News

ਮੋਗਾ,14 ਅਪਰੈਲ (ਜਸ਼ਨ)-ਅੱਜ ਮੋਗਾ ਵਿਖੇ 22 ਸਾਲਾ ਔਰਤ ਰੇਲ ਗੱਡੀ ਹੇਠ ਆਉਣ ਕਾਰਨ ਹਲਾਕ ਹੋ ਗਈ। ਮੋਗਾ ਦੇ ਪਿੰਡ ਲੰਢੇਕੇ ਦੀ ਵਾਸੀ ਗੀਤਾ ਆਪਣੇ ਪੇਕੇ ਸਾਧਾਂਵਾਲੀ ਬਸਤੀ ਮੋਗਾ ਵਿਖੇ ਆਪਣੇ ਭਾਣਜੇ ਦੇ ਜਨਮਦਿਨ ਦੇ ਸਮਾਗਮ ਵਿਚ ਜਾ ਰਹੀ ਸੀ ਪਰ ਅਕਾਲਸਰ ਰੋਡ ’ਤੇ ਬਣੇ ਰੇਲਵੇ ਫਾਟਕਾਂ ਤੋਂ ਲੰਘਣ ਸਮੇਂ ਲੁਧਿਆਣਾ ਤੋਂ ਫਿਰੋਜ਼ਪੁਰ ਜਾ ਰਹੀ ਰੇਲ ਗੱਡੀ ਦੀ ਜ਼ਦ ਵਿਚ ਆ ਗਈ ਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ । ਜ਼ਿਕਰਯੋਗ ਹੈ ਕਿ ਫਾਟਕ ਬੰਦ ਸਨ ਪਰ ਔਰਤ ਦੇ ਕਾਹਲੀ ਵਿਚ ਹੋਣ ਅਤੇ...
ਚੰਡੀਗੜ, 13 ਜੁਲਾਈ (ਜਸ਼ਨ): -ਪੰਜਾਬ ਸਰਕਾਰ ਦੇ ਸਨਅਤਾਂ ਅਤੇ ਵਣਜ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦਾਅਵੇ ਨਾਲ ਕਿਹਾ ਹੈ ਕਿ ਪੰਜਾਬ ਵਿੱਚ ਲਾਗੂ ਕੀਤੀ ਜਾਣ ਵਾਲੀ ਸਨਅਤੀ ਨੀਤੀ ਦੇਸ਼ ਦੇ ਹੋਰ ਸੂਬਿਆਂ ਤੋਂ ਸਰਬੋਤਮ ਹੋਵੇਗੀ। ਉਨਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਨਿਵੇਸ਼ ਕਰਨ ਵਾਲੇ ਸਨਅਤਕਾਰਾਂ ਦੀ ਭਲਾਈ ਲਈ ਵਚਨਬੱਧ ਹੈ, ਇਸੇ ਕਰਕੇ ਉਨਾਂ ਨਾਲ ਸੰਬੰਧਤ ਹਰੇਕ ਧਿਰ ਦੇ ਸੁਝਾਅ ਲੈ ਕੇ ਹੀ ਸਨਅਤੀ ਨੀਤੀ ਤਿਆਰ ਕੀਤੀ ਜਾ ਰਹੀ ਹੈ...
ਜ਼ੀਰਾ, 11 ਜੁਲਾਈ (ਜਸ਼ਨ): - ਵਿਦਿਆਰਥੀਆਂ ਲਈ ਵਰਦਾਨ ਸਿੱਖਿਆ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਾਲੀਆਂ ਬੀ ਆਈ ਐਸ ਸੰਸਥਾਵਾਂ ਨੇ ਤਰੱਕੀ ਦੀ ਇੱਕ ਹੋਰ ਪੁਲਾਂਘ ਪੁੱਟਦਿਆਂ ਆਈਲੈਟਸ ਕੋਰਸ ਦੇ 5 ਬੈਂਡ ਪ੍ਰਾਪਤ ਕਰਨ ਵਾਲੇ ਵਿਦਿਆਥੀਆਂ ਲਈ ਅਮਰੀਕਾ ਦੇ ਕਿੰਗਜ਼ ਕਾਲਿਜ਼ ਜੋ ਕਿ ਪੈਨਸਲਵੇਨੀਆ ਸੂਬੇ ਦੇ ਰੈਕਿੰਗ ਵਿੱਚ ਪਹਿਲੇ 10 ਕਾਲਿਜ਼ਾਂ ਵਿੱਚ ਸ਼ਾਮਿਲ ਹੈ, ਵਿੱਚ ਪੜਣ ਦਾ ਰਾਹ ਹੀ ਨਹੀ ਖੋਲਿਆ ਸਗੋਂ ਵਿਦਿਆਰਥੀਆਂ ਲਈ ਸਲਾਨਾ 12 ਲੱਖ ਰੁਪਏ ਦੇ ਵਜੀਫ਼ੇ ਦਾ ਪ੍ਰਬੰਧ ਵੀ...
ਚੰਡੀਗੜ, 13 ਜੁਲਾਈ: (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਝੂਠੀਆਂ ਖਬਰਾਂ ਫੈਲਾਉਣ ਲਈ ਸੋਸ਼ਲ ਮੀਡੀਆ ਦੀ ਕੀਤੀ ਜਾ ਰਹੀ ਦੁਰਵਰਤੋਂ ਨੂੰ ਰੋਕਣ ਲਈ ਮੁੱਖ ਧਾਰਾ ਵਾਲੇ ਮੀਡੀਆ ਨੂੰ ਸਰਗਰਮ ਰੋਲ ਅਦਾ ਕਰਨ ਦਾ ਸੱਦਾ ਦਿੱਤਾ ਹੈ। ਉਨਾਂ ਕਿਹਾ ਕਿ ਅਜਿਹੀਆਂ ਝੂਠੀਆਂ ਖਬਰਾਂ ਦਾ ਮਕਸਦ ਸਮਾਜ ਵਿੱਚ ਫੁੱਟ ਪਾਉਣਾ ਅਤੇ ਨਫ਼ਰਤ ਫੈਲਾਉਣਾ ਹੁੰਦਾ ਹੈ। ਅੱਜ ਇੱਥੇ ਚੰਡੀਗੜ ਪ੍ਰੈਸ ਕਲੱਬ ਦੇ 38ਵੇਂ ਸਥਾਪਨਾ ਦਿਵਸ ਮੌਕੇ ਮੁੱਖ ਮੰਤਰੀ ਨੇ ਹਾਲ ਹੀ ਵਿਚ ਹਜੂਮੀ...
ਮੋਗਾ, 12 ਜੁਲਾਈ (ਜਸ਼ਨ): -ਪੰਜਾਬ ਸਰਕਾਰ ਦੇ ‘ਪੜੋ ਪੰਜਾਬ ,ਪੜਾਓ ਪੰਜਾਬ’ ਪ੍ਰੋਗਰਾਮ ਨੂੰ ਉਸ ਸਮੇਂ ਭਾਰੀ ਹੁਲਾਰਾ ਮਿਲਿਆ ਜਦੋਂ ਪ੍ਰਵਾਸੀ ਪੰਜਾਬੀਆਂ ਅਤੇ ਪਿੰਡ ਬੁੱਘੀਪੁਰਾ ਦੇ ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਵਿਚ ਪੜਦੇ ਨਿੱਕੜਿਆਂ ਨੂੰ ਮਾਡਲ ਸਕੂਲ ਵਾਲੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਪੰਜਾਬ ਦੇ ਹੋਰਨਾਂ ਪਿੰਡਾਂ ਲਈ ਨਵੀਂ ਮਿਸਾਲ ਕਾਇਮ ਕਰ ਦਿੱਤੀ । ਸਕੂਲ ਵਿਚ ਪ੍ਰੀ-ਨਰਸਰੀ ਲਈ ਨਾ ਸਿਰਫ਼ ਸ਼ਾਨਦਾਰ ਕਮਰੇ ਦੀ ਉਸਾਰੀ ਕਰਵਾਈ...
ਚੰਡੀਗੜ, 13 ਜੁਲਾਈ:(ਜਸ਼ਨ): ਪੰਜਾਬ ਦੇ ਪੇਂਡੂ ਵਿਕਾਸ ਵਿਭਾਗ ਅਧੀਨ ਆਉਦੀਆਂ ਡਿਸਪੈਂਸਰੀਆਂ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਸੂਬੇ ਦੇ ਪਿੰਡਾਂ ਵਿਚੋਂ ਨਸ਼ੇ ਦੀ ਲਾਹਨਤ ਦੇ ਖਾਤਮੇ ਲਈ ’ਨਸ਼ਾ ਛੁਡਾਊ’ ਕੇਂਦਰਾਂ ਵਜੋਂ ਵੀ ਕੰਮ ਕਰਨਗੀਆਂ ਅਤੇ ਇਹਨਾਂ ਡਿਸਪੈਂਸਰੀਆਂ ਵਿਚ ਤਾਇਨਾਤ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਨਸ਼ਿਆਂ ਵਿਚ ਗਲਤਾਨ ਨੌਜਵਾਨਾਂ ਦਾ ਇਲਾਜ ਕਰਿਆ ਕਰਨਗੇ।ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ...
ਮੋਗਾ 13 ਜੁਲਾਈ (ਜਸ਼ਨ): 5 ਪੰਜਾਬ ਗਰਲਜ਼ ਬਟਾਲੀਅਨ ਐੱਨ.ਸੀ.ਸੀ ਮੋਗਾ ਵੱਲੋਂ ਕਰਨਲ ਐੱਮ.ਐੱਸ.ਚਾਹਲ ਦੀ ਯੋਗ ਅਗਵਾਈ ਹੇਠ ਮਲੋਟ ਐੱਨ.ਸੀ.ਸੀ ਅਕੈਡਮੀ ਵਿਖੇ 10 ਰੋਜ਼ਾ ਐੱਨ.ਸੀ.ਸੀ ਕੈਂਪ ਲਗਾਇਆ ਗਿਆ ਜਿਸ ਵਿੱਚ ਲੁਧਿਆਣਾ,ਮੋਗਾ,ਫਰੀਦਕੋਟ,ਫਿਰੋਜ਼ਪੁਰ ਜਿਲ੍ਹਿਆਂ ਦੇ ਕਰੀਬ 500 ਕੈਡਿਟਸ ਨੇ ਭਾਗ ਲਿਆ ।ਇਸ ਕੈਂਪ ਵਿੱਚ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਦੇ 39 ਕੈਡਿਟਸ ਨੇ ਭਾਗ ਲਿਆ । ਸਮਾਪਤੀ ਮੌਕੇ ਅਕੈਡਮੀ ਵਿਖੇ ਸੱਭਿਆਚਰਾਕ ਅਤੇ ਸਨਮਾਨ ਵੰਡ ਸਮਾਗਮ ਆਯੋਜਿਤ...
ਕੋਟਕਪੂਰਾ, 13 ਜੁਲਾਈ (ਪੱਤਰ ਪਰੇਰਕ) :- ਇਕ ਪਾਸੇ ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਕਰੋੜਾਂ-ਅਰਬਾਂ ਰੁਪਿਆ ਖਰਚਿਆ ਜਾ ਰਿਹਾ ਹੈ ਅਤੇ ਸ਼ੋਸ਼ਲ ਮੀਡੀਏ ਰਾਹੀਂ ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਵੱਡੀਆਂ-ਵੱਡੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਜਨਤਕ ਸਥਾਨਾਂ ਨੂੰ ਸਾਫ ਸੁਥਰਾ ਰੱਖਣ ਲਈ ਆਪਣੀ ਨਿੱਜੀ ਜੇਬ ’ਚੋਂ ਲੱਖਾਂ ਰੁਪਏ ਖਰਚ ਕੇ ਸ਼ਹਿਰ ਦੀ ਸੁੰਦਰਤਾ ’ਚ ਵਾਧਾ ਕਰਨ, ਆਮ ਲੋਕਾਂ ਲਈ ਸਹੂਲਤਾਂ ਪੈਦਾ ਕਰਨ ਦੇ ਨਾਲ-ਨਾਲ ਸ਼ਹਿਰ ਦੀਆਂ ਸਾਂਝੀਆਂ...
ਚੰਡੀਗੜ, 12 ਜੁਲਾਈ:(ਪੱਤਰ ਪਰੇਰਕ): ਪੰਜਾਬ ਨੂੰ ਮੁੜ ਹਰਿਆ-ਭਰਿਆ ਤੇ ਖੁਸ਼ਹਾਲ ਬਣਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸ਼ੁਰੂ ਕੀਤੀ ‘ਘਰ-ਘਰ ਹਰਿਆਲੀ ਮੁਹਿੰਮ’ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ, ਜਿਸ ਸਦਕਾ ਸੂਬੇ ਦੀ ਨੁਹਾਰ ਬਦਲ ਜਾਵੇਗੀ। ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਬੂਟੇ ਲਾਉਣ ਅਤੇ ‘ਪੰਜਾਬ ਸਿਵਲ ਸਕੱਤਰੇਤ ਸਟਾਫ ਐਸਸਸੀਏਸ਼ਨ’ ਦੇ ਸਹਿਯੋਗ ਨਾਲ...
ਫਿਰੋਜ਼ਪੁਰ,12 ਜੁਲਾਈ (ਪੰਕਜ ਕੁਮਾਰ)-ਫਿਰੋਜ਼ਪੁਰ ਜ਼ਿਲੇ ਦੇ ਪਿੰਡ ਗੁਲਾਮੀ ਵਾਲਾ ’ਚ ਨਸ਼ੇ ਦੀ ਓਵਰਡੋਜ਼ ਕਾਰਨ 23 ਸਾਲਾ ਨੌਜਵਾਨ ਦੀ ਹਾਲਤ ਬਿਗੜ ਗਈ ਅਤੇ ਉਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ’ਚ ਭਰਤੀ ਪ+ਤੀ ਕਰਵਾਇਆ ,ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਦੇ ਡਾਕਟਰ ਨੇ ਨੌਜਵਾਨ ਜੁਝਾਰ ਸਿੰਘ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪਿੰਡ ਗੁਲਾਮੀ ਵਾਲਾ ਦਾ ਰਹਿਣ ਵਾਲਾ ਇਹ ਨੌਜਵਾਨ ਨਸ਼ੇ ਦਾ...

Pages