ਤਿੰਨ ਧੀਆਂ ਤੇ ਇਕ ਪੁੱਤਰ ਦੀ ਮਾਂ ਨੂੰ ਸੜਕਾਂ ਤੇ ਰੁਲਣ ਤੋਂ ਬਚਾਉਣ ਲਈ ਸਮਾਜ ਸੇਵੀ ਸੰਸਥਾ ਨੇ ਭੇਜਿਆ ਪਿੰਗਲਵਾੜਾ ਅੰਮਿ੍ਰਤਸਰ,ਨੂੰਹ ਪੁੱਤ ਨੇ ਕੁੱਟ ਕੇ ਕੱਢਿਆ ਸੀ ਘਰੋਂ

ਮੋਗਾ,26 ਜੂਨ (ਜਸ਼ਨ) : ਦੋ ਹਫਤਿਆਂ ਤੋਂ ਲਾਵਾਰਿਸ ਹਾਲਤ ਵਿੱਚ ਸਿਵਲ ਹਸਪਤਾਲ ਮੋਗਾ ਵਿੱਚ ਦਾਖਲ ਬਜ਼ੁਰਗ ਮਾਤਾ ਛਿੰਦਰ ਕੌਰ ਨੂੰ ਆਖਿਰ ਟਿਕਾਣਾ ਮਿਲ ਹੀ ਗਿਆ । ਸਮਾਜ ਸੇਵੀ ਸੰਸਥਾ ਜਿਲਾ ਰੂਰਲ ਐਨ.ਜੀ.ਓ. ਮੋਗਾ ਦੇ ਪ੍ਰਧਾਨ ਅਤੇ ਸਿਵਲ ਸਰਜਨ ਦਫਤਰ ਮੋਗਾ ਵਿੱਚ ਹੈਲਥ ਸੁਪਰਵਾਈਜਰ ਦੇ ਅਹੁਦੇ ਤੇ ਤਾਇਨਾਤ ਮਹਿੰਦਰ ਪਾਲ ਲੂੰਬਾ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਪਿੰਗਲਵਾੜਾ ਅਮਿ੍ਤਸਰ ਦੀ ਟੀਮ ਬਜੁਰਗ ਮਾਤਾ ਨੂੰ ਪਿੰਗਲਵਾੜੇ ਵਿੱਚ ਦਾਖਲ ਕਰਵਾਉਣ ਲਈ ਲੈ ਕੇ ਰਵਾਨਾ ਹੋ ਗਈ । ਇਸ ਮੌਕੇ ਮੋਗਾ ਸ਼ਹਿਰ ਦੇ ਸਮਾਜ ਸੇਵੀਆਂ ਅਤੇ ਸਿਵਲ ਹਸਪਤਾਲ ਮੋਗਾ ਦੇ ਐਸ.ਐਮ.ਓ. ਡਾ. ਰਾਜੇਸ਼ ਅੱਤਰੀ ਨੇ ਮਾਤਾ ਨੂੰ ਰਵਾਨਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ 24 ਜੂਨ ਨੂੰ ਇਹ ਮਾਤਾ ਮੈਨੂੰ ਸਿਵਲ ਹਸਪਤਾਲ ਮੋਗਾ ਦੀ ਪੁਰਾਣੀ ਐਮਰਜੰਸੀ ਸਾਹਮਣੇ ਬਹੁਤ ਬੁਰੀ ਹਾਲਤ ਵਿੱਚ ਪਈ ਮਿਲੀ ਸੀ, ਜਿਸ ਬਾਰੇ ਜਾਣਕਾਰੀ ਹਾਸਿਲ ਕੀਤੀ ਤਾਂ ਪਤਾ ਲੱਗਿਆ ਕਿ ਇਸ ਮਾਤਾ ਨੂੰ ਕੋਈ ਸਖਸ਼ 11 ਜੂਨ ਨੂੰ ਬੱਸ ਸਟੈਂਡ ਮੋਗਾ ਤੋਂ ਚੱਕ ਕੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਗਿਆ ਸੀ ਤੇ ਇਲਾਜ਼ ਉਪਰੰਤ 19 ਜੂਨ ਨੂੰ ਮਾਤਾ ਨੂੰ ਛੁੱਟੀ ਮਿਲ ਗਈ ਸੀ ਪਰ ਵਾਰਿਸ ਨਾ ਹੋਣ ਕਾਰਨ ਉਹ ਸਿਵਲ ਹਸਪਤਾਲ ਵਿੱਚ ਇਧਰ ਉਧਰ ਲੇਟ ਕੇ ਗੁਜਾਰਾ ਕਰ ਰਹੀ ਸੀ । ਮਾਤਾ ਦੀ ਹਾਲਤ ਵੇਖ ਕੇ ਮੈਂ ਐਨ.ਜੀ.ਓ. ਦੀ ਓਲਡ ਏਜ਼ ਕੇਅਰ ਪ੍ੋਜੈਕਟ ਇੰਚਾਰਜ ਡਿੰਪਲ ਢੰਡ ਅਤੇ ਦਰਜਾ ਚਾਰ ਮੁਲਾਜ਼ਮਾਂ ਦੀ ਮੱਦਦ ਨਾਲ ਮਾਤਾ ਨੂੰ ਨੁਹਾ ਦੇ ਸਾਫ ਕੱਪੜੇ ਪਾਏ ਤੇ ਉਸ ਲਈ ਕੇਅਰ ਟੇਕਰ ਦਾ ਪ੍ਬੰਧ ਕਰਕੇ ਵਾਪਿਸ ਸਿਵਲ ਹਸਪਤਾਲ ਮੋਗਾ ਦਾਖਲ ਕਰਵਾ ਦਿੱਤਾ । ਇਸ ਦੌਰਾਨ ਸ਼ੋਸਲ ਮੀਡੀਆ ਤੇ ਪੋਸਟ ਪਾ ਕੇ ਉਸਦੇ ਵਾਰਿਸਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਮਾਤਾ ਭਦੌੜ ਦੀ ਰਹਿਣ ਵਾਲੀ ਹੈ, ਜਿਸ ਨੂੰ ਚਾਰ ਸਾਲ ਪਹਿਲਾਂ ਉਸਦੇ ਪੁੱਤਰ ਅਤੇ ਨੂੰਹ ਨੇ ਕੁੱਟ ਮਾਰ ਕੇ ਘਰੋਂ ਕੱਢ ਦਿੱਤਾ ਸੀ । ਮਾਤਾ ਦੀ ਤਿੰਨ ਧੀਆਂ ਹਨ, ਜੋ ਵਿਆਹੀਆਂ ਹੋਈਆਂ ਹਨ, ਜੋ ਅਤਿ ਗਰੀਬੀ ਦੀ ਹਾਲਤ ਵਿੱਚ ਜੀਵਨ ਬਸਰ ਕਰ ਰਹੀਆਂ ਹਨ । ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਉਸ ਨੂੰ ਵਾਪਿਸ ਘਰ ਲਿਜਾਣ ਦੀ ਹਾਮੀ ਨਾ ਭਰੀ ਤਾਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਸ਼੍ੀ ਅਮਿ੍ਤਸਰ ਸਾਹਿਬ ਦੀ ਟੀਮ ਨਾਲ ਸੰਪਰਕ ਕੀਤਾ । ਟੀਮ ਮੈਂਬਰ ਅਮਰਜੀਤ ਸਿੰਘ ਮਹੇਸਰੀ ਅਤੇ ਬਲਕਾਰ ਸਿੰਘ ਲੰਢੇਕੇ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਅੱਜ ਮਾਤਾ ਨੂੰ ਪਿੰਗਲਵਾੜਾ ਅਮਿ੍ਤਸਰ ਲਈ ਲੈ ਕੇ ਰਵਾਨਾ ਹੋ ਗਏ। ਇਸ ਮੌਕੇ ਹਾਜਰ ਸਮਾਜ ਸੇਵੀ ਮੈਂਬਰਾਂ ਨੇ ਮਾਤਾ ਦੀ ਸਿਹਤਯਾਬੀ ਅਤੇ ਲੰਬੀ ਉਮਰ ਲਈ ਅਰਦਾਸ ਕੀਤੀ ਅਤੇ ਦੁਖੀ ਮਨ ਨਾਲ ਮਾਤਾ ਨੂੰ ਰਵਾਨਾ ਕੀਤਾ । ਇਸ ਮੌਕੇ ਡਾ. ਰਾਜੇਸ਼ ਅੱਤਰੀ ਨੇ ਮਾਤਾ ਦਾ ਹਾਲ ਪੁੱਛਿਆ ਅਤੇ ਰਸਤੇ ਵਿੱਚ ਮਾਤਾ ਦੇ ਖਾਣ ਪੀਣ ਲਈ ਜਰੂਰੀ ਸਮਾਨ ਦਾ ਪ੍ਬੰਧ ਕੀਤਾ। ਉਹਨਾਂ ਕਿਹਾ ਕਿ ਸਾਨੂੰ ਆਪਣੇ ਮਾਤਾ ਪਿਤਾ ਦੀ ਬੁਢਾਪੇ ਵਿੱਚ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਪਰ ਸਮਾਜ ਦੇ ਹਾਲਾਤ ਦਿਨੋਂ ਦਿਨ ਖਰਾਬ ਹੁੰਦੇ ਜਾ ਰਹੇ ਹਨ ਤੇ ਇਸੇ ਕਾਰਨ ਗੁਰੂਆਂ, ਪੀਰਾਂ ਦੀ ਇਸ ਧਰਤੀ ਤੇ ਵੀ ਅਨਾਥ ਆਸ਼ਰਮ ਖੁੱਲ ਰਹੇ ਹਨ ।  ਐਨ.ਜੀ.ਓ. ਮਹਿੰਦਰ ਪਾਲ ਲੂੰਬਾ ਨੇ ਮਾਤਾ ਦੀ ਸਾਂਭ ਸੰਭਾਲ ਅਤੇ ਪਰਿਵਾਰ ਨੂੰ ਲੱਭਣ ਵਿੱਚ ਸਹਿਯੋਗ ਕਰਨ ਲਈ ਡਿੰਪਲ ਢੰਡ, ਦਰਜਾ ਚਾਰ ਮੁਲਾਜ਼ਮਾਂ, ਮੋਗਾ ਅਤੇ ਭਦੌੜ ਦੇ ਸਮਾਜ ਸੇਵੀ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ । ਇਸ ਮੌਕੇ ਸਮਾਜ ਸੇਵੀ ਸਰਪੰਚ ਹਰਭਜਨ ਸਿੰਘ ਬਹੋਨਾ, ਡਿੰਪਲ ਢੰਡ, ਸੁਖਦੇਵ ਸਿੰਘ ਬਰਾੜ, ਅਮਰਜੀਤ ਸਿੰਘ ਮਹੇਸਰੀ, ਬਲਕਾਰ ਸਿੰਘ ਲੰਢੇਕੇ, ਵਪਿੰਦਰ ਸਿੰਘ, ਗਗਨਪ੍ੀਤ ਸਿੰਘ, ਕਰਮਜੀਤ ਸਿੰਘ ਅਤੇ ਡਾ. ਮਾਣਕ ਸਿੰਗਲਾ ਆਦਿ ਮੌਜੂਦ ਸਨ ।