ਨਰੋਆ ਪੰਜਾਬ ਮੰਚ ਵੱਲੋਂ ਆਯੋਜਿਤ ਚੇਤਨਾ ਮਾਰਚ ਵਿੱਚ ਮੋਗਾ ਜਿਲੇ ਦੀ ਭਰਵੀਂ ਸ਼ਮੂਲੀਅਤ

ਮੋਗਾ, 3 ਜੂਨ (ਜਸ਼ਨ):ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਕਾਰਨ ਦਿਨੋਂ ਦਿਨ ਦੂਸ਼ਿਤ ਹੁੰਦੇ ਜਾ ਰਹੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਬਚਾਉਣ ਲਈ ਪੰਜਾਬ ਭਰ ਦੀਆਂ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਸੰਸਥਾਵਾਂ ਦੇ ਏਕੇ ਤੇ ਆਧਾਰਿਤ ਨਰੋਆ ਪੰਜਾਬ ਮੰਚ ਦੇ ਸੱਦੇ ਤੇ ਅੱਜ ਲੁਧਿਆਣਾ ਜਿਲੇ ਦੇ ਸਤਲੁਜ਼ ਦਰਿਆ ਕਿਨਾਰੇ ਵਸਦੇ ਪਿੰਡਾਂ ਕਾਸਾਬਾਦ, ਗੌਂਸਪੁਰ,ਵਲੀਪੁਰ ਕਲਾਂ ਅਤੇ ਮਾਣੀਏਵਾਲ ਵਿੱਚ ਰੋਸ ਚੇਤਨਾ ਮਾਰਚ ਕੱਢਿਆ ਗਿਆ,ਜਿਸ ਵਿੱਚ ਪੰਜਾਬ ਭਰ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਉਘੇ ਵਾਤਾਵਰਣ ਪ੍ਰੇਮੀ ਪੱਤਰਕਾਰ, ਲੇਖਕ, ਡਾਕਟਰ, ਵਕੀਲ ਅਤੇ ਸਮਾਜ ਸੇਵੀ ਸ਼ਾਮਿਲ ਹੋਏ । ਮੋਗਾ ਜਿਲੇ ਤੋਂ ਮੰਚ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ 7 ਗੱਡੀਆਂ, ਤਿੰਨ ਮੋਟਰਸਾਈਕਲਾਂ ਦੇ ਕਾਫਲੇ ਦੇ ਰੂਪ ਵਿੱਚ 37 ਲੋਕਾਂ ਨੇ ਸ਼ਮੂਲੀਅਤ ਕੀਤੀ । ਲੁਧਿਆਣਾ ਸ਼ਹਿਰ ਦਾ ਸੀਵਰੇਜ ਦਾ ਸਮੁੱਚਾ ਗੰਦਾ ਪਾਣੀ ਬਿਨਾ ਸੋਧਿਆ ਹੀ ਪਿੰਡ ਕਾਸਾਬਾਦ ਦੇ ਨਜ਼ਦੀਕ ਦਰਿਆ ਵਿੱਚ ਪਾਇਆ ਜਾ ਰਿਹਾ ਹੈ, ਇਸ ਪੁਆਇੰਟ ਤੋਂ ਇਸ ਮਾਰਚ ਦੀ ਸ਼ੁਰੂਆਤ ਕੀਤੀ ਗਈ । ਮੌਕੇ ਤੇ ਲੱਖਾ ਸਿਧਾਣਾ, ਬਲਤੇਜ ਪੰਨੂੰ ਅਤੇ ਡਾ. ਅਮਰ ਸਿੰਘ ਅਜਾਦ ਵਾਟਰ ਟ੍ੀਟਮੈਂਟ ਪਲਾਂਟ ਵੇਖਣ ਗਏ ਤਾਂ ਵੇਖਿਆ ਕਿ ਸਰਕਾਰੀ ਮੁਲਾਜ਼ਮਾਂ ਵੱਲੋਂ ਸੀਵਰੇਜ਼ ਦਾ ਪਾਣੀ ਬਿਨਾਂ ਸੋਧੇ ਹੀ ਬਾਈਪਾਸ ਲੰਘਾਇਆ ਜਾ ਰਿਹਾ ਸੀ। ਇਹ ਟਰੀਟਮੈਂਟ ਪਲਾਂਟ ਆਪਣੀ ਉਮਰ ਪੂਰੀ ਕਰ ਚੁੱਕਾ ਹੈ ਤੇ ਇਸ ਦੀ ਸਮਰੱਥਾ ਲੋੜ ਨਾਲੋਂ 10 ਗੁਣਾ ਘੱਟ ਹੈ। ਇਸ ਤੋਂ ਬਾਅਦ ਇਹ ਮਾਰਚ ਪਿੰਡ ਗੌਂਸਪੁਰ ਪਹੁੰਚਿਆ। ਪਾਣੀ ਦੀ ਗੰਦੀ ਬਦਬੂ ਅਤੇ ਬਿਮਾਰੀਆਂ ਤੋਂ ਪਰੇਸ਼ਾਨ ਲੋਕਾਂ ਨੂੰ ਨਰੋਆ ਪੰਜਾਬ ਦਾ ਵੱਡਾ ਕਾਫਲਾ ਦੇਖ ਦੇ ਚਾਅ ਚੜ ਗਿਆ । ਨਗਰ ਨਿਵਾਸੀਆਂ ਨੇ ਕਾਫਲੇ ਦੇ ਲਗਭਗ 700 ਲੋਕਾਂ ਲਈ ਲੰਗਰ ਪਾਣੀ ਦਾ ਪ੍ਬੰਧ ਕੀਤਾ । ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਡਾ. ਅਮਰ ਸਿੰਘ ਅਜਾਦ, ਸਤਨਾਮ ਮਾਣਕ, ਗੁਰਪ੍ੀਤ ਚੰਦਬਾਜਾ, ਉਮੇਂਦਰ ਦੱਤ ਅਤੇ ਬਲਤੇਜ ਪੰਨੂੰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਣੀ ਧਰਤੀ ਤੇ ਮਨੁੱਖਤਾ ਦੀ ਹੋਂਦ ਨੂੰ ਬਣਾਈ ਰੱਖਣ ਲਈ ਅਤਿ ਜਰੂਰੀ ਹੈ, ਇਸ ਲਈ ਸਾਨੂੰ ਆਪਣੇ ਸਭ ਨਿੱਜੀ ਸਵਾਰਥਾਂ ਤੇ ਲਾਲਚਾਂ ਨੂੰ ਛੱਡ ਕੇ ਹਵਾ, ਪਾਣੀ ਅਤੇ ਧਰਤੀ ਨੂੰ ਪ੍ਦੂਸ਼ਣ ਤੋਂ ਅਜਾਦ ਕਰਵਾਉਣ ਲਈ ਅਜਾਦੀ ਦੀ ਦੂਸਰੀ ਲੜਾਈ ਸ਼ੁਰੂ ਕਰਨ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਨਗਰ ਨਿਵਾਸੀ ਅਮਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਪੂਰਨ ਉਮੀਦ ਹੈ ਕਿ ਜੋ ਲੋਕ ਆਪਣੀ ਮਰਜੀ ਨਾਲ 47 ਡਿਗਰੀ ਤਾਪਮਾਨ ਵਿੱਚ ਸਾਡੇ ਦੁੱਖ ਵੰਡਾਉਣ ਲਈ ਪਹੁੰਚੇ ਹਨ, ਉਹ ਸਾਡੀ ਇਸ ਸਮੱਸਿਆ ਦਾ ਹੱਲ ਜਰੂਰ ਲੈ ਕੇ ਦੇਣਗੇ। ਇਸ ਉਪਰੰਤ ਮੰਚ ਦਾ ਕਾਫਲਾ ਪਿੰਡ ਵਲੀਪੁਰ ਕਲਾਂ ਪਹੁੰਚਿਆ, ਜਿੱਥੋਂ ਦੀ ਬੁੱਢਾ ਨਾਲਾ ਫੈਕਟਰੀਆਂ ਦਾ ਜਹਿਰੀਲਾ ਪਾਣੀ ਲੈ ਕੇ ਸਤਲੁਜ ਦਰਿਆ ਵੱਲ ਵਧਦਾ ਹੈ, ਇਸ ਪਿੰਡ ਦੇ ਲੋਕ ਵੀ ਬਿਮਾਰੀਆਂ ਦੇ ਭੰਨੇ ਹੋਏ ਬੁਰੀ ਤਰਾਂ ਨਿਰਾਸ਼ ਸਨ ਕਿਉਂਕਿ ਅੱਜ ਤੱਕ ਜਿਆਦਾਤਰ ਸਿਆਸੀ ਲੋਕ ਉਥੇ ਜਾਂਦੇ ਰਹਿੰਦੇ ਹਨ, ਵਾਅਦੇ ਕਰਦੇ ਹਨ ਤੇ ਵੋਟਾਂ ਬਾਅਦ ਫਿਰ ਕਦੇ ਨਜਰ ਨਹੀਂ ਆਉਂਦੇ ਸਨ ਪਰ ਅੱਜ ਉਹਨਾਂ ਦੇ ਚਿਹਰੇ ਤੇ ਹਲਕੀ ਜਿਹੀ ਆਸ ਦੀ ਕਿਰਨ ਵੀ ਵਿਖਾਈ ਦਿੱਤੀ । ਇਸ ਤੋਂ ਬਾਅਦ ਇਹ ਮਾਰਚ ਦਰਿਆ ਦੀ ਪਟੜੀ ਤੇ 8 ਕਿ:ਮੀ: ਦਾ ਸਫਰ ਕਰਕੇ ਪਿੰਡ ਮਾਣੀਏਵਾਲ ਪਹੁੰਚਿਆ, ਜਿੱਥੇ ਬੁੱਢੇ ਨਾਲੇ ਦਾ ਗੰਦਾ ਪਾਣੀ ਸਤਲੁਜ਼ ਦੇ ਅਮਿ੍ਤ ਵਰਗੇ ਪਾਣੀ ਵਿੱਚ ਰਲਦਾ ਹੈ। ਇਹ ਦਿ੍ਸ਼ ਦੇਖ ਦੇ ਚੰਡੀਗੜ ਅਤੇ ਪਟਿਆਲੇ ਤੋਂ ਆਏ ਦੋ ਸੱਜਣ ਬੇਹੋਸ਼ ਹੋ ਗਏ ਤੇ ਬਹੁਤੇ ਲੋਕ ਰੋਂਦੇ ਵੀ ਵੇਖੇ ਗਏ । ਮਾਰਚ ਦੀ ਸਮਾਪਤੀ ਮੌਕੇ ਮੰਚ ਦੇ ਆਗੂ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ ਅੱਜ ਦੇ ਦਿਨ ਲੋਕਾਂ ਦੀ ਨੀਂਦ ਟੁੱਟੀ ਹੈ ਤੇ ਅੱਜ ਤੋਂ ਲੋਕ ਸਰਕਾਰਾਂ ਤੋਂ ਹੋਰ ਮੰਗਾਂ ਦੋ ਨੰਬਰ ਤੇ ਰੱਖ ਕੇ ਪਹਿਲ ਦੇ ਆਧਾਰ ਤੇ ਜੀਵਨ ਲਈ ਜਰੂਰੀ ਸਾਫ ਪਾਣੀ, ਹਵਾ ਅਤੇ ਧਰਤੀ ਦੀ ਮੰਗ ਕਰਨਗੇ।  ਇਸ ਮੌਕੇ ਸਮਾਜ ਸੇਵੀ ਲੱਖਾ ਸਿਧਾਣਾ, ਮਹਿੰਦਰ ਪਾਲ ਲੂੰਬਾ ਮੋਗਾ, ਪੱਤਰਕਾਰ ਸਵਰਨ ਦਾਨੇਵਾਲੀਆ, ਅਮਰੀਕ ਤਲਵੰਡੀ, ਗੁਰਚਰਨ ਨੂਰਪੁਰ, ਕੁਲਤਾਰ ਸੰਧਵਾਂ, ਗੁਰਸੇਵਕ ਸੰਨਿਆਸੀ, ਕਾਕਾ ਸਰਾਂ ਨੇ ਵੀ ਸੰਬੋਧਨ ਕੀਤਾ । ਮੋਗਾ ਜਿਲੇ ਤੋਂ ਸਮਾਜ ਸੇਵੀ ਹਰਭਜਨ ਬਹੋਨਾ, ਗੁਰਨਾਮ ਲਵਲੀ, ਇਕਬਾਲ ਸਿੰਘ ਖੋਸਾ, ਗੁਰਚਰਨ ਸਿੰਘ ਰਾਜੂ ਪੱਤੋ, ਵੀ ਪੀ ਸੇਠੀ, ਪਰਮਜੋਤ ਸਿੰਘ, ਅਮਰੀਕ ਸਿੰਘ, ਹੰਸ ਰਾਜ ਸੀਵਾਨ, ਡਾ. ਦਰਸ਼ਨ ਸਿੰਘ, ਸੁਖਦੇਵ ਸਿੰਘ ਬਰਾੜ, ਰਣਜੀਤ ਸਿੰਘ ਮਾੜੀ, ਅਵਤਾਰ ਸਿੰਘ ਘੋਲੀਆ, ਲਖਵਿੰਦਰ ਸਿੰਘ, ਰਣਜੀਤ ਸਿੰਘ ਟੱਕਰ, ਕੰਵਲਜੀਤ ਮਹੇਸਰੀ, ਪ੍ਗਟ ਸਿੰਘ ਮਾਣੂਕੇ, ਹਰਪ੍ੀਤ ਸਿੰਘ ਖੀਵਾ, ਸੁਖਵਿੰਦਰ ਖੋਟਾ ਬੁੱਘੀਪੁਰਾ ਅਤੇ ਕੁਲਵਿੰਦਰ ਜੀਤਾ ਸਿੰਘ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਹਾਜਰ ਸਨ ।