ਗੋਲਡਨ ਐਜੂਕੇਸ਼ਨਸ ਨੇ ਲਗਵਾਇਆ ਕੈਨੇਡਾ ਦਾ 10 ਸਾਲ ਦਾ ਵਿਜ਼ਟਰ ਵੀਜ਼ਾ

ਮੋਗਾ,30 ਮਈ (ਜਸ਼ਨ): ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਨੇ ਬਲਵੰਤ ਸਿੰਘ ਢਿੱਲੋਂ ਅਤੇ ਕੁਲਦੀਪ ਕੌਰ ਢਿੱਲੋਂ ਵਾਸੀ ਫਿਰੋਜ਼ਪੁਰ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ। ਰਮਨ ਅਰੋੜਾ ਅਤੇ ਦੇਵਿੰਦਰ ਪਲਤਾ ਅਤੇ ਓਹਨਾ ਦੇ ਸਟਾਫ ਮੈਂਬਰਸ ਨੇ ਬਲਵੰਤ ਸਿੰਘ ਢਿੱਲੋਂ ਅਤੇ ਕੁਲਦੀਪ ਕੌਰ ਢਿੱਲੋਂ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿਤੀਆਂ। ਰਮਨ ਅਰੋੜਾ ਨੇ ਕਿਹਾ ਕਿ ਹੁਣ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਓਂਕਿ ਸੰਸਥਾ ਵਲੋਂ ਪਹਿਲ ਦੇ ਕੇ ਵੀਜ਼ਾ ਲਗਵਾਇਆ ਜਾਂਦਾ ਹੈ ਅਤੇ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਂਦੀ। ਉਨ੍ਹਾਂ ਨੇ ਕਿਹਾ ਕਿ ਅਗਰ ਕੋਈ ਵੀ ਕਿਸੇ ਵੀ ਦੇਸ਼ ਸੰਬੰਧੀ ਜਾਣਕਾਰੀ ਲੈਣਾ ਚਾਉਂਦਾ ਹੈ ਤਾਂ ਉਹ ਸੰਸਥਾ ਵਿਖੇ ਆ ਕੇ ਮਿਲ ਸਕਦਾ ਹੈ। ਇਸ ਦੌਰਾਨ ਬਲਵੰਤ ਸਿੰਘ ਢਿੱਲੋਂ ਨੇ ਵੀਜ਼ਾ ਲੈਣ ਉਪਰੰਤ ਰਮਨ ਅਰੋੜਾ, ਦੇਵਿੰਦਰ ਪਲਤਾ ਅਤੇ ਸਟਾਫ਼ ਦਾ ਧੰਨਵਾਦ ਕੀਤਾ।