News

*ਨਵੀਂ ਪੀੜੀ ਧਰਤੀ ਮਾਂ ਨੂੰ ਆਲਮੀਂ ਤਪਸ਼ ਤੋਂ ਬਚਾਉਣ ਲਈ ਜ਼ਰੂਰ ਕਾਮਯਾਬ ਹੋਵੇਗੀ -ਐਸ.ਕੇ ਗਰਗ ਜ਼ਿਲਾ ਤੇ ਸੈਸ਼ਨਜ਼ ਜੱਜ **ਰੁੱਖਾਂ ਦੀ ਸੰਭਾਲ ਆਪਣੇ ਬੱਚਿਆਂ ਵਾਂਗ ਕਰਨ ਦੀ ਲੋੜ- ਕੁਲਦੀਪ ਸਿੰਘ ਵੈਦ ਡਿਪਟੀ ਕਮਿਸ਼ਨਰ ਮੋਗਾ, 30 ਅਗਸਤ (ਜਸ਼ਨ)- ਪ੍ਰਦੂਸ਼ਣ ਦੀ ਮਾਰ ਸਹਿ ਰਹੇ ਪੰਜਾਬ ਦੀ ਆਬੋ-ਹਵਾ ਦੀ ਸ਼ੁਧਤਾ ਬਣਾਈ ਰੱਖਣ ਲਈ ਹੁਣ ਨਿਆਂ ਪਾਲਿਕਾ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਆਰੰਭੀ ਗਈ ਹੈ। ਮਾਨਯੋਗ ਜਸਟਿਸ ਸ਼੍ਰੀ ਐਸ.ਐਸ.ਸਾਰੋਂ ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ-ਕਮ-ਚੇਅਰਮੈਨ...
ਨੱਥੂਵਾਲਾ ਗਰਬੀ ,30 ਅਗਸਤ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਹੁਣ ਥੋੜੇ ਦਿਨਾਂ ਦੀ ਹੀ ਪ੍ਰਹੁਣੀ ਹੈ ਕਿਉਕਿ ਜਲਦ ਹੀ ਪੰਜਾਬ ਵਿੱਚ ਚੋਣ ਜਾਬਤਾ ਲੱਗਣ ਵਾਲਾ ਹੈ ਅਤੇ ਲੋਕ ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਵਿੱਚ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕਰਨ ਵਾਸਤੇ ਉਤਾਵਲੇ ਬੈਠੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਤਲਵੰਡੀ ਸਾਬੋ ਤੋਂ ਆਮ ਆਦਮੀਂ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਪ੍ਰਧਾਨ ਮਹਿੰਲਾ ਵਿੰਗ ਪੰਜਾਬ, ਆਮ ਆਦਮੀ ਪਾਰਟੀ ਦੇ ਇੰਟਰਨੈਸ਼ਨਲ ਕਨਵੀਨਰ ਡਾ:...
ਮੋਗਾ,29 ਅਗਸਤ (ਜਸ਼ਨ)- ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਮਨਾਉਣ ਸਬੰਧੀ ਸਕੂਲਾਂ ਵਿੱਚ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਪੱਧਰ ਤੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂਦਾ ਉਦਘਾਟਨ ਅਮਰਜੀਤ ਸਿੰਘ ਖੋਖਰ ਜ਼ਿਲਾ ਸਿੱਖਿਆ ਅਫਸਰ(ਸੈ.ਸਿ) ਮੋਗਾ ਨੇ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਕੀਤਾ। ਉਹਨਾਂ ਕਿਹਾ ਕਿ ਮੁਕਾਬਲਿਆਂ ਦੇ ਪਹਿਲੇ ਦਿਨ ਤਹਿਸੀਲ ਮੋਗਾ ਵਿਖੇ ਪਿ੍ਰੰਸੀਪਲ ਗੁਰਦਰਸ਼ਨ ਸਿੰਘ ਬਰਾੜ,...
*ਲੋਕਾਂ ਦੇ ਫ਼ਰੀ ਇਲਾਜ ਲਈ ਐ.ਜੀ.ਓ ਸਰਕਾਰ ਨੂੰ ਸੌਪੇਗੀ ਇੱਕ ਲੱਖ ਮਤਾ :- ਲੂੰਬਾ ਬੱਧਨੀ ਕਲਾਂ,29 ਅਗਸਤ(ਅਰਮੇਜ਼ ਲੋਪੋਂ)- ਉੱਧੇ ਪ੍ਰਵਾਸੀ ਪੰਜਾਬੀ ਅਤੇ ਕਾਰੋਬਾਰੀ ਡਾ: ਐਸ.ਪੀ. ਸਿੰਘ ਉਬਰਾਏ ਦੀ ਗਤੀਸ਼ੀਲ ਅਗਵਾਈ ਵਿੱਚ ਸਰਬੱਤ ਦਾ ਭਲਾ ਇਕਾਈ ਮੋਗਾ ਵੱਲੋਂ ਬਾਬਾ ਧੰਨਾ ਸਿੰਘ ਜੀ ਲੋਕ ਸੇਵਾ ਕਲੱਬ ਦੇ ਸਹਿਯੋਗ ਨਾਲ ਪਿੰਡ ਲੋਪੋਂ ਵਿਖੇ ਮੁਫਤ ਸਿਲਾਈ ਸੈਂਟਰ ਚਲਾਇਆ ਜਾ ਰਿਹਾ ਹੈ, ਜਿੱਥੇ ਲੜਕੀਆਂ ਨੂੰ ਸਿਲਾਈ ਸਿੱਖਿਆ ਦਿੱਤੀ ਗਈ। 6 ਮਹੀਨੇ ਦਾ ਕੋਰਸ ਪੂਰਾ ਹੋਣ ’ਤੇ ਲੜਕੀਆਂ...
ਮੋਗਾ, 29 ਅਗਸਤ (ਜਸ਼ਨ)- ਧਰਮ ਸਿੰਘ ਨਗਰ ਮੋਗਾ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਵੈਲਫੇਅਰ ਕਲੱਬ ਦਾ ਗਠਨ ਕੀਤਾ ਗਿਆ। ਇਸ ਮੌਕੇ ਤੇ ਜ਼ਿਲ•ਾ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ ਨਵਦੀਪ ਸਿੰਘ ਸੰਘਾ ਵਲੋਂ ਲਖਵਿੰਦਰ ਸਿੰਘ ਰੌਲੀ ਨੂੰ ਸਕੱਤਰ ਜਰਨਲ ਅਤੇ ਅਕਾਲੀ ਦਲ ਯੂਥ ਵਿੰਗ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਸਮੂਹ ਕਲੱਬ ਮੈਂਬਰਾਂ ਵਲੋਂ ਨਵਦੀਪ ਸਿੰਘ ਸੰਘਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮੌਜੂਦ ਮੇਅਰ ਅਕਸ਼ਿਤ ਜੈਨ ਅਤੇ ਵਾਰਡ ਨੰਬਰ 8 ਦੇ ਐੱਮ ਸੀ...
ਮੋਗਾ, 29 ਅਗਸਤ (ਜਸ਼ਨ)- ਅੱਜ ਮੋਗਾ ਦੀ ਸਬ ਤਹਿਸੀਲ ਵਿਖੇ ਕਾਂਗਰਸੀ ਆਗੂਆਂ ਨੇ ਹਲਕਾ ਇੰਚਾਰਜ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ• ਦੀ ਅਗਵਾਈ ਵਿਚ ਕਿਸਾਨਾਂ ਦੇ ਹੱਕਾਂ ਲਈ ਰੋਸ ਪ੍ਰਦਰਸ਼ਨ ਕੀਤਾ । ਕਾਂਗਰਸੀ ਆਗੂਆਂ ਵੱਲੋਂ ਸ਼ੁਰੂ ਕੀਤਾ ਇਹ ਰੋਸ ਪ੍ਰਦਰਸ਼ਨ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਸਬ ਡਿਵੀਜ਼ਨ ਕੰਪਲੈਕਸ ਕੋਲ ਜਾ ਕੇ ਖਤਮ ਕੀਤਾ। 'ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ' , ' ਕਿਸਾਨਾਂ ਨਾਲ ਇਨਾਸਫ ਕਰੋ ਸਾਰਾ ਕਰਜ਼ਾ ਮੁਆਫ ਕਰੋ' ਦੇ ਨਾਅਰਿਆਂ ਨਾਲ ਧਰਮਕੋਟ ਦਾ ਇਲਾਕਾ...
ਮੋਗਾ, 29 ਅਗਸਤ (ਜਸ਼ਨ)- ਮੋਗਾ ਜ਼ਿਲੇ ਦੇ ਪਿੰਡ ਖੋਸਾ ਪਾਂਡੋ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਪੰਜਾਬ ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਡਾ: ਹਰਜੋਤ ਨੇ ਕਿਹਾ ਕਿ ਅੱਜ ਹਰ ਇੱਕ ਦੀ ਜ਼ੁਬਾਨ ਤੇ ਕੈਪਟਨ ਅਮਰਿੰਦਰ ਸਿੰਘ ਦਾ ਹੀ ਨਾਮ ਹੈ ਅਤੇ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇਖਣ ਲਈ ਤਤਪਰ ਹਨ। ਉਨਾਂ ਕਿਹਾ ਕਿ ਮੌਜੂਦਾ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਤਾਨਾਸ਼ਾਹੀ ਸ਼ਾਸਨ ਤੋਂ ਲੋਕ ਅੱਤ ਦੇ ਦੁਖੀ ਹਨ ਅਤੇ ਕੈਪਟਨ ਅਮਰਿੰਦਰ ਸਿੰਘ...
ਮੋਗਾ, 29 ਅਗਸਤ (ਜਸ਼ਨ)- ਮੋਗਾ ਦੇ ਪਿੰਡ ਦੌਲਤਪੁਰਾ ਨੀਵਾਂ ਦੇ ਮੁੱਖ ਬਾਜ਼ਾਰ ਵਿਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਵੱਖ ਵੱਖ ਗੁਟਕਾ ਸਾਹਿਬ ਦੇ ਪੱਤਰੇ ਖਿਲਾਰਨ ਦੀ ਵਾਪਰੀ ਘਟਨਾ ਨੂੰ ਲੈ ਕੇ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਅੱਜ ਸਵੇਰ ਸਮੇਂ ਪਿੰਡ ਦੌਲਤਪੁਰਾ ਦੇ ਮੇਨ ਬਾਜ਼ਾਰ ਵਿਚ ਦੁਕਾਨਦਾਰਾਂ ਨੇ ਆਪੋ ਆਪਣੀਆਂ ਦੁਕਾਨਾਂ ਦੇ ਸਾਹਮਣੇ ਵੱਖੋ ਵੱਖਰੀਆਂ ਬਾਣੀਆਂ ਦੇ ਪੱਤਰੇ ਖਿਲਰੇ ਵੇਖੇੇ । ਸ਼ਰਾਰਤੀ ਅਨਸਰਾਂ ਵੱਲੋਂ ਕੁਝ...
* ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਬੜਾਵਾ ਦੇਣ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ-ਜੋਗਿੰਦਰ ਪਾਲ ਜੈਨ------- * ਖਿਡਾਰੀਆਂ ਨੂੰ ਮੇਜਰ ਧਿਆਨ ਚੰਦ ਵਰਗੇ ਖਿਡਾਰੀਆਂ ਤੋਂ ਸੇਧ ਲੈ ਕੇ ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨਾ ਚਾਹੀਦੈ-ਡਿਪਟੀ ਕਮਿਸ਼ਨਰਸ. ਕੁਲਦੀਪ ਸਿੰਘ ਵੈਦ----- ਮੋਗਾ ਅਗਸਤ 29: (ਜਸ਼ਨ)-ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਦਾ ਜਨਮ ਦਿਨ ਅੱਜ ਸਥਾਨਕ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਕੌਮੀ ਖੇਡ ਦਿਵਸ‘ ਵਜੋਂ ਮਨਾਇਆ ਗਿਆ।...
ਮੋਗਾ, 29 ਅਗਸਤ (ਜਸ਼ਨ)-ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੰੁਚਾਉਣ ਹਿਤ ਪੰਜਾਬ ਪ੍ਰਦੇਸ ਕਾਂਗਰਸ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਵੱਲੋਂ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ । ਮੋਗਾ ਜ਼ਿਲੇ ਦੇ ਪਿੰਡ ਥੰਮਣਵਾਲਾ ਵਿਖੇ ਉਹਨਾਂ ਇਕ ਵਿਸ਼ੇਸ਼ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਆਖਿਆ ਕਿ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੋ ਚੁੱਕੀ ਹੈ ਅਤੇ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਗਿ੍ਰਫਤ ਵਿਚ ਆ ਚੁੱਕੀ ਹੈ ਜਿਸ ਦਾ...

Pages