ਯੂਨੀਵਰਸਲ ਸੰਸਥਾ ਦੇ ਸਟਾਫ ਮੈਬਰਾਂ ਦੁਆਰਾ ਪ੍ਰਾਪਤ ਕੀਤੀ ਗਈ ਇਕ ਹੋਰ ਸਫਲ਼ਤਾ,15 ਦਿਨਾਂ ਵਿਚ ਲਗਵਾਇਆ ਯੂ.ਕੇ. ਦਾ ਵਿਜ਼ਟਰ ਵੀਜ਼ਾ

ਮੋਗਾ,14 ਜੂਨ (ਜਸ਼ਨ):ਸੰਸਥਾ ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਨੇੜੇ ਬੱਸ ਸਟੈਂਡ, ਅੰਮਿ੍ਰਤਸਰ ਰੋਡ ਮੋਗਾ ਲਗਾਤਾਰ ਇਕ ਤੋਂ ਬਾਅਦ ਸਫਲਤਾ ਪ੍ਰਾਪਤ ਕਰਕੇ ਨਿਰਾਸ਼ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਚੁੱਕੀ ਹੈ। ਆਪਣੇ ਚੰਗੇ ਨਤੀਜੇ ਅਤੇ ਸਾਫ-ਸੁੱਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾ ਸਭ ਦੀ ਹਰਮਨ ਪਿਆਰੀ ਸੰਸਥਾ ਬਣ ਚੁੱਕੀ ਹੈ।  ਸੰਸਥਾ ਨੇ ਸ: ਬੰਤ ਸਿੰਘ ਅਤੇ ਉਹਨਾਂ ਦੀ ਪਤਨੀ ਹਰਪਾਲ ਕੌਰ,ਵਾਸੀ ਪੱਤੀ ਸੰਧੂ,ਜਗਰਾਊਂ ਦਾ ਯੂ.ਕੇ. ਦਾ 15 ਦਿਨਾਂ ਵਿੱਚ ਵਿਜ਼ਟਰ ਵੀਜ਼ਾ ਲਗਵਾ ਕੇ ਉਹਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ  ਕੀਤਾ ਹੈ,ਜਿਸ ਤੇ ਸ:ਬੰਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਅਤੇ ਸਟਾਫ ਮੈਂਬਰਾਂ ਦਾ ਬਹੁਤ ਧੰਨਵਾਦ ਕੀਤਾ।  ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦਸਿਆ ਕਿ  ਜਿਹੜੇ ਵਿਦਿਆਰਥੀਆਂ ਦਾ 10 ਸਾਲ ਜਾਂ ਇਸ ਦੇ ਆਸ ਪਾਸ ਦਾ ਸਟਡੀ  ਗੈਪ  ਹੈ  ਉਹ ਵੀ ਆਪਣਾ  ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰ ਸਕਦੇ ਹਨ ਅਤੇ ਨਾਲ ਹੀ ਉਹਨਾਂ  ਦੇ  ਮਾਪੇ ਵੀ ਆਪਣਾ ਵਿਜ਼ਟਰ ਵੀਜਾ ਅਪਲਾਈ ਕਰਕੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹਨ। ਸੰਸਥਾ ਓਪਨ ਵਰਕ ਪਰਮਿਟ,ਨੈਨੀ ਵੀਜਾ ਵੀ ਹੈਂਡਲ ਕਰ ਰਹੀ ਹੈ। ਰਿਫਯੂਜ਼ਲ ਕੇਸਾਂ ਵਿਚ ਤਾਂ ਸੰਸਥਾ ਮਾਹਿਰ ਮੰਨੀ ਗਈ ਹੈ । ਸ੍ਰ. ਵਿਰਦੀ ਨੇ ਦੱਸਿਆ ਕਿ ਰਿਫਿੳੂਜ਼ਲ ਕੇਸਾਂ ਵਾਲੇ ਵੀ ਆਪਣਾ  ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰ ਸਕਦੇ ਹਨ ਅਤੇ ਵਿਦਿਆਰਥੀ  ਦਾ ਸਪਾੳੂਸ ਵੀ ਓਪਨ ਵਰਕ ਪਰਮਿਟ ਲਗਾ ਸਕਦਾ ਹੈ। ਉਹਨਾ ਇਹ ਵੀ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਇਕ ਮੋਡਿਊਲ ਵਿਚੋਂ 5 ਜਾਂ 5.5 ਬੈਂਡ ਸਕੋਰ ਆਏ ਹੋਣ ਉਹ ਵੀ ਆ ਕੇ ਆਪਣਾ ਕੇਸ ਸੰਸਥਾ ਤਂੋ ਅਪਲਾਈ ਕਰ ਸਕਦੇ ਹਨ,ਅਤੇ ਜਿਹੜੇ ਵਿਦਿਆਰਥੀ ਨੂੰ ਕਿਸੇ ਵੀ ਇਨਟੇਕ ਦੀਆਂ ਆਫਰ ਲੈਟਰਾਂ ਲੈਣ ਵਿੱਚ ਦਿੱਕਤ ਆ ਰਹੀ ਹੈ ਉਹ ਆ ਕੇ ਆਫਰ ਲੈਟਰ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮਿਲੋ ਯੂਨੀਵਰਸਲ ਫਸਟ ਚੁਆਇਸ ਐਜੁਕੇਸ਼ਨ,ਅਮਿੰ੍ਰਤਸਰ ਰੋਡ ਮੋਗਾ।