News

ਮੋਗਾ 20 ਜੁਲਾਈ ( ਪੱਤਰ ਪਰੇਰਕ) : ਫਿਨਲੈਂਡ ਦੇ ਸ਼ਹਿਰ ਤਾਂਪਰੇ ਵਿੱਚ ਸੰਪੰਨ ਹੋਈ ਆਈ. ਏ. ਏ. ਐਫ. ਅੰਡਰ 20 ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਭਾਰਤੀਆਂ ਦਾ ਸਿਰ ਮਾਣ ਨਾਲ ਉੱਚਾ ਕਰਨ ਵਾਲੀ ਲੜਕੀ ਹਿਮਾ ਦਾਸ ਦੀ ਪ੍ਾਪਤੀ ਤੇ ਫਿਨਲੈਂਡ ਵਾਸੀ ਭਾਰਤੀ ਭਾਈਚਾਰੇ ਵੱਲੋਂ ਉਸ ਨੂੰ ਇੱਕ ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਸਦੀ ਕੋਚ ਪੀ. ਟੀ. ਊਸ਼ਾ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਸਨਮਾਨ ਸਮਾਗਮ ਵਿੱਚ ਆਗੂ ਭੂਮਿਕਾ ਨਿਭਾਉਣ ਵਾਲੇ ਪਿੰਡ...
ਸਾਦਿਕ,20 ਜੁਲਾਈ (ਰਘਬੀਰ ਸਿੰਘ) ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਚੱਕ ਗਾਂਧਾ ਸਿੰਘ ਵਾਲਾ ਦੇ ਬੱਚਿਆਂ ਨੰੂ ਸਕੂਲ ਦੇ ਮੁੱਖ ਅਧਿਆਪਕ ਸ: ਹਰਬਖਸ਼ ਬਹਾਦਰ ਸਿੰਘ ਦੀ ਪ੍ਰੇਰਣਾ ਸਦਕਾ ਸ: ਸਮਸ਼ੇਰ ਸਿੰਘ ਇੰਗਲੈਡ ਵਾਸੀ ਸ: ਅਜਮੇਰ ਸਿੰਘ ਅਤੇ ਸ: ਸੁਖਦੇਵ ਸਿੰਘ ਨੇ ਆਪਣੀ ਮਾਤਾ ਸਵਰਗੀ ਸ੍ਰੀਮਤੀ ਪ੍ਰਕਾਸ਼ ਕੌਰ ਦੀ ਯਾਦ ਵਿੱਚ ਦੋਵਾਂ ਹੀ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੰੂ ਸਟੇਸ਼ਨਰੀ ਵੰਡੀ । ਸਕੂਲ ਦੇ ਬੱਚਿਆਂ ਦੀ ਕੀਤੀ ਸਹਾਇਤਾ ਲਈ ਸਕੂਲ ਦੇ ਮੁੱਖ ਅਧਿਆਪਕ ਚਮਨ...
ਚੰਡੀਗੜ, 20 ਜੁਲਾਈ:(ਪੱਤਰ ਪਰੇਰਕ)-ਸੂਬੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਇੱਕ ਵਿਸਥਾਰਤ ਖ਼ਾਕਾ ਤਿਆਰ ਕੀਤਾ ਹੈ ਜਿਸ ਵਿੱਚ ਵਿਰਾਸਤ-ਏ-ਖਾਲਸਾ ਨੂੰ ਸੈਰ ਸਪਾਟੇ ਦੇ ਗੜ ਵਜੋਂ ਵਿਕਸਤ ਕਰਨ ਦੇ ਨਾਲ ਹੀ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਨੂੰ ਸ਼ਾਨਦਾਰ ਬੁਨਿਆਦੀ ਢਾਂਚੇ ਅਤੇ ਸ਼ਰਧਾਲੂਆਂ ਲਈ ਬਿਹਤਰ ਸਹੂਲਤਾਂ ਨਾਲ ਲੈਸ ਕਰਨਾ ਇੱਕ ਅਹਿਮ ਪੱਖ ਹੈ। ਆਨੰਦਪੁਰ ਸਾਹਿਬ ਫਾੳੂਂਡੇਸ਼ਨ...
ਮੋਗਾ 20 ਜੁਲਾਈ:(ਜਸ਼ਨ): ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਵੇਰ ਦੀ ਸੈਰ ਦੀ ਮਹੱਤਤਾ ਬਾਰੇ ਪਿੰਡਾਂ ਦੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦਵਿੰਦਰ ਸਿੰਘ ਲੋਟੇ ਨੇ ਕਿਹਾ ਕਿ ਸਰੀਰ ਨੂੰ ਤੰਦਰੁਸਤ ਅਤੇ ਰਿਸ਼ਟ-ਪੁਸ਼ਟ ਰੱਖਣ ਲਈ ਸਵੇਰ ਦੀ ਸੈਰ ਅਤੀ ਜ਼ਰੂਰੀ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ...
ਮੋਗਾ,19 ਜੁਲਾਈ (ਜਸ਼ਨ): ਆਲ ਇੰਡੀਆ ਆਂਗਨਵਾੜੀ ਵਰਕਰਜ਼ ਹੈਲਪਰਜ਼ ਪੰਜਾਬ ਏਟਕ ਦੇ ਆਗੂਆਂ ਨੇ ਪ੍ਰੈਸ ਦੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੱਥੇਬੰਦੀ ਨੂੰ ਸੰਘਰਸ਼ ਕਰਦਿਆਂ 12 ਸਾਲ ਹੋ ਗਏ ਸੀ ਕਿ ਉਹਨਾਂ ਨੂੰ ਮਿਨੀਮਮ ਵੇਜ਼ ਦਿੱਤਾ ਜਾਵੇ, ਆਂਗਨਵਾੜੀ ਸੈਂਟਰਾਂ ਦੇ ਬੱਚੇ ਵਾਪਸ ਕੀਤੇ ਜਾਣ, ਜਿਸ ਤੇ ਸਾਡਾ ਨਾਅਰਾ ਸੀ ਕਿ ਪ੍ਰੀ ਨਰਸਰੀ ਲੈ ਕੇ ਰਹਾਂਗੇ। ਇਸ ਤੋਂ ਇਲਾਵਾ ਇਹ ਵੀ ਮੰਗ ਸੀ ਕਿ ਆਂਗਨਵਾੜੀ ਵਰਕਰ ਹੈਲਪਰ ਦੀ ਉਮਰ ਹੈਦ ਤੈਅ ਕਰਕੇ ਉਸ ਨੂੰ ਖਾਲੀ ਹੱਥ ਘਰ ਨਾ ਭੇਜਿਆ ਜਾਵੇ।...
ਮੋਗਾ,19 ਜੁਲਾਈ (ਜਸ਼ਨ) :ਤਲਵੰਡੀ ਭੰਗੇਰੀਆਂ ਤੇ ਦੋਸਾਂਝ ਪਿੰਡਾ ਵਿਚ ਲੰਬਾ ਸਮਾਂ ਬਤੌਰ ਪਟਵਾਰੀ ਅਤੇ ਬਾਅਦ ਵਿਚ ਤਰੱਕੀ ਹੋਣ ਉਪਰੰਤ ਕਾਫੀ ਲੰਬਾ ਸਮਾਂ ਕਾਨੂੰਗੋ ਵਜਂੋ ਪਿੰਡ ਤਲਵੰਡੀ ਭੰੰਗੇਰੀਆਂ ਵਿੱਚ ਸਾਫ ਸੱੁਥਰੀਆਂ ਸੇਵਾਵਾ ਨਿਭਾਉਣ ਅਤੇ ਹਰ ਇਕ ਨਾਲ ਆਪਣਿਆਂ ਵਾਂਗ ਵਤੀਰਾ ਕਰਕੇ ਕੰਮ ਕਰਨ ਵਾਲੇ ਕਾਨੂੰਗੋ ਰੂਪ ਸਿੰਘ ਦਾ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸੇਵਾ ਮੁਕਤੀ ਉਪਰੰਤ ਵਿਸ਼ੇਸ਼ ਸਨਮਾਨ ਕੀਤਾ ਇਸ ਮੌਕੇ ਸਰਪੰਚ ਨਿਹਾਲ ਸਿੰਘ ਨੇ ਕਿਹਾ ਕਿ ਜੋ ਸੇਵਾਵਾਂ ਸਾਡੇ...
ਮੋਗਾ 19 ਜੁਲਾਈ:(ਜਸ਼ਨ):‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਹਿਨੁਮਾਈ ਹੇਠ ਸੂਬੇ ਨੂੰ ਹਰਿਆ ਭਰਿਆ ਬਣਾਉਣ ਅਤੇ ਵਾਤਾਵਰਣ ਦੀ ਸਵੱਛਤਾ ਲਈ ਕੋਈ ਵੀ ਵਿਅਕਤੀ ‘ਆਈ ਹਰਿਆਲੀ’ ਐਪ ਡਾਊਨਲੋਡ ਕਰਕੇ ਸਰਕਾਰੀ ਨਰਸਰੀਆਂ ਤੋਂ ਬੂਟੇ ਪ੍ਰਾਪਤ ਕਰ ਸਕਦਾ ਹੈ। ਇਹ ਜਾਣਕਾਰੀ ਵਣ ਮੰਡਲ ਅਫ਼ਸਰ ਦਲਜੀਤ ਸਿੰਘ ਨੇ ਵਣ ਮੰਡਲ ਵਿਸਥਾਰ ਬਠਿੰਡਾ ਦੇ ਸਹਿਯੋਗ ਨਾਲ ਮਿਸ਼ਨ ਤੰਦਰੁਸਤ ਪੰਜਾਬ ਅਤੇ ਘਰ-ਘਰ...
ਬਹਾਦਰਗੜ, (ਪਟਿਆਲਾ), 19 ਜੁਲਾਈ : (ਪੱਤਰ ਪਰੇਰਕ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ, ਨਵੇਂ ਭਰਤੀ ਐਸ.ਓ.ਜੀ. ਕਮਾਂਡੋਜ਼ ਦੀ ਸ਼ਲਾਘਾ ਕਰਦਿਆਂ ਉਨਾਂ ਨੂੰ ਪਹਿਲਾਂ ਬਣਾਈ ਗਈ ਸਵੈਟ ਦੇ ਮੁਕਾਬਲੇ ਇਸ ਮੌਜੂਦਾ ਬਦਲਦੇ ਪਰਿਪੇਖ ਵਿੱਚ ਅਤਿਵਾਦ ਦੇ ਟਾਕਰੇ ਲਈ ਰਾਜ ਦਾ ਅਹਿਮ ਅੰਗ ਦੱਸਿਆ। ਉਨਾਂ ਨੇ ਭਰੋਸਾ ਦਿੱਤਾ ਕਿ ਇਸ ਨਵੀਂ ਯੂਨਿਟ ਨੂੰ ਹੋਰ ਮਜ਼ਬੂਤ ਕਰਨ ਲਈ ਉਨਾਂ ਦੀ ਸਰਕਾਰ ਪੂਰਾ ਸਹਿਯੋਗ ਦੇਵੇਗੀ। ਇੱਥੇ ਕਮਾਂਡੋਂ ਸਿਖਲਾਈ ਕੇਂਦਰ, ਬਹਾਦਰਗੜ ਵਿਖੇ...
ਚੰਡੀਗੜ੍ਹ, 19 ਜੁਲਾਈ-(ਪੱਤਰ ਪਰੇਰਕ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਸਮੱਸਿਆ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਾਸਤੇ ਸੀਨੀਅਰ ਆਈ ਪੀ ਐਸ ਅਧਿਕਾਰੀ ਵਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਫਿਲਮ ‘ ਜਾਗੋ ਤਬ ਸਵੇਰਾ’ ਰਿਲੀਜ਼ ਕੀਤੀ ਹੈ।ਏ ਡੀ ਜੀ ਪੀ (ਐਸ.ਓ.ਜੀ ਟ੍ਰੇਨਿੰਗ) ਡਾ. ਜਤਿੰਦਰ ਜੈਨ ਵਲੋਂ ਤਿਆਰ ਕੀਤੀ ਇਸ ਫਿਲਮ ਵਿੱਚ ਨਸ਼ਿਆਂ ਦੀ ਵਰਤੋਂ ਨਾਲ ਨਸ਼ੇ ਪੀੜਤ ਵਿਅਕਤੀ ਦੀ ਪਰਿਵਾਰਕ ਜ਼ਿੰਦਗੀ, ਸਿਹਤ ਅਤੇ ਵਿੱਤੀ ਸਥਿਤੀ ’ਤੇ ਪੈਣ ਵਾਲੇ...
ਚੰਡੀਗੜ, 19 ਜੁਲਾਈ:(ਪੱਤਰ ਪਰੇਰਕ): ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਆਪਣੇ ਸਵਾਰਥੀ ਹਿੱਤਾਂ ਖਾਤਿਰ ਉਨਾਂ ਅਤੇ ਹੋਰ ਉੁੱਚ ਅਧਿਕਾਰੀਆਂ ਖਿਲਾਫ ਨਿਰਆਧਾਰ ਤੇ ਮੰਦਭਾਵਨਾ ਨਾਲ ਸ਼ੁਰੂ ਕੀਤੀ ਮੁਹਿੰਮ ਰਾਹੀਂ ਪੁਲਿਸ ਦੇ ਮਨੋਬਲ ਅਤੇ ਭਰੋਸੇਯੋਗਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨਾਂ ਕਿਹਾ ਕਿ ਉਹ ਇਸ ਸਾਜਿਸ਼ ਸ਼ਾਮਿਲ ਵਿਅਕਤੀਆਂ ਖਿਲਾਫ ਹਰ ਸੰਭਵ ਕਾਨੂੰਨੀ ਰਾਹ ਅਖਤਿਆਰ ਕਰਨਗੇ।ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ...

Pages