ਕਿਰਤੀ ਵਰਗ ਨੂੰ ਕਦੇ ਵੀ ਨਿਰਾਸ਼ਾਂ ਵਿੱਚ ਨਹੀ ਜਾਣਾ ਚਾਹੀਦਾ- ਬਾਬਾ ਇਕਬਾਲ ਸਿੰਘ ਨੱਥੂਵਾਲਾ ਗਰਬੀ ਵਾਲੇ

ਨੱਥੂਵਾਲਾ ਗਰਬੀ, 24 ਜੂਨ   (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਬਾਬਾ ਇਕਬਾਲ ਸਿੰਘ ਨੱਥੂਵਾਲਾ ਗਰਬੀ ਵਾਲਿਆਂ ਦੀ  ਯੋਗ ਅਗਵਾਈ ਵਿੱਚ ਚੱਲ ਰਹੇ ‘ਗੁਰੂ ਦੀ ਗੋਲਕ ਗਰੀਬ ਦਾ ਹੱਥ’ ਮਿਸ਼ਨ  ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਸੰਗਤਾਂ ਨੂੰ ਆਪੋ ਆਪਣੇ ਘਰਾਂ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨ ਵਾਸਤੇ ਬੇਨਤੀ ਕੀਤੀ ਗਈ। ਇਸ ਸਮੇ ਗੱਲ ਕਰਦੇ ਹੋਏ ਸੰਤ ਬਾਬਾ ਇਕਬਾਲ ਸਿੰਘ ਨੱਥੂਵਾਲਾ ਗਰਬੀ ਵਾਲਿਆਂ  ਨੇ ਕਿਹਾ ਕਿ ਉਨਾ੍ਹ ਦੀ ਕੋਸ਼ਿਸ਼ ਹੈ ਕਿ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾ ਕੇ ਸਮਾਜ ਨੂੰ ਇਹ ਸੇਧ ਦਿੱਤੀ ਜਾਵੇ ਕਿ ਅਸੀ ਆਪਣੇ ਹੱਕ ਕਿਵੇ ਲੈਣੇ ਹਨ।ਜਿਵੇ: ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਹੱਕ ਲੈ ਕੇ ਦਿੱਤੇ ਸਨ।ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸ ਦਾ ਮੁੱਖ ਕਿੱਤਾ ਖੇਤੀਬਾੜੀ ਹੈ ।ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਕੀਤੀ ਗਈ ਸਰਹੰਦ ਫਤਿਹ ਅਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ ਅਤੇ ਅਖੀਰ ਵਿੱਚ ਆਂਪ ਤਸੀਹੇ ਚੱਲਦੇ ਹੋਏ ਸ਼ਹੀਦੀ ਪ੍ਰਾਪਤ ਕਰ ਜਾਣਾ ਆਪਣੇ ਆਪ ਵਿੱਚ ਬਹੁਤ ਵੱਡੀ ਮਿਸਾਲ ਹੈ ਜੋ ਕਿ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀ ਮਿਲਦੀ ।ਸੰਤਾਂ ਨੇ ਕਿਹਾ ਕਿ ਉਨਾ੍ਹ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਸਾਨਾਂ ਨੂੰ ਉਤਸਾਹਿਤ ਕਰ ਕੇ ਖੁਦਕਸ਼ੀਆਂ ਤੋਂ ਬਚਾਇਆ ਜਾਵੇ ਹੈ ਅਤੇ ਕਿਸਾਨ ਵੀਰਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਸਬਕ ਲੈਣਾ ਚਾਹੀਦਾ ਹੈ ਉਨਾ੍ਹ ਨੇ ਆਪਣੇ ਹੱਕ ਲੈ ਕੇ ਸ਼ਹੀਦੀ ਪ੍ਰਾਪਤ ਕੀਤੀ  ਪਰ ਸਮੇ ਦੇ ਹਾਕਮਾ ਅੱਗੇ ਝੁਕਣਾ ਪ੍ਰਵਾਨ ਨਹੀ ਕੀਤਾ।ਸੰਗਤਾਂ ਨੂੰ ਪ੍ਰਵਚਨ ਕਰਦਿਆਂ ਸੰਤਾਂ ਨੇ ਕਿਹਾ ਕਿ ਕਿਹਾ-
                   “ ਕੋਊ ਕਿਸੀ ਕੋ ਰਾਜ ਨਹਿ ਦੇਹੈ। ਜੋ ਲੇਹੈ ਨਿਜ ਬਲ ਸੇ ਲੇਹੈ” 
        ਇਸ ਗੁਰਬਾਣੀ ਕਥਨ ‘ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ ਅਤੇ ਜਥੇਬੰਦ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨੀ ਚਾਹੀਦੀ ਹੈ।ਉਨਾ੍ਹ ਕਿਹਾ ਕਿ ਕਿਰਤੀ ਵਰਗ ਨੂੰ ਕਦੇ ਵੀ ਨਿਰਾਸ਼ਾਂ ਵਿੱਚ ਨਹੀ ਜਾਣਾ ਚਾਹੀਦਾ  ਸਗੋਂ ਤਿਆਰ ਬਰ ਤਿਆਰ ਚੜਦੀ ਕਲਾ੍ਹ ਵਿੱਚ ਰਹਿਣਾ ਚਾਹੀਦਾ ਹੈ ਅਤੇ ਹਰ ਗੱਲ ਨੂੰ ਗੁਰੁ ਦਾ ਭਾਣਾ ਮੰਨ ਕੇ ਪ੍ਰਵਾਨ ਕਰਨਾ ਚਾਹੀਦਾ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ