ਖ਼ਬਰਾਂ

ਵਿਧਾਇਕ ਡਾ: ਹਰਜੋਤ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਖਿਲਾਫ਼ ਅਪਰਾਧਿਕ ਸ਼ਿਕਾਇਤ ਕਰਵਾਈ ਦਰਜ,ਜ਼ਮੀਨ ਅਧਿਗ੍ਰਹਿਣ ਮਾਮਲੇ ‘ਚ ਚੀਮਾ ਨੇ ਵਿਧਾਇਕ ’ਤੇ 350 ਕਰੋੜ ਦੇ ਘਪਲੇ ਦਾ ਲਗਾਇਆ ਸੀ ਦੋਸ਼,ਵਿਧਾਇਕ ਨੇ ਭੇਜਿਆ ਸੀ ਮਾਣਹਾਨੀ ਦਾ ਨੋਟਿਸ

ਮੋਗਾ,15 ਜੁਲਾਈ (ਜਸ਼ਨ) :ਮੋਗਾ ਵਿਖੇ ਜ਼ਮੀਨ ਅਧਿਕਰਨ ਸਬੰਧੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਵਿਧਾਇਕ ਡਾ: ਹਰਜੋਤ ਕਮਲ ’ਤੇ 350 ਕਰੋੜ ਦੇ ਘਪਲੇ ਦੇ ਲਾਏ ਦੋਸ਼ਾਂ ਖਿਲਾਫ਼ ਅੱਜ ਵਿਧਾਇਕ ਡਾ: ਹਰਜੋਤ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਖਿਲਾਫ਼ ਅਪਰਾਧਿਕ ਸ਼ਿਕਾਇਤ ਦਰਜ ਕਰਵਾ ਦਿੱਤੀ । ਜ਼ਮੀਨ ਅਧਿਗ੍ਰਹਿਣ ਮਾਮਲੇ ‘ਚ ਚੀਮਾ ਨੇ ਚੰਡੀਗੜ੍ਹ ਵਿਖੇ 10 ਜੂਨ ਨੂੰ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ’ਤੇ 350 ਕਰੋੜ ਦੇ ਘਪਲੇ ਦਾ ਦੋਸ਼ ਲਗਾਇਆ ਸੀ ਜਦਕਿ ਵਿਧਾਇਕ ਡਾ: ਹਰਜੋਤ ਕਮਲ ਨੇ 15 ਜੂਨ ਨੂੰ ਚੀਮਾ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਸੀ  ।  ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਚੀਮਾ ਵੱਲੋਂ ਨਵੀਂ ਨਿਰਮਾਣ ਹੋ ਰਹੀ ਨੈਸ਼ਨਲ ਹਾਈਵੇਅ 105 ਬੀ ਲਈ ਮੋਗਾ ਵਿਖੇ ਜ਼ਮੀਨ ਅਧਿਕਰਨ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ’ਤੇ 350 ਕਰੋੜ ਦੇ ਘਪਲੇ ਦੇ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਚੀਮਾ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ  ਮਹਿਜ਼ ਉਹਨਾਂ ਦੀ ਛਬੀ ਖਰਾਬ ਕਰਨ ਲਈ ਮਨਘੜਤ ਬੇਸਮਝੀ ਵਾਲੀ ਸਾਜਿਸ਼ ਕਰਾਰ ਦਿੰਦਿਆਂ ਸ. ਚੀਮਾ ਨੂੰ ਆਪਣੇ ਵਕੀਲ ਹਰਦੀਪ ਸਿੰਘ ਲੋਧੀ ਰਾਹੀਂ ਮਾਣਹਾਨੀ ਦਾ ਨੋਟਿਸ ਭੇਜਿਆ ਸੀ ਪਰ ਚੀਮਾ ਵੱਲੋਂ ਕੋਈ ਜਵਾਬ ਨਾ ਦਿੱਤੇ ਜਾਣ ਉਪਰੰਤ ਅੱਜ ਡਾ: ਹਰਜੋਤ ਨੇ ਵਿਰੋਧੀ ਧਿਰ ਦੇ ਨੇਤਾ ਸ. ਹਰਪਾਲ ਸਿੰਘ ਚੀਮਾ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰਵਾ ਦਿੱਤਾ।  ਡਾ: ਹਰਜੋਤ ਨੇ ਆਖਿਆ ਕਿ ਚੀਮਾ ਵੱਲੋਂ ਲਗਾਏ ਦੋਸ਼ ਪੂਰੀ ਤਰਾਂ ਨਾਸਮਝੀ ਵਿਚ ਲਗਾਏ ਬੇਤੁਕੇ ਦੋਸ਼ ਸਨ ਕਿਉਂਕਿ 350 ਕਰੋੜ ਦੀ ਟਰਾਂਸਫਰ ਵਾਲੇ ਐਕਸਿਸ ਬੈੱਂਕ ਦਾ ਜ਼ਿਕਰ ਕਰਨ ਵਾਲੇ ਚੀਮਾ ਸਾਬ੍ਹ ਨੂੰ ਇਹ ਵੀ ਨਹੀਂ ਪਤਾ ਕਿ ਮੋਗਾ ਦੇ ਅਜੀਤਵਾਲ ਕਸਬੇ ਵਿਚ ਐਕਸਿਸ ਬੈਂਕ ਦੀ ਕੋਈ ਬਰਾਂਚ ਹੈ ਹੀ ਨਹੀਂ  । ਉਹਨਾਂ ਆਖਿਆ ਕਿ ਇਹਨਾਂ ਬੇਬੁਨਿਆਦ ਦੋਸ਼ਾਂ ਦੇ ਮੱਦੇਨਜ਼ਰ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੱਤਰ ਲਿਖ ਕੇ ਹਰਪਾਲ ਸਿੰਘ ਚੀਮਾ ਦੇ ਲਗਾਏ ਦੋਸ਼ਾਂ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਉਣ ਦੀ ਬੇਨਤੀ ਕਰਨ ਦੇ ਨਾਲ ਨਾਲ ਚੀਮਾਂ ਵੱਲੋਂ ਲਗਾਏ ਬੇਬੁਨਿਆਦ ਇਲਜ਼ਾਮਾਂ ਦੇ ਮੱਦੇਨਜ਼ਰ ਹਰਪਾਲ ਸਿੰਘ ਚੀਮਾ ਖਿਲਾਫ਼ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ। ਡਾ: ਹਰਜੋਤ ਕਮਲ ਸਿੰਘ ਨੇ ਪੱਤਰਕਾਰਾਂ ਨੂੰ ਆਖਿਆ ਕਿ ਬਿਨਾਂ ਤੱਥਾਂ ਦੀ ਤਸਦੀਕ ਕੀਤਿਆਂ ਲੋਕਾਂ ਦੇ ਚੁਣੇ ਨੁਮਾਇੰਦੇ ’ਤੇ ਇਲਜ਼ਾਮ ਤਰਾਸ਼ੀ ਕਰਨ ਤੋਂ ਪਹਿਲਾਂ ਹਰਪਾਲ ਸਿੰਘ ਚੀਮਾਂ ਨੂੰ ਤੱਥਾਂ ਦੀ ਪੜਤਾਲ ਕਰ ਲੈਣੀ ਚਾਹੀਦੀ ਸੀ । ਉਹਨਾਂ ਕਿਹਾ ਕਿ ਜੇ ਸ. ਚੀਮਾ ਕਿਸੇ ਘਪਲੇ ਦੀ ਜਾਂਚ ਦੀ ਮੰਗ ਕਰਦੇ ਤਾਂ ਉਹ ਜਾਇਜ਼ ਗੱਲ ਸੀ ਪਰ ਤੱਥਾਂ ਰਹਿਤ ਇਲਜ਼ਾਮਬਾਜ਼ੀ ਸ਼ੋਭਾ ਨਹੀਂ ਦਿੰਦੀ ,ਖਾਸਕਰ ਇਕ ਪੜ੍ਹੇ ਲਿਖੇ ਵਕੀਲ ਅਤੇ ਵਿਧਾਨਸਭਾ ਦੇ ਵਿਰੋਧੀ ਧਿਰ ਦੇ ਨੇਤਾ ਦੇ ਵਕਾਰੀ ਅਹੁਦੇ ’ਤੇ ਬਿਰਾਜਮਾਨ ਵਿਅਕਤੀ ਸ. ਚੀਮਾਂ ਤੋਂ ਤਾਂ ਅਜਿਹੀ ਆਸ ਬਿਲਕੁੱਲ ਹੀ ਨਹੀਂ ਕੀਤੀ ਜਾ ਸਕਦੀ ਸੀ । ਉਹਨਾਂ ਆਖਿਆ ਕਿ ਸ. ਚੀਮਾ ਵੀ ਨਿੱਜੀ ਤੌਰ ’ਤੇ ਮੇਰੇ ਕਿਰਦਾਰ ਤੋਂ ਵਾਕਿਫ਼ ਹਨ ਅਤੇ ਮੇਰੇ ਹਲਕੇ ਦੇ ਲੋਕਾਂ ਨੇ ਮੇਰੇ ਸਚਾਈ ’ਤੇ ਮਾਰਗ ’ਤੇ ਚੱਲਣ ਕਰਕੇ ਹੀ ਮੈਨੂੰ ਵਿਧਾਇਕ ਵਜੋਂ ਪਰਵਾਨਿਆ ਹੈ। ਉਹਨਾਂ ਦੱਸਿਆ ਕਿ ਸ. ਚੀਮਾਂ ਵੱਲੋਂ ਲਗਾਏ ਦੋਸ਼ਾਂ ਦੀ ਉਹਨਾਂ ਨੂੰ ਦਿਲੀ ਠੇਸ ਪਹੁੰਚੀ ਹੈ , ਇਸ ਕਰਕੇ ਉਹ  ਸ. ਚੀਮਾਂ ਨੂੰ  ਆਪਣੇ ਵਕੀਲ ਰਾਹੀਂ 15 ਜੂਨ ਨੂੰ ਮਾਣਹਾਨੀ ਦਾ ਕਾਰਨ ਦੱਸੋ ਨੋਟਿਸ ਭੇਜਿਆ ਸੀ ਪਰ ਕੋਈ ਜਵਾਬ ਨਾ ਆਉਣ ’ਤੇ ਇਕ ਮਹੀਨਾ ਬੀਤਣ ਉਪਰੰਤ ਉਹਨਾਂ ਕਾਨੂੰਨ ਦਾ ਰਸਤਾ ਅਖਤਿਆਰ ਕੀਤਾ ਹੈ ਅਤੇ ਇਸਤਗਾਸਾ ਫਾਈਲ ਕਰਦਿਆਂ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ ਤੇ ਇੰਜ ਹੁਣ ਸ. ਚੀਮਾ ਨੂੰ ਆਪਣਾ ਜਵਾਬ ਕਚਹਿਰੀ ਵਿਚ ਪੇਸ਼ ਹੋ ਕੇ ਹੀ ਦੇਣਾ ਪਵੇਗਾ। ਉਹਨਾਂ ਆਖਿਆ ਕਿ ਮਾਣਹਾਨੀ ਨੌਟਿਸ ਰਾਹੀਂ ਉਹਨਾਂ ਪੈਸੇ ਦੀ ਮੰਗ ਨਹੀਂ ਸੀ ਕੀਤੀ ਬਲਕਿ ਬਿਨਾ ਸ਼ਰਤ ਉਸੇ ਤਰਾਂ ਪ੍ਰੈਸ ਕਾਨਫਰੰਸ ਰਾਹੀਂ ਹੀ ਸ. ਚੀਮਾ ਵੱਲੋਂ ਇਸ ਕੁਤਾਹੀ ਲਈ ਮੁਆਫ਼ੀ ਮੰਗਣ ਦੀ ਸ਼ਰਤ ਰੱਖੀ ਸੀ ।  ਡਾ: ਹਰਜੋਤ ਦੇ ਵਕੀਲ ਸ. ਹਰਦੀਪ ਸਿੰਘ ਲੋਧੀ ਨੇ ਦੱਸਿਆ ਕਿ ਰਜਿਸਟਰਡ ਡਾਕ ਰਾਹੀਂ ਨੋਟਿਸ ਤਿੰਨਾਂ ਦਿਨਾਂ ਵਿਚ ਪਹੰੁਚ ਜਾਂਦਾ ਹੈ ਪਰ ਪ੍ਰਾਪਤ ਕਰਤਾ ਕੋਲ ਨਾ ਪਹੁੰਚਣ ਦੀ ਹਾਲਤ ਵਿਚ ਇਕ ਹਫਤੇ ਅੰਦਰ ਵਾਪਸ ਆਉਣਾ ਚਾਹੀਦਾ ਸੀ ਪਰ ਨਹੀਂ ਆਇਆ ਇਸ ਦਾ ਮਤਲਬ ਹੈ ਕਿ ਨੋਟਿਸ ਸ. ਚੀਮਾ ਨੂੰ ਪਹੰੁਚ ਚੁੱਕਾ ਹੈ  ਇਸ ਕਰਕੇ ਧਾਰਾ 499 ਅਤੇ 500 ਆਈ ਪੀ ਸੀ ਤੋਂ ਇਲਾਵਾ 66 ਏ ਆਈ ਟੀ ਐਕਟ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ। 
ਕੈਪਸ਼ਨ : ਵਿਧਾਇਕ ਡਾ: ਹਰਜੋਤ ਕਮਲ    

   

ਰਾਣਾ ਸੋਢੀ ਵੱਲੋਂ ਖਿਡਾਰੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੈਬਨਿਟ ਦੇ ਫੈਸਲੇ ਲਈ ਮੁੱਖ ਮੰਤਰੀ ਦਾ ਧੰਨਵਾਦ, ਹੁਣ ਕੌਮਾਂਤਰੀ ਤੇ ਕੌਮੀ ਪੱਧਰ ਦੇ ਤਮਗਾ ਜੇਤੂ ਖਿਡਾਰੀ ਦਰਜਾ 1 ਤੇ 2 ਦੀਆਂ ਅਸਾਮੀਆਂ ਦੀ ਭਰਤੀ ਲਈ ਯੋਗ ਹੋਣਗੇ

ਚੰਡੀਗੜ, 15 ਜੁਲਾਈ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਖਿਡਾਰੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੈਬਨਿਟ ਵੱਲੋਂ ਲਏ ਗਏ ਅੱਜ ਇਕ ਅਹਿਮ ਫੈਸਲੇ ਲਈ ਸਮੁੱਚੇ ਮੰਤਰੀ ਮੰਡਲ ਅਤੇ ਖਾਸ ਤੌਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਅੱਜ ਇਥੇ ਜਾਰੀ ਪ੍ਰੈਸ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਖੇਡਾਂ ਅਤੇ ਖਿਡਾਰੀਆਂ ਦੇ ਹਿੱਤ ਵਿੱਚ ਫੈਸਲੇ ਲੈਣ ਨੂੰ ਹਮੇਸ਼ਾ ਹੀ ਪਹਿਲ ਕਰਦੇ ਹਨ। ਉਨਾਂ ਕਿਹਾ ਕਿ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲੇ ਨਾਲ ਕੌਮਾਂਤਰੀ ਤੇ ਕੌਮੀ ਪੱਧਰ ਦੇ ਤਮਗਾ ਜੇਤੂ ਖਿਡਾਰੀ ਦਰਜਾ 1 ਤੇ 2 ਦੀਆਂ ਅਸਾਮੀਆਂ ਦੀ ਭਰਤੀ ਲਈ ਯੋਗ ਹੋਣਗੇ।ਖੇਡ ਮੰਤਰੀ ਨੇ ਦੱਸਿਆ ਕਿ ਖਿਡਾਰੀਆਂ ਲਈ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਦੇ ਯਤਨ ਵਜੋਂ ਕੈਬਨਿਟ ਵੱਲੋਂ ਖਿਡਾਰੀ ਦੀ ਪ੍ਰਭਾਸ਼ਾ ਨੂੰ ਹੋਰ ਉਸਾਰੂ ਬਣਾਉਣ ਲਈ ਖਿਡਾਰੀਆਂ ਦੀ ਭਰਤੀ ਸਬੰਧੀ ਨਿਯਮਾਂ (ਦਾ ਪੰਜਾਬ ਰਿਕਰੂਟਮੈਂਟ ਆਫ ਸਪੋਰਟਸ ਪਰਸਨਜ਼ ਰੂਲਜ਼ 1988) ਦੇ ਨਿਯਮ 2 (ਡੀ) (ਏ) ਵਿੱਚ ਸੋਧ ਦਾ  ਫੈਸਲਾ ਲਿਆ ਗਿਆ। ਇਸ ਫੈਸਲੇ ਨਾਲ ਕੌਮੀ ਖੇਡਾਂ/ਸੀਨੀਅਰ ਕੌਮੀ ਚੈਂਪੀਅਨਸ਼ਿਪਾਂ/ਮਾਨਤਾ ਵਾਲੇ ਅੰਤਰ-ਰਾਸ਼ਟਰੀ ਟੂਰਨਾਮੈਂਟਾ ਵਿੱਚ ਸੋਨੇ, ਚਾਂਦੀ ਜਾਂ ਕਾਂਸੀ ਦਾ ਤਮਗਾ ਜਿੱਤਣ ਵਾਲੇ ਖਿਡਾਰੀ ਦਰਜਾ 1 ਅਤੇ 2 ਦੀਆਂ ਅਸਾਮੀਆਂ ਦੀ ਭਰਤੀ ਲਈ ਯੋਗ ਹੋ ਜਾਣਗੇ।ਰਾਣਾ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਪਟਿਆਲਾ ਵਿਖੇ ਸੂਬੇ ਦੀ ਪਹਿਲੀ ਖੇਡ ਯੂਨੀਵਰਸਿਟੀ ਬਣ ਰਹੀ ਹੈ। ਇਸ ਤੋਂ ਇਲਾਵਾ ਪੁਰਾਣੇ ਮਹਾਨ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇਣ ਲਈ ਨੀਤੀ ਵਿੱਚ ਸੋਧ ਕੀਤੀ ਗਈ ਜਿਸ ਤੋਂ ਬਾਅਦ 101 ਖਿਡਾਰੀਆਂ ਨੂੰ ਸੂਬੇ ਦਾ ਇਹ ਵੱਕਾਰੀ ਖੇਡ ਪੁਰਸਕਾਰ ਦਿੱਤਾ ਗਿਆ। ਇਸੇ ਤਰਾਂ ਖਿਡਾਰੀਆਂ ਦੀ ਇਨਾਮੀ ਰਾਸ਼ੀ ਵਿੱਚ ਤਿੰਨ ਤੋਂ ਚਾਰ ਗੁਣਾ ਵਾਧਾ ਕੀਤਾ ਗਿਆ ਜਿਸ ਤੋਂ ਬਾਅਦ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਪੰਜਾਬੀ ਖਿਡਾਰੀਆਂ ਨੂੰ 16 ਕਰੋੜ ਦੇ ਕਰੀਬ ਇਨਾਮੀ ਰਾਸ਼ੀ ਵੰਡੀ ਗਈ। ਉਨਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਖੇਡ ਸੱਭਿਆਚਾਰ ਪੈਦਾ ਕਰਨ ਲਈ ਤਤਪਰ ਹੈ।

   

ਸੀ.ਬੀ.ਐੱਸ.ਈ ਬੋਰਡ ਵੱਲੋਂ ਐਲਾਨੇ 10ਵੀਂ ਦੇ ਰਿਜ਼ਲਟ ‘ਚ ਸ੍ਰੀ ਹੇਮਕੁੰਟ ਸਕੂਲ ਦਾ ਨਤੀਜਾ ਰਿਹਾ 100 ਪ੍ਰਤੀਸ਼ਤ

ਕੋਟਈਸੇ ਖਾਂ,15 ਜੁਲਾਈ (ਜਸ਼ਨ): ਸ੍ਰੀ ਹੇਮਕੁੰਟ ਸਕੂਲ ਦਸਵੀਂ ਕਲਾਸ ਦਾ ਨਤੀਜਾ 100% ਸੀ.ਬੀ.ਐੱਸ.ਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਸ਼੍ਰੇਣੀ ਦੇ ਨਤੀਜੇ ਵਿੱਚ ਸ੍ਰੀ ਹੇਮਕੁੰਟ ਸੀਨੀ.ਸੰਕੈ ਸਕੂਲ ਦੇ ਕੁੱਲ 128 ਵਿਦਿਆਰਥੀਆਂ ਨੇ ਪ੍ਰੀਖਿਆਂ ਦਿੱਤੀ ਅਤੇ ਨਤੀਜਾ 100 ਫੀਸਦੀ ਰਿਹਾ ।ਜਿਸ ਵਿੱਚ ਅਮਨਪ੍ਰੀਤ ਕੌਰ ਪੁੱਤਰੀ ਸੁਰਿੰਦਰ ਸਿੰਘ 87.6 ਫੀਸਦੀ ,ਹਰਮਨਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ 86 ਫੀਸਦੀ, ਜਸਪ੍ਰੀਤ ਕੌਰ ਪੁੱਤਰੀ ਪ੍ਰਗਟ ਸਿੰਘ 85.6%,ਸੁਮਨਪ੍ਰੀ ਕੌਰ ਪੁੱਤਰੀ ਕੁਲਵਿੰਦਰ ਸਿੰਘ 84.4 ਫੀਸਦੀ ਅਤੇ ਸ ੰਦੀਪ ਕੌਰ ਪੁੱਤਰੀ ਜੋਗਾ ਸਿੰਘ 83.8 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ।ਵਿਦਿਆਰਥੀਆਂ ਦੇ ਚੰਗੇ ਨਤੀਜੇ ਆਉਣ ਤੇ ਸ ੰਸਥਾ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਧੂ ਅਤੇ ਐਮ. ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਸਟਾਫ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਨੂੰ ਜਾਂਦਾ ਹੈ । ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਮਿਹਨਤ ਕਰਨ ਦਾ ਅਸ਼ੀਰਵਾਦ ਦਿੱਤਾ ।   ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ

ਅਮੀਰ ਚੰਦ ਬਠਲਾ ਦੀ ਯਾਦ ‘ਚ ਸਿਵਲ ਹਸਪਤਾਲ ‘ਚ 42 ਪੌਦੇ ਲਗਾਏ,ਮੋਗਾ ਯੂਥ ਵੈਲਫੇਅਰ ਕਲੱਬ ਵੱਲੋਂ ਮਨਾਇਆ ਜਾ ਰਿਹਾ ਹੈ ਸਮਾਜ ਸੇਵੀ ਹਫਤਾ

ਮੋਗਾ,15 ਜੁਲਾਈ (ਜਸ਼ਨ) : ਮੋਗਾ ਯੂਥ ਵੈਲਫੇਅਰ ਕਲੱਬ ਵੱਲੋਂ ਆਪਣੇ ਸੰਸਥਾਪਕ ਅਮੀਰ ਚੰਦ ਬਠਲਾ ਦੀ 42ਵੀਂ ਬਰਸੀ ਮੌਕੇ ਉਹਨਾਂ ਦੀ ਯਾਦ ਵਿੱਚ 12 ਤੋਂ 19 ਜੁਲਾਈ ਤੱਕ ਮਨਾਏ ਜਾ ਰਹੇ ਸਮਾਜ ਸੇਵੀ ਕੰਮਾਂ ਦੇ ਹਫਤੇ ਦੀ ਕੜੀ ਵਜੋਂ ਅੱਜ ਤੀਸਰੇ ਦਿਨ ਸਿਵਲ ਹਸਪਤਾਲ ਮੋਗਾ ਵਿੱਚ 42 ਪੌਦੇ ਲਗਾਏ ਗਏ । ਪ੍ਧਾਨ ਸ਼੍ੀ ਨੀਰਜ਼ ਬਠਲਾ ਦੀ ਅਗਵਾਈ ਵਿੱਚ ਅੱਜ ਕਲੱਬ ਦੀ ਸਮੁੱਚੀ ਟੀਮ ਸਿਵਲ ਹਸਪਤਾਲ ਮੋਗਾ ਪਹੁੰਚੀ, ਜਿਸ ਵੱਲੋਂ ਸਿਵਲ ਹਸਪਤਾਲ ਮੋਗਾ ਵਿੱਚ ਅਲੱਗ ਅਲੱਗ ਥਾਵਾਂ ਤੇ 42 ਪੌਦੇ ਲਗਾਏ ਗਏ । ਇਸ ਮੌਕੇ ਉਚੇਚੇ ਤੌਰ ਤੇ ਹਾਜਰ ਸਹਾਇਕ ਸਿਵਲ ਸਰਜਨ ਮੋਗਾ ਡਾ. ਜਸਵੰਤ ਸਿੰਘ ਨੇ ਕਲੱਬ ਦੇ ਇਸ ਉਦਮ ਦੀ ਪ੍ਸ਼ੰਸ਼ਾ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਪਿਛਲੇ ਸਾਲ ਵੀ ਸਿਵਲ ਹਸਪਤਾਲ ਮੋਗਾ ਅਤੇ ਸਿਵਲ ਸਰਜਨ ਦਫਤਰ ਵਿੱਚ 41 ਪੌਦੇ ਲਗਾਏ ਗਏ ਸਨ, ਜਿਨ੍ਹਾਂ ਨੂੰ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਵੱਲੋਂ ਲਗਾਤਾਰ ਪਾਣੀ, ਖਾਦ ਵਗੈਰਾ ਦੇ ਕੇ ਦਰੱਖਤ ਬਣਾ ਦਿੱਤਾ ਗਿਆ ਹੈ ਤੇ ਇਹਨਾਂ ਪੌਦਿਆਂ ਦੀ ਵੀ ਪੂਰੀ ਸਾਂਭ ਸੰਭਾਲ ਕੀਤੀ ਜਾਵੇਗੀ । ਇਸ ਮੌਕੇ ਸਿਵਲ ਹਸਪਤਾਲ ਮੋਗਾ ਦੇ ਐਕਟਿੰਗ ਐਸ.ਐਮ.ਓ. ਡਾ. ਰਾਜੇਸ਼ ਮਿੱਤਲ ਨੇ ਵੀ ਕਲੱਬ ਵੱਲੋਂ ਪੌਦੇ ਲਗਾਏ ਜਾਣ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਅਤੇ ਆਮ ਲੋਕਾਂ ਦੀ ਸਿਹਤ ਨੂੰ ਠੀਕ ਰੱਖਣ ਲਈ ਕਲੱਬ ਵੱਲੋਂ ਬਿਹਤਰੀਨ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ ਕਾਮਯਾਬ ਕਰਨਾ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਹੈ । ਜਿਲ੍ਹਾ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਮੋਗਾ ਸ਼ਹਿਰ ਵਿੱਚ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਹਨ, ਜੋ ਸਮਾਜ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੀਆਂ ਹਨ । ਉਹਨਾਂ ਮੋਗਾ ਯੂਥ ਵੈਲਫੇਅਰ ਕਲੱਬ ਦੇ ਸਮੂਹ ਮੈਂਬਰਾਂ ਨੂੰ ਕਲੱਬ ਦੀ 9ਵੀਂ ਸਥਾਪਨਾ ਵਰੇਗੰਢ ਦੀਆਂ ਮੁਬਾਰਕਾਂ ਵੀ ਦਿੱਤੀਆਂ ਅਤੇ ਇਹ ਭਰੋਸਾ ਵੀ ਦਿਵਾਇਆ ਕਿ ਇਹਨਾਂ ਪੌਦਿਆਂ ਨੂੰ ਪੁੱਤਾਂ ਵਾਂਗ ਪਾਲ ਕੇ ਵੱਡਾ ਕੀਤਾ ਜਾਵੇਗਾ । ਇਸ ਮੌਕੇ ਪ੍ਧਾਨ ਨੀਰਜ਼ ਬਠਲਾ ਨੇ ਸਿਵਲ ਸਰਜਨ ਦਫਤਰ ਅਤੇ ਸਿਵਲ ਹਸਪਤਾਲ ਮੋਗਾ ਦੇ ਸਮੂਹ ਸਟਾਫ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਅੱਠ ਦਿਨ ਦੇ ਸਮਾਜ ਸੇਵੀ ਕੰਮਾਂ ਵਿੱਚ ਦੋ ਦਿਨ ਸਿਵਲ ਹਸਪਤਾਲ ਮੋਗਾ ਲਈ ਰੱਖੇ ਹਨ ਤੇ ਕੱਲ੍ਹ ਨੂੰ ਸਿਵਲ ਹਸਪਤਾਲ ਮੋਗਾ ਦੇ ਗੇਟ ਅੱਗੇ ਅਤੇ ਮੋਗਾ ਸ਼ਹਿਰ ਵਿੱਚ ਮਹੱਤਵਪੂਰਨ ਸਥਾਨਾਂ ਤੇ ਡੇਂਗੂ ਜਾਗਰੂਕਤਾ ਫਲੈਕਸਾਂ ਲਗਵਾਈਆ ਜਾਣਗੀਆਂ । ਇਸ ਮੌਕੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਸ ਅਰੋੜਾ ਨੇ ਵੀ ਡੇਂਗੂ ਪ੍ਤੀ ਜਾਗਰੂਕਤਾ ਫੈਲਾਉਣ ਲਈ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਮੋਗਾ ਸ਼ਹਿਰ ਵਿੱਚ ਡੇਂਗੂ ਦੀ ਰੋਕਥਾਮ ਲਈ ਅਗਲੇ ਚਾਰ ਮਹੀਨੇ ਕਲੱਬ ਮੈਂਬਰਾਂ ਤੋਂ ਸਹਿਯੋਗ ਦੀ ਮੰਗ ਕੀਤੀ । ਇਸ ਮੌਕੇ ਕਲੱਬ ਪ੍ਧਾਨ ਨੀਰਜ਼ ਬਠਲਾ ਤੋਂ ਇਲਾਵਾ ਕਲੱਬ ਦੇ ਸਰਪ੍ਸਤ ਸ਼੍ੀ ਅਸ਼ੋਕ ਧਮੀਜਾ, ਪ੍ਭਜੋਤ ਸਿੰਘ ਗਿੱਲ, ਦੀਪਕ ਮਿਗਲਾਨੀ, ਸੰਦੀਪ ਗਰਗ, ਡਿੰਪਲ ਰਾਜਦੇਵ, ਬਿੱਲਾ ਧਮੀਜਾ, ਸੋਨੂੰ ਰਾਜਦੇਵ ਅਤੇ ਵਿਪਨ ਮਿਗਲਾਨੀ, ਜਸਵੀਰ ਸਿੰਘ, ਬਲਵੀਰ ਚੰਦ ਆਦਿ ਹਾਜਰ ਸਨ ।

ਮਾਉਟ ਲਿਟਰਾ ਜੀ ਸਕੂਲ ਦਾ ਸੀ.ਬੀ.ਐਸ.ਈ ਦਸਵੀਂ ਦਾ ਨਤੀਜਾ ਰਿਹੈ ਸ਼ਤ ਪ੍ਰਤੀਸ਼ਤ,ਅਰਜੁਨ ਵਰਮਾ ਨੇ ਸਕੂਲ ‘ਚ ਪਹਿਲੀ ਪੁਜੀਸ਼ਨ ਹਾਸਲ ਕਰਕੇ ਮਾਰੀ ਮੱਲ੍ਹਾਂ

ਮੋਗਾ, 15 ਜੁਲਾਈ (ਜਸ਼ਨ)-ਸੀ.ਬੀ.ਐਸ.ਈ ਵੱਲੋਂ ਐਲਾਨ ਕੀਤੇ ਗਏ ਦਸਵੀਂ ਦੇ ਨਤੀਜੇ ਵਿਚ ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਦਾ ਨਤੀਜਾ ਸ਼ਤ ਫੀਸਦੀ ਰਿਹਾ। ਸਕੂਲ ਦੇ ਵਿਦਿਆਰਥੀ ਅਰਜੁਨ ਵਰਮਾ ਨੇ ਸਕੂਲ ਵਿਚ ਪਹਿਲੀ ਪੁਜੀਸ਼ਨ ਹਾਸਲ ਕਰਦੇ ਹੋਏ ਮੱਲ੍ਹਾਂ ਮਾਰੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਕਿਹਾ ਕਿ ਸਕੂਲ ਦਾ ਨਤੀਜਾ ਸ਼ਤ ਫੀਸਦੀ ਰਿਹਾ। ਸਕੂਲ ਦੇ ਵਿਦਿਆਰਥੀ ਅਰਜੁਨ ਵਰਮਾ ਨੇ ਸਕੂਲ ਵਿਚ ਪਹਿਲੀ ਪੁਜੀਸ਼ਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸਦੇ ਇਲਾਵਾ ਗੁਣਦੀਪ ਸਿੰਘ, ਗੁਰਕੰਵਰ ਸਿੰਘ, ਗੁਰਨਾਜ ਕੌਰ, ਖੁਸ਼ਲੀਨ ਕੌਰ, ਰਣਸ਼ੇਰ ਸਿੰਘ, ਅਰਮਾਨਦੀਪ, ਅਵਿਨਾਸ਼, ਭਵਸਾਗਰ, ਦਿਵਾਂਸ਼ੁ, ਆਸ਼ਿਕਾ ਸਿੰਗਲਾ, ਜੈਸਮੀਨ ਕੌਰ, ਕਰਨਪ੍ਰੀਤ, ਪੰਕਜ, ਕੇਸ਼ਵ, ਪੂਰਨ ਹਰੀ ਨੇ ਵੀ ਸ਼ਤ ਫੀਸਦੀ ਅੰਕ ਲੈ ਕੇ ਸਕੂਲ ਤੇ ਮਾਪਿਆ ਦਾ ਨਾਂਅ ਰੋਸ਼ਨ ਕੀਤਾ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ, ਡਾਇਰੈਕਟਰ ਗੌਰਵ ਗੁਪਤਾ, ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਸ਼ਤ ਫੀਸਦੀ ਸਕੂਲ ਦਾ ਨਤੀਜਾ ਆਉਣ ਤੇ ਇਸਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਤੇ ਬੱਚਿਆ ਦੇ ਮਾਪਿਆ ਨੂੰ ਦਿੱਤਾ। ਉਹਨਾਂ ਵਿਦਿਆਰਥੀਆ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਹਨਾਂ ਹੋਰ ਅੱਗੇ ਮਿਹਨਤ ਕਰਨ ਨੂੰ ਪ੍ਰੇਰਿਤ ਕੀਤਾ।
   

ਪੰਜਾਬ ਦੇ ਬੇਕਸੂਰ ਸਿੱਖ ਤੇ ਦਲਿਤ ਥਾਣਿਆ ਵਿਚ ਫਸਾਏ ਅਤੇ ਸੂਰੀ ਵਰਗੇ ਗੰਗੂਆਂ ਨੂੰ ਕਾਂਗਰਸ ਸਰਕਾਰ ਨੇ ਸੁਰੱਖਿਆ ਦਿੱਤੀ: ਗੜੵੀ, ਸੁਲਹਾਣੀ

ਬਾਘਾਪੁਰਾਣਾ ਪੁਰਾਣਾ 15 ਜੁਲਾਈ (ਰਾਜਿੰਦਰ ਸਿੰਘ ਕੋਟਲਾ) ਬਸਪਾ ਪੰਜਾਬ ਨੇ ਕੈਪਟਨ ਸਰਕਾਰ ਵਲੋਂ ਖਾਲਿਸਤਾਨ ਦੇ ਨਾਮ 'ਤੇ ਕਾਲੇ ਕਾਨੂੰਨਾਂ ਤਹਿਤ ਝੂਠੇ ਕੇਸ ਦਰਜ ਕਰਕੇ ਬੇਕਸੂਰ ਸਿੱਖ ਨੌਜਵਾਨਾਂ ਦੀ ਗ੍ਰਿਫ਼ਤਾਰੀ ਦੀ ਸਖ਼ਤ ਨਿਖੇਧੀ ਕੀਤੀ ਹੈ। ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਪੰਜਾਬ ਕਾਂਗਰਸ ਦੇ ਡੀ ਜੀ ਪੀ ਦੀਆ ਬੇਕਸੂਰ ਸਿੱਖਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀਆ ਪ੍ਰੈਸ ਕਾਨਫਰੰਸਾਂ ਦੀਆ ਧੱਜੀਆ ਉੱਡ ਰਹੀਆਂ ਹਨ, ਜਦੋਂ ਫੜੇ ਗਏ ਸਿੱਖ ਨੋਜਵਾਨ ਬੇਦੋਸ਼ੇ ਸਿੱਧ ਹੋ ਰਹੇ ਹਨ। ਕਾਂਗਰਸ ਭਾਜਪਾ ਰਾਜ ਦੌਰਾਨ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਟਾਡਾ ਮੀਸ਼ਾ, ਪੋਟਾ ਵਰਗੇ ਕਾਲੇ ਕਾਨੂੰਨ ਮਨੂਵਾਦੀ ਸੋਚ ਤਹਿਤ ਵਰਤੇ ਗਏ ਸਨ, ਹੁਣ ਯੂਏਪੀਏ ਵਰਗੇ ਕਾਨੂੰਨ ਕਾਂਗਰਸ ਭਾਜਪਾ ਨੇ ਲਿਆਂਦੇ ਹਨ। ਜਿਸ ਨਾਲ 1980 ਤੋਂ ਬਾਦ ਪੰਜਾਬ ਨੂੰ 15 ਸਾਲ ਸਿੱਖ ਵਰਗ ਦੀ ਅਸੰਤੁਸਟੀ ਦਾ ਸੰਤਾਪ ਭੋਗਣਾ ਪਿਆ ਜਦੋਂ ਕਿ ਇਹ ਮੱਸਲੇ ਟੇਬਲ 'ਤੇ ਬੈਠ ਕੇ ਭਾਰਤੀ ਸੰਵਿਧਾਨ ਅਧੀਨ ਹੱਲ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੇ ਨਿਰਮਾਤਾ ਸ੍ਰੀ ਕਾਂਸ਼ੀ ਰਾਮ ਸਾਹਿਬ ਇਹੋ ਜਿਹੇ ਸੰਵਿਧਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਸਨ। ਅਕਾਲੀ ਦਲ ਸਮੇਂ ਸਮੇਂ ਉਪਰ ਇਹਨਾਂ ਕਾਲੇ ਕਾਨੂੰਨਾਂ ਦੀ ਹੋਂਦ ਲਈ ਜਿੰਮੇਵਾਰ ਰਿਹਾ ਹੈ।  ਹੁਣ ਕੈਪਟਨ ਸਰਕਾਰ ਇਹੋ ਜਿਹੇ ਕਾਨੂੰਨ ਪੰਜਾਬ ਵਿਚ ਵਰਤ ਕੇ ਫਿਰਕੂ ਮਾਹੌਲ ਸਥਾਪਤ ਕਰ ਰਹੀ ਹੈ, ਜਿਸ ਨਾਲ ਦਲਿਤ ਅਤੇ ਸਿੱਖ ਭਾਈਚਾਰੇ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਕਾਂਗਰਸ ਦੇ ਹੱਥਠੋਕੇ ਗੰਗੂਵਾਦੀ ਫਿਰਕੂ ਨੇਤਾ ਸੁਧੀਰ ਸੂਰੀ ਨੇ ਸੋਸ਼ਲ ਮੀਡੀਏ ਉੱਤੇ ਪਾਈ ਆਪਣੀ ਇਕ ਵੀਡੀਓ ਵਿੱਚ ਸਿੱਖ ਭਾਈਚਾਰੇ, ਪੰਜਾਬੀ ਔਰਤਾਂ ਬਾਰੇ ਅਜਿਹੀਆਂ ਘਟੀਆਂ ਗੱਲਾਂ ਕੀਤੀਆਂ ਹਨ, ਜਿਸ ਨੂੰ ਕੋਈ ਵੀ ਸਭਿਅਕ ਵਿਅਕਤੀ ਨਾ ਸੁਣ ਸਕਦਾ ਹੈ ਅਤੇ ਨਾ ਸਹਿਣ ਕਰ ਸਕਦਾ ਹੈ।  ਗੜ੍ਹੀ ਨੇ ਕਿਹਾ ਕਿ ਕੈਪਟਨ ਦੀ ਕਾਂਗਰਸ ਸਰਕਾਰ ਨੇ ਸੂਬੇ ਵਿੱਚ ਨਿਸ਼ਾਂਤ ਸ਼ਰਮਾ ਅਤੇ ਸੁਧੀਰ ਸੂਰੀ ਵਰਗੇ ਸੈਂਕੜੇ ਫਿਰਕੂ ਆਗੂਆਂ ਨੂੰ ਪੁਲਿਸ ਸੁਰੱਖਿਆ ਦਿੱਤੀ ਹੋਈ ਹੈ  ਅਤੇ ਪੰਜਾਬ ਨੂੰ 1984 ਵਰਗੇ ਕਾਲੇ ਸਮੇਂ ਵਿੱਚ ਧੱਕਣ ਲਈ ਕਾਂਗਰਸ ਸਾਜਿਸ਼ਾ ਕਰ ਰਹੀ ਹੈ।ਪੰਜਾਬ ਵਿੱਚ ਕਾਂਗਰਸ ਰਾਜ ਵਿਚ ਨਸ਼ਿਆ ਨੂੰ ਖਤਮ ਕਰਨ ਦੀ ਝੂਠੀ ਸਹੁੰ ਦਾ ਪਾਜ ਖੁੱਲ੍ਹ ਗਿਆ ਹੈ ਜਦੋਂ ਪਿੰਡ ਨੰਦਾਚੌਰ ਦੇ ਦਲਿਤ ਸਰਪੰਚ ਉਪਰ ਜਿਸਨੇ ਆਪਣੇ ਪਿੰਡ ਵਿੱਚ ਨਸਿਆ ਖਿਲਾਫ ਮੁਹਿੰਮ ਛੇੜੀ ਸੀ, ਉਪਰ ਐਕਸਾਇਜ ਇੰਸਪੈਕਟਰ ਦੇ ਬਿਆਨਾਂ ਉਪਰ ਝੂਠਾ ਪਰਚਾ ਦਰਜ ਕੀਤਾ, ਸਰਪੰਚ ਨੂੰ ਠੇਕੇਦਾਰ ਦੀ ਅਗਵਾਈ ਵਿੱਚ ਅਗਵਾ ਕੀਤਾ, ਸਰਪੰਚ ਨਾਲ ਕੁੱਟਮਾਰ ਕੋਈ।ਜਿਲਾਹੁਸ਼ਿਆਰਪੁਰ ਦੇ ਪਿੰਡ ਮਸ਼ਲੀਵਾਲ, ਤਾਰਾਗੜ੍ਹ, ਖਨੌੜਾ ਵਿਖੇ ਕਾਂਗਰਸੀਆਂ ਵਲੋਂ ਪੁਲਿਸ ਰਾਹੀਂ ਕੀਤੀ ਜਾ ਰਹੀ ਧੱਕੇਸਾਹੀ ਖਿਲਾਫ ਕਾਂਗਰਸ ਦੀ ਗੁੰਡਾਗਰਦੀ ਖਿਲਾਫ ਬਸਪਾ ਪੰਜਾਬ ਨੇ ਕਲ 15 ਜੁਲਾਈ ਨੂੰ ਸੂਬਾ ਪੱਧਰੀ ਵੀਡੀਉ ਕਾਨਫਰੰਸ ਮੀਟਿੰਗ ਬੁਲਾਈ ਜਿਸ ਵਿਚ ਸੂਬਾ ਬਸਪਾ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਜੀ ਸ਼ਾਮਿਲ ਹੋਏ। ਬਸਪਾ ਪੰਜਾਬ ਨੇ ਲਗਾਤਾਰ ਸਾਰੇ ਪੱਧਰਾਂ ਦੀ ਲੀਡਰਸ਼ਿਪ ਨਾਲ ਵੀਡੀਉ ਕਾਨਫਰੰਸਾਂ ਦਾ ਮੁਲਾਕਾਤਾਂ ਮੀਟਿੰਗਾਂ ਦਾ ਪ੍ਰੋਗਰਾਮ ਉਲੀਕਿਆ ਹੈ, ਜਿਸ ਵਿਚ ਕਾਂਗਰਸ ਸਰਕਾਰ ਦੀ ਗੁੰਡਾਗਰਦੀ ਖਿਲਾਫ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਸੂਬਾ ਉਪ ਪ੍ਰਧਾਨ ਸ਼੍ਰੀ ਹਰਜੀਤ ਸਿੰਘ ਲੌਂਗੀਆ, ਡਾਕਟਰ ਨਛੱਤਰ ਪਾਲ, ਰਾਜਾ ਰਾਜਿੰਦਰ ਸਿੰਘ ਨਨਹੇਰੀਆਂ, ਸ਼੍ਰੀ ਕੁਲਦੀਪ ਸਿੰਘ ਸਰਦੂਲਗੜ੍ਹ, ਸ਼੍ਰੀ ਰਮੇਸ਼ ਕੋਲ, ਸ਼੍ਰੀ ਚਮਕੌਰ ਸਿੰਘ ਵੀਰ, ਸਵਿੰਦਰ ਸਿੰਘ ਛੱਜਲਵੱਡੀ, ਸ਼੍ਰੀ ਪਰਮਜੀਤ ਮੱਲ, ਲਾਲ ਸਿੰਘ ਸੁਲਹਾਣੀ, ਸ਼੍ਰੀ  ਬਲਵਿੰਦਰ ਕੁਮਾਰ, ਡਾ ਸੁਖਬੀਰ ਸਿੰਘ ਸਲਾਰਪੁਰ, ਸ਼੍ਰੀ ਦਲਜੀਤ ਰਾਇ, ਕੁਲਦੀਪ ਸਿੰਘ ਅਟਵਾਲ, ਸ਼੍ਰੀ ਰੋਹਿਤ ਖੋਖਰ, ਸ਼੍ਰੀ ਜੋਗਾ ਸਿੰਘ ਪਨੋਂਦੀਆਂ, ਸ਼੍ਰੀ ਰਾਮ ਸਿੰਘ ਗੋਗੀ, ਡਾ ਜਸਪ੍ਰੀਤ ਖੰਨਾ,  ਸ਼੍ਰੀ ਬਲਜੀਤ ਸਿੰਘ ਭਾਰਾਪੁਰ, ਸ਼੍ਰੀ ਦਰਸ਼ਨ ਝਲੂਰ ਆਦਿ ਹਾਜ਼ਿਰ ਸਨ।

ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਦੇ ਵਿਦਿਆਰਥੀਆਂ ਨੇ ਹਮੇਸ਼ਾਂ ਦੀ ਤਰ੍ਹਾਂ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਬਾਜੀ ਮਾਰੀ

ਮੋਗਾ,15 ਜੁਲਾਈ (ਜਸ਼ਨ)ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਹਰ ਵਾਰ ਦੀ ਤਰ੍ਹਾਂ 100% ਰਿਹਾ। ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਜਿਨ੍ਹਾਂ ਵਿੱਚੋਂ ਸ਼ਿਪਰਾ ਨੇ 95.8% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਸ਼ਿਸ਼ ਅਤੇ ਕੁਸ਼ਲਪ੍ਰੀਤ ਕੌਰ ਨੇ 94.2% ਅੰਕ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਕਿ੍ਰਤੀ ਬਾਂਸਲ ਨੇ 93.8% ਅੰਕ ਹਾਸਲ ਕਰਕੇ ਸਕੂਲ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਤੇਜਵੰਤ ਕੌਰ ਨੇ 92.8% ਅੰਕ ਲੈ ਸਕੂਲ ਵਿੱਚੋਂ ਚੋਥਾ ਸਥਾਨ ਪ੍ਰਾਪਤ ਕੀਤਾ।ਸਕੂਲ ਦੇ ਹੋਣਹਾਰ ਵਿਦਿਆਰਥੀਆਂ ਜੈਸਮੀਨ, ਕਸ਼ਿਸ਼, ਕੁਸ਼ਲਪ੍ਰੀਤ ਅਤੇ ਤੇਜਵੰਤ ਕੌਰ ਨੇ ਹਿੰਦੀ ਵਿਸ਼ੇ ਵਿੱਚੋਂ 99% ਅੰਕ ਪ੍ਰਾਪਤ ਕੀਤੇ। ਕਸ਼ਿਸ਼ ਨੇ ਇੰਗਲਿਸ਼ ਵਿੱਚੋਂ 98% ਅੰਕ, ਰਮਜੋਤ ਕੌਰ, ਜੈਸਮੀਨ ਤੇ ਰਿਚਾ ਚਲਾਨਾ ਨੇ ਪੰਜਾਬੀ ਵਿੱਚੋਂ 98% ਅੰਕ ਪ੍ਰਾਪਤ ਕੀਤੇ। ਸ਼ਿਪਰਾ ਨੇ ਸਮਾਜਿਕ ਸਿੱਖਿਆ ਵਿਸ਼ੇ 99% ਤੇ ਗਣਿਤ ਚੋਂ 96% ਅੰਕ ਪ੍ਰਾਪਤ ਕੀਤੇ। ਪੰਜਾਬੀ ਵਿਸ਼ੇ ਚੋਂ 37 ਵਿਦਿਆਰਥੀਆਂ ਨੇ, ਹਿੰਦੀ ਵਿੱਚ 34 ਵਿਦਿਆਰਥੀਆਂ ਨੇ, ਇੰਗਲਿਸ਼ ਚੋਂ 9 ਵਿਦਿਆਰਥੀਆਂ, ਸਮਾਜਿਕ ਚੋਂ 19 ਵਿਦਿਆਰਥੀਆਂ, ਗਣਿਤ ਵਿਸ਼ੇ ਵਿੱਚੋਂ 3 ਵਿਦਿਆਰਥੀਆਂ ਅਤੇ ਵਿਗਿਆਨ ਵਿੱਚੋਂ 2 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ। ਸ਼ਿਪਰਾ, ਕਸ਼ਿਸ਼, ਕੁਸ਼ਲਪ੍ਰੀਤ, ਕਿ੍ਰਤੀ, ਤੇਜਵੰਤ ਕੌਰ ਅਤੇ ਰਿਚਾ ਨੇ 90% ਤੋਂ ਵੱਧ ਅੰਕ ਲੈ ਕੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਚੈਅਰਮੈਨ ਦਵਿੰਦਰਪਾਲ ਸਿੰਘ, ਪ੍ਰਧਾਨ ਕੁਲਦੀਪ ਸਿੰਘ ਸਹਿਗਲ, ਵਾਇਸ ਪ੍ਰਧਾਨ ਡਾ. ਇਕਬਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਡਾ. ਗੁਰਚਰਨ ਸਿੰਘ ਮੈਂਬਰ, ਹਰਪ੍ਰੀਤ ਕੌਰ ਸਹਿਗਲ, ਪੇਮਿੰਦਰ ਕੌਰ, ਹਰਪ੍ਰੀਤ ਕੌਰ, ਗਗਨਪ੍ਰੀਤ ਸਿੰਘ, ਸੁਮੀਤਪਾਲ ਕੌਰ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਇਸ ਸਫਲਤਾ ਦਾ ਸਿਹਰਾ ਪਿ੍ਰੰਸੀਪਲ ਸ਼੍ਰੀਮਤੀ ਸਤਵਿੰਦਰ ਕੌਰ ਦੀ ਯੋਗ ਅਗਵਾਈ ਅਤੇ ਸਟਾਫ ਦੀ ਸਖਤ ਮਿਹਨਤ ਨੂੰ ਜਾਂਦਾ ਹੈ। 
   

ਅਣਪਛਾਤੇ ਵੱਲੋਂ ਫਾਇਰਿੰਗ ,ਇਕ ਦੀ ਮੌਤ,ਘਟਨਾ ਸੀ ਸੀ ਟੀ ਵੀ ‘ਚ ਕੈਦ,ਮੋਗਾ ਦੇ ਮਸ਼ਹੂਰ ਸ਼ੋਅਰੂਮ ਸੁਪਰਸ਼ਾਈਨ ‘ਚ ਵਾਪਰੀ ਘਟਨਾ,ਐੱਸ ਐੱਸ ਪੀ ਹਰਮਨਬੀਰ ਗਿੱਲ ਅਤੇ ਵਿਧਾਇਕ ਡਾ: ਹਰਜੋਤ ਕਮਲ ਪਹੰੁਚੇ ਮੌਕੇ ’ਤੇ

Tags: 

ਮੋਗਾ,14 ਜੁਲਾਈ (ਜਸ਼ਨ) : (ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ  ਕਰੋ ਜੀ)  ਅੱਜ ਸ਼ਾਮ ਮੋਗਾ ਦੇ ਪੌਸ਼ ਏਰੀਏ ਨਿਊ ਟਾਊਨ ,ਗਲੀ ਨੰਬਰ 1 ਵਿਚ ਸਥਿਤ ਵੱਡੇ ਸ਼ੌਅਰੂਮ ਸੁਪਰਸ਼ਾਈਨ ਜੀਨਸ ਵਿਚ ਇਕ ਹਮਲਾਵਰ ਨੇ ਦਾਖਲ ਹੋ ਕੇ ਸ਼ੋਅਰੂਮ ਦੇ ਮਾਲਕ ਦੇ ਪੁੱਤਰ ’ਤੇ ਗੋਲੀਆਂ ਚਲਾ ਦਿੱਤੀਆਂ । ਇਸ ਘਟਨਾ ਨਾਲ ਸ਼ੋਅਰੂਮ ਵਿਚ ਹਫੜਾ ਦਫੜੀ ਮੱਚ ਗਈ ਅਤੇ ਇਸੇ ਦੌਰਾਨ ਹਮਲਾਵਰ ਸ਼ੋਅਰੂਮ ਦੇ ਬਾਹਰ ਖੜ੍ਹੇ ਆਪਣੇ ਦੂਜੇ ਸਾਥੀ ਨਾਲ ਮੋਟਰਸਾਈਕਲ ’ਤੇ ਬੈਠ ਕੇ ਫਰਾਰ ਹੋ ਗਿਆ। ਜ਼ਖਮੀ ਹੋਏ ਤੇਜਿੰਦਰ ਸਿੰਘ ਪਿੰਕਾ ਨੂੰ ਤੁਰੰਤ ਸਰਕਾਰੀ ਹਸਪਤਾਲ ਐਮਰਜੈਂਸੀ ਵਿਚ ਲਿਜਾਇਆ ਗਿਆ ਪਰ ਉਸ ਨੇ ਜ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ । ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲਾਵਰ ਨੇ ਕੁੱਲ ਚਾਰ ਗੋਲੀਆਂ ਚਲਾਈਆਂ । ਮਿ੍ਰਤਕ ਦੀ ਪਹਿਚਾਣ ਤੇਜਿੰਦਰ ਸਿੰਘ ਪਿੰਕਾ ਉਮਰ 42 ਸਾਲ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ। ਇਹ ਘਟਨਾ ਸ਼ਾਮ ਦੇ 7 ਵਜੇ ਦੇ ਕਰੀਬ ਹੋਈ ਅਤੇ ਮਿ੍ਰਤਕ ਦੇ ਕਰੀਬ ਚਾਰ ਪੰਜ ਗੋਲੀਆਂ ਲੱਗੀਆਂ । ਘਟਨਾ ਉਪਰੰਤ ਐੱਸ ਐੱਸ ਪੀ ਮੋਗਾ ਹਰਮਨਬੀਰ ਸਿੰਘ ਗਿੱਲ ਮੌਕੇ ’ਤੇ ਪਹੰੁਚੇ ਅਤੇ ਘਟਨਾ ਦਾ ਜਾਇਜ਼ਾ ਲੈਂਦਿਆਂ ਸਾਰੇ ਜ਼ਿਲ੍ਹੇ ਦੇ ਨਾਕਿਆਂ ’ਤੇ ਅਲਰਟ ਜਾਰੀ ਕਰਵਾਇਆ । ਮੋਗਾ ‘ਚ ਹੋਈ ਫਾਇੰਰਿੰਗ ਦੌਰਾਨ ਮਾਰੇ ਗਏ ਤੇਜਿੰਦਰ ਪਿੰਕਾ ਦੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਲਈ ਵਿਧਾਇਕ ਡਾ: ਹਰਜੋਤ ਕਮਲ ਮੌਕੇ ’ਤੇ ਪਹੰੁਚੇ । ਉਹਨਾਂ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਤਰਾਸਦੀ ਹੈ ਕਿ ਕਰੋਨਾ ਕਾਰਨ ਮਾਸਕ ਜ਼ਰੂਰੀ ਹਨ ਪਰ ਇਸੇ ਆੜ ਵਿਚ ਦੋਸ਼ੀਆਂ ਨੇ ਇਕ ਕੀਮਤੀ ਜਾਨ ਲੈ ਲਈ । ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਫੜ੍ਹਨ ਲਈ ਕਿਹਾ । ਉਹਨਾਂ ਆਖਿਆ ਕਿ ਸ਼ਹਿਰ ਵਿਚ ਲੱਗੇ ਨਾਕਿਆਂ ’ਤੇ ਮਾਸਕ ਨਾ ਪਹਿਨਣ ਵਾਲਿਆਂ ’ਤੇ  ਸਖਤੀ ਠੀਕ ਹੈ ਪਰ ਨਾਲ ਦੀ ਨਾਲ ਪੁਲਿਸ ਨੂੰ ਗੁਨਾਹਗਾਰਾਂ ’ਤੇ ਵੀ ਬਾਜ਼ ਅੱਖ ਰੱਖਣੀ ਚਾਹੀਦੀ ਹੈ। *********** ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -     

ਕੋਰੋਨਾ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਵੀ ਲਿਆ ਆਪਣੀ ਜ਼ਦ ਚ

Tags: 

ਮੋਗਾ, 9 ਜੁਲਾਈ (ਜਸ਼ਨ) :  ਕੋਰੋਨਾ ਦੇ ਕਹਿਰ ਨੇ ਅੱਜ  ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਵੀ ਆਪਣੀ ਜ਼ਦ ਵਿਚ ਲੈ ਲਿਆ ਹੈ । ਉਹਨਾਂ ਦੀ  ਕੋਰੋਨਾ ਰਿਪੋਰਟ ਪੌਜ਼ਿਟਿਵ  ਆਈ ਹੈ ਅਤੇ ਉਨ੍ਹਾਂ ਨੂੰ  ਹਸਪਤਾਲ 'ਚ ਦਾਖਲ ਕਰਵਾਇਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਬਾਜਵਾ ਦੇ ਵਿਭਾਗ ਦੇ ਡਾਇਰੈਕਟਰ ਵਿਪੁਲ ਉਜਵਲ ਅਤੇ ਸ਼੍ਰੀ ਉਜਵਲ ਦੇ ਪਤਨੀ ਡਿਪਟੀ ਕਮਿਸ਼ਨਰ ਸੁਣਾਲੀ ਗਿਰੀ ਕੋਰੋਨਾ ਪੌਜ਼ਿਟਿਵ  ਪਾਏ ਗਏ ਸਨ। ਡਾਇਰੈਕਟਰ ਵਿਪੁਲ ਉਜਵਲ ਦੇ ਪੌਜ਼ਿਟਿਵ ਆਉਣ ਤੋਂ ਪਹਿਲਾਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸ਼੍ਰੀ ਉਜਵਲ ਨਾਲ ਲਗਾਤਾਰ ਮੀਟਿੰਗਾਂ ਕਰਦੇ ਰਹੇ ਸਨ ਇਸ ਕਰਕੇ ਸਰਦਾਰ ਬਾਜਵਾ ਨੇ ਆਪਣੇ ਆਪ ਨੂੰ  ਕੋਆਰੰਟੀਨ ਕਰ ਲਿਆ ਸੇ ਅਤੇ ਉਹਨਾਂ ਦੀ ਪਹਿਲੀ ਰਿਪੋਰਟ  ਨੈਗੇਟਿਵ ਆਈ ਸੀ ਪਰ ਉਹਨਾਂ ਦੀ ਤਬੀਅਤ ਨਾਸਾਜ਼ ਹੋਣ ਤੇ ਦੁਬਾਰਾ ਸੈਮਪਲ ਲਏ ਗਏ ਜਿਨਾਂ ਦੇ ਰਿਪੋਰਟ ਪੌਜ਼ਿਟਿਵ ਆਈ ਹੈ.।ਇੰਜ ਮੰਤਰੀਆਂ ,ਅਫਸਰਾਂ ਅਤੇ ਸਿਹਤ ਵਿਭਾਗ ਦੇ  ਯੋਧਿਆਂ ਦੇ ਕਰੋਨਾ ਦੀ ਜ਼ਦ ਵਿਚ ਆਉਣ ਅਤੇ ਪੰਜਾਬ ਵਿਚ ਨਿਤ ਵੱਧ ਰਹੇ ਮਰੀਜ਼ਾਂ ਕਾਰਨ ,ਆਉਣ ਵਾਲੇ ਦਿਨ ਗੰਭੀਰ ਸਥਿਤੀ ਪੈਦਾ ਕਰ ਸਕਦੇ ਨੇ ਅਤੇ ਇਸੇ ਰੌਸ਼ਨੀ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਲ  ਸਖ਼ਤ ਕਦਮ ਉਠਾਉਣ ਦਾ ਐਲਾਨ  ਕੀਤਾ ਗਿਆ ਸੀ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ

 

ਵਾਇਸ ਚੇਅਰਮੈਨ ਸੇਵਕ ਸਿੰਘ ਸੈਦੋਕੇ ਨੂੰ ਸਨਮਾਨਿਤ ਕਰਦਿਆਂ ਰੁਪਿੰਦਰ ਦੀਨਾ ਨੇ ਆਖਿਆ ‘‘ ਟਕਸਾਲੀ ਕਾਂਗਰਸੀ ਹਮੇਸ਼ਾ ਪਾਰਟੀ ਨੂੰ ਮਜਬੂਤ ਕਰਨ ਲਈ ਕੁਰਬਾਨੀ ਵਾਲਾ ਰਸਤਾ ਅਖਤਿਆਰ ਕਰਦੇ ਨੇ’’

ਨਿਹਾਲ ਸਿੰਘ ਵਾਲਾ,14 ਜੁਲਾਈ (ਜਸ਼ਨ): ਕਾਂਗਰਸ ਪਾਰਟੀ ਵੱਲੋਂ ਟਕਸਾਲੀ ਕਾਂਗਰਸੀ ਪਰਿਵਾਰ ਸੱਗੜ ਸਿੰਘ ਸੈਦੋਕੇ ਦੇ ਪੁੱਤਰ ਸੇਵਕ ਸਿੰਘ ਸੈਦੋਕੇ ਨੂੰ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦਾ ਵਾਇਸ ਚੇਅਰਮੈਨ ਨਿਯੁਕਤ ਹੋਣ ਉਪਰੰਤ ਹਲਕੇ ਦੇ ਪਿੰਡ ਨੰਗਲ ਵਿਖੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਨੰਗਲ ਦੀ ਅਗਵਾਈ ਹੇਠ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਨਵ ਨਿਯੁਕਤ ਵਾਇਸ ਚੇਅਰਮੈਨ ਅਤੇ ਮਾਰਕੀਟ ਕਮੇਟੀ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਾਈਸ ਚੈਅਰਮੈਨ ਸੇਵਕ ਸਿੰਘ ਸੈਦੋਕੇ ਨੇ   ਕਾਂਗਰਸ ਹਾਈ ਕਮਾਂਡ ,ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਅਤੇ ਲੋਕਲ ਕਾਂਗਰਸੀ ਆਗੂਆਂ ਵੱਲੋਂ ਦਿੱਤੇ ਸਤਿਕਾਰ ਲਈ ਧੰਨਵਾਦ ਕਰਦਿਆਂ ਆਖਿਆ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਹਮੇਸ਼ਾ ਕਾਂਗਰਸੀ ਵਿਚਾਰਧਾਰਾ ਨੂੰ ਪ੍ਰਣਾਇਆ ਰਿਹਾ ਹੈ ਅਤੇ ਹਮੇਸ਼ਾਂ ਨਿਰਸਵਾਰਥ ਲੋਕ ਸੇਵਾ ਨੂੰ ਸਮਰਪਿਤ ਰਹੇਗਾ। ਇਸ ਮੌਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਸਿਆਸੀ ਸਕੱਤਰ ਰੁਪਿੰਦਰ ਦੀਨਾ ਨੇ ਕਿਹਾ ਕਿ ਟਕਸਾਲੀ ਸ਼ਬਦ ਬੜਾ ਪਵਿੱਤਰ ਸ਼ਬਦ ਹੈ ਪਰ ਸਿਆਸੀ ਤੌਰ ’ਤੇ ਇਹ ਸ਼ਬਦ ਉਹਨਾਂ ਵਿਅਕਤੀਆਂ ਜਾਂ ਪਰਿਵਾਰਾਂ ਲਈ ਸਤਿਕਾਰ ਵਜੋਂ ਵਰਤਿਆਂ ਜਾਂਦਾ ਹੈ ਜੋ ਪਰਿਵਾਰ ਕਿਸੇ ਵੀ ਇਕ ਪਾਰਟੀ ਦੀ ਵਿਚਾਰਧਾਰਾ ਨੂੰ ਅਪਣਾਉਂਦਿਆਂ ਬਿਨਾਂ ਕਿਸੇ ਲੋਭ ਅਤੇ ਅਹੁਦਿਆਂ ਦੇ ਲਾਲਚ ਵਿਚ ਕਦੇ ਵੀ ਪਾਰਟੀ ਨਹੀਂ ਬਦਲਦੇ ਅਤੇ ਪਾਰਟੀ ਨੂੰ ਮਜਬੂਤ ਕਰਨ ਲਈ ਹਮੇਸ਼ਾ ਕੁਰਬਾਨੀ ਵਾਲਾ ਰਸਤਾ ਅਖਤਿਆਰ ਕਰਦੇ ਨੇ । ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਸ. ਸੱਘੜ ਸਿੰਘ ਸੈਦੋਕੇ ਅਤੇ ਉਹਨਾਂ ਦੇ ਫਰਜ਼ੰਦ ਸੇਵਕ ਸਿੰਘ ਸੈਦੋਕੇ ਨੇ ਸਮੁੱਚੇ ਮੋਗਾ ਜ਼ਿਲ੍ਹੇ ਵਿਚ ਅਤੇ ਕੌਮੀਂ ਪੱਧਰ ’ਤੇ ਕਾਂਗਰਸੀ ਖੇਮਿਆਂ ਵਿਚ ਆਪਣੀ ਪਹਿਚਾਣ ਸਮਰਪਿਤ ਟਕਸਾਲੀਆਂ ਵਾਲੀ ਬਣਾਈ ਹੈ ਅਤੇ ਜਦੋਂ ਪਾਰਟੀ ਕੇਡਰ ਅਤੇ ਆਮ ਲੋਕ ਅਜਿਹੇ ਪਰਿਵਾਰਾਂ ਨੂੰ ਦਿਲੋਂ ਸਤਿਕਾਰ ਦਿੰਦੇ ਨੇ ਤਾਂ ਫਿਰ ਇਸ ਸਤਿਕਾਰ ਅੱਗੇ ਅਹੁਦਿਆਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਇਸ ਮੌਕੇ ਰੁਪਿੰਦਰ ਸਿੰਘ ਦੀਨਾ ਮੈਂਬਰ ਬਲਾਕ ਸੰਮਤੀ ਅਤੇ ਮੈਂਬਰ ਮਾਰਕੀਟ ਕਮੇਟੀ, ਸਰਪੰਚ ਜਸਪਾਲ ਸਿੰਘ ਦੀਦਾਰੇਵਾਲਾ ਮੈਂਬਰ ਮਾਰਕੀਟ ਕਮੇਟੀ, ਸਰਪੰਚ ਪਰਮਜੀਤ ਕੌਰ ਬੁਰਜ ਹਮੀਰਾ ਮੈਂਬਰ ਮਾਰਕੀਟ ਕਮੇਟੀ, ਯਾਦਵਿੰਦਰ ਸਿੰਘ ਮਧੇਕੇ ਮੈਂਬਰ ਬਲਾਕ ਸੰਮਤੀ ਅਤੇ ਮੈਂਬਰ ਮਾਰਕੀਟ ਕਮੇਟੀ, ਦਲਵਿੰਦਰ ਸਿੰਘ ਗਾਜੀਆਣਾ ਮੈਂਬਰ ਮਾਰਕੀਟ ਕਮੇਟੀ, ਗੁਰਦੀਪ ਸਿੰਘ ਨੰਗਲ ਮੈਂਬਰ ਮਾਰਕੀਟ ਕਮੇਟੀ, ਸਰਪੰਚ ਗੁਰਨਾਮ ਸਿੰਘ ਮਧੇਕੇ, ਸਰਪੰਚ ਜਗਜੀਤ ਸਿੰਘ ਗਾਜੀਆਣਾ, ਪ੍ਰਧਾਨ ਜਸਵੀਰ ਸਿੰਘ ਜੱਸਾ ਬੁਰਜ ਹਮੀਰਾ, ਯੋਧਾ ਮੈਂਬਰ ਆਦਿ ਹਾਜ਼ਰ ਸਨ।       ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ

ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਕੈਡਿਟਸ (ਲੜਕੀਆਂ) ਨੇ ਆਨਲਾਈਨ ਟਰੇਨਿੰਗ ਕੀਤੀ ਮੁਕੰਮਲ: ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ

ਮੋਗਾ,14 ਜੁਲਾਈ (ਜਸ਼ਨ): 5 ਪੰਜਾਬ ਗਰਲਜ਼ ਮੋਗਾ ਐੱਨ.ਸੀ.ਸੀ ਕਮਾਡਿੰਗ ਅਫਸਰ ਕਰਨਲ ਐੱਸ.ਬੀ.ਐੱਸ ਕੁਮਾਰ ਦੇ ਦਿਸ਼ਾ ਨਿਰਦੇਸ਼ ਹੇਠ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ (ਮੋਗਾ) ਦੇ ਐੱਨ.ਸੀ.ਸੀ ਕੈਡਿਟਸ ਨੇ ਕੋਵਿਡ-19 ਗੋਰਮੈਂਟ ਆਨਲਾਈਨ ਟਰੇਨਿੰਗ ਵੈਬਸਾਈਟ ਤੇ ਆਨਲਾਈਨ ਟਰੇਨਿੰਗ ਦੀ ਸਹੂਲਤ ਪ੍ਰਾਪਤ ਕੀਤੀ ਜਿਸ ਵਿੱਚ 70 ਕੈਡਿਟਸ ਨੇ ਸਫਲਤਾ ਪੂਰਵਕ ਸਿਖਲਾਈ ਪ੍ਰਾਪਤ ਕੀਤੀ ਅਤੇ ਆਨਲਾਈਨ ਸਰਟੀਫਿਕੇਟ ਵੀ ਪ੍ਰਾਪਤ ਕੀਤੇ । ਇਸ ਵੈਬ ਸਾਈਟ ਦਾ ਪ੍ਰਬੰਧ ਭਾਰਤ ਸਰਕਾਰ ਮੰਤਰਾਲਾ ਸਿਖਲਾਈ ਵਿਭਾਗ ਦੁਆਰਾ ਕੀਤਾ ਗਿਆ । ਕੋਵਿਡ-19 ਟਰੇਨਿੰਗ ਮੁਕੰਮਲ ਕਰਨ ਦੇ ਨਾਲ ਐੱਨ.ਸੀ.ਸੀ ਕੈਡਿਟਸ ਦੇ 70 ਕੈਡਿਟਸ ਨੇ ਅਰੋਗਿਆ ਸੇਤੂ ਐਪ ਨੰੁ ਵੀ ਡੋਨਲੋਡ ਕੀਤਾ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਲੰਟੀਅਰਜ਼ ਨੂੰ ਇੰਟਰਨੈੱਟ ਦੇ ਮਾਧਿਅਮ ਰਾਹੀ ਆਨਲਾਈਨ ਆਪਣੇ ਵਿਚਾਰ ਪੇਸ਼ ਕਰਦੇ ਕਿਹਾ ਕਿ ਟਰੇਨਿੰਗ ਦਾ ਮੁੱਖ ਉਦੇਸ਼ ਭਾਰਤੀ ਨਾਗਰਿਕਾਂ ਨੂੰ ਕੋਵਿਡ-19 ਵਰਗੀ ਭਿਆਨਕ ਮਹਾਮਰੀ ਦੇ ਖਿਲਾਫ ਜਾਗਰੂਕ ਕਰਨਾ ਹੈ । ਇਸ ਵੈਬਸਾਈਟ ਤੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਕੁਸ਼ਲਤਾ ਪੂਰਵਕ ਆਨਲਾਈਨ ਟਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਟਰੇਨਿੰਗ ਪੂਰੀ ਕਰਨ ਵਾਲੇ ਕੈਡਿਟਿਸ ਨੂੰ ਵਧਾਈ ਦਿੱਤੀ ।    

ਸਰਬੱਤ ਦਾ ਭਲਾ ਨੇ 250 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਮੋਗਾ 14 ਜੁਲਾਈ (ਜਸ਼ਨ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦੇ ਆਦੇਸ਼ਾਂ ਅਨੁਸਾਰ ਲਾਕਡਾਊਨ ਦੌਰਾਨ ਜਿਨ੍ਹਾਂ ਲੋਕਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਭਾਵਿਤ ਹੋਏ ਹਨ, ਉਹਨਾਂ ਨੂੰ ਇਸ ਮਹੀਨੇ ਰਾਸ਼ਨ ਕਿੱਟਾਂ ਦੇਣ ਦਾ ਕੰਮ ਚੱਲ ਰਿਹਾ ਹੈ। ਇਸ ਸਬੰਧੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵਿਖੇ ਅੱਜ ਸਾਦਾ ਸਮਾਗਮ ਦੌਰਾਨ 250 ਦੇ ਕਰੀਬ ਰਾਗੀ, ਢਾਡੀ, ਕਵੀਸ਼ਰ ਅਤੇ ਗ੍ੰਥਂ ਸਿੰਘਾਂ, ਵਿਧਵਾ ਔਰਤਾਂ, ਕਲਾਕਾਰਾਂ, ਹਲਵਾਈਆਂ ਆਦਿ ਦੀਆਂ ਬਣਾਈਆਂ ਗਈਆਂ ਲਿਸਟਾਂ ਅਨੁਸਾਰ ਰਾਸ਼ਨ ਵਿਤਰਿਤ ਕੀਤਾ ਗਿਆ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਇਕਾਈ ਦੇ ਐਕਟਿੰਗ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਟਰੱਸਟ ਵੱਲੋਂ ਅਪ੍ੈਲ ਮਹੀਨੇ ਵਿੱਚ 25 ਹਜਾਰ, ਮਈ ਮਹੀਨੇ ਵਿੱਚ 40 ਹਜਾਰ, ਜੂਨ ਮਹੀਨੇ ਵਿੱਚ 60 ਹਜਾਰ ਅਤੇ ਇਸ ਮਹੀਨੇ ਇੱਕ ਲੱਖ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਡਾ. ਐਸ.ਪੀ. ਸਿੰਘ ਉਬਰਾਏ ਜੀ ਦੇ ਹੁਕਮਾਂ ਅਨੁਸਾਰ ਜੂਨ ਮਹੀਨੇ ਵਿੱਚ ਰਾਗੀਆਂ, ਢਾਡੀਆਂ, ਕਵੀਸ਼ਰਾਂ ਅਤੇ ਗ੍ੰਥੀ ਸਿੰਘਾਂ, ਵਿਧਵਾ ਔਰਤਾਂ, ਕਲਾਕਾਰਾਂ, ਡੀ.ਜੇ. ਮਾਲਕਾਂ, ਹਲਵਾਈਆਂ ਅਤੇ ਟੈਕਸ਼ੀ ਡ੍ਾਈਵਰਾਂ ਆਦਿ ਦੀਆਂ ਲਿਸਟਾਂ ਬਣਾ ਕੇ ਭੇਜੀਆਂ ਗਈਆਂ ਸਨ, ਜਿਸ ਅਨੁਸਾਰ ਮੋਗਾ ਜਿਲ੍ਹੇ ਵਿੱਚ 1200 ਰਾਸ਼ਨ ਕਿੱਟਾਂ ਉਹਨਾਂ ਵੱਲੋਂ ਭੇਜੀਆਂ ਗਈਆਂ ਸਨ, ਜਿਨ੍ਹਾਂ ਨੂੰ ਵੰਡਣ ਦਾ ਕੰਮ ਜਾਰੀ ਹੈ ਤੇ ਅੱਜ 250 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾ ਦਿੱਤੀਆ ਗਈਆਂ ਹਨ। ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ ਦਵਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਸਰਕਾਰ ਅਤੇ ਸਮਾਜ ਪ੍ਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਮਹਾਨ ਹਨ। ਉਹਨਾਂ ਵੱਲੋਂ ਜਿੱਥੇ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਨੂੰ 20 ਵੈਂਟੀਲੇਟਰ, ਤਿੰਨ ਲੱਖ ਟਿ੍ਪਲ ਲੇਅਰ ਮਾਸਕ, 20 ਹਜਾਰ ਐਨ 95 ਮਾਸਕ, 13 ਹਜਾਰ ਪੀ.ਪੀ.ਈ. ਕਿੱਟਾਂ, ਥਰਮਲ ਥਰਮਾਮੀਟਰ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਏ ਗਏ ਹਨ, ਉਥੇ ਆਮ ਲੋਕਾਂ ਨੂੰ ਅਪ੍ੈਲ ਮਹੀਨੇ ਤੋਂ ਲੈ ਕੇ ਹਰ ਮਹੀਨੇ ਲੱਖਾਂ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾ ਕੇ ਸਮਾਜ ਸੇਵੀ ਦੀ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ। ਇਸ ਮੌਕੇ ਟਰੱਸਟ ਦੇ ਚੇਅਰਮੈਨ ਗੁਰਬਚਨ ਸਿੰਘ ਗਗੜਾ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਇਹ ਰਾਸ਼ਨ ਸਿਰਫ ਲੋੜਵੰਦ ਪਰਿਵਾਰਾਂ ਨੂੰ ਹੀ ਮਿਲੇ ਤਾਂ ਜੋ ਡਾ. ਉਬਰਾਏ ਜੀ ਦੀ ਆਪਣੀ ਮਿਹਨਤ ਦੀ ਕਮਾਈ ਦੀ ਸਹੀ ਵਰਤੋਂ ਹੋ ਸਕੇ । ਇਸ ਮੌਕੇ ਰਾਗੀ ਅਤੇ ਢਾਡੀ ਸਭਾ ਮੋਗਾ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਬੱਡੂਵਾਲ ਨੇ ਡਾ. ਐਸ.ਪੀ. ਸਿੰਘ ੳਬਰਾਏ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆ ਕਿਹਾ ਕਿ ਡਾ. ਉਬਰਾਏ ਨੇ ਸਾਡੀ ਮੁਸ਼ਕਿਲ ਨੂੰ ਸਮਝਦਿਆਂ ਸਾਡੀ ਜੋ ਮੱਦਦ ਕੀਤੀ ਹੈ, ਉਹ ਸ਼੍ੋਮਣੀ ਕਮੇਟੀ ਜਾ ਸਰਕਾਰ ਵੀ ਨਹੀਂ ਕਰ ਸਕੀ, ਇਸ ਲਈ ਸਾਡਾ ਸਮੁੱਚਾ ਸਮਾਜ ਉਹਨਾ ਦਾ ਸਦਾ ਲਈ ਰਿਣੀ ਰਹੇਗਾ । ਇਸ ਮੌਕੇ ਟਰੱਸਟੀ ਗੁਰਬਚਨ ਸਿੰਘ ਗਗੜਾ, ਦਵਿੰਦਰਜੀਤ ਸਿੰਘ ਗਿੱਲ, ਮਹਿੰਦਰ ਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ, ਇਕਬਾਲ ਸਿੰਘ ਖੋਸਾ, ਹਰਭਿੰਦਰ ਸਿੰਘ ਜਾਨੀਆਂ,  ਭਵਨਦੀਪ ਸਿੰਘ ਪੁਰਬਾ, ਰਾਮ ਸਿੰਘ ਜਾਨੀਆਂ, ਪਾਰਸ ਅਰੋੜਾ, ਮਨਮੋਹਨ ਸਿੰਘ ਚੀਮਾ, ਬਾਬਾ ਗੁਰਦੀਪ ਸਿੰਘ ਖੋਸਾ, ਢਾਡੀ ਸਾਧੂ ਸਿੰਘ ਧੰਮੂ, ਬਾਬਾ ਇੰਦਰਜੀਤ ਸਿੰਘ ਬੱਡੂਵਾਲ, ਹਰਜੀਤ ਸਿੰਘ ਮੋਗਾ ਅਤੇ ਜਸਵੰਤ ਸਿੰਘ ਪੁਰਾਣੇਵਾਲਾ ਆਦਿ ਹਾਜਰ ਸਨ । 
   

ਦੋ ਖ਼ਤਰਨਾਕ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਨੇ ਹਥਿਆਰਾਂ ਤੇ ਗੋਲਾ ਬਾਰੂਦ ਸਮੇਤ ਇੱਕ ਬੁਲੇਟ-ਪਰੂਫ਼ ਜੈਕੇਟ ਨਾਲ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ, 14 ਜੁਲਾਈ : ਸੂਬੇ ਵਿਚ ਗੈਂਗਸਟਰਾਂ ਦੀ ਨਕੇਲ ਕੱਸਦਿਆਂ, ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰਾਂ ਦੇ ਤਸਕਰਾਂ ਅਤੇ ਹਾਈਵੇਅ ਲੁਟੇਰਿਆਂ ਦੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਗੁਰਪ੍ਰੀਤ ਸਿੰਘ ਉਰਫ਼ ਗੋਰਾ ਅਤੇ ਜਰਮਨਜੀਤ ਸਿੰਘ ਸਣੇ ਦੋ ਭਗੌੜੇ ਖ਼ਤਰਨਾਕ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇੰਨਾ ਗੈਂਗਸਟਰਾਂ ਕੋਲੋਂ ਹਥਿਆਰਾਂ ਅਤੇ ਸਮੱਗਲ ਕੀਤੇ ਗੋਲਾ-ਬਾਰੂਦ ਦੇ ਨਾਲ ਇੱਕ ਬੁਲੇਟ-ਪਰੂਫ਼ ਜੈਕੇਟ ਵੀ ਬਰਾਮਦ ਕੀਤੀ ਹੈ। ਇਹ ਮੁਜਰਮ ਸਰਹੱਦ ਪਾਰੋਂ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਲਈ ਵੀ ਦੋਸ਼ੀ ਹਨ।  ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਜਲੰਧਰ (ਦਿਹਾਤੀ) ਪੁਲਿਸ ਨੇ ਭੋਗਪੁਰ ਤੋਂ ਗ੍ਰਿਫ਼ਤਾਰ ਕੀਤਾ ਅਤੇ ਗੈਂਗਸਟਰਾਂ ਕੋਲੋਂ ਇੱਕ ਬੁਲੇਟ ਪਰੂਫ਼ ਜੈਕਟ, ਗੈਂਗਸਟਰ ਗੋਪੀ ਘਣਸ਼ਾਮਪੁਰੀਆ ਦੁਆਰਾ ਮੁਹੱਈਆ ਕਰਵਾਈ ਗਈ .455 ਬੋਰ ਦੀ ਇੱਕ ਪਿਸਟਲ, ਚਾਰ ਜਿੰਦਾ ਕਾਰਤੂਸ ਸਮੇਤ ਦੋ ਗਲੋਕ 09 ਐਮਐਮ ਪਿਸਤੌਲ, ਇੱਕ ਪੰਪ ਐਕਸ਼ਨ 12 ਬੋਰ ਰਾਈਫਲ, .32 ਬੋਰ ਦਾ ਰਿਵਾਲਵਰ, ਇਕ .30 ਬੋਰ ਦਾ ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ। ਉਹਨਾਂ ਅੱਗੇ ਦੱਸਿਆ ਕਿ ਜਿਸ ਵਰਨਾ ਕਾਰ ’ਚ ਉਹ ਗੈਂਗਸਟਰ ਜਾ ਰਹੇ ਸਨ, ਉਸ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।  ਸ੍ਰੀ ਗੁਪਤਾ ਨੇ ਕਿਹਾ ਕਿ ਗੋਰਾ ਪਹਿਲਾਂ ਹੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਤਲ, ਹਮਲਾ, ਲੁੱਟ, ਡਕੈਤੀ, ਗੈਂਗਵਾਰ ਅਤੇ ਹੋਰ ਮਿਲਾ ਕੇ ਕੁੱਲ 14 ਮਾਮਲਿਆਂ ਵਿੱਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ 13 ਮਾਮਲਿਆਂ ਵਿੱਚੋਂ ਇੱਕ ਵਿੱਚ ਭਗੌੜਾ ਵੀ ਕਰਾਰ ਦਿੱਤਾ ਹੋਇਆ ਹੈ। ਇਸ ਕਾਰਵਾਈ ਦੇ ਵੇਰਵਾ ਦਿੰਦੇ ਹੋਏ ਨਵਜੋਤ ਮਾਹਲ, ਐਸਐਸਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਚਮਕੌਰ ਸਿੰਘ ਨਿਵਾਸੀ ਪਿੰਡ ਬਰਿਆੜ, ਥਾਣਾ ਘੁੰਮਣ ਅਤੇ ਉਸਦਾ ਸਾਥੀ ਜਰਮਨਜੀਤ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਪਿੰਡ ਜਵੰਦਪੁਰ ਥਾਣਾ ਵੈਰੋਵਾਲ, ਵਰਨਾ ਕਾਰ ਨੰ. ਪੀ ਬੀ 46 ਕਿਊ 49512 ਵਿਚ ਬਹਿਰਾਮ ਵੱਲ ਜਾ ਰਹੇ ਸਨ ਅਤੇ ਕੁਝ ਘਿਨਾਉਣੇ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ ਜਿਵੇਂ ਕਿ ਗਨ ਪੁਆਇੰਟ 'ਤੇ ਹਾਈਵੇ ਤੋਂ ਵਾਹਨ ਖੋਹਣਾ। ਸਮੁੱਚੇ ਖੇਤਰ ਵਿਚ ਚੈਕ ਪੋਸਟਾਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਸੀ ਅਤੇ ਜਲੰਧਰ ਦਿਹਾਤੀ ਪੁਲਿਸ ਦੇ ਵਿਸ਼ੇਸ਼ ਸਟਾਫ਼ ਦੀ ਇਕ ਟੀਮ ਕਾਰ ਸਵਾਰ ਹਮਲਾਵਰਾਂ ਨੂੰ ਫੜਨ ਵਿਚ ਸਫ਼ਲ ਹੋ ਗਈ। ਟੀਮ ਨੇ ਮੌਕੇ ਤੋਂ ਵਿਦੇਸ਼ੀ ਅਤੇ ਦੇਸੀ ਦੋਵਾਂ ਕਿਸਮਾਂ ਦੇ ਹਥਿਆਰ ਬਰਾਮਦ ਕੀਤੇ, ਜਿਸ ਵਿਚ ਚਾਰ ਜਿੰਦਾ ਕਾਰਤੂਸ ਵਾਲੀ .30 ਬੋਰ ਦੀ ਇਕ ਪਿਸਟਲ, ਛੇ ਜਿੰਦਾ ਕਾਰਤੂਸ ਵਾਲੀ.32 ਬੋਰ ਦੀ ਇਕ ਰਿਵਾਲਵਰ, ਇਕ ਬੁਲੇਟ ਪਰੂਫ ਜੈਕੇਟ ਅਤੇ ਵੱਖ-ਵੱਖ ਅਪਰਾਧਾਂ ਲਈ  ਵਰਤੀ ਗਈ ਵਰਨਾ ਕਾਰ ਸ਼ਾਮਲ ਹੈ । ਸ੍ਰੀ ਗੁਪਤਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੁਆਰਾ ਪੁਲਿਸ ਸਾਹਮਣੇ ਕੀਤੇ ਖੁਲਾਸੇ ਤੋਂ ਬਾਅਦ ਪੰਜ ਜ਼ਿੰਦਾ ਕਾਰਤੂਸ ਵਾਲੀ 12 ਬੋਰ ਪੰਪ ਐਕਸ਼ਨ ਰਾਈਫਲ, ਦੋ ਜ਼ਿੰਦਾ ਕਾਰਤੂਸ ਵਾਲੀ (ਆਸਟਰੀਆ ਵਿੱਚ ਬਣੀ ਹੋਈ) ਦੋ 9 ਐਮ.ਐਮ. ਗਲਾਕ ਪਿਸਟਲ (ਪਾਕਿਸਤਾਨ ਆਰਡੀਨੈਂਸ ਫੈਕਟਰੀ ਦੇ ਉਲੀਕੇ ਨਿਸ਼ਾਨ ਵਾਲੀ), ਪੰਜ ਜ਼ਿੰਦਾ ਕਾਰਤੂਸ ਵਾਲੀ.455 ਬੋਰ ਦੀ ਇੱਕ ਰਿਵਾਲਵਰ, 19 ਕਾਰਤੂਸ ਵਾਲੀ .32 ਬੋਰ ਰਿਵਾਲਵਰ ਅਤੇ ਅੱਠ ਕਾਰਤੂਸ ਵਾਲੀ .32 ਬੋਰ ਦੀ ਸਪੈਸ਼ਲ ਰਿਵਾਲਵਰ ਬਰਾਮਦ ਹੋਏ। ਇਹ ਸਾਰੇ ਹਥਿਆਰ ਪਲਾਸਟਿਕ ਪਾਈਪ ਵਿਚ ਪੈਕ ਕੀਤੇ ਗਏ ਸਨ ਅਤੇ ਰਈਆ (ਅੰਮ੍ਰਿਤਸਰ) ਨੇੜੇ ਨਹਿਰ ਕੰਢੇ ਧਰਤੀ ਹੇਠ ਦੱਬੇ ਗਏ ਸਨ।  ਸ੍ਰੀ ਗੁਪਤਾ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਗੋਰਾ ਨੇ ਖੁਲਾਸਾ ਕੀਤਾ ਕਿ ਉਸ ਦਾ ਬਲਜਿੰਦਰ ਸਿੰਘ ਬਿੱਲਾ ਮੰਡਿਆਲਾ ਨਾਲ ਨੇੜਲਾ ਸੰਪਰਕ ਸੀ, ਜੋ ਕਿ ਪਾਕਿਸਤਾਨ ਅਧਾਰਤ ਨਸ਼ਾ ਅਤੇ ਹਥਿਆਰਾਂ ਦੇ ਤਸਕਰਾਂ, ਮਿਰਜ਼ਾ ਅਤੇ ਅਹਿਦਦੀਨ ਨਾਲ ਜੁੜਿਆ ਹੋਇਆ ਸੀ ਅਤੇ ਉਨ੍ਹਾਂ ਕੋਲੋਂ ਫਿਰੋਜ਼ਪੁਰ ਵਿੱਚੋਂ ਕਈ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਮਿਲੀਆਂ ਸਨ। ਸ੍ਰੀ ਗੁਪਤਾ ਨੇ ਅੱਗੇ ਕਿਹਾ ਕਿ ਪਾਕਿਸਤਾਨੀ ਨਸ਼ਾ/ਹਥਿਆਰਾਂ ਦਾ ਤਸਕਰ ਮਿਰਜ਼ਾ ਖਾਲਿਸਤਾਨ ਲਿਬ੍ਰੇਸ਼ਨ ਫੋਰਸ ਲਈ ਭਾਰਤ-ਪਾਕਿ ਸਰਹੱਦ 'ਤੇ ਕੋਰੀਅਰ ਦਾ ਕੰਮ ਕਰ ਰਿਹਾ ਹੈ ਅਤੇ ਕਈ ਹਥਿਆਰਾਂ ਦੀਆਂ ਖੇਪਾਂ ਦੀ ਭਾਰਤ ਵਿਚ ਤਸਕਰੀ ਕਰਦਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਐਸਟੀਐਫ ਪੰਜਾਬ ਵੱਲੋਂ 24 ਸਤੰਬਰ, 2019 ਨੂੰ ਭਾਰਤ-ਪਾਕਿ ਸਰਹੱਦ ਤੋਂ 05 ਏ.ਕੇ.-47 ਰਾਈਫਲਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਇਸ ਖੇਪ ਦਾ ਇੱਕ ਹਿੱਸਾ ਫੜੇ ਗਏ ਅਪਰਾਧੀ ਬਿੱਲਾ ਮੰਡਿਆਲਾ ਨਾਲ ਸਬੰਧਤ ਸੀ। ਇਸ ਤੋਂ ਇਲਾਵਾ, ਬਿੱਲਾ ਮੰਡਿਆਲਾ ਤੋਂ ਬਰਾਮਦ ਕੀਤੇ ਗਏ ਜ਼ਿਆਦਾਤਰ ਹਥਿਆਰ ਵੀ ਭਾਰਤ-ਪਾਕਿ ਸਰਹੱਦ ਤੋਂ ਆਏ ਸਨ ਅਤੇ ਪੁਲਿਸ ਨਾਜਾਇਜ਼ ਹਥਿਆਰਾਂ ਦੀ ਸਪਲਾਈ ਚੇਨ ਵਿਚ ਅੱਤਵਾਦੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਸੀ ਜੋ ਕਿ ਅਜੇ ਵੀ ਜਾਂਚ ਦਾ ਹਿੱਸਾ ਹੈ ਜਿਸ ਦਾ ਪੁਲਿਸ ਨੂੰ ਪਾਕਿਸਤਾਨ ਅਧਾਰਿਤ ਅੱਤਵਾਦੀ ਸਮੂਹ ਨਾਲ ਸ਼ਾਮਲ ਹੋਣ ਦਾ ਸ਼ੱਕ ਸੀ। ਡੀਜੀਪੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ਼ ਗੋਰਾ ਇਕ ਹੋਰ ਬਦਨਾਮ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਦੁਆਰਾ ਚਲਾਇਆ ਜਾਂਦਾ ਬਿੱਲਾ ਗੈਂਗ ਦਾ ਮੈਂਬਰ ਸੀ, ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਆਪਣੇ ਸਰਪ੍ਰਸਤ ਜ਼ਰੀਏ, ਗੋਰਾ ਪਾਕਿਸਤਾਨ ਅਧਾਰਤ ਨਾਜਾਇਜ਼ ਹਥਿਆਰਾਂ ਦੇ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਭਾਰਤ ਵਿੱਚ ਵਿਦੇਸ਼ੀ ਹਥਿਆਰਾਂ ਦੀ ਤਸਕਰੀ ਲਈ ਉਨ੍ਹਾਂ ਨਾਲ ਲੈਣ-ਦੇਣ ਕਰਦਾ ਸੀ। ਸ੍ਰੀ ਗੁਪਤਾ ਨੇ ਕਿਹਾ ਕਿ ਇਹ ਗਿਰੋਹ ਹਾਈਵੇ ਕਾਰ ਚੋਰੀ ਦੀਆਂ ਵਾਰਦਾਤਾਂ, ਫਿਰੌਤੀ ਅਤੇ ਗੁੰਡਾਗਰਦੀ ਦੇ ਕਈ ਮਾਮਲਿਆਂ ਵਿਚ ਸ਼ਾਮਲ ਸੀ, ਉਸ ਨੇ ਕਿਹਾ ਕਿ ਉਸਦੇ ਖਿਲਾਫ਼ ਦਰਜ ਮਾਮਲਿਆਂ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਗੋਰਾ ਨੰਦੇੜ, ਪੂਨੇ ਅਤੇ ਹਿਮਾਚਲ ਪ੍ਰਦੇਸ਼ ਦੇ ਇਕ ਗੁਰਦੁਆਰੇ ਵਿਚ ਗੁਪਤ ਢੰਗ ਨਾਲ ਰਹਿੰਦਾ ਸੀ। ਸ੍ਰੀ ਗੁਪਤਾ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਤੋਂ ਬਰਾਮਦ ਕੀਤੀ ਗਈ ਵਰਨਾ ਕਾਰ ਜਰਮਨਜੀਤ ਸਿੰਘ ਦੀ ਹੈ, ਜੋ ਗੁਰਪ੍ਰੀਤ ਨੂੰ ਪੁਲਿਸ ਤੋਂ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਸੀ ਅਤੇ ਉਹ ਅਪਰਾਧ ਲਈ ਉਸ ਨੂੰ ਵਾਹਨ ਮੁਹੱਈਆ ਕਰਵਾਉਂਦਾ ਸੀ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਖ਼ਿਲਾਫ਼ ਭੋਗਪੁਰ ਥਾਣੇ ਵਿੱਚ ਧਾਰਾ 392, 212, 216 ਏ, 506, ਅਤੇ 120-ਬੀ ਅਤੇ ਆਰਮਜ਼ ਐਕਟ ਦੀਆਂ 25, 27 ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। 

ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਸਰਕਾਰ ਦੀ ਸਰਪ੍ਰਸਤੀ ਕੇ ਬਿਨਾ ਸੰਭਵ ਨਹੀਂ ਕੋਈ ਵੀ ਗੈਰ-ਕਾਨੂੰਨੀ ਧੰਦਾ-ਅਮਨ ਅਰੋੜਾ

ਚੰਡੀਗੜ੍ਹ,  14 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਗਾਇਆ ਹੈ ਕਿ ਸੂਬੇ 'ਚ ਧੜੱਲੇ ਨਾਲ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਨੂੰ ਕੈਪਟਨ ਸਰਕਾਰ ਦੀ ਸਿੱਧੀ ਸਰਪ੍ਰਸਤੀ ਹੈ। ਇਹੋ ਕਾਰਨ ਹੈ ਕਿ ਸਰਕਾਰ ਸਰਕਾਰੀ ਖ਼ਜ਼ਾਨੇ ਲਈ ਨਿੱਤ-ਨਵੇਂ ਟੈਕਸ ਲਗਾ ਕੇ ਜਨਤਾ ਦੀਆਂ ਜੇਬਾਂ ਤਾਂ ਕੱਟ ਰਹੀ ਹੈ, ਪਰੰਤੂ ਰੇਤ ਮਾਫ਼ੀਆ ਦੀ ਅੰਨ੍ਹੀ ਲੁੱਟ ਨਹੀਂ ਰੋਕੀ ਜਾ ਰਹੀ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਮੀਤ ਹੇਅਰ ਨੇ ਸ਼ਰੇਆਮ ਹੋ ਰਹੀ ਨਜਾਇਜ਼ ਮਾਈਨਿੰਗ ਦੇ ਮੁੱਦੇ 'ਤੇ ਕੈਪਟਨ ਸਰਕਾਰ ਨੂੰ ਲੰਬੇ ਹੱਥੀ ਲਿਆ। ਅਮਨ ਅਰੋੜਾ ਨੇ ਕਿਹਾ ਕਿ ਸੂਬੇ ਅੰਦਰ ਕੋਈ ਵੀ ਗੈਰ-ਕਾਨੂੰਨੀ ਧੰਦਾ ਜਾਂ ਨਜਾਇਜ਼ ਮਾਈਨਿੰਗ ਸਰਕਾਰ ਦੀ ਸਰਪ੍ਰਸਤੀ ਦੇ ਬਿਨਾ ਸੰਭਵ ਨਹੀਂ। ਸ੍ਰੀ ਅਨੰਦਪੁਰ ਸਾਹਿਬ, ਰੋਪੜ, ਨਵਾਂ ਸ਼ਹਿਰ, ਲੁਧਿਆਣਾ, ਜਗਰਾਉਂ ਅਤੇ ਮੋਹਾਲੀ 'ਚ ਵੱਡੇ ਪੱਧਰ 'ਤੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਲਈ ਸਿੱਧਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਰੇਤ ਮਾਫ਼ੀਆ ਦੀ ਮੁੱਖ ਮੰਤਰੀ ਖ਼ੁਦ ਪੁਸ਼ਤ ਪਨਾਹੀ ਕਰ ਰਹੇ ਹਨ, ਇਹੋ ਕਾਰਨ ਹੈ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਵੱਲੋਂ ਰੇਤ ਕਾਰੋਬਾਰੀਆਂ ਨੂੰ ਨਜਾਇਜ਼ ਮਾਈਨਿੰਗ ਕਾਰਨ ਲਗਾਏ ਕਰੋੜਾਂ ਰੁਪਏ ਦੇ ਜੁਰਮਾਨੇ ਵੀ ਸਰਕਾਰ ਵਸੂਲ ਨਹੀਂ ਰਹੀ। ਅਮਨ ਅਰੋੜਾ ਨੇ ਵਿਧਾਨ ਸਭਾ ਸਦਨ 'ਚ ਦਰਜ਼ ਰਿਕਾਰਡ ਦੇ ਹਵਾਲੇ ਨਾਲ ਕਿਹਾ ਕਿ ਅਕਾਲੀ-ਭਾਜਪਾ ਦੇ ਰੇਤ ਮਾਫ਼ੀਆ ਦੀ ਸੂਚੀ ਮੁੱਖ ਮੰਤਰੀ ਕੋਲ ਹੋਣ ਦੇ ਬਾਵਜੂਦ ਰੇਤ ਮਾਫ਼ੀਆ 'ਤੇ ਕੋਈ ਕਾਰਵਾਈ ਸਾਢੇ ਤਿੰਨ ਸਾਲਾਂ 'ਚ ਕੈਪਟਨ ਸਰਕਾਰ ਨੇ ਨਹੀਂ ਕੀਤੀ। ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਮੌਕੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਬੇਸ਼ੱਕ ਅਕਾਲੀ-ਭਾਜਪਾ ਸਰਕਾਰ ਦੇ ਸਾਰੇ 'ਮਾਫ਼ੀਏ' ਨੂੰ ਖ਼ਤਮ ਕਰਨ ਦਾ ਪ੍ਰਣ ਲਿਆ ਸੀ, ਪਰੰਤੂ ਸੱਤਾ 'ਚ ਆ ਕੇ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਮਾਫ਼ੀਆ ਦੀ ਕਮਾਨ ਹੀ ਖ਼ੁਦ ਸੰਭਾਲ ਲਈ। ਇਹੋ ਕਾਰਨ ਹੈ ਕਿ ਬੱਸਾਂ ਦੇ ਕਿਰਾਏ, ਡੀਜ਼ਲ-ਪੈਟਰੋਲ, ਬਿਜਲੀ, ਰਜਿਸਟਰੀਆਂ-ਇੰਤਕਾਲ ਆਦਿ ਮਹਿੰਗੇ ਕਰਕੇ ਲੋਕਾਂ 'ਤੇ ਰੋਜ਼ ਨਵਾਂ ਬੋਝ ਖ਼ਜ਼ਾਨਾ ਭਰਨ ਦੇ ਨਾਂਅ 'ਤੇ ਪਾ ਦਿੱਤਾ ਜਾਂਦਾ ਹੈ, ਪਰੰਤੂ ਸਰਕਾਰੀ ਖ਼ਜ਼ਾਨੇ ਦੀ ਅੰਨ੍ਹੀ ਲੁੱਟ ਕਰ ਰਹੇ ਮਾਫ਼ੀਆ ਨੂੰ ਖੁੱਲ੍ਹਾ ਛੱਡ ਰੱਖਿਆ ਹੈ।

ਸਰਕਾਰਾਂ ਦੀ ਨਾਲਾਇਕੀ ਕਾਰਨ 20 ਫ਼ੀਸਦੀ ਵਿਆਜ ਦਰ 'ਤੇ ਕਰਜ਼ਾ ਚੁੱਕਣ ਲਈ ਮਜਬੂਰ ਹਨ ਖੇਤ ਮਜ਼ਦੂਰ-ਹਰਪਾਲ ਸਿੰਘ ਚੀਮਾ

ਚੰਡੀਗੜ੍ਹ,  14 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖੇਤ ਮਜ਼ਦੂਰਾਂ ਉੱਤੇ ਪਿਛਲੇ 30 ਸਾਲਾਂ 'ਚ 61 ਪ੍ਰਤੀਸ਼ਤ ਕਰਜ਼ ਵਧਣ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਅਤੇ ਬੇਈਮਾਨ ਨੀਅਤਾਂ ਨੂੰ ਜ਼ਿੰਮੇਵਾਰ ਦੱਸਿਆ ਹੈ।ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ (ਬਾਦਲ) ਅਤੇ ਭਾਜਪਾ ਨੇ ਕਿਸਾਨਾਂ ਅਤੇ ਭੂਮੀਹੀਣ ਗ਼ਰੀਬਾਂ-ਖੇਤ ਮਜ਼ਦੂਰਾਂ ਨੂੰ ਵੋਟਾਂ ਲਈ ਹੀ ਵਰਤਿਆ ਹੈ, ਪਰੰਤੂ ਕੀਤੇ ਚੋਣ ਵਾਅਦੇ ਕਦੇ ਵੀ ਨਹੀਂ ਨਿਭਾਏ।ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ 562 ਚੋਣ ਵਾਅਦਿਆਂ 'ਚੋਂ 328 ਪੂਰੀ ਤਰਾਂ ਅਤੇ 97 ਕਾਫ਼ੀ ਹੱਦ ਤੱਕ ਪੂਰੇ ਕਰ ਲੈਣ ਦੇ ਝੂਠੇ ਅਤੇ ਫ਼ਰੇਬੀ ਦਾਅਵੇ ਕਰਕੇ ਪੰਜਾਬ ਦੇ ਕਿਸਾਨਾਂ ਅਤੇ ਬੇਜ਼ਮੀਨੇ ਦਲਿਤ-ਮਜ਼ਦੂਰਾਂ ਸਮੇਤ ਸਾਰੇ ਵਰਗਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੇ ਹਨ।ਚੀਮਾ ਨੇ ਪੁੱਛਿਆ ਕਿ ਕੈਪਟਨ ਅਮਰਿੰਦਰ ਸਿੰਘ ਸਪਸ਼ਟ ਕਰਨ ਕਿ ਬੇਜ਼ਮੀਨੇ ਦਲਿਤਾਂ ਅਤੇ ਖੇਤ ਮਜ਼ਦੂਰਾਂ ਦੇ ਕਿੰਨੇ ਕਰਜ਼ੇ ਮੁਆਫ਼ ਕੀਤੇ ਹਨ? ਚੀਮਾ ਮੁਤਾਬਿਕ ਜੇਕਰ ਕੈਪਟਨ ਅਮਰਿੰਦਰ ਸਿੰਘ ਆਪਣੇ ਚੋਣ ਵਾਅਦਿਆਂ ਪ੍ਰਤੀ ਥੋੜ੍ਹਾ-ਬਹੁਤ ਵੀ ਸੰਜੀਦਾ ਰਹਿੰਦੇ ਤਾਂ ਖੇਤ ਮਜ਼ਦੂਰਾਂ ਨੂੰ 20 ਪ੍ਰਤੀਸ਼ਤ ਤੋਂ ਵੀ ਵੱਧ ਵਿਆਜ ਦਰ 'ਤੇ ਕਰਜ਼ੇ ਚੁੱਕਣ ਦੀ ਨੌਬਤ ਨਾ ਆਉਂਦੀ।ਹਰਪਾਲ ਸਿੰਘ ਚੀਮਾ ਨੇ ਮਾਹਿਰਾਂ ਵੱਲੋਂ ਕੀਤੇ ਅਧਿਐਨ ਦੇ ਹਵਾਲੇ ਨਾਲ ਕਿਹਾ ਕਿ ਕਰਜ਼ੇ ਦੇ ਬੋਝ ਕਾਰਨ ਜਿੱਥੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ, ਉੱਥੇ ਖੇਤ ਮਜ਼ਦੂਰ ਵੀ ਵੱਡੀ ਗਿਣਤੀ 'ਚ ਖੁਦਕੁਸ਼ੀਆਂ ਕਰ ਰਹੇ ਹਨ। ਚੀਮਾ ਨੇ ਦੱਸਿਆ ਕਿ ਤਾਜ਼ਾ ਰਿਪੋਰਟ ਅਨੁਸਾਰ ਸਾਲ 2000 ਤੋਂ ਸਾਲ 2018 ਤੱਕ ਖੇਤ ਮਜ਼ਦੂਰਾਂ ਨੇ 7300 ਆਤਮ ਹੱਤਿਆਵਾਂ ਕੀਤੀਆਂ ਹਨ, ਜਿੰਨਾ 'ਚ 5765 ਦਾ ਇੱਕ ਮਾਤਰ ਕਾਰਨ ਕਰਜ਼ੇ ਦਾ ਬੋਝ ਰਿਹਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਸਰਕਾਰਾਂ ਦੀਆਂ ਨੀਤੀਆਂ ਖੇਤੀਬਾੜੀ ਅਤੇ ਖੇਤ ਮਜ਼ਦੂਰ ਪੱਖੀ ਹੁੰਦੀਆਂ ਤਾਂ ਬੇ-ਜ਼ਮੀਨ ਖੇਤ ਮਜ਼ਦੂਰਾਂ ਲਈ ਵੀ ਘੱਟ ਵਿਆਜ ਵਾਲੇ ਕਰਜ਼ਿਆਂ ਦਾ ਸੰਸਥਾਗਤ ਬੰਦੋਬਸਤ ਹੁੰਦਾ, ਪਰੰਤੂ ਸਰਕਾਰਾਂ ਨੇ ਇਸ ਪਾਸੇ ਕਦੇ ਵੀ ਧਿਆਨ ਨਹੀਂ ਦਿੱਤਾ ਨਤੀਜੇ ਵਜੋਂ ਖੇਤ ਮਜ਼ਦੂਰਾਂ ਨੂੰ 20.6 ਪ੍ਰਤੀਸ਼ਤ ਦੀ ਬੇਹੱਦ ਮਹਿੰਗੀ ਵਿਆਜ ਦਰ 'ਤੇ ਕਰਜ਼ਾ ਲੈਣਾ ਪੈ ਰਿਹਾ ਹੈ।ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ 2022 'ਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦਿੰਦੇ ਹਨ ਤਾਂ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੇ ਕਰਜ਼ਿਆਂ ਦਾ ਪਹਿਲ ਦੇ ਆਧਾਰ 'ਤੇ ਤਰਕਸੰਗਤ ਨਿਪਟਾਰਾ ਕਰਨ ਲਈ ਇੱਕ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਨੀਤੀ ਲਿਆਂਦੀ ਜਾਵੇਗੀ।

ਪੈਨਲ ਵਕੀਲਾਂ ਦਾ ਆਨਲਾਇਨ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ-ਬਗੀਚਾ ਸਿੰਘ

ਮੋਗਾ 14 ਜੁਲਾਈ:(ਜਸ਼ਨ): ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ.ਨਗਰ, ਮੁਹਾਲੀ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਮੁਨੀਸ਼ ਸਿੰਗਲ ਦੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿੱਤ ਅੱਜ ਮੋਗਾ, ਬਾਘਾ ਪੁਰਾਣਾ ਅਤੇ ਨਿਹਾਲ ਸਿੰਘ ਵਾਲਾ  ਦੇ ਪੈਨਲ ਵਕੀਲਾਂ ਲਈ ਇੱਕ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਬਗੀਚਾ ਸਿੰਘ, ਨੇ ਦੱਸਿਆ ਕਿ ਇਹ ਟ੍ਰੇਨਿੰਗ ਆਨਲਾਇਨ ਕੀਤੀ ਗਈ। ਉਹਨਾਂ ਦੱਸਿਆ ਕਿ ਪੋਕਸੋ ਐਕਟ 2012 (ਸੋਧ ਬਿੱਲ 2019) ਬਾਰੇ ਬਲਜੀਤ ਸਿੰਘ ਰਾਜਪੂਤ ਐਡਵੋਕੇਟ ਅਤੇ ਰਾਜੇਸ਼ ਸਰਮਾਂ ਪੈਨਲ ਐਡਵੋਕੇਟ ਨੇ ਘਰੇਲੂ ਹਿੰਸਾਂ ਐਕਟ 2005 ਬਾਰੇ ਪੈਨਲ ਵਕੀਲਾਂ ਨਾਲ ਜਾਣਕਾਰੀ ਸਾਂਝੀ ਕੀਤੀ ਤਾਂ ਜੋ ਪੀੜਤ ਵਿਅਕਤੀਆਂ ਨੂੰ ਇਸ ਸੁਖਾਲੇ ਢੰਗ ਨਾਲ ਇਨਸਾਫ ਦਵਾਇਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਮੋਗਾ ਦੇ ਸੀ.ਜੇ.ਐਮ.-ਕਮ- ਸਕੱਤਰ ਮਾਨਯੋਗ ਬਗੀਚਾ ਸਿੰਘ ਨੇ ਟ੍ਰੇਨਿੰਗ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਪੈਨਲ ਵਕੀਲਾਂ ਨੂੰ ਦੇਸ਼ ਦੀ ਮੌਜੂਦਾ ਲਾਕਡਾਊਨ ਸਥਿਤੀ ਨੂੰ ਦੇਖਦੇ ਹੋਏ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਵੀ ਜਾਗਰੂਕ ਕੀਤਾ ਗਿਆ। 
   

ਨਵਤੇਜ ਗੁੱਗੂ ਤੇ ਦਰਜ ਪਰਚਾ ਰੱਦ ਨਾ ਹੋਇਆ ਤਾਂ ਸਮਾਜ ਸੇਵੀ ਕੰਮਾਂ ਦਾ ਬਾਈਕਾਟ ਕਰਨਗੀਆਂ ਸੰਸਥਾਵਾਂ

ਮੋਗਾ, 14 ਜੁਲਾਈ (ਜਸ਼ਨ) : ਬਟਾਲਾ ਸ਼ਹਿਰ ਵਿੱਚ ਚੈਰੀਟੇਬਲ ਹਸਪਤਾਲ ਚਲਾ ਰਹੇ ਸਮਾਜ ਸੇਵੀ ਨਵਤੇਜ ਸਿੰਘ ਗੁੱਗੂ ਤੇ ਸਰਕਾਰ ਵੱਲੋਂ ਦਰਜ ਕੀਤਾ ਨਜਾਇਜ਼ ਪਰਚਾ ਤੁਰੰਤ ਰੱਦ ਨਾ ਕੀਤਾ ਤਾਂ ਮੋਗਾ ਜਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਰੋਸ ਵਜੋਂ ਸਾਰੇ ਸਮਾਜ ਸੇਵੀ ਕੰਮਾਂ ਦਾ ਬਾਈਕਾਟ ਕਰਨਗੀਆਂ ।  ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਸਰਬੱਤ ਦਾ ਭਲਾ ਦਫਤਰ ਵਿੱਚ ਸਮਾਜ ਸੇਵੀ ਸੰਸਥਾਵਾਂ ਦੀ ਮੀਟਿੰਗ ਕਰਨ ਉਪਰੰਤ ਪ੍ੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਜਦ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਸਮਾਜ ਸੇਵੀ ਸੰਸਥਾਵਾਂ ਅੱਗੇ ਹੋ ਕੇ ਲੋਕਾਂ ਦੀ ਮੱਦਦ ਕਰਦੀਆਂ ਹਨ ਜਿਵੇਂ ਕਿ ਹੜਾਂ ਅਤੇ ਕਰੋਨਾ ਦੇ ਦੌਰਾਨ ਸਮਾਜ ਸੇਵੀ ਸੰਸਥਾਵਾਂ ਨੇ ਮੋਰਚਾ ਸਾਂਭਿਆ ਹੈ ਤੇ ਲੋਕਾਂ ਵਿੱਚ ਸਰਕਾਰ ਪ੍ਤੀ ਨਾਰਾਜ਼ਗੀ ਪੈਦਾ ਨਹੀਂ ਹੋਣ ਦਿੱਤੀ ਪਰ ਸਰਕਾਰ ਵੱਲੋਂ ਪਿਛਲੇ ਕੁੱਝ ਮਹੀਨਿਆਂ ਤੋਂ ਸਮਾਜ ਸੇਵੀ ਆਗੂਆਂ ਨੂੰ ਗਿਣੀ ਮਿਥੀ ਸ਼ਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਤੇ ਨਜਾਇਜ਼ ਪਰਚੇ ਦਰਜ ਕਰ ਰਹੀ ਹੈ, ਜਿਸ ਨੂੰ ਸਮਾਜ ਸੇਵੀ ਸੰਸਥਾਵਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ । ਉਹਨਾਂ ਕਿਹਾ ਕਿ ਸਭ ਸੰਸਥਾਵਾਂ ਨੇ ਮਤਾ ਪਾਸ ਕੀਤਾ ਹੈ ਕਿ ਜੇਕਰ ਸਰਕਾਰ ਨੇ ਨਵਤੇਜ ਗੁੱਗੂ ਤੇ ਦਰਜ ਕੀਤਾ ਨਜਾਇਜ਼ ਪਰਚਾ ਤੁਰੰਤ ਰੱਦ ਕਰਕੇ ਉਸ ਨੂੰ ਤੁਰੰਤ ਰਿਹਾ ਕੀਤਾ ਤਾਂ ਸਾਰੇ ਸਮਾਜ ਸੇਵੀ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਮੋਗਾ ਦੇ ਪ੍ਧਾਨ ਜਸਵਿੰਦਰ ਸਿੰਘ ਸਰਾਂ ਅਤੇ ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਅਜਿਹੇ ਲੋਕ ਨਾਇਕਾਂ ਤੇ ਜੁਲਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾ ਕਿਹਾ ਕਿ ਨਵਤੇਜ ਗੁੱਗੂ ਲੋਕਾਂ ਦਾ ਹੀਰੋ ਹੈ ਤੇ ਸਰਕਾਰ ਨੂੰ ਉਸ ਤੇ ਕੀਤਾ ਜੁਲਮ ਮਹਿੰਗਾ ਪਵੇਗਾ, ਇਸ ਲਈ ਇਸ ਤੋਂ ਪਹਿਲਾਂ ਕਿ ਪੰਜਾਬ ਭਰ ਦੀਆ ਸੰਸਥਾਵਾਂ ਇਸ ਸੰਘਰਸ਼ ਵਿੱਚ ਕੁੱਦ ਪੈਣ, ਉਸ ਤੋਂ ਪਹਿਲਾਂ ਹੀ ਸਰਕਾਰ ਨੂੰ ਸਮਾਂ ਵਿਚਾਰ ਲੈਣਾ ਚਾਹੀਦਾ ਹੈ ਤੇ ਅਕਲ ਤੋਂ ਕੰਮ ਲੈਂਦਿਆਂ ਨਵਤੇਜ ਗੁੱਗੂ ਤੇ ਦਰਜ਼ ਨਜਾਇਜ਼ ਪਰਚਾ ਤੁਰੰਤ ਰੱਦ ਕਰਨਾ ਚਾਹੀਦਾ ਹੈ। ਉਹਨਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਟਕਰਾਅ ਦੀ ਨੀਤੀ ਦੇ ਗੰਭੀਰ ਸਿੱਟੇ ਨਿਕਲਣਗੇ, ਜਿਸ ਦੀ ਜਿੰਮੇਵਾਰੀ ਨਿਰੋਲ ਸਰਕਾਰ ਦੀ ਹੋਵੇਗੀ । ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਚੇਅਰਮੈਨ ਗੁਰਬਚਨ ਸਿੰਘ ਗਗੜਾ, ਅਦਾਰਾ ਮਹਿਕ ਵਤਨ ਦੀ ਐਡੀਟਰ ਭਵਨਦੀਪ ਪੁਰਬਾ, ਭਾਈ ਘਨਈਆ ਬਲੱਡ ਡੋਨਰ ਸੁਸਾਇਟੀ ਮੋਗਾ ਦੇ ਪ੍ਧਾਨ ਗੁਰਨਾਮ ਸਿੰਘ ਲਵਲੀ, ਪੱਤਰਕਾਰ ਜਗਰੂਪ ਸਿੰਘ ਸਰੋਆ, ਸਮਾਜ ਸੇਵੀ ਸੁਖਦੇਵ ਸਿੰਘ ਬਰਾੜ, ਹਰਭਿੰਦਰ ਸਿੰਘ ਜਾਨੀਆਂ, ਰਾਮ ਸਿੰਘ ਜਾਨੀਆਂ, ਜਸਵੰਤ ਸਿੰਘ ਪੁਰਾਣੇਵਾਲਾ, ਮਨਮੋਹਨ ਸਿੰਘ ਚੀਮਾ, ਰਾਗੀ ਅਤੇ ਢਾਡੀ ਸਭਾ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਬੱਡੂਵਾਲ ਨੇ ਵੀ ਸਰਕਾਰ ਦੇ ਇਸ ਕਦਮ ਦੀ ਪੁਰਜੋਰ ਨਿੰਦਾ ਕਰਦੇ ਹੋਏ ਨਵਤੇਜ ਗੁੱਗੂ ਤੇ ਦਰਜ ਨਜਾਇਜ਼ ਪਰਚਾ ਤੁਰੰਤ ਰੱਦ ਕਰਕੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ । 

   

ਕੈਂਬਰਿੱਜ ਇੰਟਰਨੈਸ਼ਨਲ ਸਕੂਲ ਮੋਗਾ ਦੇ ਬਾਰਵੀਂ ਕਲਾਸ ਦੇ ਮੱਲਾਂ ਮਾਰਨ ਵਾਲੇ ਵਿਦਿਆਰਥੀ ਨੂੰ ਕੀਤਾ ਸਨਮਾਨਿਤ

ਮੋਗਾ,14 ਜੁਲਾਈ (ਜਸ਼ਨ): ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ 100 ਪ੍ਰਤੀਸ਼ਤ ਰਿਹਾ । ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸੀ ਬੀ ਐੱਸ ਈ ਬੋਰਡ ਦੇ ਬਾਰ੍ਹਵੀਂ ਕਲਾਸ ਦੇ ਰਿਜ਼ਲਟ ਵਿਚ ਮੱਲਾਂ ਮਾਰੀਆਂ । ਮੱਲਾਂ ਮਾਰਨ ਵਾਲੇ ਇਹਨਾਂ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਵੱਲੋਂ ਸਮਾਜਿਕ ਦੂਰੀ ਨੂੰ ਧਿਆਨ ਵਿਚ ਰੱਖਦਿਆਂ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਹਨਾਂ ਨੂੰ ਅਗਲੇਰੀਆਂ ਜਮਾਤਾਂ ਵਿਚ ਜਾਣ ਦੀ ਮੁਾਬਰਕਬਾਦ ਦਿੰਦਿਆਂ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ,ਪ੍ਰਧਾਨ ਕੁਲਦੀਪ ਸਿੰਘ ਸਹਿਗਲ,ਵਾਈਸ ਪ੍ਰਧਾਨ ਡਾ: ਇਕਬਾਲ ਸਿੰਘ,ਜਨਰਲ ਸਕੱਤਰ ਪਰਮਜੀਤ ਕੌਰ,ਡਾ: ਗੁਰਚਰਨ ਸਿੰਘ ਮੈਂਬਰ,ਹਰਪ੍ਰੀਤ ਕੌਰ ਸਹਿਗਲ,ਪ੍ਰੇਮਿੰਦਰ ਕੌਰ ,ਹਰਪ੍ਰੀਤ ਕੌਰ,ਗਗਨਪ੍ਰੀਤ ਸਿੰਘ,ਸੁਮੀਤਪਾਲ ਕੌਰ ਅਤੇ ਸਕੂਲ ਦੇ ਿਪੰਸੀਪਲ ਸਤਵਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਸਕੂਲ ਦਾ ਵਧੀਆ ਰਿਜ਼ਲਟ ਆਉਣ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ।
   

ਅਨੇਕਾਂ ਨੌਜਵਾਨਾਂ ਨੇ ਫੜਿਆ ਲੋਕ ਇਨਸਾਫ ਪਾਰਟੀ ਦਾ ਪੱਲਾ,ਕਾਂਗਰਸ ਦੀਆਂ ਗਲਤ ਨੀਤੀਆਂ ਕਾਰਣ ਹੀ ਨੌਜਵਾਨ ਕਰ ਰਹੇ ਨੇ ਕਿਨਾਰਾ : ਬੈਂਸ

ਲੁਧਿਆਣਾ, 14 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਨੂੰ ਅੱਜ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਯੂਥ ਵਿੰਗ ਦੇ ਪ੍ਰਧਾਨ ਹਰਵਿੰਦਰ ਸਿੰਘ ਨਿੱਕਾ ਦੀ ਪ੍ਰੇਰਨਾ ਸਦਕਾ ਅਨੇਕਾਂ ਕਾਂਗਰਸੀ ਨੌਜਵਾਨਾਂ ਨੇ ਲੋਕ ਇਨਸਾਫ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਗਾਉਂਦੇ ਹੋਏ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਵਿਧਾਇਕ ਬੈਂਸ ਨੇ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ। ਆਤਮ ਨਗਰ ਵਿੱਖੇ ਹੋਏ ਸਮਾਗਮ ਦੌਰਾਨ ਹਲਕਾ ਆਤਮ ਨਗਰ ਦੇ ਅਨੇਕਾਂ ਨੌਜਵਾਨਾਂ ਨੇ ਪਾਰਟੀ ਦੇ ਆਤਮ ਨਗਰ ਹਲਕੇ ਦੇ ਯੂਥ ਵਿੰਗ ਦੇ ਪ੍ਰਧਾਨ ਹਰਵਿੰਦਰ ਸਿੰਘ ਨਿੱਕਾ ਦੀ ਪ੍ਰੇਰਨਾ ਸਕਦਾ ਵਿਧਾਇਕ ਬੈਂਸ ਦੀ ਮੌਜੂਦਗੀ ਵਿੱਚ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਸ਼ਾਮਲ ਹੋਏ ਨੌਜਵਾਨਾਂ ਸਮੇਤ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਇਹ ਹਲਕਾ ਉਨ੍ਹਾਂ ਦਾ ਆਪਣਾ ਹੈ ਅਤੇ ਉਨ੍ਹਾਂ ਦਾ ਹਰ ਘਰ ਨਾਲ ਪਰਿਵਾਰ ਰਿਸ਼ਤਾ ਹੈ, ਜਿਸ ਨੂੰ ਉਹ ਕਦੇ ਵੀ ਭੁੱਲ ਨਹੀਂ ਸਕਦੇ ਕਿਉਂਕਿ ਇਨ੍ਹਾਂ ਲੋਕਾਂ ਵਲੋਂ ਦਿੱਤੇ ਪਿਆਰ ਸਦਕਾ ਹੀ ਉਹ ਇਸ ਮੁਕਾਮ ਤੱਕ ਪੁੱਜੇ ਹਨ, ਜਿਸ ਦਾ ਦੇਣਾ ਉਹ ਤਾ-ਉਮਰ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਨੌਜਵਾਨਾਂ ਨੂੰ ਉਹ ਆਪਣੇ ਬੇਟੇ ਦੇ ਸਮਾਨ ਸਮਝਦੇ ਹਨ ਅਤੇ ਅੱਜ ਜੇਕਰ ਕਾਂਗਰਸ ਪਾਰਟੀ ਦੇ ਅਨੇਕਾਂ ਨੌਜਵਾਨਾਂ ਨੇ ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਨੂੰ ਤਿਲਾਂਜਲੀ ਦਿੰਦੇ ਹੋਏ ਲੋਕ ਇਨਸਾਫ ਪਾਰਟੀ ਦੀਆਂ ਨੀਤੀਆਂ ਨਾਲ ਸਹਿਮਤ ਹੁੰਦੇ ਹੋਏ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ, ਉਨ੍ਹਾਂ ਨੌਜਵਾਨਾਂ ਦਾ ਪਾਰਟੀ ਵਿੱਚ ਸਵਾਗਤ ਹੈ ਅਤੇ ਸਮਾਂ ਆਉਣ ਤੇ ਪਾਰਟੀ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਵੀ ਦੇਵੇਗੀ। ਉਨ੍ਹਾਂ ਇਸ ਮੌਕੇ ਤੇ ਫਿੱਟਨੈਸ ਹੰਕ ਹੈਲਥ ਕੇਅਰ ਜਿੰਮ ਵਾਲੇ ਅਮਰਦੀਪ ਸਿੰਘ ਗੋਰਾ ਨੂੰ ਇਸ ਹਲਕੇ ਦੇ ਯੂਥ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਵਰਿੰਦਰ ਸਿੰਘ ਨੂੰ ਵਿਧਾਨ  ਸਭਾ ਹਲਕਾ ਆਤਮ ਨਗਰ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਅਤੇ ਨਿਯੁਕਤੀ ਪੱਤਰ ਦੇ ਨਾਲ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਹਲਕਾ ਦੇ ਪ੍ਰਧਾਨ ਹਰਵਿੰਦਰ ਸਿੰਘ ਨਿੱਕਾ ਨੇ ਵਿਧਾਇਕ ਬੈਂਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੇ ਆਉਣ ਨਾਲ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਹੋਰ ਬੁਲੰਦੀਆਂ ਸਰ ਕਰੇਗੀ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ , ਹਲਕਾ ਆਤਮ ਨਗਰ ਦੇ ਇੰਚਾਰਜ ਰਣਜੀਤ ਸਿੰਘ ਬਿੱਟੂ ਘਟੌੜੇ, ਐੱਸ ਸੀ ਵਿੰਗ ਦੇ ਪ੍ਰਧਾਨ ਰਾਜੇਸ ਖੋਖਰ ਜਿਲਾ ਲੁਧਿਆਣਾ,  ਬਲਜੀਤ ਸਿੰਘ ਨੀਟੂ ਹਲਕਾ ਦੱਖਣੀ ਦੇ ਪ੍ਰਧਾਨ, ਕੌਂਸਲਰ ਇੰਦਰਜੀਤ ਸਿੰਘ ਲੋਟੇ , ਕੌਂਸਲਰ ਸਿਕੰਦਰ ਸਿੰਘ ਪੰਨੂ, ਕੌਂਸਲਰ ਸੁਖਵੀਰ ਸਿੰਘ ਢਿਲੋਂ, ਕੌਂਸਲਰ ਹਰਵਿੰਦਰ ਸਿੰਘ ਕਲੇਰ, ਵਾਰਡ ਨੰਬਰ 42 ਦੇ ਪ੍ਰਧਾਨ ਜਸਪਾਲ ਸਿੰਘ ਰਿਆਤ,  ਸਤਿੰਦਰ ਸਿੰਘ ਗੋਲਡੀ, ਯੁਗਲ, ਵਾਰਡ ਨੰਬਰ 38 ਦੇ ਪ੍ਰਧਾਨ ਸੋਨੂੰ, ਸੁਰਿੰਦਰ ਬਜਾਜ , ਮਨਪ੍ਰੀਤ ਰਿੰਕੂ, ਹੈਪੀ ਜੰਡੂ, ਅਮਰਜੀਤ ਗਰੇਵਾਲ, ਹਰਪ੍ਰੀਤ ਸੰਨੀ, ਹਰਜਿੰਦਰ ਸਿੰਘ ਜਿੰਦਰ, ਅੰਮਿ੍ਰਤ ਧੀਮਾਨ,  ਮਨਜਿੰਦਰ ਸਿੰਘ, ਕੁਲਦੀਪ ਸਿੰਘ ਠੇਠੀ, ਲੱਕੀ ਅਗਰਵਾਲ, ਮਨਮੋਹਨ ਸਿੰਘ, ਗੁਰਸਿਮਰਨ ਸਿੰਘ, ਰਵਿੰਦਰ ਸਿੰਘ ਦਿਓਸ਼ੀ, ਨਿਰਮਲ ਸਿੰਘ ਚਾਨੇ, ਗਗਨਦੀਪ ਸਿੰਘ ਕੈਂਥ, ਆਤਮਾ ਸਿੰਘ ਕੈਂਥ, ਪਰਮਜੀਤ ਕੁੱਕੂ, ਸ਼ਹਿਨਸ਼ਾਹ, ਲਖਵੀਰ ਸਿੰਘ ਸੱਗੂ, ਮਨੋਹਰ ਸਿੰਘ, ਜਗਤਾਰ ਤਾਰੀ, ਨਰੇਸ਼ ਓਬਰਾਏ, ਮੁੰਨਾ ਲਾਲ , ਅਮਰਦੀਪ ਗੋਰਾ, ਪਰਦੀਪ ਸਰਮਾ, ਪਰਦੀਪ ਗੋਗੀ, ਮਨਪ੍ਰੀਤ ਸਿੰਘ ਅਤੇ ਹੋਰ ਸ਼ਾਮਲ  ਸਨ। 
   

ਪ੍ਰਭਦੀਪ ਸਿੰਘ ਨੱਥੋਵਾਲ ਨੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਸੰਭਾਲਿਆ ਅਹੁਦਾ

ਮੋਗਾ 14 ਜੁਲਾਈ:(ਜਸ਼ਨ): ਅੱਜ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਜ਼ਿਲ੍ਹਾ ਮੋਗਾ ਦਫ਼ਤਰ ਵਿੱਚ ਸ੍ਰੀ ਪ੍ਰਭਦੀਪ ਸਿੰਘ ਨੱਥੋਵਾਲ ਨੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋ ਅਹੁਦਾ ਸੰਭਾਲ ਲਿਆ ਹੈ। ਉਹ ਲੁਧਿਆਣਾ ਤੋ ਬਦਲ ਕੇ ਮੋਗਾ ਵਿਖੇ ਆਏ ਹਨ। ਸ੍ਰੀ ਪ੍ਰਭਦੀਪ ਸਿੰਘ ਨੱਥੋਵਾਲ ਨੇ ਆਪਣਾ ਅਹੁਦਾ ਸੰਭਾਲਣ ਸਮੇ ਦਫ਼ਤਰ ਦੇ ਸਮੂਹ ਕਰਮਚਾਰੀਆਂ ਦੀ ਮੀਟਿੰਗ ਬੁਲਾਈ ਅਤੇ ਉਨ੍ਹਾਂ ਨੂੰ ਟੀਮ ਦੀ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਸਰਕਾਰ ਵੱਲੋ ਲੋਕ ਹਿੱਤ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਹੋਰ ਜਰੂਰੀ ਸੂਚਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਮੀਡੀਆ ਮੇੈਬਰਾਂ ਅਤੇ ਦਫਤਰੀ ਕਰਮਚਾਰੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ। ਸ੍ਰੀ ਪ੍ਰਭਦੀਪ ਸਿੰਘ ਨੇ ਮੋਗਾ ਦੇ ਸਮੂਹ ਪੱਤਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਮੀਦ ਹੈ ਕਿ ਜ਼ਿਲ੍ਹੇ ਅਤੇ ਇਸ ਦੀਆਂ ਸਬਡਿਵੀਜ਼ਨਾਂ ਦੇ ਮੀਡੀਆ ਕਰਮੀਆਂ ਤੋ ਪੂਰਨ ਸਹਿਯੋਗ ਮਿਲਦਾ ਰਹੇਗਾ।ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸ ਤੋ ਪਹਿਲਾਂ ਪ੍ਰਭਦੀਪ ਸਿੰਘ ਨੱਥੋਵਾਲ ਲੁਧਿਆਣਾ, ਕਪੂਰਥਲਾ, ਸੰਗਰੂਰ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿਖੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ  ਨਿਭਾਅ ਚੁੱਕੇ ਹਨ।