ਖ਼ੁਦਕੁਸ਼ੀ ਕਰਕੇ 41 ਸਾਲਾ ਕਿਸਾਨ ਨੇ ਦਿੱਤੀ ਜਾਨ,ਬੈਂਕ ਤੋਂ ਲਿਆ ਸੀ ਕਰਜ਼ਾ

Tags: 

ਮੋਗਾ,19 ਜੂਨ (ਜਸ਼ਨ): ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਦੀ ਕਤਾਰ ਦਿਨੋਂ ਦਿਨ ਲੰਬੀ ਹੁੰਦੀ ਜਾ ਰਹੀ ਹੈ ਅਤੇ ਬੈਂਕ ਦੇ ਕਰਜ਼ੇ ਦੇ ਦੈਂਤ ਨੇ ਬੀਤੀ ਸ਼ਾਮ ਇਕ ਹੋਰ ਨੌਜਵਾਨ ਕਿਸਾਨ ਨੂੰ ਨਿਗਲ ਲਿਆ । ਮੋਗਾ ਜ਼ਿਲਾ ਦੇ ਪਿੰਡ ਕੋਕਰੀ ਬੁੱਟਰਾਂ ਦੇ ਨੰਬਰਦਾਰ ਨਛੱਤਰ ਸਿੰਘ ਦੇ 41 ਸਾਲਾ ਪੁੱਤਰ ਹਰਦੇਵ ਸਿੰਘ ਨੇ ਕਰਜ਼ੇ ਦੀ ਪਰੇਸ਼ਾਨੀ ਕਾਰਨ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ । ਤਫਤੀਸ਼ੀ ਅਫਸਰ ਬਲਵਿੰਦਰ ਸਿੰਘ ਏ ਐੱਸ ਆਈ ਨੇ ਦੱਸਿਆ ਕਿ ਮਿ੍ਰਤਕ ਕੋਲ 2 ਕਿੱਲੇ ਦੇ ਕਰੀਬ ਜ਼ਮੀਨ ਸੀ ਅਤੇ ਉਸ ਨੇ ਓਰੀਐਂਟਲ ਬੈਂਕ ਜਗਰਾਓਂ ਤੋਂ 3 ਲੱਖ 40 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ ਪਰ ਕਰਜ਼ਾ ਨਾ ਦੇਣ ਦੇ ਸੂਰਤ ਵਿੱਚ ਬੈਂਕ ਵੱਲੋਂ ਜ਼ਮੀਨ ਕੁਰਕੀ ਦੀ ਗੱਲ ਚੱਲ ਰਹੀ ਸੀ। ਬੈਂਕ ਵਲੋਂ ਨੋਟਿਸ ਆਉਣ ਤੋਂ ਬਾਅਦ 41 ਸਾਲਾ ਹਰਦੇਵ ਸਿੰਘ ਪਰੇਸ਼ਾਨ ਰਹਿਣ ਲੱਗ ਪਿਆ ਸੀ ਤੇ ਅਖੀਰ ਉਸ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ । ਹਰਦੇਵ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਪੰਜ ਸਾਲਾ ਅਤੇ 7 ਸਾਲਾ 2 ਲੜਕੇ ਛੱਡ ਗਿਆ ਹੈ । ਪੁਲਸ ਨੇ ਮਿ੍ਰਤਕ ਦੀ ਪਤਨੀ ਅਮਨਦੀਪ ਕੌਰ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ ‘ਚ ਲਿਆ ਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਅੱਜ ਦੁਪਹਿਰ ਸਮੇਂ ਹਰਦੇਵ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ