ਬਰਗਾੜੀ 18. ਜੁਲਾਈ, (ਮਨਪ੍ਰੀਤ ਸਿੰਘ ਬਰਗਾੜੀ/ਸਤਨਾਮ ਬੁਰਜ ਹਰੀਕਾ) ਸਰਕਾਰੀ ਪ੍ਰਾੲਿਮਰੀ ਸਕੂਲ 2 ਬਰਗਾੜੀ ਦੇ ਮੁੱਖੀ ਕੁਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਅੌਲਖ ਦੇ ਵਿਸ਼ੇਸ਼ ਯਤਨਾ ਸਦਕਾ ਸਕੂਲ ਦੀ ਸੁੰਦਰਤਾ ਨੂੰ ਹੋਰ ਚਮਕਾੳੁਣ ਲੲੀ ਪਿੰਡ ਦੇ ਦਾਨੀ ਪਰਿਵਾਰਾ ਤੋ ੲਿਲਾਵਾ ਸਕੂਲ ਦੇ ਅਧਿਅਾਪਕਾ ਵੱਲੋ ਅਾਪਣੇ ਤੌਰ ਤੇ ਵਿੱਤੀ ਸਹਾੲਿਤਾ ਨਾਲ ਸਕੂਲ ਦੀ ਰਪੇਅਰ ਤੇ ਰੰਗ ਰੋਗਨ ਕਰਾਕੇ ਵਧੀਅਾ ਤਰੀਕੇ ਨਾਲ ਚਮਕਾੲਿਅਾ ਗਿਅਾ ਜਿੱਥੇ ੲਿਸ ਸਕੂਲ ਦੀ ਸੁੰਦਰਤਾ ਦੀ ਚਰਚਾ ਹੋਰਾ ਸਕੂਲਾ...
News
ਮੋਗਾ 18 ਜੁਲਾਈ: (ਜਸ਼ਨ):ਕਿਸਾਨ ਵੀਰ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਦੀ ਮੁਫ਼ਤ ਪਰਖ ਕਰਵਾ ਕੇ ‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਵਾਤਾਵਰਣ ਦੀ ਸੰਭਾਲ ’ਚ ਯੋਗਦਾਨ ਪਾਉਣ।ਇਹ ਪ੍ਰੇਰਨਾ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਲਵਲੀਨ ਸਿੰਘ ਰਾਣਾ ਨੇ ਪਿੰਡ ਕਮਾਲਕੇ ਵਿਖੇ ਕਿ੍ਰਸ਼ੀ ਕਲਿਆਣ ਅਭਿਆਨ ਤਹਿਤ ਲਗਾਏ ਗਏ ਕਿਸਾਨ ਸਿਖਲਾਈ ਕੈਪ ਦੌਰਾਨ ਕਿਸਾਨਾਂ ਨੂੰ ਦਿੱਤੀ। ਇਸ ਮੌਕੇ ਉਨਾਂ ਕਿਹਾ ਕਿ ਕਿਸਾਨਾਂ ਨੂੰ ਮਿੱਟੀ ਤੇ ਪਾਣੀ ਦੀ ਪਰਖ ਕਰਵਾਉਣ ਉਪਰੰਤ ਰਿਪੋਰਟ ਅਨੁਸਾਰ ਹੀ ਜ਼ਮੀਨ ਦੀ...
ਚੰਡੀਗੜ, 18 ਜੁਲਾਈ: (ਜਸ਼ਨ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਹੇਠਲੇ ਰੈਂਕ ਦੇ ਕਰਮਚਾਰੀਆਂ ਦੀ ਕਥਿਤ ਗੰਢਤੁੱਪ ਤੋੜਨ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ’ਤੇ ਇਕ ਪੁਲਿਸ ਥਾਣੇ ਵਿੱਚ ਐਸ.ਐਚ.ਓ. ਅਤੇ ਮੁਨਸ਼ੀ ਦੀ ਤਾਇਨਾਤੀ ਦੀ ਮਿਆਦ ਤਿੰਨ ਸਾਲ ਅਤੇ ਕਾਂਸਟੇਬਲ ਅਤੇ ਹੈਡ ਕਾਂਸਟੇਬਲ ਦੇ ਸੇਵਾ ਕਾਲ ਦੀ ਮਿਆਦ ਪੰਜ ਸਾਲ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਪੁਲਿਸ ਦੇ ਇੱਕ ਬੁਲਾਰੇ ਅਨੁਸਾਰ ਨਵੀਂ...
ਚੰਡੀਗੜ, 18 ਜੁਲਾਈ:(ਜਸ਼ਨ): ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਾਤ-ਭਾਸ਼ਾ ਦੇ ਸਹੀ ਅਤੇ ਸ਼ੁੱਧ ਉਚਾਰਣ ਲਈ ਸਿੱਖਿਆ ਵਿਭਾਗ ਵੱਲੋਂ ‘ਪੜੋ ਪੰਜਾਬ, ਪੜਾਓ ਪੰਜਾਬ’ ਤਹਿਤ ਇਕ ਖ਼ਾਸ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਚੰਡੀਗੜ ਵਿੱਚ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਲਈ ਇਕ ਖ਼ਾਸ ਸਿਖਲਾਈ ਵਰਕਸ਼ਾਪ ਰਾਹੀਂ ਉਨਾਂ ਨੂੰ ਮੁਹਾਰਨੀ ਸਿਖਾਈ ਗਈ ਤਾਂ ਜੋ ਉਹ ਸਕੂਲੀ ਬੱਚਿਆਂ ਨੂੰ ਟਕਸਾਲੀ ਪੰਜਾਬੀ ਬੋਲਣੀ ਅਤੇ ਲਿਖਣੀ ਸਿਖਾ ਸਕਣ।ਸਿੱਖਿਆ ਵਿਭਾਗ ਦੇ ਬੁਲਾਰੇ ਨੇ...
ਚੰਡੀਗੜ, 18 ਜੁਲਾਈ (ਜਸ਼ਨ): ਮੀਡੀਆ ਦੇ ਇਕ ਹਿੱਸੇ ਵਿੱਚ ਪੰਜਾਬ ਖੇਤੀਬਾੜੀ ਬੈਂਕ ਵੱਲੋਂ 6 ਜ਼ਿਲਿਆਂ ਦੇ 12 ਹਜ਼ਾਰ ਡਿਫਾਲਟਰ ਕਿਸਾਨਾਂ ਦੀ ਜ਼ਮੀਨ ਵੇਚਣ ਸਬੰਧੀ ਆਈ ਖਬਰ ਦਾ ਖੰਡਨ ਕਰਦਿਆਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਐਮ.ਡੀ. ਸ੍ਰੀ ਐਚ.ਐਸ.ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਡਿਫਾਲਟਰ ਕਿਸਾਨ ਦੀ ਕੋਈ ਵੀ ਜ਼ਮੀਨ ਵੇਚੀ ਨਹੀਂ ਜਾ ਰਹੀ ਹੈ ਅਤੇ ਨਾ ਹੀ ਭਵਿੱਖ ਵਿੱਚ ਕੋਈ ਜ਼ਮੀਨ ਵੇਚਣ ਦੀ ਤਜਵੀਜ਼ ਹੈ।ਸ੍ਰੀ ਸਿੱਧੂ ਨੇ ਕਿਹਾ ਕਿ ਬੈਂਕ ਇਸ ਖਬਰ ਦਾ...
ਚੰਡੀਗੜ, 18 ਜੁਲਾਈ : (ਜਸ਼ਨ): ਕੈਪਟਨ ਅਮਰਿੰਦਰ ਸਿੰਗ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ‘ਚ ਅੱਜ ਉਸ ਸਮੇਂ ਵੱਡੀ ਜਿੱਤ ਹਾਂਸਲ ਕੀਤੀ ਜਦੋਂ ਸੁਪਰੀਮ ਕੋਰਟ ਵਿੱਚ ਨਸ਼ਿਆਂ ਦੇ ਵੱਖ ਵੱਖ ਮਾਮਲਿਆ ਵਿੱਚ ਸ਼ਾਮਲ ਦੋਸ਼ੀਆਂ ਨੂੰ ਹਾਈ ਕੋਰਟ ਵੱਲੋਂ ਦਿੱਤੀ ਜ਼ਮਾਨਤ ਉਤੇ ਰੋਕ ਲਗਾ ਦਿੱਤੀ। ਇਸ ਵੱਡੀ ਸਫ਼ਲਤਾ ਮਗਰੋ ਪੰਜਾਬ ਸਰਕਾਰ ਨੇ ਇਨਾਂ ਮਾਮਲਿਆ ਵਿੱਚ ਅਗਲੇਰੀ ਕਾਰਵਾਈ ਕਰ ਸਕੇਗੀ ਅਤੇ ਲੋੜ ਪੈਣ ਤੇ ਦੋਸ਼ੀਆਂ ਨੂੰ ਮੁੜ ਗਿ੍ਰਫ਼ਤਾਰ ਵੀ ਕਰ ਸਕੇਗੀ।ਪੰਜਾਬ...
ਮੋਗਾ 18 ਜੁਲਾਈ (ਜਸ਼ਨ): ਅੱਜ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਵੱਲੋਂ ਸਮਾਜਿਕ ਜਾਗਰੂਕਤਾ ਲਈ ਤਹਿਤ ਵਿਦਿਆਰਥੀਆਂ ਅਤੇ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਲਈ ਇਕ ਸੈਮੀਨਾਰ ਕਰਵਾਇਆ ਗਿਆ। ਇਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਬੁਲਾਰਿਆਂ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਨੁਕਸਾਨਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਨਵੀਂ ਪੀੜੀ ਨੂੰ ਇਸ ਅਲਾਮਤ ਤੋਂ ਦੂਰ ਰਹਿਣ ਲਈ ਪ੍ਰੇਰਿਆ ਗਿਆ। ਇਹ ਸੈਮੀਨਾਰ ਡਾ. ਦਲੀਪ...
ਮੋਗਾ, 18 ਜੁਲਾਈ (ਜਸ਼ਨ): ਕਮਰਸ਼ੀਅਲ, ਐਲ.ਟੀ.ਵੀ ਅਤੇ ਐਚ.ਟੀ.ਵੀ. ਡਰਾਈਵਿੰਗ ਲਾਇਸੰਸ ਰੀਨਿੳੂ ਕਰਵਾਉਣ ਲਈ ਲੋਕਾਂ ਨੂੰ ਪਹਿਲਾਂ ਫਰੀਦਕੋਟ ਵਿਖੇ ਜਾਣਾ ਪੈਂਦਾ ਸੀ, ਜਿਸ ਨਾਲ ਉਨਾਂ ਨੂੰ ਕਾਫ਼ੀ ਖੱਜਲ ਖੁਆਰੀ ਹੋ ਰਹੀ ਸੀ ਅਤੇ ਲੋਕਾਂ ਦੀਆਂ ਇਨਾਂ ਸਮੱਸਿਆਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਮੂਹ ਤਹਿਸੀਲ ਕੰਪਾਊਡ ਵਰਕਰਾਂ ਦਾ ਵਫ਼ਦ ਰਾਜ ਕੁਮਾਰ ਗਰੋਵਰ ਦੀ ਪ੍ਰਧਾਨਗੀ ਹੇਠ ਮੋਗਾ ਦੇ ਐਮ.ਐਲ.ਏ ਡਾ. ਹਰਜੋਤ ਕਮਲ ਨੂੰ ਮਿਲਿਆ ਸੀ ਅਤੇ ਉਨਾਂ ਨੇ ਆਪਣੀਆਂ ਸਮੱਸਿਆਵਾਂ ਸਬੰਧੀ ਜਾਣੂ...
ਚੰਡੀਗੜ, 18 ਜੁਲਾਈ (ਜਸ਼ਨ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਦਿਸ਼ਾਂ ਨਿਰਦੇਸ਼ਾਂ ਤਹਿਤ ਹੇਠ ਪੰਜਾਬ ਸਰਕਾਰ ਵੱਲੋਂ ਅੱਜ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੱਡਾ ਤੋਹਫਾ ਦਿੰਦਿਆਂ ਜਿੱਥੇ ਉਨਾਂ ਦੇ ਮਹੀਨਾਵਾਰ ਮਾਣ ਭੱਤਿਆਂ ਵਿੱਚ ਕ੍ਰਮਵਾਰ 1000 ਤੇ 500 ਰੁਪਏ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਉਥੇ ਸੇਵਾ ਪੂਰੀ ਹੋਣ ’ਤੇ 1 ਲੱਖ ਰੁਪਏ ਤੇ 50 ਹਜ਼ਾਰ ਰੁਪਏ ਦੇ ਯਕਮੁਸ਼ਤ ਵਿੱਤੀ ਲਾਭ ਦੇਣ ਦਾ ਫੈਸਲਾ ਕੀਤਾ ਗਿਆ। ਇਨਾਂ ਫੈਸਲਿਆਂ ਦਾ ਐਲਾਨ ਅੱਜ ਸਮਾਜਿਕ...
ਮੋਗਾ,18 ਜੁਲਾਈ(ਜਸ਼ਨ)-ਸਰਹੱਦ ’ਤੇ ਦੁਸ਼ਮਣਾਂ ਨੂੰ ਧੂੜ ਚਟਾਉਣ ਵਾਲੇ ਸਾਬਕਾ ਫੌਜੀ ਦੀ ਅੱਜ ਘਰ ਵਿਚ ਹੀ ਆਪਣੀ ਹੀ ਬੰਦੂਕ ਦੀ ਗੋਲੀ ਨਾਲ ਮੌਤ ਹੋ ਗਈ। ਘਟਨਾਕਰਮ ਅਨੁਸਾਰ ਮੋਗਾ ਦੇ ਪਿੰਡ ਲੰਢੇਕੇ ਵਿਖੇ ਅਚਾਨਕ ਗੋਲੀ ਚੱਲਣ ਨਾਲ ਸਾਬਕਾ ਫੌਜੀ ਦੀ ਮੌਤ ਹੋ ਗਈ । ਸਾਬਕਾ ਫੌਜੀ ਮਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਸੇਵਾ ਮੁਕਤੀ ਉਪਰੰਤ ਪੰਜਾਬ ਨੈਸ਼ਨਲ ਬੈਂਕ ਪ੍ਰਤਾਪ ਰੋਡ ਵਿਖੇ ਸੁਰੱਖਿਆ ਗਾਰਡ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ । ਅੱਜ ਸਵੇਰ ਸਮੇਂ ਜਦੋਂ ਉਹ ਘਰ ਤੋਂ 9 ਵਜੇ ਦੇ...