News

ਮੋਗਾ, 10 ਜੂਨ (ਜਸ਼ਨ)- : ਮੋਗਾ ਫਿਰੋਜ਼ਪੁਰ ਰੋਡ ’ਤੇ ਸਥਿਤ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਰਿਹਾਇਸ਼ੀ ਕਾਲੌਨੀ ਵਿਚ ਪਲਾਟਾਂ ਦੀ ਬੁਕਿੰਗ ਲਈ ਸ਼ਹਿਰਵਾਸੀਆਂ ਵਿਚ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਸ਼ਹਿਰ ਦੇ ਪ੍ਰਦੂਸ਼ਤ ਮਾਹੌਲ ਤੋਂ ਹੱਟ ਕੇ ਬਣੀ ਇਸ ਰਿਹਾਇਸ਼ੀ ਕਾਲੌਨੀ ਵਿਚ ਉਹ ਸਾਰੀਆਂ ਸਹੂਲਤਾਂ ਉਪਲਬੱਧ ਹਨ ਜੋ ਸ਼ਹਿਰ ’ਚ ਪਾਸ਼ ਇਲਾਕਿਆਂ ਦੇ ਵਸਨੀਕ ਚਾਹੁੰਦੇ ਹਨ । ਜ਼ਿਕਰਯੋਗ ਹੈ ਕਿ ਗਰੀਨ ਸਿਟੀ ਦੇ ਬਿਲਕੁਲ ਨਜ਼ਦੀਕ ਕਚਹਿਰੀਆਂ ਦੇ ਤਬਦੀਲ ਹੋਣ ਨਾਲ ਪਲਾਟ , ਫਲੈਟ ਅਤੇ...
ਪੰਜਗਰਾਈਂ ਕਲਾਂ,ਬਰਗਾੜੀ, 8 ਜੂਨ (ਸੁਖਜਿੰਦਰ ਸਿੰਘ ਗਿੱਲ,ਸਤਨਾਮ ਬੁਰਜ ਹਰੀਕਾ) ਸਮਰਾਲਾ ਹਾਕੀ ਕਲੱਬ ਦੇ ਮੈਂਬਰਾਂ ਨੇ ਗੁਰਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਹੰਸ ਰਾਜ ਕਾਲਜ ਬਾਜਾਖਾਨਾ, ਐਲੀਮੈਂਟਰੀ ਸਕੂਲ ਕਿੰਗਰਾ ਅਤੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਗੋਬਿੰਦਗੜ੍ਹ(ਦਬੜ੍ਹੀਖਾਨਾ) ਵਿਖੇ ਪੰਛੀਆਂ ਦੇ ਬਣਾਏ ਆਲ੍ਹਣੇ ਮੁਫ਼ਤ ਵੰਡੇ। ਇਸ ਸਮੇਂ ਬਾਬਾ ਹੰਸ ਰਾਜ ਬੀ.ਐੱਡ ਕਾਲਜ ਬਾਜਾਖਾਨਾ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਬੇਦੀ ਨੇ ਕਿਹਾ ਕਿ ਪੰਛੀਆਂ ਦੀ...
ਮੋਗਾ, 8 ਜੂਨ (ਜਸ਼ਨ)- ਪੰਜਾਬੀ ਦੁਨੀਆਂ ਅੱਜ ਉਸ ਵੇਲੇ ਗਮਗੀਨ ਹੋ ਗਈ ਜਦੋਂ ਪੰਜਾਬ ਦੇ ਹੋਣਹਾਰ ਗਾਇਕ ਧਰਮਪ੍ਰੀਤ ਦੀ ਮੌਤ ਦੀ ਖਬਰ ਸੁਣਨ ਨੂੰ ਮਿਲੀ । ਸੂਤਰਾਂ ਮੁਤਾਬਕ ਗਾਇਕ ਧਰਮਪ੍ਰੀਤ ਨੇ ਆਤਮ ਹੱਤਿਆ ਕੀਤੀ ਹੈ ਪਰ ਆਤਮ ਹੱਤਿਆ ਦੇ ਕੋਈ ਪੁਖਤਾ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ । ਇਹ ਮੰਦਭਾਗੀ ਘਟਨਾ ਬਠਿੰਡਾ ਕੈਂਟ ਦੇ ਬੀਬੀ ਵਾਲਾ ਰੋਡ ’ਤੇ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਿਕਰਯੋਗ ਹੈ ਕਿ ਇਹ ਹੋਣਹਾਰ ਗਾਇਕ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦਾ ਜੰਮਪਲ ਸੀ।...
ਮੋਗਾ 8 ਜੂਨ (ਜਸ਼ਨ)-ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਨਾਲ ਜਿੱਥੇ ਕੁਦਰਤੀ ਸੋਮੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਕਿਸਾਨ ਦਾ ਖਰਚਾ ਅਤੇ ਸਮਾਂ ਵੀ ਬਚਦੇ ਹਨ ਅਤੇ ਇਸ ਵਿਧੀ ਨਾਲ ਬੀਜੀ ਗਈ ਝੋਨੇ ਦੀ ਫਸਲ ਦਾ ਝਾੜ 1-2 ਕੁਇੰਟਲ ਪ੍ਰਤੀ ਏਕੜ ਵੱਧ ਨਿਕਲਦਾ ਹੈ। ਇਹ ਪ੍ਰਗਟਾਵਾ ਖੇਤੀਬਾੜੀ ਮੰਤਰੀ ਪੰਜਾਬ ਜੱਥੇਦਾਰ ਤੋਤਾ ਸਿੰਘ ਨੇ ਪਿੰਡ ਬੀੜ ਰਾਉਕੇ ਵਿਖੇ ਸ: ਨਿਰਭੈ ਸਿੰਘ ਧਾਲੀਵਾਲ ਦੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਉਦਘਾਟਨ ਕਰਨ ਸਮੇਂ ਕੀਤਾ। ਖੇਤੀਬਾੜੀ ਮੰਤਰੀ...
ਮੋਗਾ 7 ਜੂਨ (ਜਸ਼ਨ)- ਪੰਜਵਾਂ ਵਿਸ਼ਵ ਪੱਧਰੀ ਸਵਰਨਕਾਰ ਰਾਜਪੂਤ ਮਹਾਂ ਸੰਮੇਲਨ ਰੋਇਲ ਪੈਲਿਸ ਲੁਧਿਆਣਾ ਵਿਖੇ ਪ੍ਰਧਾਨ ਰਵਿੰਦਰ ਵਰਮਾ ਦੀ ਅਗਵਾਈ ’ਚ ਕਰਵਾਇਆ ਗਿਆ। ਸੰਮੇਲਨ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਮਾਲਵਾ ਜੋਨ-3 ਦੇ ਪ੍ਰਧਾਨ ਤਰਸੇਮ ਸਿੰਘ ਭਿੰਡਰ ਵਿਸ਼ੇਸ਼ ਤੌਰ ’ਤੇ ਪਹੰੁਚੇ । ਸੰਮੇਲਨ ’ਚ ਪਹੁੰਚਣ ’ਤੇ ਸਵਰਨਕਾਰ ਰਾਜਪੂਤ ਬਰਾਦਰੀ ਦੇ ਅਹੁਦੇਦਾਰਾਂ ਨੇ ਤਰਸੇਮ ਸਿੰਘ ਭਿੰਡਰ ਨੂੰ ਸਨਮਾਨਿਤ ਕੀਤਾ । ਇਸ ਮੌਕੇ ਬੀਸੀ ਵਿੰਗ ਦੇ ਸਰਕਲ ਪ੍ਰਧਾਨ ਸੁਖਚੈਨ ਸਿੰਘ ਰਾਮੂੰਵਾਲੀਆ,...
ਮੋਗਾ, ੭ ਜੂਨ (ਜਸ਼ਨ)- ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਟਕਸਾਲੀ ਅਕਾਲੀ ਆਗੂ ਜਗਤਾਰ ਸਿੰਘ ਰਾਜੇਆਣਾ ਨੂੰ ਪੰਜਾਬ ਜੈਨਕੋ ਲਿਮ: ਦਾ ਚੇਅਰਮੈਨ ਨਿਯੁਕਤ ਕਰਨ ’ਤੇ ਅੱਜ ਬਾਘਾ ਪੁਰਾਣਾ ਹਲਕੇ ਵੱਲੋਂ ਵੱਡੇ ਪੱਧਰ ਦਾ ਸਨਮਾਨ ਸਮਾਰੋਹ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਕੀਤਾ ਗਿਆ। ਜਿਸ ਵਿਚ ਹਲਕੇ ਦੇ ਹਰੇਕ ਪਿੰਡ ਤੋਂ ਅਕਾਲੀ ਆਗੂ ਅਤੇ ਵਰਕਰ ਵੱਡੇ ਪੱਧਰ ’ਤੇ...
ਮੋਗਾ, 6 ਜੂਨ (ਜਸ਼ਨ) ਸਵਰਗੀ ਅਮਰਜੀਤ ਸਿੰਘ ਗਿੱਲ ਚੇਅਰਮੈਨ ਮਾਰਕਫੈੱਡ ਪੰਜਾਬ ਦੇ ਫਰਜ਼ੰਦ ਦਵਿੰਦਰ ਸਿੰਘ ਗਿੱਲ ਨੋਨਾ ਲੰਢੇਕੇ ਦੇ ਡਿਸਟਰਿਕਟ ਕੋਆਪਰੇਟਿਵ ਯੂਨੀਅਨ ਮੋਗਾ ਦੇ ਡਾਇਰੈਕਟਰ ਚੁਣੇ ਜਾਣ ’ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕੱਲ ਦੁਪਹਿਰ ਡਿਸਟਰਿਕਟ ਕੋਆਪਰੇਟਿਵ ਯੂਨੀਅਨ ਮੋਗਾ ਜ਼ੋਨ 9 ਦੀ ਸਰਬਸੰਮਤੀ ਨਾਲ ਹੋਈ ਚੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਵਿੰਦਰ ਸਿੰਘ ਗਿੱਲ ਨੇ ਆਖਿਆ ਕਿ ਉਹ ਪਰਿਵਾਰਕ ਵਿਰਾਸਤ ਵਿਚ ਮਿਲੀ ਲੋਕ ਸੇਵਾ ਨੂੰ ਜਾਰੀ...
ਪੰਜਗਰਾੲੀਂ ਕਲਾਂ, 6 ਜੂਨ (ਸੁਖਜਿੰਦਰ ਸਿੰਘ ਗਿੱਲ) : ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਪੰਜਗਰਾਈਂ ਕਲਾਂ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਦਫ਼ੇਦਾਰ ਮੇਜਰ ਸਿੰਘ ਫੌਜੀ ਦੀ ਪ੍ਰਧਾਨਗੀ ਹੇਠ ਸਥਾਨਕ ਪਿੰਡ ਵਿਖੇ ਹੋਈ। ਮੀਟਿੰਗ ਦੌਰਾਨ ‘ਇਕ ਰੈਂਕ-ਇਕ ਪੈਨਸ਼ਨ’ ਦੇ ਮਸਲੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕੇਂਦਰ ਸਰਕਾਰ ਵੱਲੋਂ ‘ਇਕ ਰੈਂਕ-ਇਕ ਪੈਨਸ਼ਨ’ ਨੂੰ ਮਨਜ਼ੂਰੀ ਨਾ ਦੇਣ ਦੇ ਰੋਸ ਵਜੋਂ 14 ਜੂਨ ਨੂੰ ਦਿੱਲੀ ਵਿਖੇ ਸਾਬਕਾ ਸੈਨਿਕ ਯੂਨੀਅਨ ਵੱਲੋਂ ਕੱਢੀ ਜਾ ਰਹੀ ਰੋਸ...
ਪੰਜਗਰਾੲੀਂ ਕਲਾਂ, 6 ਜੂਨ (ਸੁਖਜਿੰਦਰ ਸਿੰਘ ਗਿੱਲ) ‘ਰੋਜ਼ਾਨਾ ਪਹਿਰੇਦਾਰ’ ਅਖ਼ਬਾਰ ਦੇ ਮੁੱਖ ਸੰਪਾਦਕ ਸ੍ਰ: ਜਸਪਾਲ ਸਿੰਘ ਹੇਰਾਂ ਅੱਜ ‘ਸਾਕਾ ਨੀਲਾ ਤਾਰਾ ’ ਦੇ ਦਿਹਾੜੇ ’ਤੇ ਪਿੰਡ ਰੋਡੇ ਦੇ ਗੁਰੁਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਿਖੇ ਨਤਮਸਤਕ ਹੋਏ । ਇਸ ਮੌਕੇ ਉਨ੍ਹਾਂ ਸੰਗਤਾਂ ਨਾਲ ਆਪਣੇ ਜਜ਼ਬਾਤ ਸਾਂਝੇ ਕੀਤੇ । ਇਸ ਮੌਕੇ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ,ਗ੍ਰੰਥੀ ਸਿੰਘਾਂ ਤੇ ਪਿੰਡ ਦੇ ਪਤਵੰਤਿਆਂ ਨੇ ਉਨ੍ਹਾਂ...

Pages