾਤ ਕੀਤੀ ਜਾਏਗੀ********* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -     **ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ