ਹਲਕਾ ਮੋਗਾ ਦੀ ਆਪ ਯੂਨਿਟ ਨੇ ਹਲਕਾ ਫਰੀਦਕੋਟ ਦੀ ਚੋਣ ਦਾ ਮੰਥਨ ਕੀਤਾ ਤੇ ਭਗਵੰਤ ਮਾਨ ਦੀ ਜਿੱਤ ਲਈ ਲੱਡੂ ਵੰਡੇ: ਨਸੀਬ ਬਾਵਾ ਪ੍ਰਧਾਨ ਆਪ ਜ਼ਿਲਾ ਮੋਗਾ

ਮੋਗਾ 27ਮਈ (ਜਸ਼ਨ): ਆਮ ਆਦਮੀ ਪਾਰਟੀ ਦੀ ਹਲਕਾ ਮੋਗਾ ਦੀ ਇੱਕ ਮਹੱਤਵਪੂਰਨ ਮੀਟਿੰਗ ਆਪ ਦੇ ਜ਼ਿਲਾ ਪ੍ਰਧਾਨ ਸ਼੍ਰੀ ਨਸੀਬ ਬਾਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਹਲਕਾ ਇੰਚਾਰਜ ਸ਼੍ਰੀ ਨਵਦੀਪ ਸੰਘਾ, ਕੰਪੇਨ ਇੰਚਾਰਜ ਸ: ਪਿਆਰਾ ਸਿੰਘ, ਯੂਥ ਪ੍ਰਧਾਨ ਅਮਿਤ ਪੁਰੀ, ਜੁਆਇੰਟ ਸਕੱਤਰ ਪੰਜਾਬ ਤਜਿੰਦਰ ਬਰਾੜ ਯੂਥ ਆਗੂ ਬੰਟੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਾਰਟੀ ਅਹੁਦੇਦਾਰਾਂ ਨੇ ਹਿੱਸਾ ਲਿਆ। ਸਾਰੇ ਅਹੁਦੇਦਾਰਾਂ ਨੇ ਹਲਕਾ ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਦੀ ਅਸਫ਼ਲਤਾ ਤੇ ਮੰਥਨ ਕੀਤਾ। ਸ਼੍ਰੀ ਬਾਵਾ ਨੇ ਆਏ ਹੋਏ ਸਾਰੇ ਵਲੰਟੀਅਰ ਅਤੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਅਹੁਦੇਦਾਰਾਂ ਅਤੇ ਵਲੰਟੀਅਰ ਨੇ ਦਿਨ ਰਾਤ ਇੱਕ ਕਰਕੇ ਪੋ੍ਰਫੈਸਰ ਸਾਹਿਬ ਦੀ ਚੋਣ ਵਿੱਚ ਮਿਹਨਤ ਕੀਤੀ ਹੈ। ਇਸ ਚੋਣ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਬਹੁਤੇ ਸੰਸਦ ਮੈਬਰਾਂ ਦਾ ਕਾਰਨ ਪਾਰਟੀ ਦੇ ਕੁੱਝ ਵਿਧਾਇਕਾਂ ਦੀ ਪਾਰਟੀ ਨਾਲ ਗਦਾਰੀ ਕਰਕੇ ਇਨਾਂ ਚੋਣਾਂ ਵਿੱਚ ਪਾਰਟੀ ਛੱਡਣਾ ਹੈ। ਦੂਸਰਾ ਪਾਰਟੀ ਦੇ ਕੁੱਝ ਵਿਅਕਤੀਆਂ ਦਾ ਆਪਣੀ ਹੀ ਪਾਰਟੀ ਦੇ ਸੰਸਦਾਂ ਦੇ ਖਿਲਾਫ ਉਨਾਂ ਵਿਅਕਤੀਆਂ ਨੂੰ ਖੜੇ ਕਰਨਾ ਸੀ, ਜਿਨਾਂ ਨੂੰ ਆਮ ਆਦਮੀ ਪਾਰਟੀ ਨੇ ਕਾਮਯਾਬ ਕਰਕੇ ਵਿਧਾਇਕ ਜਾਂ ਸੰਸਦ ਬਨਾਇਆ ਸੀ। ਸ਼੍ਰੀ ਬਾਵਾ ਨੇ ਕਿਹਾ ਕਿ ਭਗਵੰਤ ਮਾਨ ਦੇ ਸੰਸਦ ਮੈਂਬਰ ਬਣਨ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ ਅਤੇ ਮਾਨ ਸਾਹਿਬ ਦਾ 2022 ਵਿੱਚ ਪੰਜਾਬ ਵਿੱਚ ਖੁੱਦ ਆਪਣੇ ਬਲ-ਬੂਤੇ ਤੇ ਚੋਣ ਲੜਨ ਦਾ ਅਤੇ ਆਪ ਦੀ ਸਰਕਾਰ ਬਨਾਉਣ ਦਾ ਸਪਨਾਂ ਜਰੂਰ ਪੂਰਾ ਹੋਵੇਗਾ। ਹਲਕਾ ਇੰਚਾਰਜ ਸ਼੍ਰੀ ਨਵਦੀਪ ਸੰਘਾ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਪਾਰਟੀ ਦੀ ਹਾਰ ਲਈ ਮੰਥਨ ਕਰਨਾ ਚਾਹੀਦਾ ਹੈ ਅਤੇ ਜੋ ਵੀ ਕਮੀ ਸਾਡੇ ਤੋਂ ਵੋਟਾਂ ਵਿੱਚ ਰਹੀ ਹੈ ਉਸ ਕਮੀ ਨੂੰ ਦੂਰ ਕਰਕੇ ਹੋਰ ਮਜਬੂਤੀ ਨਾਲ ਪਾਰਟੀ ਲਈ ਕੰਮ ਕਰਨਾਂ ਹੋਵੇਗਾ। ਉਨਾਂ ਹਲਕਾ ਮੋਗਾ ਦੇ ਸਾਰੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਜਿਨਾਂ ਪ੍ਰੋ: ਸਾਧੂ ਸਿੰਘ ਨੇ ਆਮ ਆਦਮੀ ਪਾਰਟੀ ਲਈ ਦਿਨ-ਰਾਤ ਇੱਕ ਕੀਤਾ ਹੈ। ਕੰਪੇਨ ਇੰਚਾਰਜ ਸ: ਪਿਆਰਾ ਸਿੰਘ ਨੇ ਵੀ ਕਿਹਾ ਕਿ ਫਰੀਦਕੋਟ ਹਲਕੇ ਦੇ ਜਿਆਦਾ ਵੋਟਰਾਂ ਵੱਲੋਂ ਨੋਟਾ ਦਾ ਬਟਨ ਦਬਾ ਕੇ ਵੋਟ ਪਾਉਣ ਦਾ ਮਤਲਬ ਹੈ ਕਿ ਸਾਡੇ ਵੋਟਰ ਰਵਾਇਤੀ ਪਾਰਟੀਆਂ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ। ਇਸ ਲਈ ਸਾਨੂੰ ਵਲੰਟੀਅਰ ਨੂੰ ਅਜਿਹੇ ਵੋਟਰਾਂ ਦੀਆਂ ਸਮੱਸਿਆਵਾਂ ਸੁਣ ਕੇ ਦੂਰ ਕਰਨੀਆਂ ਹੋਣਗੀਆਂ। ਯੂਥ ਆਗੂ ਅਮਿਤ ਪੁਰੀ ਨੇ ਕਿਹਾ ਕਿ ਹਲਕਾ ਮੋਗਾ ਵਿੱਚ ਸਾਡੀ ਯੂਥ ਟੀਮ ਨੇ ਦਿਨ-ਰਾਤ ਇੱਕ ਕਰਕੇ ਕੰਮ ਕੀਤਾ ਹੈ। ਇਸ ਲਈ ਉਹ ਵਧਾਈ ਦੇ ਪਾਤਰ ਹਨ ਉਨਾਂ ਕਿਹਾ ਕਿ ਆਪ ਦੀ ਸਫਲਤਾ ਲਈ ਸਾਨੂੰ ਹੋਰ ਹੌਂਸਲੇ ਨਾਲ ਕੰਮ ਕਰਨਾ ਪਵੇਗਾ। ਇਸ ਮੀਟਿੰਗ ਵਿੱਚ ਕਈ ਬੂਥ ਲੈਵਲ ਦੇ ਵਲੰਟੀਅਰਾਂ ਨੇ ਵੀ ਯੂਥਾਂ ਦੀ ਮਜਬੂਤੀ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਪੰਜਾਬ ਯੂਥ ਆਗੂ ਤੇਜਿੰਦਰ ਬਰਾੜ ਨੇ ਵੀ ਕਿਹਾ ਕਿ ਕ੍ਰਾਂਤੀ ਇਤਨੀ ਸੌਖੀ ਨਹੀਂ ਆਉਂਦੀ। ਇਸ ਲਈ ਸਾਨੂੰ ਲੰਬਾ ਸੰਘਰਸ਼ ਕਰਨ ਦੀ ਲੋੜ ਹੈ। ਇਸ ਮੀਟਿੰਗ ਵਿੱਚ ਸਰਵ ਤਜਿੰਦਰ ਬਰਾੜ, ਅਵਤਾਰ ਬੰਟੀ, ਨਰੇਸ਼ ਚਾਵਲਾ, ਅਮਨ ਰਖੜਾ, ਮਨਪ੍ਰੀਤ ਰਿੰਕੂ, ਸ਼ੈਰੀ ਦੁਨੇਕੇ, ਕਰਮਜੀਤ ਕੌਰ, ਕੁਲਦੀਪ ਕੌਰ, ਪ੍ਰੀਤ ਘੱਲ ਕਲਾਂ, ਜਿੰਦਰ ਘੱਲ ਕਲਾਂ, ਓਮ ਪ੍ਰਕਾਸ਼ ਚੜਿੱਕ, ਗੁਰਵਿੰਦਰ ਨਿਹਾਲ ਖੋਟੇ, ਹੰਸਰਾਜ, ਦੀਸ਼ੂ, ਨਾਰਜ ਆਦਿ ਸ਼ਾਮਲ ਸਨ।