News

ਮੋਗਾ 17 ਸਤੰਬਰ:(ਜਸ਼ਨ): ਅਭੀਵਿਅਕਤੀ ਫਾਊਡੇਸ਼ਨ ਵੱਲੋ ਰਾਸ਼ਟਰੀ ਖੇਤੀਬਾੜੀ ਅਤੇ ਪੇਡੂ ਵਿਕਾਸ ਬੈਕ (ਨਾਬਾਰਡ) ਦੇ ਸਹਿਯੋਗ ਨਾਲ ਪਰਾਲੀ ਸੁਰੱਖਿਆ ਅਭਿਆਨ ਤਹਿਤ ਜਾਗਰੂਕਤਾ ਵਾਹਨ ਨੂੰ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਵੱਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜਿਹੜੀ ਕਿ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਪਰਾਲੀ ਨਾ ਜਲਾਉਣ ਲਈ ਜਾਗਰੂਕ ਕਰੇਗੀ। ਇਸ ਦੌਰਾਨ ਉਨਾਂ ਨੇ ਇਸ ਪਰਾਲੀ ਬਚਾਓ ਫਸਲ ਵਧਾਓ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਸਮੇ ਦੀ ਜਰੂਰਤ ਦੱਸਿਆ ਅਤੇ ਜ਼ਿਲਾ...
ਮੋਗਾ,17 ਸਤੰਬਰ (ਜਸ਼ਨ) - ਗੋਲਡਨ ਟਰੈਵਲ ਐਡਵਾਈਜ਼ਰ ਨੇ ਜਗਸੀਰ ਸਿੰਘ ਤੂਰ ਅਤੇ ਪਰਮਜੀਤ ਕੌਰ ਤੂਰ ਵਾਸੀ ਮੋਗਾ ਦਾ ਕੈਨੇਡਾ ਅਤੇ ਯੂ. ਕੇ. ਦਾ ਵਿਜ਼ਟਰ ਵੀਜਾ ਲਗਵਾ ਕੇ ਦਿੱਤਾ। ਐਮ.ਡੀ.ਸੁਭਾਸ਼ ਪਲਤਾ ਅਤੇ ਸੰਨੀ ਢੰਡ ਨੇ ਜਗਸੀਰ ਸਿੰਘ ਤੂਰ ਅਤੇ ਪਰਮਜੀਤ ਕੌਰ ਤੂਰ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਐਮ.ਡੀ.ਸੁਭਾਸ਼ ਪਲਤਾ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ ਦੀ ਬਦੌਲਤ ਹਰ ਤਰ੍ਹਾਂ ਦੇ ਵੀਜ਼ੇ ਲੱਗ...
Tags: GOLDEN TRAVEL ADVISOR
ਚੰਡੀਗੜ-16 ਸਤੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਪੰਜਾਬ ਕਲਾ ਭਵਨ ਵਿਖੇ ਭਾਅ ਜੀ ਗੁਰਸ਼ਰਨ ਸਿੰਘ ਦੇ 90ਵੇਂ ਜਨਮ ਦਿਹਾੜੇ ਨੂੰ ਸਮਰਪਤ ਤਿੰਨ ਰੋਜ਼ਾ ਨਾਟ ਉਤਸਵ ਦੀ ਸ਼ੁਰੂਆਤ ਅੱਜ ਰਾਸ਼ਟਰੀ ਰੰਗਮੰਚ ਸੈਮੀਨਾਰ ਨਾਲ ਹੋਈ। ਇਸ ਸੈਮੀਨਾਰ ਦਾ ਉਦਘਾਟਨ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨੇ ਕੀਤਾ ਜਦਕਿ ਪਦਮਸ੍ਰੀ ਰਾਮ ਗੋਪਾਲ ਬਜਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੈਮੀਨਾਰ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ ਦੀ ਵਾਈਸ...
ਦੁਬਈ / ਚੰਡੀਗੜ, 16 ਸਤੰਬਰ: ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਜਸ਼ਨਾ ਦੇ ਵਿਚ ਸ਼ਾਮਿਲ ਹੋਣ ਲਈ ਦੁਨੀਆ ਭਰ ਵਿਚ ਵਸਦੇ ਨਾਨਕ ਨਾਮ ਲੇਵਾ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਸ ਲੜੀ ਦੀ ਸ਼ੁਰੁਆਤ ਕਰਦਿਆਂ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਇੱਕ ਵਫਦ ਵੱਖ ਵੱਖ ਨਾਨਕ ਨਾਮ ਲੇਵਾ ਸੰਸਥਾਵਾਂ ਨੂੰ 500 ਸਾਲਾ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਸੱਦਾ ਦੇਣ ਦੁਬਈ ਪਹੁੰਚਿਆ।ਇਸ...
ਮੋਗਾ 16 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਜ਼ਿਲ੍ਹੇ ਮੋਗਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਆਖਿਆ ਹੈ ਕਿ ਭਾਰਤ ਦੀ ਆਮ ਜਨਤਾ ਹੜਾਂ ਅਤੇ ਸੋਕਾ ਦੋਵਾਂ ਦੀ ਮਾਰ ਬੁਰੀ ਤਰ੍ਹਾਂ ਝੱਲ ਰਹੀ ਹੈ। ਪਹਿਲਾਂ ਭਾਰਤ ਦੇ ਬਹੁਤ ਸੂਬਿਆਂ ਵਿੱਚ ਬਹੁਤ ਸਾਰੇ ਕਿਸਾਨਾਂ ਦੀਆਂ ਫਸਲਾਂ ਸੋਕੇ ਕਾਰਨ ਮਾਰੀਆਂ ਗਈਆਂ। ਹੁਣ ਭਾਰਤ ਦੇ ਬਹੁਤੇ ਸੂਬਿਆਂ ਦੇ ਕਿਸਾਨਾਂ ਦੀਆਂ ਫਸਲਾਂ ਸਰਕਾਰਾਂ ਵੱਲੋਂ ਡੈਮਾਂ ਅਤੇ...
Tags: AAM AADMI PARTY
ਮੋਗਾ,16 ਸਤੰਬਰ (ਜਸ਼ਨ): ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ । ਇਸ ਵਾਰ ਸੰਸਥਾ ਨੇ ਰੂਪ ਰਾਣੀ ਵਾਸੀ ਫਿਰੋਜ਼ਪੁਰ ਦਾ ਆਸਟਰੇਲੀਆ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ। ਰਮਨ ਅਰੋੜਾ ਅਤੇ ਅਮਿਤ ਪਲਤਾ ਅਤੇ ਓਹਨਾ ਦੇ ਸਟਾਫ ਮੈਂਬਰਸ ਨੇ ਰੂਪ ਰਾਣੀ ਨੂੰ ਵੀਜ਼ਾ ਸੌਂਪਦਿਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਰਮਨ ਅਰੋੜਾ ਨੇ ਕਿਹਾ ਕਿ ਹੁਣ ਵਿਦੇਸ਼ ਜਾਣ ਦੇ...
Tags: GOLDEN EDUCATIONS MOGA
ਮੋਗਾ, 16 ਸਤੰਬਰ (ਜਸ਼ਨ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਇਸਤਰੀ ਤੇ ਬਾਲ ਭਲਾਈ ਵਿਭਾਗ ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਚਲਾਏ ਜਾ ਰਹੇ ਪੋਸ਼ਣ ਅਭਿਆਨ ਤਹਿਤ ਸਿਹਤ ਬਲਾਕ ਡਰੋਲੀ ਭਾਈ ਵੱਲੋਂ ਸਿਵਲ ਸਰਜਨ ਮੋਗਾ ਡਾ ਹਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਡਾ. ਇੰਦਰਵੀਰ ਸਿੰਘ ਗਿੱਲ ਦੀ ਅਗਵਾਈ ‘ਚ ਅਨੀਮੀਆ ਮੁਕਤ ਭਾਰਤ ਤਹਿਤ ਅਨੀਮੀਆ ਖਿਲਾਫ ਮੁਹਿੰਮ ਵਿੱਢੀ ਗਈ ਹੈ। ਸਿਹਤ ਵਿਭਾਗ ਦੇ ਬੁਲਾਰੇ ਤੇ ਬੀ.ਈ.ਈ. ਰਛਪਾਲ ਸਿੰਘ ਸੋਸਣ ਅਨੁਸਾਰ...
ਮੋਗਾ,15 ਸਤੰਬਰ (ਜਸ਼ਨ): ਪਿਛਲੇ ਲੰਬੇ ਸਮੇਂ ਤੋਂ ਮੋਗਾ ਦੇ ਵਾਰਡ ਨੰਬਰ 49 ਦੇ ਮਾਡਲ ਟਾਊਨ ਦੀ ਖਸਤਾ ਹਾਲਤ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ ਨੇ ਦੱਸਿਆ ਕਿ ਪਿਛਲੇ 8 ਸਾਲ ਤੋਂ ਮਾਡਲ ਟਾੳੂਨ ਖੇਤਰ ਦੀਆਂ ਸੜਕਾਂ ਦਾ ਨਿਰਮਾਣ ਕਾਰਜ ਨਾ ਸ਼ੁਰੂ ਹੋਣ ਕਰਕੇ ਉਥੋਂ ਦੇ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਉਹਨਾਂ ਕਿਹਾ ਕਿ ਮੁਹੱਲਾ ਨਿਵਾਸੀਆਂ ਦੀ ਪੁਰਜ਼ੋਰ ਮੰਗ ਅਤੇ...
ਮੋਗਾ ,15 ਸਤੰਬਰ (ਜਸ਼ਨ): ਮੋਗਾ ਜ਼ਿਲੇ ਅੰਦਰ ਜ਼ਿਲਾ ਪ੍ਰੀਸ਼ਦ ਦੀ ਚੇਅਰਮੈਨੀ ਦਾ ਤਾਜ ਅੱਜ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੇ ਸਿਰ ਸਜ ਗਿਆ । ਸੁਖਦ ਮਾਹੌਲ ਵਿਚ ਜ਼ਿਲਾ ਪ੍ਰੀਸ਼ਦ ਦੇ ਦਫਤਰ ਵਿਚ ਹੋਈ ਚੋਣ ਦੌਰਾਨ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਮੋਗਾ ਜ਼ਿਲੇ ਦੇ ਤਿੰਨ ਹਲਕਿਆਂ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ,ਡਾ: ਹਰਜੋਤ ਕਮਲ ਸਿੰਘ ਅਤੇ ਦਰਸ਼ਨ ਸਿੰਘ ਬਰਾੜ ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ ਚੇਅਰਮੈਨ ਚੁਣੇ ਗਏ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਪਹਿਲਾਂ ਸ਼੍ਰੋਮਣੀ...
Tags: GOVERNMENT OF PUNJAB
ਮੋਗਾ 15 ਸਤੰਬਰ (ਜਸ਼ਨ) : ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਹੜ ਪੀੜਤ ਲੋਕਾਂ ਦੀ ਕੀਤੀ ਜਾ ਰਹੀ ਮੱਦਦ ਦ ਕੜੀ ਵਜੋਂ ਅੱਜ ਮੋਗਾ ਜਿਲੇ ਦੇ ਹੜ ਪ੍ਭਾਵਿਤ ਪੰਜ ਪਿੰਡਾਂ ਬੁੰਡਾਲਾ, ਮਦਾਰਪੁਰ, ਮੰਦਰ ਕਲਾਂ, ਕੰਬੋ ਕਲਾਂ ਅਤੇ ਸ਼ੇਰੇਵਾਲਾ ਵਿੱਚ ਲੋੜਵੰਦ ਪਰਿਵਾਰਾਂ ਨੂੰ 150 ਬੋਰੇ ਮਾਰਕਫੈਡ ਫੀਡ ਵੰਡੀ ਗਈ । ਜਿਕਰਯੋਗ ਹੈ ਕਿ ਡਾ. ਉਬਰਾਏ ਜੀ ਦੇ ਟਰੱਸਟ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਜਲੰਧਰ, ਫਿਰੋਜ਼ਪੁਰ, ਰੋਪੜ ਅਤੇ ਮੋਗਾ ਜਿਲੇ ਨਾਲ ਸਬੰਧਤ ਹੜ ਪ੍ਭਾਵਿਤ ਪਿੰਡਾਂ ਵਿੱਚ...

Pages