ਪੀਪਲਜ਼ ਹੋਪ ਵੱਲੋਂ ਪੰਜਾਬ ’ਚ ਚੇਤਨਾ ਮੁਹਿੰਮ ਦਾ ਅਰੰਭ,ਗਲੋਬਲ ਡਾਇਰੈਕਟਰ ਗੁਰਦੀਪ ਸਿੰਘ ਪਰਮਾਰ ਦਾ ਕੀਤਾ ਸਨਮਾਨ

ਮੋਗਾ, 5 ਜੂਨ  (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : -ਕੈਨੇਡਾ, ਇੰਗਲੈਂਡ ਤੇ ਪੰਜਾਬ ਵਿੱਚ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਪੀਪਲਜ਼ ਹੋਪ ਸੁਸਾਇਟੀ ਨੇ ਐਲਾਨ ਕੀਤਾ ਹੈ ਕਿ ਆਮ ਲੋਕਾਂ ਨੂੰ ਬੁਨਿਆਦੀ ਸਹੂਲਤ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ ਚੇਤਨਾ ਮੁਹਿੰਮ ਕੀਤੀ ਗਈ ਹੈ। ਸੰਸਥਾ ਦੀ ਅੱਜ ਇੱਥੇ ਹੋਈ ਮੀਟਿੰਗ ’ਚ ਹਾਜ਼ਰ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਗਲੋਬਲ ਡਾਇਰੈਕਟਰ ਗੁਰਦੀਪ ਸਿੰਘ ਪਰਮਾਰ ਸੰਗਤਪੁਰਾ ਨੇ ਕਿਹਾ ਕਿ ਇਸ ਸਬੰਧੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਪੀਪਲਜ਼ ਹੋਪ ਸੁਸਾਇਟੀ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੀਟਿੰਗ ਕਰਕੇ ਉਨਾਂ ਗਰੀਬ ਮਰੀਜ਼ਾਂ ਦੇ ਇਲਾਜ ਸ਼ੁਰੂ ਕੀਤਾ ਜਾਵੇਗਾ ਜਿਹੜੇ ਆਮ ਬਿਮਾਰੀਆਂ ਤੋਂ ਪੀੜਤ ਹਨ ਪਰ ਇਲਾਜ ਨਹੀਂ ਕਰਵਾ ਸਕਦੇ। ਉਨਾਂ ਕਿਹਾ ਕਿ ਪੀਪਲਜ਼ ਹੋਪ ਸੁਸਾਇਟੀ ਵੱਲੋਂ ਹੁਣ ਤੱਕ 13 ਮਰੀਜਾਂ ਨੂੰ ਅਡਾਪਟ ਕਰਕੇ ਉਨਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਇਨਾਂ ਮਰੀਜ਼ਾਂ ਦਾ ਇਲਾਜ ਡਾ.ਇਕਬਲ ਸਿੰਘ ਦੀ ਨਿਗਰਾਨੀ ਹੇਠ ਜੌੜਾ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਚੱਲ ਰਿਹਾ ਹੈ। ਇਸ ਮੌਕੇ ਸੰਸਥਾ ਦੀ ਪੰਜਾਬ ਇਕਾਈ ਵੱਲੋਂ ਪਿ੍ਰਤਪਾਲ ਸਿੰਘ ਸਰੀਨ ਤੇ ਹੋਰਨਾਂ ਨੇ ਗਲੋਬਲ ਡਾਇਰੈਕਟਰ ਗੁਰਦੀਪ ਸਿੰਘ ਪਰਮਾਰ ਸੰਗਤਪੁਰਾ ਨੂੰ ਸੰਸਥਾ ਵਿਚ ਰਹਿੰਦਿਆਂ ਗਰੀਬ ਮਰੀਜ਼ਾਂ ਦੀ ਸੇਵਾ ਕਰਨ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪੀਪਲਜ਼ ਹੋਪ ਸੁਸਾਇਟੀ ਦੇ ਇੰਗਲੈਂਡ ਦੇ ਡਾਇਰੈਕਟਰ ਕਮਲਪ੍ਰੀਤ ਸਿੰਘ ਹੰਸਰਾ, ਅਵਤਾਰ ਸਿੰਘ ਯੂ.ਕੇ, ਪੰਜਾਬ ਦੇ ਡਾਇਰੈਕਟਰ ਡਾ. ਇਕਬਾਲ ਸਿੰਘ ਜੌੜਾ ਨਿਹਾਲ ਸਿੰਘ ਵਾਲਾ, ਅਮਰੀਕਾ ਦੇ ਡਾਇਰੈਕਟਰ ਗੁਰਪਿਆਰ ਸਿੰਘ ਬਰਾੜ, ਕੈਨੇਡਾ ਦੇ ਡਾਇਰੈਕਟਰ ਸੁਖਪ੍ਰੀਤ ਸਿੰਘ ਕੰਗ, ਡਾ.ਰਾਜਦੁਲਾਰ ਸਿੰਘ, ਡਾ. ਗੁਰਤੇਜ ਸਿੰਘ ਮਾੜੀ ਮੁਸਤਫ਼ਾ ਅਤੇ ਗੁਰਮੀਤ ਸਿੰਘ ਯੂ.ਕੇ ਨੇ ਸੁਸਾਇਟੀ ਨੂੰ ਘਰ-ਘਰ ਤੱਕ ਪਹੰੁਚ ਕਰਕੇ ਗਰੀਬ ਮਰੀਜ਼ਾਂ ਦੀ ਬਾਂਹ ਫੜਣ ਦਾ ਪ੍ਰਣ ਲਿਆ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ