ਆਮ ਆਦਮੀ ਪਾਰਟੀ ਜਿ਼ਲ੍ਹਾ ਮੋਗਾ ਨੇ ਡਿਪਟੀ ਕਮਿਸ਼ਨਰ ਮੋਗਾ ਨੂੰ ਬਿਜਲੀ ਦੀਆਂ ਵਧੀਆਂ ਕੀਮਤਾਂ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ

ਮੋਗਾ 25ਜੂਨ (ਜਸ਼ਨ):  ਆਮ ਆਦਮੀ ਪਾਰਟੀ ਜਿ਼ਲ੍ਹਾ ਮੋਗਾ ਦੀ ਇੱਕ ਮਹੱਤਵਪੂਰਨ ਮੀਟਿੰਗ ਹਲਕਾ ਬਰਨਾਲਾ ਦੇ ਵਧਾਇਕ ਮੀਤ ਹੇਅਰ ਦੀ ਪ੍ਰਧਾਨਗੀ ਹੇਠ ਸ਼੍ਰੀ ਨਸੀਬ ਬਾਵਾ ਦੇ ਨਿਵਾਸ ਸਥਾਨ ਤੇ ਹੋਈ। ਜਿਸ ਵਿੱਚ ਜਿ਼ਲ੍ਹੇ ਦੇ ਅਹੁਦੇਦਾਰਾਂ ਅਤੇ ਵਲੰਟੀਅਰ ਨੇ ਹਿੱਸਾ ਲਿਆ। ਮੀਟਿੰਗ ਵਿੱਚ ਬਿਜਲੀ ਦੀਆਂ ਵਧੀਆਂ ਦਰਾਂ ਦਾ ਸਰਬ ਸਮਤੀ ਨਾਲ ਵਿਰੋਧ ਕੀਤਾ ਗਿਆ, ਜਿਸ ਦੇ ਸਬੰਧ ਵਿੱਚ ਮੀਟਿੰਗ ਤੋਂ ਬਾਅਦ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਸਬੰਧੋਨ ਕਰਦੇ ਹੋਏ ਕਿਹਾ ਕਿ ਅਸੀਂ ਇਸ ਪੱਤਰ ਰਾਹੀਂ ਜਿੱਥੇ ਤੁਹਾਡੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ ਉੱਥੇ ਹੀ ਤੁਹਾਨੂੰ ਤੁਹਾਡੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਸਸਤੀ ਬਿਜਲੀ ਦੇਣ ਦੇ ਵਾਅਦੇ ਬਾਰੇ ਵੀ ਯ ਾਦ ਕਰਾਉਣਾ ਚਾਹੰੁਦੇ ਹਾਂ। ਤੁਹਾਡੇ ਯਾਦ ਹੋਵੇ ਤੁਸੀਂ 2017 ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਹਰ ਵਰਗ ਨੂੰ ਸਸਤੀ ਦਰਾਂ ਤੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਬੜੇ ਅਫਸੋਸ ਨਾਲ ਸਾਨੂੰ ਕਹਿਣਾ ਪੈਂਦਾ ਹੈ ਕਿ ਤੁਹਾਡੀ ਸਰਕਾਰ ਬਾਕੀ ਕੀਤੇ ਵਾਅਦਿਆਂ ਦੀ ਤਰ੍ਹਾਂ ਇਸ ਵਾਅਦੇ ਤੋਂ ਵੀ ਮੁਕਰ ਗਈ ਹੈ। ਜਿੱਥੇ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਪਾਵਰ ਸਰਪਲਸ ਦੱਸ ਕੇ ਇਹ ਵਾਅਦਾ ਕੀਤਾ ਸੀ ਉੱਥੇ ਹੀ ਸਾਨੂੰ ਇਹ ਦੱਸਣ ਵਿੱਚ ਸ਼ਰਮ ਮਹਿਸੂਸ ਹੁੰਦੀ ਹੈ ਕਿ ਪੰਜਾਬ ਅੱਜ ਮੁਲਕ ਦਾ ਸਭ ਤੋਂ ਮਹਿੰਗੀ ਬਿਜਲੀ ਦੇਣ ਵਾਲੇ ਸੂਬਿਆਂ ਵਿੱਚ ਸ਼ੁਮਾਰ ਹੈ, ਜਦਕਿ ਦੂਜੇ ਪਾਸੇ ਇਮਾਨਦਾਰ ਨੀਯਤ ਅਤੇ ਨੀਤੀ ਨਾਲ ਸਰਕਾਰ ਚਲਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਰੀ ਬਿਜਲੀ ਬਾਹਰੀ ਸੂਬਿਆਂ ਤੋਂ ਖਰੀਦ ਕੇ ਵੀ ਅੱਜ ਦਿੱਲੀ ਵਾਸੀਆਂ ਨੂੰ ਸਭ ਤੋਂ ਸਸਤੀ ਬਿਜਲੀ ਦੇਣ ਵਿੱਚ ਸਫਲ ਹਨ।ਇੱਥੇ ਇਹ ਵੀ ਉਚੇਚੇ ਤੌਰ ਤੇ ਵਰਨਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਤੁਸੀਂ ਅਤੇ ਤੁਹਾਡੀ ਪਾਰਟੀ ਨੇ ਬੜੇ ਜ਼ੋਰ ਸ਼ੋਰ ਨਾਲ ਪਿਛਲੀ ਸਰਕਾਰ ਵੱਲੋਂ 3 ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਬਿਜਲੀ ਖਰੀਦ ਐਗਰੀਮੈਂਟ (ਸ਼ਸ਼ਂੋਤ), ਜੋ ਕਿ ਸਰਾਸਰ ਲੋਕ ਮਾਰੂ ਅਤੇ ਪੰਜਾਬ ਦੇ ਲੋਕਾਂ ਦੀ ਜੇਬ ਉੱਪਰ ਸ਼ਰੇਆਮ ਡਾਕਾ ਹਨ, ਨੂੰ ਰੱਦ ਕਰਕੇ ਨਵੇਂ ਸਿਰਿਓਂ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਤਕਰੀਬਨ ਢਾਈ ਸਾਲ ਲੰਘਣ ਤੋਂ ਬਾਅਦ ਵੀ ਤੁਸੀਂ ਇਹ ਵਾਅਦਾ ਵੀ ਭੁੱਲ ਗਏ ਜਾਪਦੇ ਹੋ ਅਤੇ ਤੁਹਾਡੀ ਨੱਕ ਹੇਠ ਇਨ੍ਹਾਂ ਪ੍ਰਾਈਵੇਟ ਥਰਮਲ ਪਲਾਂਟਾਂ ਵੱਲੋਂ ਲੋਕਾਂ ਦੀ ਲੁੱਟ ਨਿਰੰਤਰ ਜਾਰੀ ਹੈ ਅਤੇ ਤੁਹਾਡੀ ਸਰਕਾਰ ਪਿਛਲੇ ਢਾਈ ਸਾਲਾਂ ਵਿੱਚ ਕਈ ਵਾਰੀ ਬਿਜਲੀ ਦਰਾਂ ਵਿੱਚ ਨਾਜਾਇਜ਼ ਵਾਧਾ ਕਰਕੇ ਪਹਿਲਾਂ ਹੀ ਮੰਦਹਾਲੀ ਵਿੱਚੋਂ ਗੁਜ਼ਰ ਰਹੇ ਹਰ ਵਰਗ ਉਪਰ ਹੋਰ ਵਾਧੂ ਬੋਝ ਪਾ ਚੁੱਕੇ ਹੋ ਜੋ ਕਿ ਪੰਜਾਬ ਨਾਲ ਸਰਾਸਰ ਧੋਖਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪਿਛਲੀ ਸਰਕਾਰ ਵੱਲੋਂ ਇਨ੍ਹਾਂ ਨਿੱਜੀ ਥਰਮਲ ਪਲਾਂਟਾਂ ਨਾਲ ਇਸ ਤਰ੍ਹਾਂ ਦੇ ਸਮਝੌਤੇ ਕੀਤੇ ਸਨ ਕਿ ਜੇ ਪੰਜਾਬ ਇਨ੍ਹਾਂ ਤੋਂ ਇੱਕ ਵੀ ਯੂਨਿਟ ਬਿਜਲੀ ਦਾ ਨਾ ਖਰੀਦੇ ਤਾਂ ਵੀ ਸਾਲਾਨਾ ਇਨ੍ਹਾਂ ਕੰਪਨੀਆਂ ਨੂੰ 2800 ਕਰੋੜ ਤੱਕ ਦੇਣ ਲਈ ਸਰਕਾਰ ਪਬੰਧ ਹੋਵੇਗੀ ਤੇ 25 ਸਾਲਾਂ ਦੇ ਸਮਝੌਤੇ ਹੋਣ ਕਾਰਨ ਪੰਜਾਬ ਦੇ ਲੋਕਾਂ ਦਾ 70,000 ਕਰੋੜ ਤੱਕ ਇਹ ਕੰਪਨੀਆਂ ਲੁੱਟ ਕੇ ਲੈ ਜਾਣਗੀਆਂ। ਅਸੀਂ ਇੱਥੇ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਸਾਢੇ 4 ਸਾਲ ਪਹਿਲਾਂ ਸਰਕਾਰ ਬਣਦੇ ਸਾਰ ਹੀ ਕਾਂਗਰਸ ਸਰਕਾਰ ਵੇਲੇ ਦੇ ਚਲਦੇ ਆ ਰਹੇ ਬਿਜਲੀ ਮਾਫੀਆ ਨੂੰ ਖਤਮ ਕਰ ਕੇ ਲੋਕਾਂ ਨੂੰ ਭਾਰੀ ਰਾਹਤ ਦਿੱਤੀ ਅਤੇ ਬਿਜਲੀ ਦੇ ਇੱਕ ਵੀ ਯੂਨਿਟ ਦੀ ਪੈਦਾਵਾਰ ਦਿੱਲੀ ਵਿੱਚ ਨਾ ਹੋਣ ਦੇ ਬਾਵਜੂਦ ਵੀ ਬਾਹਰਲੇ ਸੂਬਿਆਂ ਤੋਂ ਬਿਜਲੀ ਖਰੀਦ ਕੇ ਵੀ ਆਪਣੇ ਵੱਲੋਂ ਸਭ ਤੋਂ ਸਸਤੀ ਬਿਜਲੀ ਦੇ ਰਹੇ ਹਨ ਅਤੇ ਪਿਛਲੇ ਸਾਢੇ 4 ਸਾਲਾਂ ਵਿੱਚ ਇੱਕ ਵਾਰ ਵੀ ਬਿਜਲੀ ਦੇ ਰੇਟ ਨਹੀਂ ਵਧਾਏ।ਇਸ ਸਬੰਧੀ ਪਹਿਲਾਂ ਵੀ ਕਈ ਵਾਰ ਆਮ ਆਦਮੀ ਪਾਰਟੀ ਵੱਲੋਂ ਇਸ ਮੁੱਦੇ ਨੂੰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਤੁਹਾਡੇ ਧਿਆਨ ਵਿੱਚ ਲਿਆ ਕੇ ਅਤੇ ਬਿਜਲੀ ਅੰਦੋਲਣ ਚਲਾ ਕੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਦੀ ਕੋਸਿ਼ਸ਼ ਕੀਤੀ ਹੈ ਪਰ ਅਜੇ ਵੀ ਸਰਕਾਰ ਕੁੰਬਕਰਨੀ ਨੀਂਦ ਵਿੱਚ ਹੀ ਜਾਪਦੀ ਹੈ ਅਤੇ ਇਸ ਸਬੰਧੀ ਕੋਈ ਪੁਖਤਾ ਕਦਮ ਚੁੱਕਣ ਦੀ ਬਜਾਏ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਜੂਨ ਤੋਂ ਫਿਰ ਚੁਪ ਚਪੀਤੇ ਭਾਰੀ ਵਾਧਾ ਕਰ ਕੇ ਲੋਕਾਂ ਨਾਲ ਧੋ੍ਰਹ ਕਮਾਉਣ ਵਾਲਾ ਕੰਮ ਕੀਤਾ ਹੈ। ਸੋ ਅਸੀਂ ਆਪ ਜੀ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਪੰਜਾਬ ਦੇ ਹਰ ਵਰਗ ਦੀ ਤੰਗਹਾਲੀ ਉੱਤੇ ਰਹਿਮ ਕਰਦੇ ਹੋਏ ਅਤੇ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਮਕਸਦ ਨਾਲ ਇਨ੍ਹਾਂ ਤਿੰਨਾਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਪਿਛਲੀ ਅਕਾਲੀ ਭਾਜਪਾ ਸਰਕਾਰ ਵਾਂਗ ਆਪਣੀ ਲਿਹਾਜ ਜਾਂ ਮਿੱਤਰਤਾ ਪੁਗਾਉਣ ਦੀ ਬਜਾਇ ਇਨ੍ਹਾਂ ਨਾਲ ਕੀਤੇ ਸ਼ਸ਼ਂੋਤ ਰੱਦ ਕਰਕੇ ਪਿਛਲੇ ਢਾਈ ਸਾਲਾਂ ਵਿੱਚ ਬਿਜਲੀ ਦਰਾਂ ਵਿੱਚ ਕੀਤੇ ਸਾਰੇ ਵਾਧੇ ਵਾਪਸ ਲਏ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਮਜਬੂਰਨ ਆਮ ਆਦਮੀ ਪਾਰਟੀ ਨੂੰ ਲੋਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਅੰਦੋਲਨ ਵਿੱਢਿਆ ਜਾਵੇਗਾ।ਇਸ ਮੌਕੇ ਮੀਤ ਹੇਅਰ ਐਮ.ਐਲ.ਏ ਹਲਕਾ ਬਰਨਾਲਾ, ਨਸੀਬ ਬਾਵਾ ਐਡਵੋਕੇਟ ਪ੍ਰਧਾਨ ਆਮ ਆਦਮੀ ਪਾਰਟੀ ਜਿ਼ਲ੍ਹਾ ਮੋਗਾ, ਨਵਦੀਪ ਸੰਘਾ ਇੰਚਾਰਜ  ਹਲਕਾ ਮੋਗਾ, ਸੰਜੀਵ ਕੋਛੜ ਹਲਕਾ ਧਰਮਕੋਟ, ਮਨਜਿੰਦਰ ਸਿੰਘ ਪ੍ਰਧਾਨ ਕਿਸਾਨ ਸੈੱਲ ਜਿ਼ਲ੍ਹਾ ਮੋਗਾ, ਅਮਿਤ ਪੁਰੀ ਯੂਥ ਵਿੰਗ, ਊਸ਼ਾ ਰਾਣੀ, ਕਮਲਜੀਤ ਕੌਰ, ਨਵਜੀਤ ਕੌਰ, ਹੰਸਰਾਜ, ਵਰਿੰਦਰ ਸਿੰਘ ਐਸ.ਸੀ. ਵਿੰਗ ਤੋਂ ਇਲਾਵਾ ਹੋਰ ਬਹੁਤ ਸਾਰੇ ਅਹੁਦੇਦਾਰ ਸ਼ਾਮਲ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ