ਹੇਮਕੁੰਟ ਸੀਨੀ.ਸੈਕੰ.ਸਕੂਲ ਵਿਖੇ ਮਨਾਇਆ ਆਜ਼ਾਦੀ ਦਿਵਸ

ਮੋਗਾ 14 ਅਗਸਤ (ਜਸ਼ਨ): ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਵਿੱਚ ਸੁਤੰਤਰਾ ਦਿਵਸ ਦੀ ਵਰੇਗੰਢ ਪ੍ਰਰਾਥਨਾ ਸਭਾ ਵਿੱਚ ਬੜੇ ਹੀ ਵਧੀਆ ਤਰੀਕੇ ਨਾਲ ਮਨਾਈ ਗਈ । ਪਹਿਲੀ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।ਮੈਡਮ ਅੰਮ੍ਰਿਤਨੀਰ ਕੌਰ ਨੇ 15 ਅਗਸਤ ਨਾਲ ਸਬੰਧਿਤ ਲੈਕਚਰ ਦਿੱਤਾ। ਵਿਦਿਆਰਥੀਆ ਨੇ ਬਹੁਤ ਹੀ ਧਿਆਨਪੂਰਵਕ ਲੈਕਚਰ ਨੂੰ ਸੁਣਿਆ ।ਇਸ ਟੌਪਿਕ ਨਾਲ ਸਬੰਧਿਤ ਕੁਇਜ਼ ਕੰਪੀਟਿਸ਼ਨ  ਕਰਵਾਇਆ ਗਿਆ।ਇਸ ਸਮੇਂ ਵਿਦਿਆਰਥੀਆਂ ਨੰੁੂ ਚਾਕਲੇਟ ਦਿੱਤੇ ਗਏ।ਇਸ ਮੌਕੇ ਵਿਦਿਆਰਥੀਆਂ ਵੱਲੋਂ ਲੋਕ ਗੀਤ ਵੀ ਪੇਸ਼ ਕੀਤੇ ਗਏ।ਜੈ-ਹਿੰਦ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਸਾਰਾ ਸਕੂਲ ਗੂੰਜ ਉੱਠਿਆ। ਅੰਤਿਮ ਸਮੇਂ ਸੁਚੱਜੇ ਢੰਗ ਨਾਲ ਤਿਰੰਗੇ ਝੰਡੇ ਲਹਿਰਾਏ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ,ਐੱਮ.ਡੀ.ਮੈੇਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਜਾਦੀ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ