News

ਮੋਗਾ, 1 ਮਈ (ਹਰਵਿੰਦਰ ਸਿੰਘ ਬੱਬੂ) : ਮੋਗਾ ਦੇ ਵਿਸ਼ਵਕਰਮਾ ਭਵਨ ਜੀ.ਟੀ. ਰੋਡ ਨਜ਼ਦੀਕ ਰਹਿੰਦੇ ਪਹਿਰੇਦਾਰ ਦੇ ਪੱਤਰਕਾਰ ਜਗਮੋਹਨ ਸ਼ਰਮਾ ਦੇ ਪੱੁਤਰ ਤਿ੍ਰਭਵਨਦੀਪ (19) ਨੂੰ ਤਕਰੀਬਨ 42 ਘੰਟੇ ਪਹਿਲਾਂ ਮੁਹੱਲੇ ਦੇ ਸੁਖਦੇਵ ਸਿੰਘ ਉਰਫ ਸੇਬੂ ਤੇ ਗੁਰਵਿੰਦਰ ਸਿੰਘ ਉਰਫ ਮੋਨੂੰ ਕਾਰ ਤੇ ਜਬਰਨ ਅਗਵਾ ਕਰਕੇ ਲੈ ਗਏ ਸਨ। ਸਰਕਾਰੀ ਹਸਪਤਾਲ ਮੋਗਾ ਵਿਖੇ ਜੇਰੇ ਇਲਾਜ ਅਗਵਾ ਹੋਏ ਲੜਕੇ ਤਿ੍ਰਭਵਨਦੀਪ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ...
ਫਰੀਦਕੋੋਟ, 1 ਮਈ (ਪੱਤਰ ਪਰੇਰਕ) - 9 ਮਹੀਨੇ ਤੋੋਂ 15 ਸਾਲ ਦੇ ਬੱਚਿਆਂ ਨੂੰ ਮੀਜ਼ਲਜ਼ (ਖਸਰਾ) ਅਤੇ ਰੁਬੈਲਾ ਵਰਗੀਆਂ ਨਾ-ਮੁਰਾਦ ਬੀਮਾਰੀਆਂ ਤੋੋਂ ਬਚਾਉਣ ਲਈ ਪੁੂਰੇ ਰਾਜ ਅੰਦਰ ਐਮ.ਆਰ. ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਸਬੰਧੀ ਰਾਜ ਪੱਧਰੀ ਸਮਾਗਮ ਬਾਬਾ ਫਰੀਦ ਜੀ ਦੀ ਚਰਨ ਛੋੋਹ ਪ੍ਰਾਪਤ ਧਰਤੀ ਫਰੀਦਕੋੋਟ ਤੋੋਂ ਕੀਤੀ ਗਈ ਹੈ । ਇਸ ਮੁਹਿੰਮ ਤਹਿਤ 73 ਲੱਖ 50 ਹਜ਼ਾਰ ਤੋੋਂ ਵਧੇਰੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ ਇਹ ਪ੍ਰਗਟਾਵਾਂ ਸਿਹਤ ਤੇ ਪਰਿਵਾਰ ਭਲਾਈ...
ਮੋਗਾ, 1 ਮਈ (ਜਸ਼ਨ) ਖਸਰਾ ਤੇ ਰੁਬੈਲਾ ਦੇ ਟੀਕਾਕਰਨ ਸਬੰਧੀ ਕੀਤੇ ਜਾ ਰਹੇ ਝੂਠੇ ਪ੍ਰਚਾਰ, ਕੁਝ ਸਕੂਲ ਮੁਖੀਆਂ ਦੇ ਨਾਂਹ ਪੱਖੀ ਵਤੀਰੇ, ਆਸ਼ਾ ਵਰਕਰਾਂ ਵੱਲੋਂ ਟੀਕਾਕਰਨ ਦੇ ਕੀਤੇ ਬਾਈਕਾਟ ਅਤੇ ਕਈ ਥਾਵਾਂ ‘ਤੇ ਮਾਪਿਆਂ ਵੱਲੋਂ ਟੀਕਾਕਰਨ ਦਾ ਵਿਰੋਧ ਕਰਨ ਦੇ ਬਾਵਜੂਦ ਸਿਹਤ ਵਿਭਾਗ ਵੱਲੋਂ ਬਲਾਕ ਮੋਗਾ-2 (ਸਿਹਤ ਬਲਾਕ ਡਰੋਲੀ ਭਾਈ) ਦੇ 15 ਸਕੂਲਾਂ ਵਿੱਚ 1215 ਬੱਚਿਆਂ ਨੂੰ ਮੁਹਿੰਮ ਦੇ ਪਹਿਲੇ ਦਿਨ ਇਹ ਟੀਕੇ ਲਗਾਏ ਗਏ। ਮੁਹਿੰਮ ਦੇ ਪਹਿਲੇ ਦਿਨ ਅੱਜ ਜਿਉਂ ਹੀ ਸਵੇਰੇ ਟੀਕਾਕਰਨ...
ਮੋਗਾ,1 ਮਈ (ਜਸ਼ਨ)-ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦਿੱਲੀ ਅਤੇ ਸਿੱਖ ਹਿਊਮਨ ਡਿਵੈਲਮੈਂਟ ਫਾਊਂਡੇਸ਼ਨ ਯੂ.ਐਸ.ਏ. ਅਤੇ ਕੈਨੇਡਾ ਦੀਆਂ ਕਈ ਜੱਥੇਬੰਦੀਆਂ, ਪ੍ਰਵਾਸੀ ਭਾਰਤੀ ਲੋਕਾਂ ਵਲੋਂ ਦਿੱਤੀ ਗਈ ਸਹਾਇਤਾ ਰਾਸੀ ਵਿਚੋਂ 69 ਵਿਦਿਆਰਥੀਆਂ ਨੂੰ 15.60 ਲੱਖ ਰੁਪੈ ਵਜੀਫੇ ਦੇ ਚੈਕ ਵੰਡੇ ਗਏ। ਪਿਛਲੇ ਸਾਲ 3972 ਵਿਦਿਆਰਥੀਆਂ ਦੀ ਸਿੱਖਿਆ ਵਾਸਤੇ ਮਦੱਦ ਲਈ 3.82 ਕਰੋੜ ਰੁਪੈ ਆਰਥਿਕ ਤੌਰ ਤੇ ਕੰਮਜੋਰ ਹੋਣਹਾਰ ਵਿਦਿਆਰਥੀਆਂ ਨੂੰ ਵਜੀਫੇ/ਫੀਸ਼ਾਂ ਸਕੂਲਾਂ,ਕਾਲਜਾਂ ਅਤੇ ਕਿੱਤਾ ਮੁੱਖੀ...
ਕੋਟ ਈਸੇ ਖਾਂ,1 ਮਈ (ਖੇਤਪਾਲ ਸਿੰਘ)- ਮਜ਼ਦੂਰ ਫੂਡ ਗਰੇਨ ਐਂਡ ਅਲਾਈਡ ਵਰਕਰਜ਼ ਯੂਨੀਅਨ ਡੀਪੂ ਕੋਟ ਈਸੇ ਖਾਂ ਮੋਗਾ ਦੇ ਪ੍ਧਾਨ ਬੱਗੜ ਸਿੰਘ, ਦੀ ਅਗਵਾਈ ਵਿੱਚ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ । ਇਸ ਮੌਕੇ ਇਕੱਤਰ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਪ੍ਧਾਨ ਬੱਗੜ ਸਿੰਘ, ਨੇ ਆਖਿਆ ਕਿ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਸਰਕਾਰ ਵੱਲੋਂ ਹਰ ਸਾਲ ਛੁੱਟੀ ਕੀਤੀ ਜਾਂਦੀ ਸੀ ਪਰ ਇਸ ਵਾਰ ਇਹ ਛੁੱਟੀ ਰੱਦ ਕਰ ਦਿੱਤੀ ਗਈ ਹੈ ਜਿਸ ਨਾਲ ਮਜ਼ਦੂਰ ਵਰਗ ਵਿੱਚ...
ਮੋਗਾ,1 ਮਈ (ਜਸ਼ਨ)- ਸਿਹਤਮੰਦ ਰਹਿਣ ਲਈ ਰੋਜ਼ਾਨਾ ਜੀਵਨ ਵਿਚ ਫਲਾਂ ਦਾ ਬਹੁਤ ਮਹੱਤਵ ਹੈ। ਇਹ ਵਿਚਾਰ ਮਾਉਟ ਲਿਟਰਾ ਜੀ ਸਕੂਲ ਦੇ ਕਿੰਡਰਗਾਰਟਨ ਵਿਚ ਮਨਾਏ ਤਰਬੂਜ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਸਾਂਝੇ ਤੌਰ ’ਤੇ ਪ੍ਰਗਟ ਕੀਤੇ। ਉਹਨਾਂ ਆਖਿਆ ਕਿ ਤਰਬੂਜ਼ ਅਕਸਰ ਪੇਂਡੂ ਖੇਤਰਾਂ ਵਿਚ ਮਤੀਰੇ ਵਜੋਂ ਵੀ ਪ੍ਰਚੱਲਿਤ ਹੈ ਅਤੇ ਗਰਮੀਆਂ ਦੇ ਮੌਸਮ ਵਿਚ ਇਸ ਫ਼ਲ ਦੀ ਅਹਿਮੀਅਤ ਇਸ ਕਰਕੇ ਜ਼ਿਆਦਾ ਹੈ ਕਿ ਇਸ ਵਿਚ ਪਾਣੀ ਭਰਪੂਰ...
ਮੋਗਾ 1 ਮਈ(ਜਸ਼ਨ):-ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ ਮੋਗਾ ਵਿਖੇ ਕੰਮ ਕਰਦੇ ਸ੍ਰੀ ਨੱਥੂ ਰਾਮ ਕਲਰਕ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 2 ਸਾਲ ਦਾ ਵਾਧਾ ਲੈਣ ਉਪਰੰਤ ਵਿਭਾਗ ਵਿੱਚ ਲਗਭੱਗ 20 ਸਾਲ ਦੀ ਸੇਵਾ ਪੂਰੀ ਕਰਨ ‘ਤੇ ਸੇਵਾ ਨਵਿਰਤ ਹੋਏ ਹਨ। ਇਸ ਮੌਕੇ ਦਫ਼ਤਰ ਦੇ ਸਟਾਫ਼ ਵੱਲੋਂ ਸਮੂਹਿਕ ਤੌਰ ‘ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਤੇਜਾ ਸਿੰਘ ਨੇ ਸ੍ਰੀ ਨੱਥੂ ਰਾਮ ਵੱਲੋ ਵਿਭਾਗ ਵਿੱਚ ਕੀਤੀ ਗਈ ਸੇਵਾ ਦੀ ਸ਼ਲਾਘਾ ਕਰਦਿਆਂ ਕਰਮਚਾਰੀ...
ਕੋਟਈਸੇ ਖਾਂ, 1 ਮਈ (ਜਸ਼ਨ)-ਮੋਗਾ ਇਲਾਕੇ ਦੀ ਨਾਮਵਰ ਵਿਦਿੱਅਕ ਸੰਸਥਾ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ.ਮੈਡਮ ਰਣਜੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ ਅਧੀਨ ਅਤੇ ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਦੀ ਅਗਵਾਈ ਹੇਠ ਮਜ਼ਦੂਰ ਦਿਵਸ ਮਨਾਇਆ ਗਿਆ । ਮੈਡਮ ਸੁਖਪਾਲ ਕੌਰ ਦੇ ਸਹਿਯੋਗ ਸਦਕਾ ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਵਿੱਚ ਸਾਰੇ ਵਿਦਿਆਰਥੀਆ ਨੇ ਸਭਾ ਵਿੱਚ ਭਾਗ ਲਿਆ, ਬਾਰ੍ਹਵੀਂ ਕਲਾਸ ਤੇ ਵਿਦਿਆਰਥੀਆਂ ਨੇ...
ਨਿਹਾਲ ਸਿੰਘ ਵਾਲਾ, 1 ਮਈ (ਜਸ਼ਨ) - ਮੈਕਰੋ ਗਲੋਬਲ ਮੋਗਾ ਦੀ ਬਰਾਂਚ ਨਿਹਾਲ ਸਿੰਘ ਵਾਲਾ ਵੱਲੋਂ ਕਰਵਾਈ ਜਾਂਦੀ ਮਿਹਨਤ ਅਤੇ ਸਹੀ ਮਾਰਗ ਦਰਸ਼ਨ ਸਦਕਾ ਵਿਦਿਆਰਥੀ ਆਈਲਜ਼ ’ਚੋਂ ਵਧੀਆ ਬੈਂਡ ਸਕੋਰ ਹਾਸਲ ਕਰਨ ਵਿਚ ਸਫ਼ਲ ਹੋ ਰਹੇ ਹਨ । ਇਸ ਵਾਰ ਵੀ ਸੰਸਥਾ ਤੋਂ ਆਈਲਜ਼ ਦੀ ਕੋਚਿੰਗ ਲੈਣ ਉਪਰੰਤ ਕੰਵਲਦੀਪ ਕੌਰ ਵਾਸੀ ਸਲਾਵਤਪੁਰਾ ਨੇ 6 ਬੈਂਡ ਹਾਸਲ ਕਰਕੇ ਵਿਦੇਸ਼ ਵਿਚ ਜਾ ਕੇ ਪੜਾਈ ਕਰਨ ਦਾ ਸੁਪਨੇ ਨੂੰ ਪੂਰਾ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸੰਸਥਾ ਦੇ ਡਾਇਰੈਕਟਰ ਗੁਰਮਿਲਾਪ ਸਿੰਘ...
ਮੋਗਾ, 1 ਮਈ (ਜਸ਼ਨ)- ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ( ਹੈਪੀ) ਨੂੰ ਉਸ ਸਮੇਂ ਗਹਿਰਾ ਸਦਮਾ ਪਹੰੁਚਿਆ ਜਦੋਂ ਉਹਨਾਂ ਦੇ ਮਾਤਾ ਮੁਖਤਿਆਰ ਕੌਰ 30 ਅਪਰੈਲ ਨੂੰ ਅਕਾਲ ਚਲਾਣਾ ਕਰ ਗਏ। ਕੌਂਸਲਰ ਚਰਨਜੀਤ ਸਿੰਘ ਝੰਡੇਆਣਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਜੀ ਦਾ ਅੰਤਿਮ ਸੰਸਕਾਰ ਅੱਜ 1 ਮਈ ਦਿਨ ਮੰਗਲਵਾਰ ਨੂੰ ਸਵੇੇਰੇ 10 ਵਜੇ ਸ਼ਿਵ ਪੁਰੀ ਸ਼ਮਸ਼ਾਨ ਘਾਟ ਨੇੜੇ ਬੰਦ ਫਾਟਕ ਵਿਖੇ ਹੋਵੇਗਾ।

Pages