News

ਮੋਗਾ: 20 ਸਤੰਬਰ (ਜਸ਼ਨ) ਭਾਰਤੀ ਕਿਸਾਨ ਯੂਨੀਅਨ ਰਜਿ: (ਕਾਦੀਆਂ) ਦੀ ਮਹੀਨਾਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਸ੍ਰ. ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ । ਮੀਟਿੰਗ ਦੀ ਕਾਰਵਾਈ ਜਿਲ੍ਹਾ ਸਕੱਤਰ ਜਨਰਲ ਸ੍ਰ. ਗੁਲਜਾਰ ਸਿੰਘ ਘੱਲਕਲਾਂ ਨੇ ਚਲਾਈ ਅਤੇ ਜਿਲ੍ਹਾ ਪ੍ਰੈਸ ਸਕੱਤਰ ਸ੍ਰ. ਗੁਰਮੀਤ ਸਿੰਘ ਸੰਧੂਆਣਾ ਨੇ ਪ੍ਰੈਸ ਨੂੰ ਰਲੀਜ ਕੀਤੀ । ਇਸ ਮੀਟਿੰਗ ਨੂੰ ਅਤੱਰ ਸਿੰਘ ਸੋਨੂੰ ਬਾਗ ਗਲੀ ਮੋਗਾ, ਦਲੀਪ ਸਿੰਘ ਜਨੇਰ, ਜਸਵੀਰ ਸਿੰਘ ਮੰਦਰ,...
ਮੋਗਾ 20 ਸਤੰਬਰ:(ਜਸ਼ਨ):ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਦੇ ਦਿਸ਼ਾ-ਨਿਰਦੇਸ਼ਾਂ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਵੀਪ ਤਹਿਤ ਵੋਟਰ ਸੂਚੀ ਨੂੰ ਸੌ ਫੀਸਦੀ ਸੁੱਧ ਬਣਾਉਣ ਤੇ ਤਰੁੱਟੀ ਰਹਿਤ ਕਰਨ, ਯੋਗ ਵੋਟਰਾਂ ਦੀ ਵੋਟ ਬਣਾਉਣ ਅਤੇ ਸੰਭਾਵਿਤ ਵੋਟਰਾਂ ਸਬੰਧੀ ਸੂਚਨਾ ਤਿਆਰ ਕਰਨ ਲਈ ਇਲੈਕਟੋਰਲ ਵੈਰੀਫ਼ਿਕੇਸ਼ਨ ਪ੍ਰੋਗਰਾਮ (ਈ.ਵੀ.ਪੀ.) 1 ਸਤੰਬਰ ਤੋ 15 ਅਕਤੂਬਰ, 2019 ਤੱਕ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਵਿਭਾਗਾਂ ਅਤੇ...
ਮੋਗਾ 20 ਸਤੰਬਰ:(ਜਸ਼ਨ): ਮੋਗਾ ਜ਼ਿਲੇ ਨੂੰ ਦੁਰਘਟਨਾ ਮੁਕਤ ਬਣਾਉਣ ਦੇ ਉਦੇਸ਼ ਨਾਲ ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵੱਲੋਂ ‘ਪੰਜਾਬ ਵਿਜ਼ਨ ਜ਼ੀਰੋ ਐਕਸੀਡੈਂਟ‘ ਮਿਸ਼ਨ ਤਹਿਤ ਜ਼ਿਲੇ ਵਿੱਚ ਸ਼ਨਾਖਤ ਕੀਤੀਆਂ ਗਈਆਂ 9 ਵੱਧ ਦੁਰਘਟਨਾ ਪ੍ਰਭਾਵਿਤ ਥਾਵਾਂ ਦਾ ਜਲਦ ਹੀ ਸੁਧਾਰ ਕੀਤਾ ਜਾਵੇਗਾ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨਾਂ ਦੱਸਿਆ ਕਿ ਜ਼ਿਲਾ ਰੋਡ ਸੇਫ਼ਟੀ ਇੰਜੀਨੀਅਰ (ਡੀਆਰਐਸਈ) ਵੱਲੋਂ ਜ਼ਿਲੇ ਵਿੱਚ...
ਡੇਰਾ ਬਾਬਾ ਨਾਨਕ (ਬਟਾਲਾ), 19 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਮੰਤਰੀ ਮੰਡਲ ਨੇ ਸੂਬੇ ਦੇ ਨੌਜਵਾਨਾਂ ਨੂੰ ਮੋਬਾਇਲ ਫੋਨ ਵੰਡਣ ਲਈ ਰੂਪਰੇਖਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਇਸ ਸਾਲ ਦਸੰਬਰ ਵਿੱਚ ਲਾਗੂ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ। ਇਹ ਫੈਸਲਾ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਦੀ ਅਨਾਜ ਮੰਡੀ ਵਿਖੇ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।ਨੌਜਵਾਨਾਂ ਨੂੰ ਮੋਬਾਇਲ ਫੋਨ ਦੇਣ...
ਮੋਗਾ,19 ਸਤੰਬਰ (ਜਸ਼ਨ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਚੋਣ ਮਨੋਰਥ ਪੱਤਰ ‘ਚ ਕੀਤੇ ਵਾਅਦੇ ‘ਘਰ ਘਰ ਰੋਜ਼ਗਾਰ ’ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਮੇਂ ਸਮੇਂ ’ਤੇ ਰਾਜ ਪੱਧਰੀ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ । ਇਸੇ ਕੜੀ ਤਹਿਤ ਅੱਜ ਏ ਡੀ ਸੀ (ਵਿਕਾਸ) ਰਜਿੰਦਰ ਕੁਮਾਰ ਬੱਤਰਾ ਅਤੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਦੀ ਦੇਖ ਰੇਖ ਵਿਚ ਮੋਗਾ ਦੀ ਆਈ ਟੀ ਆਈ ਵਿਖੇ ‘ਮੈਗਾ ਰੋਜ਼ਗਾਰ ਮੇਲੇ’ ਦੀ ਆਰੰਭਤਾ ਹੋਈ । ਅੱਜ ਤੋਂ 30 ਸਤੰਬਰ ਤੱਕ ਚੱਲਣ ਵਾਲੇ ਇਸ...
Tags: GOVERNMENT OF PUNJAB
ਮੋਗਾ ,19 ਸਤੰਬਰ (ਜਸ਼ਨ): 65 ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ 2019-20 ਬੇਸਬਾਲ ਅੰਡਰ-14 ਲੜਕੇ-ਲੜਕੀਆ ਦੀ ਓਪਨਿੰਗ ਅੱਜ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਹੋਈ।ਜਿਸ ਵਿੱਚ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਦੀ ਰਹਿਨਮਾਈ ਹੇਠ ਮੁੱਖ ਮਹਿਮਾਨ ਏ.ਡੀ.ਸੀ ਮੈਡਮ ਅਨੀਤਾ ਦਰਸ਼ੀ,ਜਿਲ਼੍ਹਾ ਸਿੱਖਿਆ ਅਫਸਰ ਸੈਕੰਡਰੀ ਸ.ਜਸਪਾਲ ਸਿੰਘ ਔਲਖ,ਸਹਾਇਕ ਜਿਲ੍ਹਾ ਸਿੱਖਿਆ ਅਫਸਰ ਰਕੇਸ਼ ਕੁਮਾਰ ਕੱਕੜ,ਸਹਾਇਕ ਜਿਲ੍ਹਾ ਖੇਡ ਅਫਸਰ ਇੰਦਰਪਾਲ ਸਿੰਘ...
ਮੂਨਕ 19-ਸਤੰਬਰ (ਨਰੇਸ ਤਨੇਜਾ) ਜਿਲਾ ਪੁਲਿਸ ਮੁੱਖੀ ਸੰਦੀਪ ਗਰਗ ਦੇ ਦਿਸਾ-ਨਿਰਦੇਸ਼ਾ ਮੁਤਾਬਿਕ ਪੁਲਿਸ ਵੱਲੋਂ ਮਾੜੇ ਅਨਸ਼ਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਮੂਨਕ ਪੁਲਿਸ ਨੇ ਬੀਤੇ ਦਿਨੀ ਮੂਨਕ ਵਿਖੇ ਹੋਈ ਚੋਰੀ ਦਾ ਪਰਦਾਫਾਸ ਕਰਦੇ ਹੋਏ ਚੋਰ ਗਿਰੋਹ ਦੇ ਮੈਂਬਰਾਂ ਵਿੱਚੋਂ ਇੱਕ ਔਰਤ ਨੂੰ ਕਾਬੂ ਕਰਕੇ ਉਸ ਪਾਸੋ ਕਰੀਬ 31 ਤੌਲੇ ਸੋਨੇ ਦੇ ਗਹਿਣੇ ਅਤੇ ਕੁਝ ਨਗਦੀ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਡੀ.ਐੱਸ.ਪੀ. ਮੂਨਕ ਬੂਟਾ ਸਿੰਘ ਗਿੱਲ ਨੇ...
Tags: PUNJAB POLICE
ਨਿਹਾਲ ਸਿੰਘ ਵਾਲਾ,18 ਸਤੰਬਰ (ਲਛਮਣਜੀਤ ਸਿੰਘ ਪੁਰਬਾ/ ਜਸ਼ਨ): ਮੋਗਾ ਜ਼ਿਲ੍ਹੇ ਦੇ ਪਿੰਡ ਸੈਦੋਕੇ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਐਮ ਪੀ ਭਗਵੰਤ ਮਾਨ ਵੱਲੋਂ ਰੱਖੀ ਗਈ ਪੰਜਾਬ ਬੋਲਦਾ ਮੁਹਿੰਮ ਦੇ ਤਹਿਤ ਮੀਟਿੰਗ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ ।ਨਿਹਾਲ ਸਿੰਘ ਵਾਲਾ ਤੋਂ ਸੇੈਦੋੋਕੇ ਪਹੁੰਚੇ ਭਗਵੰਤ ਮਾਨ ਨੂੰ ਪਿੰਡ ਦੇ ਨੌਜਵਾਨਾਂ ਨੇ ਮੋਟਰਸਾਈਕਲਾਂ ਦੇ ਉੱਪਰ ਝੰਡੇ ਲੈ ਕੇ ਰੋਡ ਸ਼ੋਅ ਦੇ ਰਾਹੀਂ ਪਿੰਡ ਵਿੱਚ ਪ੍ਰਵੇਸ਼ ਕਰਵਾਇਆ ।ਭਗਵੰਤ ਮਾਨ ਦੇ...
ਚੰਡੀਗੜ, 18 ਸਤੰਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪਾਕਿਸਤਾਨ ਦੀ ਸ਼ਹਿ ਵਾਲੇ ਨਸ਼ਾ ਤਸਕਰ ਸ਼ਮਸ਼ੇਰ ਸਿੰਘ ਉਰਫ ਸ਼ੇਰਾ , ਜਿਸਨੂੰ ਪਿਛਲੇ ਹਫਤੇ ਗਿ੍ਰਫਤਾਰ ਕੀਤਾ ਗਿਆ ਸੀ, ਨੇ ਅੰਮਿ੍ਰਤਸਰ ਪੁਲਿਸ ਹੈਰੋਇਨ ਦੇ ਇੱਕ ਹੋਰ ਜ਼ਖ਼ੀਰੇ ਦਾ ਪਤਾ ਦਿੱਤਾ ਹੈ ਅਤੇ ਇਸ ਨਾਲ ਹੁਣ ਤੱਕ ਕੁੱਲ 22.22 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਿੰਡ ਦਾਓਕੇ ਥਾਣਾ ਘਰਿੰਡਾ ਵਿੱਚ ਸਰਹੱਦ ਨੇੜੇ ਹਾਲ ਹੀ ਵਿੱਚ ਖੇਪ ਬਰਾਮਦ ਕੀਤੀ ਗਈ ਸੀ।...
ਚੰਡੀਗੜ, 18 ਸਤੰਬਰ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਗੁਰਦਾਸਪੁਰ ਸੈਸ਼ਨ ਕੋਰਟ ਵਲੋਂ ਬੁੱਧਵਾਰ ਨੂੰ ਡੀ.ਸੀ. ਨਾਲ ਵਿਵਾਦ ਸਬੰਧੀ ਮਾਮਲੇ ਵਿੱਚ ਲੋਕ ਇਨਸਾਫ ਪਾਰਟੀ (ਐਲ.ਆਈ.ਪੀ.) ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਵਤੀਰੇ ਨੂੰ ਗੈਰ ਜ਼ਿੰਮੇਵਾਰਾਨਾ, ਡਰਾਉਣ-ਧਮਕਾਉਣ’ ਵਾਲਾ ਦੱਸਦਿਆਂ, ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ।ਵਿਧਾਇਕ ਦੀ ਅਗਾਊਂ ਜਮਾਨਤ ਅਰਜੀ ਨੂੰ ਰੱਦ ਕਰਦਿਆਂ ਜ਼ਿਲਾ ਅਤੇ ਸੈਸਨ ਜੱਜ ਰਮੇਸ਼ ਕੁਮਾਰੀ ਨੇ ਸੱਚਾਈ ਦਾ ਪਤਾ ਲਗਾਉਣ ਲਈ ਦੋਸ਼ੀ...

Pages