ਵਿਧਾਇਕ ਡਾ: ਹਰਜੋਤ ਕਮਲ ਨੇ ਪਿੰਡ ਧੱਲੇਕੇ ‘ਚ ਪੌਦੇ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼

ਮੋਗਾ,22 ਜੂਨ (ਜਸ਼ਨ): ਮੋਗਾ ਦੇ ਪਿੰਡ ਧੱਲੇਕੇ ਵਿਖੇ ਪੰਚਾਇਤ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਆਰੰਭ ਕੀਤੀ ਗਈ ਹੈ । ਇਸ ਮੁਹਿੰਮ ਦੀ ਆਰੰਭਤਾ ਮੌਕੇ ਪੌਦਾ ਲਗਾਉਣ ਦੀ ਰਸਮ, ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਨੇ ਅਦਾ ਕੀਤੀ। ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਆਖਿਆ ਕਿ ਰੁੱਖ,ਮਨੁੱਖ ਲਈ ਜੀਵਨ ਰੇਖਾ ਹਨ ਪਰ ਅਫਸੋਸ ਕਿ ਸੱਭਿਅਕ ਕਹਾਉਣ ਦੇ ਬਾਵਜੂਦ ਮਨੁੱਖ ਕੁਦਰਤ ਨਾਲ ਖਿਲਵਾੜ ਕਰਦਿਆਂ, ਰੁੱਖਾਂ ਦੀ ਬੇਤਹਾਸ਼ਾ ਕਟਾਈ ਕਰ ਰਿਹਾ ਹੈ ,ਜਿਸ ਦਾ ਨਤੀਜਾ ਆਲਮੀ ਤਪਸ਼ ਦੇ ਰੂਪ ਵਿਚ ਸਾਡੇ ਸਾਹਮਣੇ ਆ ਰਿਹਾ ਹੈ । ਉਹਨਾਂ ਆਖਿਆ ਕਿ ਹਰ ਮਨੁੱਖ ਨੂੰ ਜ਼ਿੰਦਗੀ ‘ਚ ਘੱਟੋ ਘੱਟ ਪੰਜ ਰੁੱਖ ਲਗਾਉਣੇ ਤਾਂ ਚਾਹੀਦੇ ਹੀ ਹਨ ਪਰ ਉਸ ਤੋਂ ਜ਼ਰੂਰੀ ਹੈ ਕਿ ਉਹਨਾਂ ਰੁੱਖਾਂ ਦੀ ਸੰਭਾਲ ਕੀਤੀ ਜਾਵੇ । ਇਸ ਮੌਕੇ ਉਹਨਾਂ ਰੁੱਖਾਂ ਦੁਆਲੇ ਟਰੀ ਗਾਰਡ ਵੀ ਲਗਾਏ। ਇਸ ਮੌਕੇ ਉਹਨਾਂ ਨਾਲ ਰਾਮ ਪਾਲ ਧਵਨ,ਸਰਪੰਚ ਹਰਦੇਵ ਸਿੰਘ ,ਏ ਪੀ ਓ ਮੈਡਮ ਕਰਮਜੀਤ ਕੌਰ, ਸੈਕਟਰੀ ਚੰਦਨ ਸੋਹਲ,ਪੰਜਾਬ ਮਹਿਮਲਾ ਕਾਂਗਰਸ ਦੀ ਸਕੱਤਰ ਕਮਲਜੀਤ ਕੌਰ ਤੋਂ ਇਲਾਵਾ ਕੇਵਲ ਸਿੰਘ,ਸਾਧੂ ਸਿੰਘ,ਅੰਗਰੇਜ ਸਿੰਘ (ਸਾਰੇ ਪੰਚ),ਸਾਬਕਾ ਪੰਚ ਹਾਕਮ ਸਿੰਘ,ਸੋਾਬਕਾ ਪੰਚ ਹਰਨੇਕ ਸਿੰਘ,ਅਮਰੀਕ ਸਿੰਘ ਵਾਲੀਆ,ਬੂਟਾਂ ਸਿੰਘ,ਦਲੀਪ ਦਾਸ,ਜਸਪਾਲ ਸਿੰਘ,ਹਾਕਮ ਸਿੰਘ,ਬਲਾਕ ਸੰਮਤੀ ਮੈਂਬਰ ਨੱਛਤਰ ਸਿੰਘ ,ਪ੍ਰੀਤਮ ਸਿੰਘ ,ਪੰਚ ਅੰਗਰੇਜ ਸਿੰਘ ,ਨਰਿੰਦਰ ਕੌਰ ,ਸ਼ਸ਼ੀ ਬਾਲਾ ਆਦਿ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ