ਗੋਲਡਨ ਐਡੂਕੇਸ਼ਨਜ਼ ਨੇ ਲਗਵਾਏ ਕੈਨੇਡਾ ਦੇ 8 ਓਪਨ ਵਰਕ ਪਰਮਿਟ ਵੀਜ਼ੇ

ਮੋਗਾ,12 ਜੂਨ (ਜਸ਼ਨ): ਮਾਲਵੇ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਡੂਕੇਸ਼ਨਜ਼ ਜੋ ਕਿ ਵਿਜ਼ਟਰ ਵੀਜ਼ਾ,ਮਲਟੀਪਲ ਵੀਜਾ,ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਸਪਾਉਸ ਵੀਜ਼ਾ, ਪੀ ਆਰ ਵੀਜ਼ਾ, ਬਿਜ਼ਨਸ ਵੀਜ਼ਾ, ਓਪਨ ਵਰਕ ਪਰਮਿਟ ਦੇ ਖੇਤਰ ਵਿਚ ਮਾਹਿਰ ਜਾਣੀ ਜਾਂਦੀ ਹੈ। ਅੱਜ ਤੱਕ ਗੋਲਡਨ ਐਡੂਕੇਸ਼ਨਜ਼ ਨੇ ਕਈ ਵਿਅਕਤੀਆਂ ਦੀ ਕਾਨੂੰਨੀ ਢੰਗਾਂ ਨਾਲ ਮਦਦ ਕਰਕੇ ਉਨਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ। ਇਸ ਵਾਰ ਸੰਸਥਾ ਨੇ ਕੈਨੇਡਾ ਦੇ ਓਪਨ ਵਰਕ ਪਰਮਿਟ ਦੇ 8  ਵੀਜ਼ੇ ਲਗਵਾ ਕੇ ਦਿੱਤੇ ਹਨ।  ਗੋਲਡਨ ਐਡੂਕੇਸ਼ਨਜ਼ ਸੰਸਥਾ ਦੇ ਮੁਖੀ ਅਮਿਤ ਪਲਤਾ ਅਤੇ ਰਮਨ ਅਰੋੜਾ ਨੇ ਦੱਸਿਆ ਕਿ ਕੈਨੇਡਾ ਓਪਨ ਵਰਕ ਪਰਮਿਟ ਦੇ ਧੜਾਧੜ ਵੀਜ਼ੇ ਦੇ ਰਹੀ ਹੈ। ਇਸ ਸੰਸਥਾ ਮੁਖੀ ਰਮਨ ਅਰੋੜਾ ਨੇ ਦੱਸਿਆ ਹੈ ਕਿ ਇਸ ਸੰਸਥਾ ਵਿੱਚ ਬਹੁਤ ਹੀ ਵਧੀਆ ਅਤੇ ਅਧੁਨਿਕ ਤਰੀਕੇ ਨਾਲ ਫਾਇਲ ਤਿਆਰ ਕੀਤੀ ਜਾਂਦੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸੰਸਥਾਂ ਵੱਲੋਂ ਲਗਵਾਏ ਗਏ ਮਲਟੀਪਲ, ਸੁਪਰ ਅਤੇ ਸਪਾਉਸ ਵੀਜ਼ੇ, ਓਪਨ ਵਰਕ ਪਰਮਿਟ ਵੀਜ਼ੇ ਦੇ ਰਿਜ਼ਲਟਸ ਬਹੁਤ ਚੰਗੇ ਆ ਰਹੇ ਹਨ ਅਤੇ ਇਹ ਸੰਸਥਾ ਸਾਰੇ ਦੇਸ਼ਾਂ ਦੇ ਆਨਲਾਇਨ ਵੀਜ਼ਾ ਅਤੇ ਰਿਫਿਊਜ਼ਲ ਕੇਸ ਲਗਾੳਣ ਵਿੱਚ ਮਾਹਿਰ ਜਾਣੀ ਜਾਂਦੀ ਹੈ। ਜਿਹੜੇ ਵੀ ਵਿਅਕਤੀਆਂ ਦਾ ਵੀਜ਼ਾ ਕਿਸੇ ਵੀ ਦੇਸ਼ ਤੋਂ ਰਿਫਊਜ਼ ਹੈ ਉਹ ਜਲਦ ਤੋਂ ਜਲਦ ਆ ਕੇ ਮਿਲ ਕੇ ਜਾਣਕਾਰੀ ਲੈ ਸਕਦੇ ਹਨ।