ਗੋਲਡਨ ਟਰੈਵਲ ਅਡਵਾਇਜਰ ਨੇ ਲਗਵਾਇਆ ਪਤੀ ਪਤਨੀ ਦਾ ਕੈਨੇਡਾ ਦਾ ਮਲਟੀਪਲ ਵੀਜਾ

ਮੋਗਾ ,26 ਜੂਨ: (ਜਸ਼ਨ):ਮਾਲਵੇ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਟਰੈਵਲ ਅਡਵਾਇਜਰ ,ਜੋ ਵਧੇਰੇ ਲੋਕਾ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ਾ ਲਗਵਾ ਕੇ ਉਨਾਂ ਦੇ ਸੁਪਨਿਆਂ ਨੂੰ ਵੀ ਪੂਰਾ ਕਰ ਰਹੀ ਹੈ ,ਨੇ ਲੇਖਕ ਸੁਰਜੀਤ ਸਿੰਘ ਬਰਾੜ ਅਤੇ ਉਨਾਂ ਦੀ ਪਤਨੀ ਸੁਰਿੰਦਰ ਕੌਰ ਬਰਾੜ ਵਾਸੀ ਘੋਲੀਆ ਕਲਾਂ ਮੋਗਾ ਦਾ ਕੈਨੇਡਾ ਦਾ ਮਲਟੀਪਲ ਵੀਜ਼ਾ ਲਗਵਾ ਕੇ ਦਿੱਤਾ। ਸੰਸਥਾ ਦੀ ਵੱਡੀ ਖਾਸੀਅਤ ਹੈ ਕਿ ਜੋ ਵੀ ਹੋਰਨਾਂ ਸੰਸਥਾਵਾਂ ਤੋਂ ਨਿਰਾਸ਼ ਹੋ ਕੇ ਆਉਂਦੇ ਹਨ, ਉਨਾਂ ਦਾ ਵੀ ਵੀਜ਼ਾ ਵਧੀਆ ਢੰਗ ਨਾਲ ਫ਼ਾਈਲ ਤਿਆਰ ਕਰਵਾ ਕੇ ਘੱਟ ਸਮੇਂ ਵਿਚ ਲਗਵਾਇਆ ਜਾਂਦਾ ਹੈ। ਐਮ.ਡੀ. ਸੁਭਾਸ਼ ਪਲਤਾ ਨੇ ਲੇਖਕ ਸੁਰਜੀਤ ਸਿੰਘ ਬਰਾੜ ਨੂੰ ਵੀਜ਼ਾ ਸੌਂਪਦਿਆਂ , ਸ਼ੁਭ ਕਾਮਨਾਵਾਂ ਦਿਤੀਆਂ| ਉਨ੍ਹਾਂ ਕਿਹਾ ਕਿ ਗੋਲਡਨ ਟਰੈਵਲ ਐਡਵਾਈਜ਼ਰ ਪਿਛਲੇ ਕਈ ਦਹਾਕਿਆਂ ਤੋਂ ਹਜ਼ਾਰਾਂ ਲੋਕਾ ਨੂੰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਭੇਜ ਕੇ ਉਨ੍ਹਾਂ ਦੇ ਸੁਪਨੇ ਸਾਕਾਰ ਕਰ ਚੁੱਕੀ ਹੈ ਅਤੇ ਕਰ ਰਹੀ ਹੈ |ਉਨਾਂ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਕੰਟਰੀ ਸਬੰਧੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਹ ਸੰਸਥਾ ਵਿਖੇ ਆ ਕੇ ਮਿਲ ਸਕਦਾ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ